ETV Bharat / state

ਸੁਖਪਾਲ ਖਹਿਰਾ ਨੇ ਪੰਜਾਬ 'ਚ ਗੈਰ ਪੰਜਾਬੀਆਂ ਦੇ ਜ਼ਮੀਨ ਖਰੀਦਣ ਦਾ ਚੁੱਕਿਆ ਮੁੱਦਾ, ਵਿਧਾਨ ਸਭਾ 'ਚ ਬਿੱਲ ਲਿਆਉਣ ਦੀ ਕੀਤੀ ਮੰਗ

author img

By

Published : Jan 23, 2023, 10:11 PM IST

ਭੁਲੱਥ ਤੋਂ ਵਿਧਾਇਕ ਅਤੇ ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ਪੰਜਾਬ ਵਿੱਚ ਗੈਰ ਪੰਜਾਬੀਆਂ ਦੇ ਜ਼ਮੀਨ ਖਰੀਦਣ ਦਾ ਮੁੱਦਾ ਚੁੱਕਿਆ ਹੈ। ਦਰਅਸਲ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਨਾਲ ਪ੍ਰਾਈਵੇਟ ਮੈਂਬਰ ਬਿੱਲ ਸੌਂਪਿਆ ਅਤੇ ਮੰਗ ਕੀਤੀ ਕਿ ਅਗਲੇ ਵਿਧਾਨ ਸਭਾ ਇਜਲਾਸ ਦੌਰਾਨ ਇਸ ਬਿੱਲ ਨੂੰ ਲਿਆਉਣ ਦੀ ਆਗਿਆ ਦਿੱਤੀ ਜਾਵੇ, ਇਸ ਬਿੱਲ ਉੱਤੇ ਬਹਿਸ ਕਰਵਾਈ ਜਾਵੇ ਅਤੇ ਇਸ ਬਿੱਲ ਨੂੰ ਲਾਗੂ ਕੀਤਾ ਜਾਵੇ। ਉਹਨਾਂ ਮੰਗ ਕੀਤੀ ਕਿ ਪੰਜਾਬ ਵਿਚ ਗੈਰ ਪੰਜਾਬੀਆਂ ਦੇ ਜ਼ਮੀਨ ਖਰੀਦਣ 'ਤੇ ਕਾਨੂੰਨ ਬਣਨਾ ਚਾਹੀਦਾ ਹੈ ਅਤੇ ਬਾਕੀ ਸੂਬਿਆਂ ਦੀ ਤਰ੍ਹਾਂ ਪੰਜਾਬ ਵਿੱਚ ਵੀ ਗੈਰ ਪੰਜਾਬੀਆਂ ਦੇ ਜ਼ਮੀਨ ਖਰੀਦਣ ਉੱਤੇ ਰੋਕ ਲਗਾਈ ਜਾਣੀ ਚਾਹੀਦੀ ਹੈ।

Sukhpal Khaira demanded to bring a bill on a serious issue in the Vidhan Sabha
ਸੁਖਪਾਲ ਖਹਿਰਾ ਨੇ ਪੰਜਾਬ 'ਚ ਗੈਰ ਪੰਜਾਬੀਆਂ ਦੇ ਜ਼ਮੀਨ ਖਰੀਦਣ ਦਾ ਚੁੱਕਿਆ ਮੁੱਦਾ, ਵਿਧਾਨ ਸਭਾ 'ਚ ਬਿੱਲ ਲਿਆਉਣ ਦੀ ਕੀਤੀ ਮੰਗ

ਸੁਖਪਾਲ ਖਹਿਰਾ ਨੇ ਪੰਜਾਬ 'ਚ ਗੈਰ ਪੰਜਾਬੀਆਂ ਦੇ ਜ਼ਮੀਨ ਖਰੀਦਣ ਦਾ ਚੁੱਕਿਆ ਮੁੱਦਾ, ਵਿਧਾਨ ਸਭਾ 'ਚ ਬਿੱਲ ਲਿਆਉਣ ਦੀ ਕੀਤੀ ਮੰਗ

ਚੰਡੀਗੜ੍ਹ: ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਅੰਦਰ ਪ੍ਰਵਾਸੀਆਂ ਦੀ ਗਿਣਤੀ ਵਧਣ ਨਾਲ ਆਉਣ ਵਾਲੇ ਸਮੇਂ ਵਿੱਚ ਮੂਲ ਪੰਜਾਬ ਦੇ ਨਿਵਾਸੀਆਂ ਲਈ ਬਹੁਤ ਸਾਰੀਆਂ ਮੁਸ਼ਕਿਲਾਂ ਖੜ੍ਹੀਆਂ ਹੋਣ ਜਾ ਰਹੀਆਂ ਨੇ। ਉਨ੍ਹਾਂ ਕਿਹਾ ਕਿ ਇਹ ਬਿੱਲ ਇਸ ਲਈ ਲਿਆਉਣਾ ਜ਼ਰੂਰੀ ਹੈ ਕਿਉਂਕਿ ਪੰਜਾਬ ਵਿੱਚੋਂ ਵੱਡੀ ਗਿਣਤੀ ਵਿੱਚ ਨੌਜਵਾਨ ਵਿਦੇਸ਼ਾਂ ਵੱਲ ਪ੍ਰਵਾਸ ਕਰ ਰਹੇ ਹਨ। ਪੰਜਾਬ ਦੀ ਤਕਰੀਬਨ 3 ਕਰੋੜ ਦੀ ਆਬਾਦੀ ਵਿੱਚੋਂ ਤੇਜ਼ੀ ਦੇ ਨਾਲ 50 ਲੱਖ ਦੇ ਕਰੀਬ ਨੌਜਵਾਨ ਵਿਦੇਸ਼ਾਂ ਵੱਲ ਗਏ ਹਨ।

ਪੰਜਾਬ ਕੰਗਾਲ ਸੂਬਾ: ਵਿਸ਼ਵ ਦੇ ਵੱਖ ਵੱਖ ਦੇਸ਼ਾਂ ਵਿਚ ਪੰਜਾਬੀਆਂ ਨੇ ਆਪਣਾ ਟਿਕਾਣਾ ਬਣਾਇਆ ਹੈ। ਇਕੱਲੇ ਕੈਨੇਡਾ ਵਿਚ ਹੀ ਪੰਜਾਬੀਆਂ ਦੀ ਵੱਡੀ ਅਬਾਦੀ ਹੈ। ਪੰਜਾਬੀ ਭਾਵੇਂ ਕਿਸੇ ਵੀ ਆਧਾਰ 'ਤੇ ਵਿਦੇਸ਼ ਜਾ ਰਹੇ ਹੋਣ ਆਪਣੇ ਨਾਲ ਸ਼ੁਰੂਆਤ 'ਚ 25 ਤੋਂ 30 ਲੱਖ ਰੁਪਈਆ ਜ਼ਰੂਰ ਲੈ ਕੇ ਜਾਂਦੇ ਹਨ। ਇਸਦਾ ਮਤਲਬ ਸੈਕੜੇ ਹਜ਼ਾਰਾਂ ਕਰੋੜ ਰੁਪਏ ਵਿਦੇਸ਼ਾਂ ਵਿੱਚ ਜਾ ਰਿਹਾ ਹੈ। ਇਸੇ ਲਈ ਪੰਜਾਬ ਕੰਗਾਲ ਸੂਬਾ ਬਣਦਾ ਜਾ ਰਿਹਾ ਹੈ। ਵਿਸ਼ਵ ਤਰੱਕੀ ਕਰ ਰਿਹਾ ਅਤੇ ਪੰਜਾਬ ਦੀਆਂ ਜ਼ਮੀਨਾਂ ਦੀ ਕੀਮਤ ਘੱਟ ਰਹੀ ਹੈ। ਇਸੇ ਲਈ ਪੰਜਾਬ ਦੀ ਹੋਂਦ ਬਚਾਉਣ ਦੀ ਜ਼ਰੂਰਤ ਹੈ। ਜਿਸ ਤਰ੍ਹਾਂ ਦੂਜੇ ਸੂਬਿਆਂ ਨੇ ਆਪਣੀ ਹੋਂਦ ਬਚਾ ਕੇ ਰੱਖੀ ਹੈ ਉਸੇ ਤਰ੍ਹਾਂ ਪੰਜਾਬ, ਪੰਜਾਬੀਅਤ ਅਤੇ ਸਿੱਖ ਭਾਈਚਾਰੇ ਨੂੰ ਬਚਾਉਣ ਲਈ ਇਹ ਬਿੱਲ ਲਿਆਉਣਾ ਜ਼ਰੂਰੀ ਹੈ।




ਪੰਜਾਬ ਵਿਚ ਸਿੱਖ ਹੋ ਜਾਣਗੇ ਘੱਟ ਗਿਣਤੀ: ਸੁਖਪਾਲ ਖਹਿਰਾ ਦਾ ਮੰਨਣਾ ਹੈ ਕਿ ਜਿਸ ਤਰ੍ਹਾਂ ਪੰਜਾਬੀ ਪੰਜਾਬ ਛੱਡ ਕੇ ਜਾ ਰਹੇ ਅਤੇ ਗੈਰ ਪੰਜਾਬੀ ਆ ਕੇ ਪੰਜਾਬ ਵਿਚ ਵੱਸ ਰਹੇ ਹਨ, ਉਸ ਹਿਸਾਬ ਨਾਲ ਤਾਂ ਆਉਣ ਵਾਲੇ 25 ਸਾਲਾਂ 'ਚ ਸਿੱਖ ਅਤੇ ਪੰਜਾਬੀ ਪੰਜਾਬ ਵਿਚ ਘੱਟ ਗਿਣਤੀ ਹੋ ਜਾਣਗੇ। ਪੰਜਾਬ ਪੂਰੀ ਤਰ੍ਹਾਂ ਆਪਣੀ ਹੋਂਦ ਗਵਾ ਦੇਵੇਗਾ, ਉਨ੍ਹਾਂ ਕਿਹਾ ਪੰਜਾਬ ਵਿੱਚ ਕੋਈ ਬਾਹਰੀ ਵਿਅਕਤੀ ਆਵੇ ਉਸਦਾ ਕੋਈ ਵਿਰੋਧ ਨਹੀਂ, ਪੰਜਾਬ ਵਿਚ ਆ ਕੇ ਕੰਮ ਕਰੇ ਪੈਸੇ ਕਮਾਵੇ, ਨਿਵੇਸ਼ ਕਰੇ, ਉਦਯੋਗਾਂ ਦਾ ਨਿਵੇਸ਼ ਵੀ ਕਰੇ ਪਰ ਤਰੀਕੇ ਨਾਲ। ਹਿਮਾਚਲ ਸਰਕਾਰ ਨੇ ਹਿਮਾਚਲ ਦੀ ਜ਼ਮੀਨ ਦੀ ਕੀਮਤ ਸਮਝੀ ਅਤੇ ਬਾਹਰੀ ਵਿਅਕਤੀ ਦੇ ਜ਼ਮੀਨ ਖਰੀਦਣ ਤੇ ਰੋਕ ਲਗਾ ਦਿੱਤੀ। 1972 ਵਿਚ ਹਿਮਾਚਲ ਸਰਕਾਰ ਨੇ ਇਹ ਬਿੱਲ ਲਿਆਂਦਾ ਸੀ। ਅਜਿਹਾ ਪੰਜਾਬ ਵੀ ਕਰ ਸਕਦਾ ਹੈ ਅਤੇ ਪੰਜਾਬ ਵਿਧਾਨ ਸਭਾ ਵਿਚ ਪ੍ਰੋਵੀਜ਼ਨ ਹੈ।ਵਿਧਾਨ ਸਭਾ ਦਾ ਕੋਈ ਵੀ ਮੈਂਬਰ ਜੋ ਪੰਜਾਬ ਦੇ ਭਲੇ ਦੀ ਗੱਲ ਕਰੇ ਇਸ ਬਿੱਲ ਦੀ ਤਜਵੀਜ਼ ਕਰ ਸਕਦਾ ਹੈ।

ਇਹ ਵੀ ਪੜ੍ਹੋ: ਬਸੰਤ ਪੰਚਮੀ 'ਤੇ ਪਤੰਗਬਾਜ਼ੀ ਦੇ ਸ਼ੌਕੀਨ ਹੋ ਜਾਣ ਸਾਵਧਾਨ, ਚਾਈਨਾ ਡੋਰ ਵਰਤੀ ਤਾਂ ਹੋਵੇਗਾ ਇਹ ਐਕਸ਼ਨ




ਪੰਜਾਬ ਵਿੱਚ ਵਿਦਿਆਰਥੀਆਂ ਦਾ ਰੁਝਾਨ ਬਦਲਿਆ: ਉਹਨਾਂ ਆਖਿਆ ਕਿ ਪੰਜਾਬ ਵਿਚ ਹੁਣ ਨੌਜਵਾਨ ਵਿਦਿਆਰਥੀਆਂ ਦਾ ਰੁਝਾਨ ਬਦਲ ਗਿਆ ਹੈ ਉਹ ਆਈਏਐਸ, ਆਈਪੀਐਸ ਪ੍ਰੀਖਿਆਵਾਂ ਦੀ ਥਾਂ ਆਈਲੈਟਸ ਨੂੰ ਤਰਜੀਹ ਦੇ ਰਹੇ ਹਨ। ਉੱਥੇ ਹੀ ਡਿਫੈਂਸ ਅਤੇ ਸਿਵਲ ਪ੍ਰੀਖਿਆਵਾਂ ਵਿਚ ਵੀ ਪੰਜਾਬ ਦੀ ਪ੍ਰਤੀਨਿਧਤਾ ਘੱਟਦੀ ਜਾ ਰਹੀ ਹੈ। ਇਸ ਕਰਕੇ ਪੰਜਾਬ ਦੀ ਹੋਂਦ, ਅਰਥ ਵਿਵਸਥਾ, ਪੰਜਾਬ ਦੀ ਆਬਾਦੀ ਦੇ ਵਿਗੜ ਰਹੇ ਸੰਤੁਲਨ ਨੂੰ ਬਚਾਉਣ ਵਾਸਤੇ ਇਹ ਬਿੱਲ ਲਿਆਉਣਾ ਬਹੁਤ ਜ਼ਰੂਰੀ ਹੈ। ਉਹਨਾਂ ਆਖਿਆ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਨੇ ਵੀ ਇਸ ਉੱਤੇ ਸਹਿਮਤੀ ਜਤਾਈ ਹੈ ਅਤੇ ਬਾਕੀਆਂ ਪਾਰਟੀਆਂ ਵੀ ਇਸ ਉੱਤੇ ਇਕ ਜੁੱਟ ਹੋਣ।



ETV Bharat Logo

Copyright © 2024 Ushodaya Enterprises Pvt. Ltd., All Rights Reserved.