ETV Bharat / state

Stubble Burning Case In Punjab : ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲਿਆਂ ਅੰਦਰ ਕਿਰਾਰਡ ਵਾਧਾ,ਕਈ ਜ਼ਿਲ੍ਹਿਆਂ ਦਾ ਵਿਗੜਿਆ ਏਅਰ ਕੁਆਇਲਟੀ ਇੰਡੈਕਸ

author img

By ETV Bharat Punjabi Team

Published : Nov 2, 2023, 9:53 AM IST

Record increase in cases of stubble burning in Punjab
Record increase in stubble burning: ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲਿਆਂ ਅੰਦਰ ਕਿਰਾਰਡ ਵਾਧਾ,ਕਈ ਜ਼ਿਲ੍ਹਿਆਂ ਦੇ ਵਿਗੜਿਆ ਏਅਰ ਕੁਆਇਲਟੀ ਇੰਡੈਕਸ

ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ ਲਗਾਤਾਰ ਵੱਧ (Cases of stubble burning continue to increase) ਰਹੇ ਨੇ ਅਤੇ ਇਹ ਵਾਧਾ ਹੁਣ ਨਵੇਂ ਰਿਕਾਰਡ ਵੱਲ ਚੱਲ ਰਿਹਾ। ਪੰਜਾਬ ਵਿੱਚ 1 ਨਵੰਬਰ ਵਾਲੇ ਦਿਨ 1921 ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਸਨ, ਜੋ ਕਿ ਇਸ ਸੀਜ਼ਨ ਵਿੱਚ ਸਭ ਤੋਂ ਵੱਧ ਹਨ।

ਚੰਡੀਗੜ੍ਹ: ਪਿਛਲੇ ਦਿਨੀ ਪੰਜਾਬ ਸਰਕਾਰ (Punjab Govt) ਨੇ ਅੰਕੜਿਆਂ ਨਾਲ ਵੇਰਵਾ ਦਿੰਦਿਆਂ ਦਾਅਵਾ ਕੀਤਾ ਸੀ ਕਿ ਇਸ ਵਾਰ ਸੂਬਾ ਸਰਕਾਰ ਦੀ ਸਹੀ ਅਗਵਾਈ ਅਤੇ ਉਦਮਾ ਸਦਕਾ 50 ਫੀਸਦ ਮਾਮਲੇ ਪਰਾਲੀ ਸਾੜਨ ਦੇ ਘਟੇ ਹਨ ,ਜਿਸ ਕਾਰਣ ਪੰਜਾਬ ਵਿੱਚ ਹਵਾ ਪ੍ਰਦੂਸ਼ਣ (air pollution) ਅੰਦਰ ਕਮੀ ਹੈ। ਸੂਬਾ ਸਰਕਾਰ ਦੇ ਇਹ ਅੰਕੜੇ ਅਤੇ ਦਾਅਵੇ ਖੋਖਲ੍ਹੇ ਸਾਬਿਤ ਹੁੰਦੇ ਵਿਖਾਈ ਦੇ ਰਹੇ ਨੇ ਕਿਉਂਕਿ ਨਵੰਬਰ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਇੱਕ ਦਿਨ ਦੇ ਅੰਦਰ ਸੂਬੇ ਵਿੱਚ ਪਰਾਲੀ ਸਾੜਨ ਦੇ ਰਿਕਾਰਡ ਮਾਮਲੇ ਦਰਜ ਕੀਤੇ ਗਏ ਹਨ।

ਸੀਜ਼ਨ ਵਿੱਚ ਸਭ ਤੋਂ ਵੱਧ ਕੇਸ: ਪੰਜਾਬ ਵਿੱਚ 1 ਨਵੰਬਰ ਨੂੰ 1921 ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਸਨ, ਜੋ ਕਿ ਇਸ ਸੀਜ਼ਨ ਵਿੱਚ ਸਭ ਤੋਂ ਵੱਧ ਹਨ। ਪਰਾਲੀ ਸਾੜਨ ਦੇ ਮਾਮਲੇ 'ਚ ਮੁੱਖ ਮੰਤਰੀ ਭਗਵੰਤ ਮਾਨ ਦਾ ਆਪਣਾ ਸੰਗਰੂਰ ਜ਼ਿਲ੍ਹਾ ਸਭ ਤੋਂ ਉੱਪਰ ਹੈ, ਜਿੱਥੇ ਇੱਕ ਦਿਨ 'ਚ ਪਰਾਲੀ ਸਾੜਨ ਦੇ 345 ਮਾਮਲੇ ਸਾਹਮਣੇ ਆਏ ਹਨ। ਤਰਨਤਾਰਨ ਵਿੱਚ 226, ਫ਼ਿਰੋਜ਼ਪੁਰ ਵਿੱਚ 200, ਮਾਨਸਾ ਵਿੱਚ 157 ਅਤੇ ਪਟਿਆਲਾ ਵਿੱਚ 127 ਮਾਮਲੇ ਸਾਹਮਣੇ ਆਏ ਹਨ। ਇਸ ਸੀਜ਼ਨ ਵਿੱਚ ਹੁਣ ਤੱਕ (Stubble Burning Case In Punjab) ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 9594 ਹੋ ਗਈ ਹੈ। ਪੰਜਾਬ ਦੇ ਕਈ ਸ਼ਹਿਰਾਂ ਦਾ ਏਅਰ ਕੁਆਇਲਟੀ ਇੰਡੈਕਸ (Air Quality Index) ਵੀ ਲਗਾਤਾਰ ਵਿਗੜ ਰਿਹਾ ਹੈ। ਬਠਿੰਡਾ ਦਾ AQI 279, ਲੁਧਿਆਣਾ ਦਾ 254, ਅੰਮ੍ਰਿਤਸਰ ਦਾ 218, ਪਟਿਆਲਾ ਦਾ 180, ਮੰਡੀ ਗੋਬਿੰਦਗੜ੍ਹ ਦਾ 262 ਅਤੇ ਜਲੰਧਰ ਦਾ 169 AQI ਹੈ। ਵਿਗੜ ਰਿਹਾ ਏਅਰ ਕੁਆਇਲਟੀ ਇੰਡੈਕਸ ਸੂਬੇ ਦੇ ਲੋਕਾਂ ਨੂੰ ਸਾਹ ਅਤੇ ਅੱਖਾਂ ਦੀਆਂ ਬਿਮਾਰੀ ਤੋਂ ਪੀੜਤ ਕਰ ਸਕਦਾ ਹੈ।

ਨਾਸਾ ਦੇ ਸੈਟੇਲਾਈਟ ਨੇ ਵੀ ਕੀਤੀ ਸੀ ਪੁਸ਼ਟੀ: ਇਸ ਸਾਲ ਪੰਜਾਬ ਵਿੱਚ ਪਰਾਲੀ ਸਾੜਨ ਵਾਲਿਆਂ ਦੀ ਗਿਣਤੀ 6284 ਨੂੰ ਪਾਰ ਕਰ ਗਈ ਹੈ। ਨਾਸਾ ਦੀਆਂ ਸੈਟੇਲਾਈਟ (NASA satellite images) ਤਸਵੀਰਾਂ ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਅੰਦਰ ਭਾਰੀ ਵਾਧਾ ਦਰਸਾਉਂਦੀਆਂ ਹਨ। ਨਾਸਾ ਦੀ ਪਿਛਲੇ ਸਾਲ 28 ਅਕਤੂਬਰ 2022 ਅਤੇ ਇਸ ਸਾਲ 29 ਅਕਤੂਬਰ 2023 ਦੀ ਤਸਵੀਰ ਲਗਭਗ ਇੱਕੋ ਜਿਹੀ ਹੈ। ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਇਸੇ ਤਰ੍ਹਾਂ ਵਾਧਾ ਹੋਣ ਦੀ ਸੰਭਾਵਨਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.