ETV Bharat / state

Anti Tobacco Day: ਪੰਜਾਬ 'ਚ 31 ਮਈ ਤੋਂ 31 ਜੁਲਾਈ ਤੱਕ ਚੱਲੇਗੀ ਤੰਬਾਕੂ ਵਿਰੋਧੀ ਮੁਹਿੰਮ, ਨੌਜਵਾਨਾਂ ਨੂੰ ਕੀਤਾ ਜਾਵੇਗਾ ਜਾਗਰੂਕ

author img

By

Published : May 31, 2023, 4:31 PM IST

ਦੁਨੀਆਂ ਵਿੱਚੋਂ ਤੰਬਾਕੂ ਦਾ ਖਾਤਮੇ ਲਈ ਅੱਜ ਵਿਸ਼ਵ ਤੰਬਾਕੂ ਵਿਰੋਧੀ ਦਿਹਾੜਾ ਮਨਾਇਆ ਜਾ ਰਿਹਾ ਹੈ। ਪੰਜਾਬ ਸਿਹਤ ਵਿਭਾਗ ਵੱਲੋਂ ਪਿਛਲੇ 15 ਦਿਨਾਂ ਤੋਂ ਤੰਬਾਕੂ ਵਿਰੋਧੀ ਮੁਹਿੰਮ ਚਲਾਈ ਜਾ ਰਹੀ ਸੀ ਅਤੇ ਹੁਣ 31 ਮਈ ਤੋਂ 31 ਜੁਲਾਈ ਤੱਕ 2 ਮਹੀਨੇ ਪੰਜਾਬ 'ਚ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ

Punjab government will make people aware against tobacco addiction
Anti Tobacco Day: ਪੰਜਾਬ 'ਚ 31 ਮਈ ਤੋਂ 31 ਜੁਲਾਈ ਤੱਕ ਚੱਲੇਗੀ ਤੰਬਾਕੂ ਵਿਰੋਧੀ ਮੁਹਿੰਮ, ਨੌਜਵਾਨਾਂ ਨੂੰ ਕੀਤਾ ਜਾਵੇਗਾ ਜਾਗਰੂਕ

ਤੰਬਾਕੂ ਦਾ ਕੋੜ ਵੱਢਣ ਲਈ ਮੁਹਿੰਮ

ਚੰਡੀਗੜ੍ਹ: ਵਿਸ਼ਵ ਭਰ 'ਚ ਅੱਜ ਤੰਬਾਕੂ ਵਿਰੋਧੀ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਸਾਲ ਦਾ ਥੀਮ ਹੈ ਭੋਜਨ ਦੀ ਲੋੜ ਹੈ ਤੰਬਾਕੂ ਦੀ ਨਹੀਂ। ਪੰਜਾਬ ਦੇ ਸਿਹਤ ਵਿਭਾਗ ਵੱਲੋਂ ਤੰਬਾਕੂ ਮੁਕਤ ਨੌਜਵਾਨ ਦੀ ਥੀਮ 'ਤੇ ਕੰਮ ਕੀਤਾ ਜਾ ਰਿਹਾ ਹੈ। ਤੰਬਾਕੂ ਦੀ ਵਰਤੋਂ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ। ਤੰਬਾਕੂ ਜਾਂ ਸਿਗਰਟ ਪੀਣ ਨਾਲ ਵਿਅਕਤੀ ਦੀ ਮਾਨਸਿਕ ਸਿਹਤ ਦੇ ਨਾਲ-ਨਾਲ ਸਰੀਰਕ ਸਿਹਤ 'ਤੇ ਵੀ ਮਾੜਾ ਅਸਰ ਪੈਂਦਾ ਹੈ। ਦੁਨੀਆਂ ਭਰ ਵਿਚ ਵੱਡੀ ਗਿਣਤੀ 'ਚ ਲੋਕ ਤੰਬਾਕੂ ਦਾ ਸੇਵਨ ਕਰ ਰਹੇ ਹਨ। ਪੰਜਾਬ ਦੇ ਨੌਜਵਾਨਾਂ ਨੂੰ ਤੰਬਾਕੂ ਦੇ ਖ਼ਤਰਿਆਂ ਤੋਂ ਜਾਗਰੂਕ ਕਰਵਾਉਣ ਅਤੇ ਤੰਬਾਕੂ ਖ਼ਿਲਾਫ਼ ਮੋਰਚਾ ਖੋਲਣ ਲਈ ਦੋ ਮਹੀਨੇ ਤੰਬਾਕੂ ਵਿਰੋਧੀ ਮੁਹਿੰਮ ਚਲਾਈ ਜਾ ਰਹੀ ਹੈ।



ਪੰਜਾਬ 'ਚ 2 ਮਹੀਨੇ ਚਲਾਈ ਜਾਵੇਗੀ ਤੰਬਾਕੂ ਵਿਰੋਧੀ ਮੁਹਿੰਮ: ਪੰਜਾਬ ਸਿਹਤ ਵਿਭਾਗ ਵੱਲੋਂ ਪਿਛਲੇ 15 ਦਿਨਾਂ ਤੋਂ ਤੰਬਾਕੂ ਵਿਰੋਧੀ ਮੁਹਿੰਮ ਚਲਾਈ ਜਾ ਰਹੀ ਸੀ ਅਤੇ ਹੁਣ 31 ਮਈ ਤੋਂ 31 ਜੁਲਾਈ ਤੱਕ 2 ਮਹੀਨੇ ਪੰਜਾਬ 'ਚ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਕਹਿਣਾ ਹੈ ਕਿ 2 ਮਹੀਨੇ ਚੱਲਣ ਵਾਲੀ ਤੰਬਾਕੂ ਵਿਰੋਧੀ ਮੁਹਿੰਮ ਦਾ ਥੀਮ ਹੈ ਤੰਬਾਕੂ ਮੁਕਤ ਨੌਜਵਾਨ ਤਾਂ ਜੋ ਨੌਜਵਾਨਾਂ ਨੂੰ ਤੰਬਾਕੂ ਦੇ ਖ਼ਿਲਾਫ਼ ਪ੍ਰੇਰਿਆ ਜਾਵੇ ਅਤੇ ਜਾਗਰੂਕਤਾ ਪੈਦਾ ਕੀਤੀ ਜਾਵੇ। ਤੰਬਾਕੂ ਦਾ ਮਤਲਬ ਹੈ ਕੈਂਸਰ, ਮੂੰਹ ਦਾ ਕੈਂਸਰ, ਗਲੇ ਦਾ ਕੈਂਸਰ ਅਤੇ ਛਾਤੀ ਦਾ ਕੈਂਸਰ ਅਜਿਹੀਆਂ ਕਈ ਬਿਮਾਰੀਆਂ ਤੰਬਾਕੂ ਕਾਰਨ ਹੁੰਦੀਆਂ ਹਨ। ਇਸ ਮੁਹਿੰਮ ਦਾ ਮਕਸਦ ਨੌਜਵਾਨਾਂ ਨੂੰ ਤੰਬਾਕੂ ਪ੍ਰਤੀ ਜਾਗਰੂਕ ਕਰਵਾਉਣਾ ਅਤੇ ਹੁੱਕਾ ਬਾਰ ਅਤੇ ਈ ਸਿਗਰਟ ਤੋਂ ਸਾਵਧਾਨ ਕਰਨਾ।



ਸਾਰੇ ਜ਼ਿਲ੍ਹਿਆਂ 'ਚ ਤੰਬਾਕੂ ਸੀਜ਼ੇਸ਼ਨ ਸੈਂਟਰ ਮੌਜੂਦ: ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਤੰਬਾਕੂ ਤੋਂ ਬਚਾਅ ਲਈ ਤੰਬਾਕੂ ਸੀਜ਼ੇਸ਼ਨ ਸੈਂਟਰ ਮੌਜੂਦ ਹਨ। ਜਿੱਥੇ ਤੰਬਾਕੂ ਦੀ ਪੂਰੀ ਜਾਣਕਾਰੀ ਅਤੇ ਪੂਰਾ ਇਲਾਜ ਮੌਜੂਦ ਹੈ। ਇਸ ਮੁਹਿੰਮ ਦਾ ਮਕਸਦ ਲੋਕਾਂ ਨੂੰ ਸੀਜ਼ੇਸ਼ਨ ਸੈਂਟਰਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।

ਭੋਜਨ ਦੀ ਲੋੜ ਹੈ ਤੰਬਾਕੂ ਦੀ ਨਹੀਂ : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਆਦਰਸ਼ਪਾਲ ਕੌਰ ਨੇ ਵੀ ਤੰਬਾਕੂ ਵਿਰੋਧੀ ਦਿਹਾੜੇ ਮੌਕਾਂ ਪੰਜਾਬ ਵਾਸੀਆਂ ਨੂੰ ਖਾਸ ਸੁਨੇਹਾ ਦਿੱਤਾ। "ਸਾਨੂੰ ਭੋਜਨ ਦੀ ਲੋੜ ਹੈ ਤੰਬਾਕੂ ਦੀ ਨਹੀਂ" ਤੰਬਾਕੂ ਵਿਰੋਧੀ ਦਿਹਾੜੇ ਦਾ ਇਸ ਸਾਲ ਦਾ ਥੀਮ ਹੈ। ਡਾ. ਆਦਰਸ਼ਪਾਲ ਕੌਰ ਦਾ ਕਹਿਣਾ ਹੈ ਕਿ ਕੁੱਝ ਤਬਕਿਆਂ ਵਿੱਚ ਲੋੜੀਂਦਾ ਭੋਜਨ ਵੀ ਨਹੀਂ ਮਿਲ ਰਿਹਾ। ਜਿਸ ਲਈ ਭੋਜਨ ਉਗਾਉਣਾ ਤੰਬਾਕੂ ਉਗਾਉਣ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ। ਜਿੰਨਾ ਤੰਬਾਕੂ ਦੇ ਸੇਵਨ ਤੋਂ ਦੂਰ ਰਿਹਾ ਜਾਵੇਗਾ ਓਨਾ ਹੀ ਆਪਣਾ-ਆਪ ਅਤੇ ਆਲਾ ਦੁਆਲਾ ਤੰਦਰੁਸਤ ਰਹੇਗਾ। ਜੇਕਰ ਕੋਈ ਵਿਅਕਤੀ ਸਿਗਰਟ ਪੀ ਰਿਹਾ ਹੈ ਤਾਂ ਉਸਦੇ ਆਲੇ-ਦੁਆਲੇ ਖੜ੍ਹੇ ਲੋਕ ਵੀ ਸਿਗਰਟ ਦੇ ਧੂੰਏ ਦਾ ਸ਼ਿਕਾਰ ਹੋ ਕੇ ਬਿਮਾਰੀਆਂ ਦੇ ਮੂੰਹ ਵਿਚ ਜਾਂਦੇ ਹਨ। ਤੰਬਾਕੂ ਛੱਡੋ ਅਤੇ ਆਪਣੇ ਨਾਲ ਨਾਲ ਦੂਜਿਆਂ ਨੂੰ ਵੀ ਸਿਹਤਮੰਦ ਰੱਖੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.