ETV Bharat / state

Punjab Cabinet Reshuffle: ਮੰਤਰੀ ਮੰਡਲ ਦੇ ਫੇਰਬਦਲ ਵਿੱਚ ਜਾਣੋ ਕਿਨ੍ਹਾਂ ਦਾ ਖੁੱਸਿਆ ਵਿਭਾਗ ਤੇ ਕਿਨ੍ਹਾਂ ਦਾ ਵਧਿਆ ਕੱਦ

author img

By

Published : May 31, 2023, 2:42 PM IST

Updated : May 31, 2023, 3:18 PM IST

Major reshuffle in the Punjab cabinet, know which minister has which department
ਮੰਤਰੀ ਮੰਡਲ ਦੇ ਫੇਰਬਦਲ ਵਿੱਚ ਜਾਣੋ ਕਿਨ੍ਹਾਂ ਦਾ ਖੁੱਸਿਆ ਵਿਭਾਗ ਤੇ ਕਿਨ੍ਹਾਂ ਦਾ ਵਧਿਆ ਕੱਦ

ਪੰਜਾਬ ਮੰਤਰੀ ਮੰਡਲ ਵਿੱਚ ਵੱਡਾ ਫੇਰਬਦਲ ਹੋਇਆ ਹੈ। ਅੱਜ ਦੋ ਨਵੇਂ ਮੰਤਰੀਆਂ ਦੀ ਐਂਟਰੀ ਨਾਲ ਕੁਝ ਪੁਰਾਣੇ ਵਜ਼ੀਰਾਂ ਦਾ ਕੱਦ ਵੀ ਘਟਾਇਆ ਗਿਆ ਹੈ। ਇਸ ਰਿਪੋਰਟ ਰਾਹੀਂ ਜਾਣੋ ਇਸ ਫੇਰਬਦਲ ਵਿੱਚ ਕਿਹੜੇ ਮੰਤਰੀ ਨੂੰ ਕਿਹੜਾ ਵਿਭਾਗ ਮਿਲਿਆ ਹੈ।

ਚੰਡੀਗੜ੍ਹ ਡੈਸਕ : ਸਾਬਕਾ ਸਥਾਨ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਮੁੱਖ ਮੰਤਰੀ ਮਾਨ ਦੀ ਵਜ਼ਾਰਤ ਵਿੱਚ ਵੱਡੇ ਫੇਰਬਦਲ ਹੋਏ ਹਨ। ਸਾਬਕਾ ਮੰਤਰੀ ਇੰਦਰਬੀਰ ਨਿੱਝਰ ਦੀ ਘਾਟ ਨੂੰ ਪੂਰਾ ਕਰਨ ਲਈ ਭਗਵੰਤ ਮਾਨ ਨੇ ਆਪਣੇ ਬ੍ਰਿਗੇਡ ਵਿੱਚ ਦੋ ਸਿਪਾਹੀ ਸ਼ਾਮਲ ਕੀਤੇ ਹਨ। ਇਨ੍ਹਾਂ ਦੇ ਸਿਪਾਹੀਆਂ ਵਿੱਚੋਂ ਇਕ ਹੈ ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਤੇ ਦੂਜੇ ਪਾਸੇ ਗੁਰਮੀਤ ਸਿੰਘ ਖੁੱਡੀਆਂ ਜਿਨ੍ਹਾਂ ਨੇ ਵਿਧਾਨ ਸਭਾ ਚੋਣਾਂ ਦੌਰਾਨ ਲੰਬੀ ਤੋਂ ਵੱਡੀ ਜਿੱਤ ਪ੍ਰਾਪਤ ਕੀਤੀ ਸੀ।

ਅੱਜ ਇਨ੍ਹਾਂ ਦੋਵਾਂ ਵਿਧਾਇਕਾਂ ਨੇ ਰਾਜਪਾਲ ਦੀ ਅਗਵਾਈ ਤੇ ਮੁੱਖ ਮੰਤਰੀ ਦੀ ਮੌਜੂਦਗੀ ਵਿੱਚ ਹਲਫ਼ ਲਿਆ ਹੈ। ਇਸ ਦੌਰਾਨ ਦੋਵਾਂ ਮੰਤਰੀਆਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਇਨ੍ਹਾਂ ਵਿਚੋਂ ਗੁਰਮੀਤ ਸਿੰਘ ਖੁੱਡੀਆਂ ਦੀ ਕੈਬਨਿਟ ਵਿੱਚ ਧਮਾਕੇਦਾਰ ਐਂਟਰੀ ਹੋਈ ਹੈ। ਮੰਤਰੀਮੰਡਲ ਦੀ ਇਸ ਫੇਰਬਦਲ ਵਿੱਚ ਕਈ ਮੰਤਰੀਆਂ ਦੇ ਵਿਭਾਗ ਖੁੱਸੇ ਹਨ ਤੇ ਕਈ ਵਿਧਾਇਕਾਂ ਦੀ ਪਰਫੋਰਮੈਂਸ ਉਤੇ ਉਨ੍ਹਾਂ ਦੀ ਜ਼ਿੰਮੇਵਾਰੀ ਹੋਰ ਜ਼ਿਆਦਾ ਵਧਾ ਦਿੱਤੀ ਗਈ ਹੈ। ਇਸ ਰਿਪੋਰਟ ਵਿੱਚ ਜਾਣੋ ਕਿਨ੍ਹਾਂ ਮੰਤਰੀਆਂ ਦੇ ਵਿਭਾਗ ਖੁੱਸੇ ਤੇ ਕਿਨ੍ਹਾਂ ਮਤੰਰੀ ਦਾ ਸਿਆਸੀ ਕੱਦ ਵਧਿਆ ਹੈ।

  • ਮੇਰੀ ਟੀਮ ਦੇ ਨਵੇਂ ਸਾਥੀਆਂ ਨੂੰ ਨਵੀਆਂ ਜਿੰਮੇਵਾਰੀਆਂ ਮੁਬਾਰਕ ਹੋਣ..ਉਮੀਦ ਹੈ ਕਿ ਇਮਾਨਦਾਰੀ ਨਾਲ ਲੋਕਾਂ ਦੀਆਂ ਉਮੀਦਾਂ ਅਤੇ ਆਸਾਂ ਮੁਤਾਬਕ ਆਪਣੇ ਫਰਜ਼ ਨਿਭਾਉਣਗੇ .. pic.twitter.com/jVGByNVGJA

    — Bhagwant Mann (@BhagwantMann) May 31, 2023 " class="align-text-top noRightClick twitterSection" data=" ">

ਗੁਰਮੀਤ ਸਿੰਘ ਖੁੱਡੀਆਂ ਦੀ ਕੈਬਨਿਟ ਵਿੱਚ ਧਮਾਕੇਦਾਰ ਐਂਟਰੀ : ਕੈਬਨਿਟ ਵਿੱਚ ਹੋਏ ਵੱਡੇ ਫੇਰਬਦਲ ਦੌਰਾਨ ਗੁਰਮੀਤ ਸਿੰਘ ਖੁੱਡੀਆਂ ਨੂੰ ਵੱਡੇ ਵਿਭਾਗ ਸੌਂਪੇ ਗਏ ਹਨ। ਮੁੱਖ ਮੰਤਰੀ ਵੱਲੋਂ ਖੁੱਡੀਆਂ ਨੂੰ ਤਿੰਨ ਵੱਡੇ ਵਿਭਾਗ ਸੌਂਪੇ ਗਏ ਹਨ, ਜਿਨ੍ਹਾਂ ਵਿੱਚ ਖੇਤੀਬਾੜੀ ਵਿਭਾਗ, ਫੂਡ ਪ੍ਰੋਸੈਸਿੰਗ, ਪਸ਼ੂ ਪਾਲਣ ਵਿਭਾਗ ਸੌਂਪਿਆ ਗਿਆ ਹੈ। ਇਸ ਦੌਰਾਨ ਕੁਲਦੀਪ ਸਿੰਘ ਧਾਲੀਵਾਲ ਦਾ ਕੱਦ ਘਟਾਇਆ ਗਿਆ ਹੈ। ਇਨ੍ਹਾਂ ਦਾ ਵਿਭਾਗ ਲੈ ਕੇ ਗੁਰਮੀਤ ਸਿੰਘ ਖੁੱਡੀਆਂ ਨੂੰ ਸੌਂਪਿਆ ਗਿਆ ਹੈ। ਕੈਬਨਿਟ ਵਿੱਚ ਹੋਏ ਵੱਡੇ ਫੇਰਬਦਲ ਦੌਰਾਨ ਗੁਰਮੀਤ ਸਿੰਘ ਖੁੱਡੀਆਂ ਨੂੰ ਵੱਡੇ ਵਿਭਾਗ ਸੌਂਪੇ ਗਏ ਹਨ। ਮੁੱਖ ਮੰਤਰੀ ਵੱਲੋਂ ਖੁੱਡੀਆਂ ਨੂੰ ਤਿੰਨ ਵੱਡੇ ਵਿਭਾਗ ਸੌਂਪੇ ਗਏ ਹਨ।

ਬਲਕਾਰ ਸਿੰਘ ਨੂੰ ਵੀ ਵੱਡੇ ਵਿਭਾਗ : ਨਵੇਂ ਬਣੇ ਮੰਤਰੀ ਬਲਕਾਰ ਸਿੰਘ ਨੂੰ ਵੀ ਵੱਡੇ ਵਿਭਾਗ ਸੌਂਪੇ ਗਏ ਹਨ। ਸਾਬਕਾ ਮੰਤਰੀ ਇੰਦਰਬੀਰ ਸਿੰਘ ਨਿੱਝਰ ਵੱਲੋਂ ਅਸਤੀਫ਼ਾ ਦਿੱਤਾ ਜਾਣ ਮਗਰੋਂ ਹੁਣ ਸਥਾਨਕ ਸਰਕਾਰਾਂ ਵਿਭਾਗ ਬਲਕਾਰ ਸਿੰਘ ਨੂੰ ਸੌਂਪਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਪਾਰਲੀਮੈਂਟਰੀ ਅਫੇਅਰਜ਼ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਦੱਸ ਦਈਏ ਕਿ ਬਲਕਾਰ ਸਿੰਘ ਨੇ 2022 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਜਲੰਧਰ ਦੇ ਹਲਕਾ ਕਰਤਾਰਪੁਰ ਤੋਂ ਚੌਧਰੀ ਸੁਰਿੰਦਰ ਸਿੰਘ ਨੂੰ ਹਰਾ ਕੇ ਵੱਡੀ ਜਿੱਤ ਪ੍ਰਾਪਤ ਕੀਤੀ ਸੀ।

  1. Punjab Cabinet Reshuffle: ਬਲਕਾਰ ਸਿੰਘ ਤੇ ਗੁਰਮੀਤ ਖੁੱਡੀਆਂ ਨੇ ਮੰਤਰੀ ਵਜੋਂ ਲਿਆ ਹਲਫ਼, ਜਾਣੋ ਮਿਲੇ ਕਿਹੜੇ ਵਿਭਾਗ
  2. Punjab Cabinet Reshuffle: ਵਜ਼ਾਰਤ ਵਿੱਚ ਫੇਰਬਦਲ; ਬਲਕਾਰ ਸਿੰਘ ਅਤੇ ਗੁਰਮੀਤ ਖੁੱਡੀਆਂ ਨੇ ਮੰਤਰੀ ਵਜੋਂ ਲਿਆ ਹਲਫ਼
  3. Rahul on BJP and RSS in California: ਕੈਲੀਫੋਰਨੀਆ 'ਚ ਪੀਐਮ ਮੋਦੀ ਵਿਰੁੱਧ ਬੋਲੇ ਰਾਹੁਲ, "ਉਹ ਰੱਬ ਨੂੰ ਵੀ ਸਮਝਾ ਸਕਦੇ ਹਨ"

ਮੰਤਰੀ ਕੁਲਦੀਪ ਧਾਲੀਵਾਲ ਕੋਲੋਂ ਖੁੱਸੇ ਵਿਭਾਗ : ਮੰਤਰੀ ਮੰਡਲ ਦੀ ਇਸ ਫੇਰਬਦਲ ਦੌਰਾਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਕੋਲੋਂ ਖੇਤੀਬਾੜੀ ਵਿਭਾਗ ਲੈ ਕੇ ਗੁਰਮੀਤ ਸਿੰਘ ਖੁੱਡੀਆਂ ਨੂੰ ਦੇ ਦਿੱਤਾ ਗਿਆ। ਇਸ ਦੇ ਨਾਲ ਹੀ ਪੇਂਡੂ ਵਿਕਾਸ ਤੇ ਪੰਚਾਇਤੀ ਵਿਭਾਗ ਵੀ ਮੰਤਰੀ ਲਾਲਜੀਤ ਭੁੱਲਰ ਨੂੰ ਸੌਂਪ ਦਿੱਤਾ ਗਿਆ ਹੈ। ਹੁਣ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਕੋਲ ਸਿਰਫ ਐਨਆਰਆਈ ਅਫੇਅਰਜ਼ ਤੇ ਪ੍ਰਸ਼ਾਸਕੀ ਸੁਧਾਰ ਵਿਭਾਗ ਹੀ ਰਹਿ ਗਏ ਹਨ।

ਲਾਲਜੀਤ ਭੁੱਲਰ ਦਾ ਵਧਿਆ ਕੱਦ : ਪੰਜਾਬ ਕੈਬਨਿਟ ਦੀ ਫੇਰਬਦਲ ਵਿੱਚ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਕੱਦ ਵਧਾਇਆ ਗਿਆ ਹੈ। ਹੁਣ ਮੰਤਰੀ ਲਾਲਜੀਤ ਸਿੰਘ ਭੁੱਲਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਜ਼ਿੰਮੇਵਾਰੀ ਵੀ ਸੰਭਾਲਣਗੇ। ਦੋ ਅਹਿਮ ਮਹਿਕਮੇ ਹੁਣ ਮੰਤਰੀ ਲਾਲਜੀਤ ਸਿੰਘ ਭੁੱਲਰ ਕੋਲ ਹਨ।

ਮੀਤ ਹੇਅਰ ਦੀ ਵੀ ਵਧਾਈ ਜ਼ਿੰਮੇਵਾਰੀ : ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਵੀ ਜ਼ਿੰਮੇਵਾਰੀ ਵਧਾਈ ਗਈ ਹੈ। ਕੈਬਨਿਟ ਮੰਤਰੀ ਮੀਤ ਹੇਅਰ ਨੂੰ ਜਲ ਸਰੋਤ ਮਹਿਕਮਾ, ਮਾਈਨਿੰਗ, ਵਿਗਿਆਨ ਤੇ ਤਕਨਾਲੋਜੀ, ਖੇਡਾਂ ਤੇ ਯੁਵਕ ਮਾਮਲੇ, ਕੰਜ਼ਵੇਸ਼ਨ ਆਫ ਲੈਂਡ ਆਦਿ ਮਾਮਲੇ ਸੌਂਪੇ ਗਏ ਹਨ। ਪੰਜਾਬ ਦੇ ਰਾਜਪਾਲ ਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਇੱਥੇ ਪੰਜਾਬ ਰਾਜ ਭਵਨ ਵਿੱਚ ਅੱਜ ਹੋਏ ਇਕ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਗੁਰਮੀਤ ਸਿੰਘ ਖੁੱਡੀਆਂ ਤੇ ਬਲਕਾਰ ਸਿੰਘ ਨੂੰ ਕੈਬਨਿਟ ਮੰਤਰੀ ਵਜੋਂ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ ਹੈ। ਇਹ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਨਾਲ ਕੈਬਨਿਟ ਵਿੱਚ ਮੁੱਖ ਮੰਤਰੀ ਸਣੇ ਮੰਤਰੀਆਂ ਦੀ ਕੁੱਲ ਗਿਣਤੀ ਵਧ ਕੇ 16 ਹੋ ਗਈ ਹੈ।

Last Updated :May 31, 2023, 3:18 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.