ETV Bharat / bharat

Rahul on BJP and RSS in California: ਕੈਲੀਫੋਰਨੀਆ 'ਚ ਪੀਐਮ ਮੋਦੀ ਵਿਰੁੱਧ ਬੋਲੇ ਰਾਹੁਲ, "ਉਹ ਰੱਬ ਨੂੰ ਵੀ ਸਮਝਾ ਸਕਦੇ ਹਨ"

author img

By

Published : May 31, 2023, 11:21 AM IST

Updated : May 31, 2023, 1:25 PM IST

Rahul Gandhi bows against PM Modi and RSS in California
ਕੈਲੀਫੋਰਨੀਆ 'ਚ ਪੀਐਮ ਮੋਦੀ ਵਿਰੁੱਧ ਬੋਵੇ ਰਾਹੁਲ, "ਉਹ ਰੱਬ ਨੂੰ ਵੀ ਸਮਝਾ ਸਕਦੇ ਹਨ"

ਰਾਹੁਲ ਗਾਂਧੀ ਨੇ ਕੈਲੀਫੋਰਨੀਆ 'ਚ ਕਰਵਾਏ ਗਏ 'ਮੁਹੱਬਤ ਕੀ ਦੁਕਾਨ' ਪ੍ਰੋਗਰਾਮ 'ਚ ਭਾਜਪਾ ਤੇ ਆਰਐੱਸਐੱਸ ਨੂੰ ਘੇਰਿਆ। ਰਾਹੁਲ ਗਾਂਧੀ ਇਕ ਹਫਤੇ ਦੇ ਦੌਰੇ 'ਤੇ ਮੰਗਲਵਾਰ ਨੂੰ ਹੀ ਅਮਰੀਕਾ ਦੇ ਸੇਨ ਫਰਾਂਸਿਸਕੋ ਪਹੁੰਚੇ ਹਨ। ਇਹ ਪ੍ਰੋਗਰਾਮ ਇੰਡੀਅਨ ਓਵਰਸੀਜ਼ ਕਾਂਗਰਸ ਵੱਲੋਂ ਕਰਵਾਇਆ ਗਿਆ ਹੈ।

ਕੈਲੀਫੋਰਨੀਆ: ਅਮਰੀਕਾ ਦੌਰੇ 'ਤੇ ਆਏ ਕਾਂਗਰਸੀ ਆਗੂ ਰਾਹੁਲ ਗਾਂਧੀ ਕੈਲੀਫੋਰਨੀਆ 'ਚ "ਮੁਹੱਬਤ ਕੀ ਦੁਕਾਨ" ਪ੍ਰੋਗਰਾਮ 'ਚ ਹਿੱਸਾ ਲੈ ਰਹੇ ਹਨ। ਉਹ ਅਮਰੀਕੀ ਭਾਰਤੀਆਂ ਨੂੰ ਸੰਬੋਧਨ ਕਰ ਰਹੇ ਹਨ। ਇਹ ਪ੍ਰੋਗਰਾਮ ਇੰਡੀਅਨ ਓਵਰਸੀਜ਼ ਕਾਂਗਰਸ ਵੱਲੋਂ ਕਰਵਾਇਆ ਗਿਆ ਹੈ। ਰਾਹੁਲ ਗਾਂਧੀ ਇਕ ਹਫਤੇ ਦੇ ਦੌਰੇ 'ਤੇ ਮੰਗਲਵਾਰ ਨੂੰ ਹੀ ਅਮਰੀਕਾ ਦੇ ਸੇਨ ਫਰਾਂਸਿਸਕੋ ਪਹੁੰਚੇ ਹਨ। ਸੰਸਦ ਮੈਂਬਰ ਬਣਨ ਤੋਂ ਬਾਅਦ ਰਾਹੁਲ ਦੀ ਇਹ ਪਹਿਲੀ ਵਿਦੇਸ਼ ਯਾਤਰਾ ਹੈ। ਰਾਹੁਲ ਗਾਂਧੀ ਦਾ ਬੁੱਧਵਾਰ ਨੂੰ ਪ੍ਰਵਾਸੀ ਭਾਰਤੀਆਂ ਨਾਲ ਗੱਲਬਾਤ ਦਾ ਪ੍ਰੋਗਰਾਮ ਵੀ ਹੈ।

ਪੀਐਮ ਮੋਦੀ ਉਤੇ ਤੰਜ਼ : ਰਾਹੁਲ ਗਾਂਧੀ ਨੇ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵਿਅੰਗ ਕੱਸਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਕੁਝ ਲੋਕਾਂ ਨੂੰ ਇਹ ਭੁਲੇਖਾ ਹੈ ਕਿ ਉਹ ਸਭ ਕੁਝ ਜਾਣਦੇ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਵਿੱਚੋਂ ਇੱਕ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਪੀਐਮ ਮੋਦੀ ਭਗਵਾਨ ਨੂੰ ਵੀ ਸਮਝਾ ਸਕਦੇ ਹਨ।

  • सरकार ने भारत जोड़ो यात्रा को रोकने के लिए पूरी ताकत लगा दी।

    लेकिन कुछ काम नहीं किया और यात्रा का असर बढ़ता गया।

    यह इसलिए हुआ क्योंकि 'भारत जोड़ो' का आइडिया सबके दिलों में है।

    : अमेरिका के सैन फ्रांसिस्को में @RahulGandhi जी pic.twitter.com/l5W6Fjy25g

    — Congress (@INCIndia) May 31, 2023 " class="align-text-top noRightClick twitterSection" data=" ">

ਭਾਜਪਾ ਅਤੇ ਆਰਐਸਐਸ ਨੂੰ ਬਣਾਇਆ ਨਿਸ਼ਾਨਾ : ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅਮਰੀਕਾ ਦੇ ਕੈਲੀਫੋਰਨੀਆ 'ਚ ਕਰਵਾਏ ਗਏ 'ਮੁਹੱਬਤ ਕੀ ਦੁਕਾਨ' ਪ੍ਰੋਗਰਾਮ 'ਚ ਕਿਹਾ ਕਿ ਭਾਰਤ 'ਚ ਸਿਆਸੀ ਦੁਨੀਆ 'ਚ ਹਰ ਚੀਜ਼ 'ਤੇ ਭਾਜਪਾ ਅਤੇ ਆਰਐੱਸਐੱਸ ਕੰਟਰੋਲ ਕਰ ਰਹੀ ਹੈ। ਉਨ੍ਹਾਂ ਭਾਜਪਾ ਤੇ ਆਰਐਸਐਸ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਲੋਕਾਂ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ। ਰਾਹੁਲ ਨੇ ਕਿਹਾ ਕਿ ਲੋਕਾਂ ਨੂੰ ਡਰਾਉਣ ਲਈ ਕੇਂਦਰੀ ਏਜੰਸੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਰਾਹੁਲ ਗਾਂਧੀ ਦੇ ਅਮਰੀਕਾ ਦੌਰੇ ਲਈ ਇਸ ਹਫਤੇ ਸੋਮਵਾਰ ਨੂੰ ਪਾਸਪੋਰਟ ਜਾਰੀ ਕੀਤਾ ਗਿਆ ਹੈ।

ਮਨ ਕੀ ਬਾਤ: ਬੁੱਧਵਾਰ ਨੂੰ ਸੇਨ ਫਰਾਂਸਿਸਕੋ ਵਿੱਚ ਭਾਰਤੀ-ਅਮਰੀਕੀਆਂ ਨੂੰ ਸੰਬੋਧਿਤ ਕਰਦੇ ਹੋਏ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਤੁਸੀਂ ਗੁੱਸੇ, ਨਫ਼ਰਤ, ਹੰਕਾਰ ਵਿੱਚ ਵਿਸ਼ਵਾਸ ਰੱਖਦੇ ਹੁੰਦੇ ਤਾਂ ਤੁਸੀਂ ਭਾਜਪਾ ਦੀ ਕਿਸੇ ਬੈਠਕ ਵਿੱਚ ਬੈਠੇ ਹੁੰਦੇ ਅਤੇ ਮੈਂ "ਮਨ ਕੀ ਬਾਤ" ਕਰ ਰਿਹਾ ਹੁੰਦਾ।

ਯਾਤਰਾ ਤੋਂ ਪਹਿਲਾਂ ਪਾਸਪੋਰਟ ਜਾਰੀ ਕਰਨ ਨੂੰ ਲੈ ਕੇ ਹੋਇਆ ਸੀ ਵਿਵਾਦ: ਇਸ ਤੋਂ ਪਹਿਲਾਂ ਭਾਜਪਾ ਆਗੂ ਸੁਬਰਾਮਨੀਅਮ ਸਵਾਮੀ ਨੇ ਰਾਹੁਲ ਗਾਂਧੀ ਨੂੰ ਪਾਸਪੋਰਟ ਦੇਣ ਦਾ ਵਿਰੋਧ ਕਰਦੇ ਹੋਏ ਕਿਹਾ ਸੀ ਕਿ ਜੇਕਰ ਉਨ੍ਹਾਂ ਨੂੰ ਪਾਸਪੋਰਟ ਦਿੱਤਾ ਜਾਂਦਾ ਹੈ ਤਾਂ ਉਹ ਵਿਦੇਸ਼ ਜਾ ਕੇ ਆਪਣੇ ਖਿਲਾਫ ਚੱਲ ਰਹੇ ਮਾਮਲਿਆਂ ਦੀ ਜਾਂਚ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਸ 'ਤੇ ਅਦਾਲਤ ਨੇ ਕਿਹਾ ਸੀ ਕਿ ਰਾਹੁਲ ਦੇ ਦੌਰੇ 'ਤੇ ਕਿਸੇ ਅਦਾਲਤ ਨੇ ਕੋਈ ਰੋਕ ਨਹੀਂ ਲਗਾਈ ਹੈ। ਯਾਤਰਾ ਕਰਨਾ ਉਨ੍ਹਾਂ ਦਾ ਮੌਲਿਕ ਅਧਿਕਾਰ ਹੈ। ਇਹ ਕਰਨ ਤੋਂ ਉਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ।

ਵਿਵਾਦਾਂ 'ਚ ਰਿਹਾ ਸੀ ਲੰਡਨ ਦੌਰਾ: ਇਸ ਤੋਂ ਪਹਿਲਾਂ ਰਾਹੁਲ ਦੀ ਲੰਡਨ ਯਾਤਰਾ ਕਈ ਵਿਵਾਦਾਂ 'ਚ ਰਹੀ ਸੀ। ਲੰਡਨ 'ਚ ਰਾਹੁਲ ਦੇ ਭਾਸ਼ਣ ਨੂੰ ਲੈ ਕੇ ਭਾਜਪਾ ਦੇ ਸੰਸਦ ਮੈਂਬਰਾਂ ਨੇ ਸੰਸਦ 'ਚ ਕਾਫੀ ਹੰਗਾਮਾ ਕੀਤਾ, ਜਿਸ ਕਾਰਨ ਸੰਸਦ ਦੇ ਬਜਟ ਸੈਸ਼ਨ ਦਾ ਦੂਜਾ ਪੜਾਅ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ।

Last Updated :May 31, 2023, 1:25 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.