ETV Bharat / state

Operation Amritpal Live Updates: ਅੰਮ੍ਰਿਤਪਾਲ ਦੀ ਇੱਕ ਹੋਰ ਸੀਸੀਟੀਵੀ ਆਈ ਸਾਹਮਣੇ

author img

By

Published : Mar 28, 2023, 7:24 AM IST

Updated : Mar 28, 2023, 2:26 PM IST

Operation Amritpal Live Updates MARCH 28, 2023
Operation Amritpal Live Updates MARCH 28, 2023

14:23 March 28

* ਅੰਮ੍ਰਿਤਪਾਲ ਦੀ ਇੱਕ ਹੋਰ ਸੀਸੀਟੀਵੀ ਆਈ ਸਾਹਮਣੇ

ਅੰਮ੍ਰਿਤਪਾਲ ਦੀ ਇਕ ਹੋਰ ਸੀਸੀਟੀਵੀ ਫੁਟੇਜ਼ ਸਾਹਮਣੇ ਆਈ ਹੈ। ਕਿਹਾ ਜਾ ਰਿਹਾ ਹੈ ਕਿ ਇਹ ਸੀਸੀਟੀਵੀ ਫੁਟੇਜ਼ 21 ਮਾਰਚ ਦੀ ਹੈ। ਇਹ ਸੀਸੀਟੀਵੀ ਦਿੱਲੀ ਦੀ ਦੱਸੀ ਜਾ ਰਹੀ ਹੈ।

12:36 March 28

* ਅੰਮ੍ਰਿਤਪਾਲ ਦੇ ਮਾਮਲੇ ਵਿੱਚ ਹੁਣ ਕੱਲ੍ਹ ਹੋਵੇਗੀ ਸੁਣਵਾਈ, ਕੋਰਟ ਨੇ ਮੰਗੇ ਸਬੂਤ

ਅੰਮ੍ਰਿਤਪਾਲ ਮਾਮਲੇ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਕੋਰਟ 'ਚ ਸੁਣਵਾਈ ਹੋਈ। ਇਸ ਮੌਕੇ ਪੰਜਾਬ ਸਰਕਾਰ ਦੇ ਵਕੀਲ ਨੇ ਕਿਹਾ ਕਿ ਅਸੀਂ ਅੰਮ੍ਰਿਤਪਾਲ ਨੂੰ ਫੜਨ ਦੇ ਕਰੀਬ ਹਾਂ। ਅਦਾਲਤ ਨੇ ਅੰਮ੍ਰਿਤਪਾਲ ਦੇ ਵਕੀਲ ਤੋਂ ਪੁੱਛਿਆ ਕਿ ਉਹ ਹਿਰਾਸਤ ਵਿੱਚ ਹੋਣ ਦਾ ਕੀ ਸਬੂਤ ਹੈ। ਤੁਸੀਂ ਕੋਈ ਸਬੂਤ ਲਿਆਓ ਕਿ ਉਹ ਕਿਸ ਥਾਣੇ ਵਿੱਚ ਹੈ? ਅਦਾਲਤ ਨੇ ਕਿਹਾ ਕਿ ਏਜੀ ਕਹਿ ਰਿਹਾ ਹੈ ਕਿ ਉਹ ਹਿਰਾਸਤ ਵਿੱਚ ਨਹੀਂ ਹੈ। ਜੇਕਰ ਉਹ ਬੋਲ ਰਿਹਾ ਹੈ ਤਾਂ ਇਹ ਉਸ ਦੀ ਜ਼ਿੰਮੇਵਾਰੀ ਹੈ। ਅਦਾਲਤ ਨੇ ਕਿਹਾ ਇੱਕ ਵੀ ਸਬੂਤ ਲਿਆਓ ਕਿ ਉਹ ਕਿਸ ਥਾਣੇ ਵਿੱਚ ਹੈ, ਅਸੀਂ ਵਾਰੰਟ ਅਫਸਰ ਲਗਾਵਾਂਗੇ, ਪਰ ਸਿਰਫ਼ ਗੱਲਾਂ ਕਰਕੇ ਨਹੀਂ। ਅਦਾਲਤ ਨੇ ਅੰਮ੍ਰਿਤਪਾਲ ਦੇ ਵਕੀਲ ਨੂੰ ਹਲਫਨਾਮਾ ਦਾਇਰ ਕਰਨ ਲਈ ਕਿਹਾ ਤੇ ਨਾਲ ਹੀ ਪੰਜਾਬ ਪੁਲਿਸ ਦੇ ਆਈਜੀ ਨੂੰ ਹਲਫ਼ਨਾਮਾ ਦਾਖ਼ਲ ਕਰਨ ਲਈ ਕਿਹਾ ਹੈ।

12:24 March 28

* ਅੰਮ੍ਰਿਤਪਾਲ ਮਾਮਲੇ ਵਿੱਚ ਹਾਈਕੋਰਟ ਵਿੱਚ ਸੁਣਵਾਈ ਸ਼ੁਰੂ

ਅੰਮ੍ਰਿਤਪਾਲ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਸ਼ੁਰੂ ਹੋ ਗਈ ਹੈ। ਸਰਕਾਰ ਦਾ ਪੱਖ ਰੱਖਦੇ ਹੋਏ ਪੰਜਾਬ ਦੇ ਏਜੀ ਨੇ ਕਿਹਾ ਕਿ ਅਸੀਂ ਅੰਮ੍ਰਿਤਪਾਲ ਨੂੰ ਫੜਣ ਦੇ ਬਹੁਤ ਕਰੀਬ ਹਾਂ।

10:02 March 28

* ਨੇਪਾਲ ਸਰਕਾਰ ਨੇ ਨਿਗਰਾਨੀ ਸੂਚੀ ਵਿੱਚ ਰੱਖਿਆ ਅੰਮ੍ਰਿਤਪਾਲ

ਭਾਰਤੀ ਦੂਤਘਰ ਨੇ ਅੰਮ੍ਰਿਤਪਾਲ ਦੇ ਮਾਮਲੇ ਨੂੰ ਲੈ ਕੇ ਨੇਪਾਲ ਸਰਕਾਰ ਨੂੰ ਪੱਤਰ ਲਿਖਿਆ ਹੈ। ਪੱਤਰ ਵਿੱਚ ਲਿਖਿਆ ਗਿਆ ਹੈ ਕਿ ਅੰਮ੍ਰਿਤਪਾਲ ਦੀ ਨੇਪਾਲ ਤੋਂ ਦੁਬਈ, ਕਤਰ, ਸਿੰਗਾਪੁਰ, ਬੈਂਕਾਕ ਭੱਜਣ ਬਾਰੇ ਯੋਜਨਾ ਦੀ ਜਾਣਕਾਰੀ ਹੈ।

08:09 March 28

* ਤਜਿੰਦਰ ਉਰਫ਼ ਗੋਰਖਾ ਬਾਬਾ ਦੀ ਅੱਜ ਕੋਰਟ ਵਿੱਚ ਪੇਸ਼ੀ

ਅੰਮ੍ਰਿਤਪਾਲ ਦੇ ਸਾਥੀ ਤਜਿੰਦਰ ਉਰਫ਼ ਗੋਰਖਾ ਬਾਬਾ ਨੂੰ ਅੱਜ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।

07:07 March 28

* ਅੰਮ੍ਰਿਤਪਾਲ ਮਾਮਲੇ ਦੀ ਅੱਜ ਹਾਈਕੋਰਟ ਵਿੱਚ ਅਹਿਮ ਸੁਣਵਾਈ

ਚੰਡੀਗੜ੍ਹ: ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖ ਅੰਮ੍ਰਿਤਪਾਲ ਸਿੰਘ ਦੀ ਭਾਲ 11ਵੇਂ ਦਿਨ ਵੀ ਜਾਰੀ ਹੈ। ਪੰਜਾਬ ਪੁਲਿਸ ਵੱਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਨੇਪਾਲ ਦੇ ਰਸਤੇ ਜਾਅਲੀ ਪਾਸਪੋਰਟ ਰਾਹੀਂ ਵਿਦੇਸ਼ ਭੱਜ ਸਕਦਾ ਹੈ, ਜਿਸ ਕਾਰਨ ਨੇਪਾਲ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਤੇ ਭਾਰਤ ਸਰਕਾਰ ਨੇ ਨੇਪਾਲ ਸਰਕਾਰ ਨੂੰ ਚਿੱਠੀ ਲਿਖੀ ਹੈ ਕਿ ਇਸ ਸਬੰਧੀ ਵਿਸ਼ੇਸ਼ ਨਜ਼ਰ ਰੱਖੀ ਜਾਵੇ ਤਾਂ ਜੋ ਉਸ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ।

ਹਾਈਕੋਰਟ ਵਿੱਚ ਅਹਿਮ ਸੁਣਵਾਈ: ਅੰਮ੍ਰਿਤਪਾਲ ਦੇ ਮਾਮਲੇ ਵਿੱਚ ਅੱਜ ਹਾਈਕੋਰਟ ਵਿੱਚ ਅਹਿਮ ਸੁਣਵਾਈ ਹੈ। ਦੱਸ ਦਈਏ ਕਿ ਪਟਿਸ਼ਨ ਕਰਤਾ ਨੇ ਅੰਮ੍ਰਿਤਪਾਲ ਨੂੰ ਕੋਰਟ ਵਿੱਚ ਪੇਸ਼ ਕਰਨ ਸਬੰਧੀ ਪਟਿਸ਼ਨ ਪਾਈ ਹੈ, ਜਿਸ ਸਬੰਧੀ ਅੱਜ ਪੰਜਾਬ ਸਰਕਾਰ ਨੇ ਜਵਾਬ ਦਾਖਲ ਕਰਨਾ ਹੈ। ਦੱਸ ਦਈਏ ਕਿ ਪਿਛਲੀ ਸੁਣਵਾਈ ਵਿੱਚ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਝਾੜ ਪਾਈ ਸੀ ਤੇ ਕਿਹਾ ਸੀ ਕਿ ਤੁਹਾਡੀ ਕਹਾਣੀ ਉੱਤੇ ਸਾਨੂੰ ਵਿਸ਼ਵਾਸ਼ ਨਹੀਂ ਹੈ।

ਜਥੇਦਾਰ ਦਾ ਅਲਟੀਮੇਟਮ: ਅੰਮ੍ਰਿਤਪਾਲ ਖਿਲਾਫ ਕੀਤੀ ਜਾ ਰਹੀ ਕਾਰਵਾਈ ਦੌਰਾਨ ਪੰਜਾਬ ਦੇ ਕਈ ਨੌਜਵਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ, ਇਸ ਸਬੰਧੀ ਬੀਤੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਈ ਸਿੱਖ ਜਥੇਬੰਦੀਆਂ ਦੀ ਮੀਟਿੰਗ ਹੋਈ। ਇਸ ਮੀਟਿੰਗ ਤੋਂ ਬਾਅਦ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਜੇਕਰ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਨੂੰ ਰਿਹਾਅ ਨਾ ਕੀਤਾ ਗਿਆ ਹੈ, ਸਿੱਖ ਜਥੇਬੰਦੀਆਂ ਸਰਕਾਰ ਖਿਲਾਫ ਵੱਡਾ ਸੰਘਰਸ਼ ਕਰਨਗੀਆਂ।

ਮੁੱਖ ਮੰਤਰੀ ਮਾਨ ਦਾ ਜਵਾਬ: ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਲਟੀਮੇਟਮ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਕਾਨੂੰਨ ਮੁਤਬਿਕ ਹੀ ਕੰਮ ਕਰ ਰਹੇ ਹਨ ਤੇ ਜੋ ਵੀ ਬੇਕਸੂਰ ਪਾਇਆ ਜਾ ਰਿਹਾ ਹੈ, ਉਸ ਨੂੰ ਪੁਲਿਸ ਰਿਹਾਅ ਕਰ ਰਹੀ ਹੈ।

ਇਹ ਵੀ ਪੜੋ: Advisory Regarding Corona: ਫਿਰ ਆ ਗਿਆ ਕੋਰੋਨਾ ! ਚੰਡੀਗੜ੍ਹ ਸਿਹਤ ਵਿਭਾਗ ਨੇ ਜਾਰੀ ਕੀਤੀ ਐਡਵਾਈਜ਼ਰੀ

Last Updated :Mar 28, 2023, 2:26 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.