ETV Bharat / state

Ludhiana CMS Loot Update: ਕੈਸ਼ ਵੈਨ ਕਾਂਡ ਦੀ ਮਾਸਟਰਮਾਈਂਡ ਮੋਨਾ ਪਤੀ ਸਮੇਤ ਗ੍ਰਿਫ਼ਤਾਰ

author img

By

Published : Jun 17, 2023, 1:59 PM IST

ਲੁਧਿਆਣਾ ਵਿੱਚ ਕਰੋੜਾਂ ਰੁਪਏ ਦੇ ਕੈਸ਼ ਵੈਨ ਕਾਂਡ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚਣ ਵਾਲੀ ਮਾਸਟਰਮਈਂਡ ਮਨਦੀਪ ਕੌਰ ਉਰਫ ਮੋਨਾ ਨੂੰ ਪੰਜਾਬ ਪੁਲਿਸ ਨੇ ਉਤਰਾਖੰਡ ਦੇ ਇੱਕ ਧਾਰਮਿਕ ਸਥਾਨ ਤੋਂ ਗ੍ਰਿਫ਼ਤਾਰ ਕਰ ਲਿਆ। ਇਸ ਦੇ ਨਾਲ ਹੀ ਪੁਲਿਸ ਨੇ ਇਹਨਾਂ ਦੇ ਇੱਕ ਸਾਥੀ ਨੂੰ ਮੋਗਾ ਤੋਂ ਵੀ ਗ੍ਰਿਫ਼ਤਾਰ ਕੀਤਾ ਹੈ।

Ludhiana cash van case mastermind Mona arrested along with husband from Uttarakhand
Ludhiana CMS Loot Update: ਕੈਸ਼ ਵੈਨ ਕਾਂਡ ਦੀ ਮਾਸਟਰਮਾਈਂਡ ਮੋਨਾ ਪਤੀ ਸਮੇਤ ਉਤਰਾਖੰਡ ਤੋਂ ਗ੍ਰਿਫ਼ਤਾਰ

ਚੰਡੀਗੜ੍ਹ: ਲੁਧਿਆਣਾ ਜ਼ਿਲ੍ਹੇ ਨੂੰ ਹਿਲਾ ਕੇ ਰੱਖ ਦੇਣ ਵਾਲੇ ਕੈਸ਼ ਵੈਨ ਕਾਂਡ ਦੀ ਮਾਸਟਰਮਾਈਂਡ ਮਨਦੀਪ ਕੌਰ ਨੂੰ ਪੁਲਿਸ ਨੇ ਆਖਿਰਕਾਰ ਪਤੀ ਸਮੇਤ ਉਤਰਾਖੰਡ ਦੇ ਧਾਰਮਿਕ ਸਥਾਨ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦਈਏ ATM ਕੈਸ਼ ਕੰਪਨੀ CMS 'ਚ 8.5 ਕਰੋੜ ਦੀ ਲੁੱਟ ਨੂੰ ਮੁਲਜ਼ਮ ਮਨਦੀਪ ਕੌਰ ਨੇ ਆਪਣੇ ਸਾਥੀਆਂ ਨਾਲ ਰਲ ਕੇ ਅੰਜਾਮ ਦਿੱਤਾ ਸੀ। ਇਸ ਤੋਂ ਬਅਦ ਘਟਨਾ ਨੂੰ ਅੰਜਾਮ ਦੇਣ ਵਾਲੇ ਲਗਭਗ ਸਾਕਰੇ ਮੁਲਜ਼ਮ ਪੁਲਿਸ ਨੇ ਗ੍ਰਿਫ਼ਤਾਰ ਕਰ ਲਏ ਸਨ, ਪਰ ਮਨਦੀਪ ਉਰਫ ਮੋਨਾ ਡਾਕੂ ਆਪਣੇ ਪਤੀ ਸਮੇਤ ਪੁਲਿਸ ਦੀ ਗ੍ਰਿਫ਼ਤ ਤੋਂ ਲਗਾਤਰ ਬਚ ਰਹੀ ਸੀ। ਹੁਣ ਪੁਲਿਸ ਨੇ ਘਟਨਾ ਦੀ ਮੁੱਖ ਸਾਜ਼ਿਸ਼ਕਰਤਾ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ।

ਡੀਜੀਪੀ ਦਾ ਟਵੀਟ: ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ 100 ਘੰਟਿਆਂ ਦੇ ਅੰਦਰ ਮਾਸਟਰਮਾਈਂਡ ਨੂੰ ਫੜ ਲਿਆ ਗਿਆ ਹੈ। ਲੁਧਿਆਣਾ ਪੁਲਿਸ ਦੀ ਟੀਮ ਨੇ ਕਾਊਂਟਰ ਇੰਟੈਲੀਜੈਂਸ ਦੀ ਮਦਦ ਨਾਲ ਇਹ ਕਾਰਵਾਈ ਕੀਤੀ ਹੈ। ਦੱਸ ਦਈਏ ਇਸ ਤੋਂ ਪਹਿਲਾਂ ਵੀ ਪੁਲਿਸ ਨੇ ਟਵੀਟ ਕਰਕੇ ਫਰਾਰ ਮੁਲਜ਼ਮਾਂ ਨੂੰ ਓਪਨ ਚੈਲੰਜ ਕਰਦਿਆਂ ਲਿਖਿਆ ਸੀ ਕਿ ਜਿੱਥੇ ਤੱਕ ਭੱਜਣਾ ਹੈ ਭੱਜ ਲਵੋ ਤੁਹਾਨੂੰ ਬਹੁਤ ਜਲਦ ਪਿੰਜਰੇ ਵਿੱਚ ਸੁੱਟ ਦਿੱਤਾ ਜਾਵੇਗਾ। ਦੂਜੇ ਪਾਸੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਵਿੱਤ ਇੱਕ ਕਰੋੜ ਰੁਪਏ ਦਾ ਖਰਚਾ ਆ ਚੁੱਕਾ ਹੈ।

ਮਾਸਟਰਮਾਇੰਡ ਮਨਦੀਪ ਕੌਰ ਕੌਣ ਹੈ ? ਦੱਸ ਦਈਏ ਮਨਦੀਪ ਕੌਰ ਪਿੰਡ ਡੇਹਲੋਂ ਜਿਲ੍ਹਾ ਲੁਧਿਆਣਾ ਦੀ ਹੈ ਜੋ ਬਰਨਾਲਾ ਵਿਖੇ ਵਿਆਹੀ ਹੋਈ ਸੀ। ਮੋਨਾ ਬਚਪਨ ਤੋਂ ਹੀ ਆਪਣੇ ਨਾਨਾ-ਨਾਨੀ ਨਾਲ ਰਹਿ ਰਹੀ ਹੈ। ਉਹ ਦਿੱਲੀ ਆਉਂਦੀ-ਜਾਂਦੀ ਰਹਿੰਦੀ ਸੀ। ਮਨਦੀਪ ਦਾ ਭਰਾ ਵੀ ਇਸੇ ਘਰ ਵਿੱਚ ਰਹਿੰਦਾ ਸੀ ਪਰ ਇਸ ਮਾਮਲੇ ਉੱਤੇ ਕੋਈ ਬੋਲਣ ਲਈ ਤਿਆਰ ਨਹੀਂ ਹੈ। ਉੱਥੇ ਲੁਧਿਆਣਾ ਪੁਲਿਸ ਵੱਲੋਂ ਬਰਨਾਲਾ ਦੇ ਇੱਕ ਨੌਜਵਾਨ ਨੂੰ ਇਸ ਕੇਸ ਵਿੱਚ ਨਾਮਜ਼ਦ ਵੀ ਕੀਤਾ ਗਿਆ ਹੈ, ਜਿਸਦੇ ਘਰ ਤੋਂ ਲੁੱਟ ਸਮੇਂ ਵਰਤੀ ਗਈ ਕਾਰ ਵੀ ਬਰਾਮਦ ਹੋਈ ਸੀ। ਪੁਲਿਸ ਵਲੋਂ ਨੌਜਵਾਨ ਅਰੁਣ ਦੇ ਪਿਤਾ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ। ਪਰਿਵਾਰ ਅਨੁਸਾਰ ਅਰੁਣ ਆਈਲੈਟਸ ਦੀ ਪੜ੍ਹਾਈ ਕਰ ਰਿਹਾ ਸੀ। ਬੀਤੇ ਦਿਨੀਂ ਉਹਨਾਂ ਦੇ ਘਰ ਅਰੁਣ ਦਾ ਦੋਸਤ ਕਾਰ ਖੜਾਉਣ ਆਇਆ ਸੀ ਅਤੇ ਅਰੁਣ ਅਤੇ ਉਸਦੇ ਦੋਸਤ ਹਰਿਦੁਆਰ ਜਾਣਾ ਕਹਿ ਕੇ ਚਲੇ ਗਏ। ਪਰਿਵਾਰ ਆਪਣੇ ਪੁੱਤ ਨੂੰ ਨਿਰਦੋਸ਼ ਦੱਸ ਰਿਹਾ ਸੀ। ਇਸ ਵੱਡੀ ਲੁੱਟ ਦੀਆਂ ਤਾਰਾਂ ਬਰਨਾਲਾ ਸ਼ਹਿਰ ਨਾਲ ਜੁੜਨ ਤੇ ਸ਼ਹਿਰ ਵਾਸੀਆਂ ਵਿੱਚ ਪੂਰੀ ਚਰਚਾ ਛਿੜੀ ਹੋਈ ਹੈ। ਹਰ ਕੋਈ ਇਸ ਗੱਲ ਤੇ ਹੈਰਾਨ ਹੋ ਰਿਹਾ ਹੈੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.