ETV Bharat / state

Cancer Survivor Dr Navjot Kaur: ਹਿਮਾਚਲ ਦੀਆਂ ਵਾਦੀਆਂ 'ਚ ਪਹੁੰਚਿਆ ਸਿੱਧੂ ਪਰਿਵਾਰ, ਪਤਨੀ ਦੀ ਤੰਦੁਰੁਸਤੀ ਲਈ ਸਿੱਧੂ ਲੈ ਰਹੇ ਕੁਦਰਤ ਦਾ ਸਹਾਰਾ

author img

By

Published : Jun 17, 2023, 12:38 PM IST

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਡਾਕਟਰ ਨਵਜੋਤ ਕੌਰ ਦਾ ਜਨਮ ਦਿਨ ਮਨਾਉਣ ਤੋਂ ਬਾਅਦ ਹੁਣ ਹਿਮਾਚਲ ਪਹੁੰਚੇ ਹਨ। ਉਨ੍ਹਾਂ ਨੇ ਪਾਲਮਪੁਰ ਦੀ ਖੁਦ ਫੋਟੋ ਸ਼ੇਅਰ ਕੀਤੀ।

Sidhu family reached the valleys of Himachal, Navjot Sidhu is taking help of nature for his wife's health.
Cancer Survivor Dr Navjot Kaur: ਹਿਮਾਚਲ ਦੀਆਂ ਵਾਦੀਆਂ 'ਚ ਪਹੁੰਚਿਆ ਸਿੱਧੂ ਪਰਿਵਾਰ,ਪਤਨੀ ਦੀ ਤੰਦੁਰੁਸਤੀ ਲਈ ਨਵਜੋਤ ਸਿੱਧੂ ਲੈ ਰਹੇ ਕੁਦਰਤ ਦਾ ਸਹਾਰਾ

ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਜ਼ਿੰਦਗੀ ਵਿਚ ਸਿਆਸਤ ਤੋਂ ਇਲਾਵਾ ਇਹਨੀ ਦਿਨੀਂ ਬਹੁਤ ਕੁਝ ਚੱਲ ਰਿਹਾ ਹੈ। ਪਹਿਲਾਂ ਇੱਕ ਸਾਲ ਰੋਡ ਰੇਜ ਕੇਸ ਵਿੱਚ ਜੇਲ੍ਹ ਕੱਟ ਕੇ ਬਾਹਰ ਆਏ ਤਾਂ ਪਤਾ ਲੱਗਾ ਕਿ ਪਤਨੀ ਨੂੰ ਕੈਂਸਰ ਹੈ। ਇਸਖਬਰ ਨਾਲ ਉਨ੍ਹਾਂ ਦੀ ਜ਼ਿੰਦਗੀ ਵਿਚ ਉਥਲ ਪੁੱਥਲ ਜਿਹੀ ਮੱਚ ਗਈ ਅਤੇ ਹੁਣ ਉਹ ਆਪਣਾ ਪੂਰਾ ਸਮਾਂ ਕੈਂਸਰ ਪੀੜਤ ਪਤਨੀ ਨਾਲ ਬਿਤਾਅ ਰਹੇ ਹਨ। ਜਿਥੇ ਬੀਤੇ ਦਿਨ ਉਨ੍ਹਾਂ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਦਾ ਜਨਮ ਦਿਨ ਮਨਾਇਆ ਅਤੇ ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਈ। ਤਾਂ ਉਥੇ ਹੀ ਹੁਣ ਕੈਂਸਰ ਦੇ ਇਲਾਜ ਹਰ ਹੀਲੇ ਕਰ ਰਹੇ ਹਨ। ਡਾਕਟਰੀ ਇਲਾਜ ਤੋਂ ਇਲਾਵਾ ਸਿੱਧੂ ਪਤਨੀ ਨੂੰ ਦਿਲਾਸਾ ਦੇਣ ਦੀ ਉਸਦੀ ਪੂਰੀ ਕੋਸ਼ਿਸ਼ ਹੈ। ਹਾਲ ਹੀ 'ਚ ਡਾਕਟਰ ਨਵਜੋਤ ਕੌਰ ਦਾ ਜਨਮ ਦਿਨ ਮਨਾਇਆ ਗਿਆ, ਜਿਸ 'ਚ ਨਵਜੋਤ ਸਿੰਘ ਸਿੱਧੂ ਖੁਦ ਆਪਣੀ ਪਤਨੀ ਨੂੰ ਚੀਅਰਅੱਪ ਕਰਦੇ ਨਜ਼ਰ ਆਏ।

ਪਾਲਮਪੁਰ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ : ਹੁਣ ਨਵਜੋਤ ਸਿੱਧੂ ਅਤੇ ਪਤਨੀ ਪੂਰੇ ਪਰਿਵਾਰ ਨਾਲ ਪਾਲਮਪੁਰ ਪਹੁੰਚੇ ਹਨ ਜਿਥੇ ਪਤਨੀ ਡਾ.ਨਵਜੋਤ ਕੌਰ ਅਤੇ ਆਪਣੇ ਦੋਸਤਾਂ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ। ਨਵਜੋਤ ਸਿੱਧੂ ਲਿਖਦੇ ਹਨ- ਜੀਵਨ ਦੀ ਰੋਸ਼ਨੀ ਦੇਖਣ ਲਈ ਲੱਖਾਂ ਡਾਲਰ ਖਰਚ ਕਰਨੇ ਪੈਂਦੇ ਹਨ...ਤਾਜ਼ੀ ਹਵਾ, ਸਾਫ਼ ਝਰਨੇ ਦਾ ਪਾਣੀ, ਜ਼ਹਿਰਾਂ ਤੋਂ ਮੁਕਤ ਸਬਜ਼ੀਆਂ...ਪਾਲਮਪੁਰ ਦੇ ਚਾਹ ਦੇ ਬਾਗਾਂ ਵਿੱਚ...ਅਨੰਦਮਈ!! ਈ ਸਕੈਪਸ਼ਨ ਵਿਚ ਉਹਨਾਂ ਨੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਹੈ।

  • It is worth millions of dollars to look at the brighter side of life…….. fresh air , clean spring water, vegetables bereft of toxins……. at the tea gardens of Palampur.……. blissful !! pic.twitter.com/h1vUHqxssc

    — Navjot Singh Sidhu (@sherryontopp) June 16, 2023 " class="align-text-top noRightClick twitterSection" data=" ">

ਨਵਜੋਤ ਸਿੱਧੂ ਤੋਂ ਬਾਅਦ ਪਤਨੀ ਡਾਕਟਰ ਨਵਜੋਤ ਕੌਰ ਨੇ ਵੀ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰਕੇ ਨਵਜੋਤ ਸਿੱਧੂ ਦਾ ਧੰਨਵਾਦ ਕੀਤਾ ਹੈ। ਤਸਵੀਰਾਂ ਸਾਂਝੀਆਂ ਕਰਦੇ ਹੋਏ ਡਾਕਟਰ ਨਵਜੋਤ ਕੌਰ ਨੇ ਕਿਹਾ-ਜਦੋਂ ਤੁਹਾਡਾ ਪਤੀ ਅਤੇ ਪਰਿਵਾਰ ਤੁਹਾਨੂੰ ਠੀਕ ਕਰਨ 'ਤੇ ਤੁਲੇ ਹੋਣ..

ਪੂਰਾ ਪਰਿਵਾਰ ਇਸ ਵੇਲੇ ਦਰਦ ਨੂੰ ਘੱਟ ਕਰਨ ਦੀ ਕੋਸ਼ਿਸ਼: ਦੱਸਦੀਏ ਕਿ ਨਵਜੋਤ ਕੌਰ ਸਿੱਧੂ ਕੈਂਸਰ ਦੇ ਦੂਜੇ ਪੜਾਅ 'ਚ ਹਨ। ਜਦੋਂ ਉੰਨਾ ਨੂੰ ਇਸ ਬਿਮਾਰੀ ਦਾ ਪਤਾ ਲੱਗਿਆ ਤਾਂ ਉਸ ਵੇਲੇ ਨਵਜੋਤ ਸਿੱਧੂ ਰੋਡ ਰੇਜ ਕੇਸ 'ਚ ਸਜ਼ਾ ਭੁਗਤ ਰਹੇ ਸਨ।ਸਿੱਧੂ ਦੀ ਰਿਹਾਈ ਤੋਂ ਇੱਕ ਹਫ਼ਤਾ ਪਹਿਲਾਂ ਡਾਕਟਰ ਨਵਜੋਤ ਕੌਰ ਨੇ ਮੁਹਾਲੀ ਦੇ ਇੱਕ ਹਸਪਤਾਲ ਵਿੱਚ ਆਪਰੇਸ਼ਨ ਕਰਵਾਇਆ ਸੀ। ਫਿਰ ਉਸ ਨੇ ਵੀ ਪੋਸਟ ਪਾ ਕੇ ਲਿਖਿਆ ਕਿ ਉਹ ਸਿੱਧੂ ਦੀ ਰਿਹਾਈ ਦਾ ਇੰਤਜ਼ਾਰ ਨਹੀਂ ਕਰ ਸਕਦੀ। ਜ਼ਿਕਰਯੋਗ ਹੈ ਕਿ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਜਿਥੇ ਇਸ ਵੇਲੇ ਦਵਾਈਆਂ ਤੇ ਕੀਮੋਥੈਰੇਪੀ ਨਾਲ ਦਰਦ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਥੇ ਹੀ ਪੂਰਾ ਪਰਿਵਾਰ ਇਸ ਵੇਲੇ ਇਕੱਠੇ ਰਹਿ ਕੇ ਦਰਦ ਤੋਂ ਉਭਾਰਨ ਦੀ ਕੋਸ਼ਿਸ਼ ਵਿਚ ਹੈ। ਕਿਉਂਕਿ ਉਨ੍ਹਾਂ ਨੂੰ ਆਪਣੇ ਨਜ਼ਦੀਕੀ ਅਤੇ ਸਨੇਹੀਆਂ ਦੇ ਸਹਾਰੇ ਦੀ ਸਭ ਤੋਂ ਵੱਧ ਲੋੜ ਹੈ। ਨਵਜੋਤ ਸਿੱਧੂ ਇਸ ਦੁੱਖ ਦੀ ਘੜੀ ਵਿੱਚ ਆਪਣੀ ਪਤਨੀ ਨੂੰ ਨੈਤਿਕ ਸਮਰਥਨ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.