ETV Bharat / state

Khalistan Referendum Flag : ਬਠਿੰਡਾ ਕੋਟਫੱਤਾ ਸਟੇਸ਼ਨ ਦੀ ਦਿੱਲੀ-ਫਿਰੋਜ਼ਪੁਰ ਰੇਲ ਲਾਈਨ 'ਤੇ ਖਾਲਿਸਤਾਨ ਦਾ ਝੰਡਾ

author img

By ETV Bharat Punjabi Team

Published : Sep 6, 2023, 7:50 PM IST

ਬਠਿੰਡਾ ਵਿੱਚ ਕੋਟਫੱਤਾ 'ਚ ਦਿੱਲੀ-ਫਿਰੋਜ਼ਪੁਰ ਲਾਈਨ 'ਤੇ ਪਾਬੰਦੀਸ਼ੁਦਾ ਖਾਲਿਸਤਾਨ ਦਾ ਝੰਡਾ (Khalistan flag banned on Delhi-Firozepur line) ਲਗਾਇਆ ਗਿਆ ਸੀ, ਜਿਸਨੂੰ ਜੀਆਰਪੀ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।

Khalistan Referendum flag planted in Delhi-Firozpur rail line
Khalistan Referendum Flag : ਬਠਿੰਡਾ ਕੋਟਫੱਤਾ ਸਟੇਸ਼ਨ ਦੀ ਦਿੱਲੀ-ਫਿਰੋਜ਼ਪੁਰ ਰੇਲ ਲਾਈਨ 'ਤੇ ਖਾਲਿਸਤਾਨ ਦਾ ਝੰਡਾ

ਚੰਡੀਗੜ੍ਹ ਡੈਸਕ : ਬਠਿੰਡਾ ਵਿੱਚ ਰੇਲ ਪਟੜੀ ਉੱਤੇ ਖਾਲਿਸਤਾਨ ਰਿਫਰੈਂਡਮ ਦਾ ਝੰਡਾ ਲੱਗਿਆ ਮਿਲਿਆ ਹੈ। ਜਾਣਕਾਰੀ ਮੁਤਾਬਿਕ ਬੁੱਧਵਾਰ ਨੂੰ ਕੁਝ ਅਣਪਛਾਤੇ ਖਾਲਿਸਤਾਨ ਸਮਰਥਕਾਂ ਵੱਲੋਂ ਦਿਨ ਵੇਲੇ ਕਰੀਬ 11 ਵਜੇ ਪਿੰਡ ਕੋਟਫੱਤਾ 'ਚ ਦਿੱਲੀ-ਫਿਰੋਜ਼ਪੁਰ ਲਾਈਨ 'ਤੇ ਪਾਬੰਦੀਸ਼ੁਦਾ ਖਾਲਿਸਤਾਨ ਦਾ ਝੰਡਾ (Khalistan flag banned on Delhi-Firozepur line) ਲਗਾਇਆ ਗਿਆ ਸੀ। ਇਸ ਦੌਰਾਨ ਵੇਖਿਆ ਗਿਆ ਕਿ ਝੰਡੇ 'ਤੇ ਖਾਲਿਸਤਾਨੀ ਰੈਫਰੈਂਡਮ ਦੀ ਗੱਲ ਵੀ ਲਿਖੀ ਹੋਈ ਹੈ। ਦੂਜੇ ਪਾਸੇ ਇਸਨੂੰ ਲੈ ਕੇ ਚੌਕੰਨੀ ਹੋਈ ਬਠਿੰਡਾ ਅਤੇ ਜੀਆਰਪੀ ਪੁਲਿਸ ਨੇ ਵੀ ਮਾਮਲੇ ਦੀ ਜਾਂਚ ਅਰੰਭ ਦਿੱਤੀ ਹੈ।

ਰੇਲ ਕਰਮਚਾਰੀਆਂ ਨੇ ਦੇਖਿਆ ਝੰਡਾ : ਜਾਣਕਾਰੀ ਮੁਤਾਬਿਕ ਰੇਲ ਟਰੈਕ ਉੱਤੇ ਖਾਲਿਸਤਾਨ ਰਿਫਰੈਂਡਮ ਦਾ ਝੰਡਾ (Flag of Khalistan Referendum) ਟਰੈਕ 'ਤੇ ਕੰਮ ਕਰ ਰਹੇ ਕਰਮਚਾਰੀਆਂ ਨੇ ਦੇਖਿਆ ਹੈ। ਇਸ ਤੋਂ ਬਾਅਦ ਦੀ ਇਸ ਘਟਨਾ ਦੀ ਜਾਣਕਾਰੀ ਸਟੇਸ਼ਨ ਮਾਸਟਰ ਨੂੰ ਦਿੱਤੀ ਗਈ। ਇਸ ਤੋਂ ਬਾਅਦ ਸਟੇਸ਼ਨ ਮਾਸਟਰ ਨੇ ਟਰੈਕ 'ਤੇ ਲੱਗੇ ਝੰਡੇ ਨੂੰ ਲਾਹ ਕੇ ਜੀਆਰਪੀ ਪੁਲਿਸ ਨੂੰ ਸੌਂਪ ਦਿੱਤਾ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਯਾਦ ਰਹੇ ਕਿ ਜੂਨ ਮਹੀਨੇ ਦੀ ਆਖਰੀ ਤਰੀਕ ਨੂੰ ਮੋਗਾ ਪੁਲਿਸ ਨੇ ਸ਼ਹਿਰ ਵਿੱਚ ਮੋਗਾ ਬੱਸ ਸਟੈਂਡ ਦੇ ਟਿਕਟ ਕਾਊਂਟਰ ਉੱਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖਣ ਵਾਲੇ ਮੁਲਜ਼ਮਾਂ ਨੂੰ ਕਾਬੂ ਕੀਤਾ ਸੀ। ਇਨਾਂ ਨੇ ਕੁਝ ਪੈਸਿਆਂ ਦੀ ਖਾਤਿਰ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਜ਼ਿਲ੍ਹਾ ਪੁਲਿਸ ਮੁਖੀ ਜੇ.ਇਲਨਚੇਲੀਅਨ ਨੇ ਦੱਸਿਆ ਸੀ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਨੌਜਵਾਨਾਂ ਨੂੰ ਕਾਬੂ ਕੀਤਾ। ਰਾਤ ਨੂੰ ਕੁਝ ਨਾਮਲੂਮ ਵਿਅਕਤੀਆ ਵੱਲੋਂ ਬਸ ਸਟੈਂਡ ਮੋਗਾ ਦੇ ਬਾਥਰੂਮ ਵਾਲੀ ਕੰਧ ਅਤੇ ਟਿਕਟ ਕਾਊਂਟਰ ਉੱਤੇ ਜੋ ਸਲੋਗਨ ਲਿਖੇ ਸਨ ਉਸ ਮੁਕੱਦਮਾ 'ਚ ਦਲਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਚੂਹੜਚੱਕ ਅਤੇ ਪ੍ਰਿਤਪਾਲ ਸਿੰਘ ਪੁੱਤਰ ਸੁਖਚੈਨ ਸਿੰਘ ਵਾਸੀ ਘੋਲੀਆਂ ਖੁਰਦ ਜ਼ਿਲ੍ਹਾ ਮੋਗਾ ਦੀ ਪਹਿਚਾਣ ਕਰਕੇ ਬਤੌਰ ਦੋਸ਼ੀ ਨਾਮਜਦ ਕੀਤਾ ਗਿਆ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.