ETV Bharat / state

Sahnewal-Delhi flight resumed: ਸਾਹਨੇਵਾਲ ਤੋਂ ਹੁਣ ਮੁੜ ਉੱਡਣਗੇ ਦਿੱਲੀ ਲਈ ਜਹਾਜ਼, ਪਹਿਲੀ ਫਲਾਈਟ ਪਹੁੰਚੀ, ਸੀਐੱਮ ਮਾਨ ਨੇ ਕੀਤਾ ਨਰੀਖਣ

author img

By ETV Bharat Punjabi Team

Published : Sep 6, 2023, 2:03 PM IST

Updated : Sep 6, 2023, 6:26 PM IST

ਲੁਧਿਆਣਾ ਵਾਸੀਆਂ ਦੀ ਵੱਡੀ ਮੰਗ ਨੂੰ ਅੱਜ ਬੂਰ ਪੈ ਗਿਆ ਹੈ। ਲੁਧਿਆਣਾ ਦੇ ਸਾਹਨੇਵਾਲ ਹਵਾਈ ਅੱਡੇ ਉੱਤੇ ਦਿੱਲੀ-NCR ਤੋਂ ਪਹਿਲੀ ਫਲਾਈਟ ਅੱਜ ਸਾਹਨੇਵਾਲ ਏਅਰਪੋਰਟ ਉੱਤੇ ਪਹੁੰਚੀ। ਫਲਾਈਟ ਦੀ ਮੁੜ ਸਾਹਨੇਵਾਲ ਤੋਂ ਵਾਪਸੀ ਮੌਕੇ ਸੀਐੱਮ ਮਾਨ ਨੇ ਖੁਦ ਇਸ ਨੂੰ ਹਰੀ ਝੰਡੀ ਦੇਕੇ ਰਵਾਨਾ ਕੀਤਾ। (Flight from Sahnewal to Delhi NCR)

Flights to Delhi NCR from Ludhiana's Sahnewal Airport are going to resume
Flight from Sahnewal Airport: ਸਾਹਨੇਵਾਲ ਹਵਾਈ ਅੱਡੇ ਤੋਂ ਦਿੱਲੀ ਲਈ ਮੁੜ ਫਲਾਈਟ ਹੋਣ ਜਾ ਰਹੀ ਸ਼ੁਰੂ, ਸੀਐੱਮ ਮਾਨ ਦੇਣਗੇ ਫਲਾਈਟ ਨੂੰ ਹਰੀ ਝੰਡੀ

ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ਦੇ ਸਾਹਨੇਵਾਲ ਏਅਰਪੋਰਟ ਤੋਂ ਸ਼ੁਰੂ ਹੋਈ ਫਲਾਈਟ ਦਾ ਅੱਜ ਨਰੀਖਣ ਕਰਨ ਲਈ ਪੁੱਜੇ। ਇਸ ਮੌਕੇ ਉਹਨਾਂ ਨੇ ਕਿਹਾ ਕਿ ਲੁਧਿਆਣਾ ਦੇ ਵਪਾਰ ਲਈ ਇਹ ਕਾਫੀ ਲਾਹੇਵੰਦ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਸਾਰੇ ਪੰਜਾਬ ਏਅਰਕੁਨੇਕਟੀਵਿਟੀ ਰਾਹੀਂ ਜੋੜਨ ਦਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਾਅਦਾ ਕੀਤਾ ਸੀ, ਜਿਸ ਨੂੰ ਪੂਰਾ ਕੀਤਾ ਜਾ ਰਿਹਾ ਹੈ।

ਇੰਟਰਨੈਸ਼ਨਲ ਫਲਾਈਟ: ਭਗਵੰਤ ਮਾਨ ਨੇ ਕਿਹਾ ਕਿ ਜਲਦ ਹੀ ਹਲਵਾਰਾ ਅਤੇ ਆਦਮਪੁਰ ਤੋਂ ਵੀ ਫਲਾਈਟ ਸ਼ੁਰੂ ਹੋ ਜਾਣਗੀਆਂ, ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਨੰਦੇੜ ਸਾਹਿਬ ਤੱਕ ਫਲਾਈਟ, ਆਦਮਪੁਰ ਤੋਂ ਵਾਰਾਨਸੀ, ਮੋਹਾਲੀ ਤੋਂ ਅਮਰੀਕਾ, ਇੰਗਲੈਂਡ ਅਤੇ ਕੈਨੇਡਾ ਦੇ ਲਈ ਇੰਟਰਨੈਸ਼ਨਲ ਫਲਾਈਟ ਸ਼ੁਰੂ ਕਰਨ ਲਈ ਵੀ ਅਸੀਂ ਯਤਨ ਕਰਨ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਤੱਕ ਫਲਾਈਟ ਜਾਰੀ ਰਹੇਗੀ ਚਾਰ ਸਾਲ ਤੱਕ ਕੰਪਨੀ ਦੇ ਨਾਲ ਸਰਕਾਰ ਕਰਾਰ ਹੋਇਆ ਹੈ।

  • ਪੰਜਾਬੀਆਂ ਲਈ ਇੱਕ ਹੋਰ ਖ਼ੁਸ਼ਖ਼ਬਰੀ…ਲੁਧਿਆਣਾ ਤੋਂ ਹਿੰਡਨ (ਗਾਜ਼ੀਆਬਾਦ) ਲਈ ਉਡਾਣਾਂ ਦੀ ਸ਼ੁਰੂਆਤ ਹੋ ਚੁੱਕੀ ਹੈ…ਏਅਰਲਾਈਨ ਨੂੰ ਅਪੀਲ ਕਰਨ ‘ਤੇ ਪਹਿਲੇ 3 ਮਹੀਨਿਆਂ ਲਈ ਉਡਾਣ ਦੀ ਟਿਕਟ ਸਿਰਫ਼ 999 ਰੁ. ਰੱਖੀ ਗਈ ਹੈ…

    ਸੋ ਦਿੱਲੀ- NCR ਜਾਣ ਲਈ ਹੁਣ ਖੱਜਲ ਵੀ ਹੋਣਾ ਨਹੀਂ ਪਵੇਗਾ ਨਾਲ ਹੀ ਘੱਟ ਖ਼ਰਚੇ ‘ਤੇ ਤੁਸੀਂ ਦਿੱਲੀ ਜਾ ਸਕੋਗੇ… pic.twitter.com/96VfTxAOSS

    — Bhagwant Mann (@BhagwantMann) September 6, 2023 " class="align-text-top noRightClick twitterSection" data=" ">

ਪੰਜਾਬੀਆਂ ਲਈ ਇੱਕ ਹੋਰ ਖ਼ੁਸ਼ਖ਼ਬਰੀ…ਲੁਧਿਆਣਾ ਤੋਂ ਹਿੰਡਨ (ਗਾਜ਼ੀਆਬਾਦ) ਲਈ ਉਡਾਣਾਂ ਦੀ ਸ਼ੁਰੂਆਤ ਹੋ ਚੁੱਕੀ ਹੈ…ਏਅਰਲਾਈਨ ਨੂੰ ਅਪੀਲ ਕਰਨ ‘ਤੇ ਪਹਿਲੇ 3 ਮਹੀਨਿਆਂ ਲਈ ਉਡਾਣ ਦੀ ਟਿਕਟ ਸਿਰਫ਼ 999 ਰੁ. ਰੱਖੀ ਗਈ ਹੈ… ਸੋ ਦਿੱਲੀ- NCR ਜਾਣ ਲਈ ਹੁਣ ਖੱਜਲ ਵੀ ਹੋਣਾ ਨਹੀਂ ਪਵੇਗਾ ਨਾਲ ਹੀ ਘੱਟ ਖ਼ਰਚੇ ‘ਤੇ ਤੁਸੀਂ ਦਿੱਲੀ ਜਾ ਸਕੋਗੇ…ਭਗਵੰਤ ਮਾਨ,ਮੁੱਖ ਮੰਤਰੀ,ਪੰਜਾਬ

ਇਹ ਰਹੇਗਾ ਸਮਾਂ: ਇਸ ਸਬੰਧੀ 'ਆਪ' ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਦੱਸਿਆ ਕਿ ਇਹ ਉਡਾਣ 6 ਸਤੰਬਰ ਨੂੰ ਦਿੱਲੀ ਦੇ ਘਰੇਲੂ ਹਵਾਈ ਅੱਡੇ ਤੋਂ ਸਵੇਰੇ 9.25 ਵਜੇ ਉਡਾਣ ਭਰੇਗੀ ਅਤੇ ਸਵੇਰੇ 10.50 ਵਜੇ ਸਾਹਨੇਵਾਲ ਪਹੁੰਚੇਗੀ। ਵਾਪਸੀ ਦੀ ਉਡਾਣ ਸਾਹਨੇਵਾਲ ਤੋਂ ਸਵੇਰੇ 11.10 ਵਜੇ ਰਵਾਨਾ ਹੋਵੇਗੀ ਅਤੇ 12.25 ਵਜੇ ਦਿੱਲੀ ਪਹੁੰਚੇਗੀ। ਇਸ ਦਾ ਇੱਕ ਪਾਸੜ ਕਿਰਾਇਆ 3148 ਰੁਪਏ ਹੋਵੇਗਾ, ਜੋ ਦਿੱਲੀ-ਲੁਧਿਆਣਾ ਫਲਾਈਟ ਲਈ ਸਹੀ ਹੈ। ਇਹ ਉਡਾਣ ਸੋਮਵਾਰ ਤੋਂ ਸ਼ੁੱਕਰਵਾਰ ਤੱਕ 5 ਦਿਨ ਚੱਲੇਗੀ। ਅਕਤੂਬਰ ਦੇ ਅੰਤ ਤੱਕ ਇਹ ਫਲਾਈਟ ਪੂਰਾ ਹਫ਼ਤਾ ਚੱਲਣੀ ਸ਼ੁਰੂ ਹੋ ਜਾਵੇਗੀ। ਹਿੰਡਨ ਨੂੰ ਵੀ 10 ਸਤੰਬਰ 2023 ਤੋਂ ਬਠਿੰਡਾ ਨਾਲ ਜੋੜ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਕੰਮ ਵੀ ਜਲਦੀ ਹੀ ਮੁਕੰਮਲ ਹੋਣ ਜਾ ਰਿਹਾ ਹੈ। ਜਿਸ ਤੋਂ ਬਾਅਦ ਉੱਥੋਂ ਵੀ ਉਡਾਣਾਂ ਸ਼ੁਰੂ ਹੋ ਜਾਣਗੀਆਂ।

ਸੈਰ-ਸਪਾਟੇ ਲਈ ਉਪਰਾਲੇ: ਮੁੱਖ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਹੋ ਰਿਹਾ ਹੈ ਕਿ ਪੰਜਾਬ ਦੇ ਵਿੱਚ 11 ਤੋਂ 13 ਸਤੰਬਰ ਤੱਕ ਸੈਰ ਸਪਾਟਾਂ ਮਿਲਣੀ ਹੋਣ ਜਾ ਰਹੀ ਹੈ, ਜਿਸ ਵਿੱਚ ਵੱਡੇ ਹੋਟਲ ਕਾਰੋਬਾਰੀ ਅਤੇ ਹੋਰ ਸੈਰ ਸਪਾਟਾ ਵਿਭਾਗ ਨਾਲ ਸੰਬੰਧਿਤ ਕੰਪਨੀਆਂ ਆਉਣਗੀਆਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਨੰਗਲ ਰਣਜੀਤ ਸਾਗਰ ਡੈਮ ਵਰਗੇ ਕਈ ਅਜਿਹੇ ਸੈਰ ਸਪਾਟਾ ਵਾਲੇ ਥਾਂ ਹਨ ਜਿਸ ਨੂੰ ਅਸੀਂ ਟੁਰੀਜ਼ਮ ਵਧਾਉਣ ਦੇ ਲਈ ਵਰਤ ਸਕਦੇ ਹਨ। ਇਸ ਮੌਕੇ ਕੇਂਦਰ ਸਰਕਾਰ ਤੇ ਕਰਦਿਆਂ ਉਹਨਾਂ ਕਿਹਾ 2024 ਤੱਕ ਹੋ ਸਕਦਾ ਹੈ ਕਿ ਦੇਸ਼ ਦਾ ਨਾਮ ਹੀ ਚੇਂਜ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪਹਿਲਾਂ ਰੇਲਵੇ ਸਟੇਸ਼ਨਾਂ ਦੇ ਨਾਂ ਬਦਲੇ ਜਾ ਰਹੇ ਸਨ ਅਤੇ ਹੁਣ ਦੇਸ਼ ਦਾ ਨਾਂ ਬਦਲਣ ਦੀ ਵੀ ਗੱਲ ਕੀਤੀ ਜਾ ਰਹੀ ਹੈ।

ਵਪਾਰਕ ਮਿਲਣੀ: ਮੁੱਖ ਮੰਤਰੀ ਪੰਜਾਬ ਨੇ ਦੱਸਿਆ ਕਿ 13 ਤੋਂ 14 ਸਤੰਬਰ ਤੱਕ ਪੰਜਾਬ ਦੇ ਵਿੱਚ ਸਰਕਾਰ ਅਤੇ ਵਪਾਰ ਮਿਲਣੀ ਵੀ ਕਰਵਾਈ ਜਾ ਰਹੀ ਹੈ ਜਿਸ ਦੇ ਵਿੱਚ ਅਸੀਂ ਕਾਰੋਬਾਰੀਆਂ ਦੇ ਨਾਲ ਮੁਲਾਕਾਤ ਕਰਨਗੇ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਸਾਡੇ ਨੈਸ਼ਨਲ ਕਨਵੀਨਰ ਵੀ ਆਉਣਗੇ ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ ਪਹਿਲੇ ਸਕੂਲ ਆਫ ਐਮਿਨੇਸ ਦਾ ਦੌਰਾ ਕਰਨਗੇ ਇਸ ਤੋਂ ਇਲਾਵਾ ਇਹ ਵੀ ਕਿਹਾ ਕਿ ਵਪਾਰੀਆਂ ਤੋਂ ਅਸੀਂ ਜੋ ਸੁਝਾ ਲਏ ਸਨ ਉਹਨਾਂ ਨੂੰ ਸ਼ਾਮਿਲ ਕੀਤਾ ਜਾਵੇਗਾ। ਕਿਹਾ ਕਿ ਜਲੰਧਰ ਤੋਂ ਬਾਅਦ ਫਿਰ 15 ਨੂੰ ਲੁਧਿਆਣਾ ਵਿੱਖੇ ਸਰਕਾਰ ਵਪਾਰ ਮਿਲਣੀ ਹੋਵੇਗੀ। ਗੱਠਜੋੜ ਨੂੰ ਲੈ ਕੇ ਚੱਲ ਰਹੀ ਰਾਜਨੀਤੀ ਉੱਤੇ ਵੀ ਉਹਨਾਂ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਸਮਾਂ ਹੈ ਉਸ ਵੇਲੇ ਕਿਹੋ ਜਿਹੇ ਹਾਲਾਤ ਬਣਨਗੇ ਉਸ ਮੁਤਾਬਿਕ ਫੈਸਲਾ ਲਿਆ ਜਾਵੇਗ।

Last Updated : Sep 6, 2023, 6:26 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.