ETV Bharat / state

Ex. CM Channi: ਵਿਜੀਲੈਂਸ ਦਫ਼ਤਰ ਪਹੁੰਚੇ ਸੀਐੱਮ ਚੰਨੀ, ਇਸ ਮਾਮਲੇ 'ਚ ਹੋਣਗੇ ਸਵਾਲ-ਜਵਾਬ

author img

By

Published : Jun 13, 2023, 9:12 AM IST

Updated : Jun 13, 2023, 11:03 AM IST

ਅੱਜ ਮੁੜ ਸਾਬਕਾ ਸੀ.ਐੱਮ ਚੰਨੀ ਦੀ ਵਿਜੀਲੈਂਸ ਅੱਗੇ ਪੇਸ਼ੀ
ਅੱਜ ਮੁੜ ਸਾਬਕਾ ਸੀ.ਐੱਮ ਚੰਨੀ ਦੀ ਵਿਜੀਲੈਂਸ ਅੱਗੇ ਪੇਸ਼ੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਿਲਾਂ ਲਗਾਤਾਰ ਵੱਧ ਦੀਆਂ ਨਜ਼ਰ ਆ ਰਹੀਆਂ ਹਨ। ਅੱਜ ਮੁੜ ਚਰਨਜੀਤ ਚੰਨੀ ਵਿਜ਼ੀਲੈਂਸ ਦੇ ਸਵਾਲਾਂ ਦੇ ਜਵਾਬ ਦੇਣ ਲਈ ਪੇਸ਼ ਹੋਏ ਹਨ।

ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਿਜੀਲੈਂਸ ਨੇ ਅੱਜ ਮੁੜ ਤੋਂ ਸੱਦਿਆ ਹੈ। ਪੰਜਾਬ ਵਿਜੀਲੈਂਸ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਜਾਂਚ ਪੜਤਾਲ ਕਰ ਰਹੀ ਹੈ। ਇਸੇ ਕਾਰਨ ਵਿਜੀਲੈਂਸ ਨੇ ਕਰੀਬ ਇੱਕ ਮਹੀਨਾ ਪਹਿਲਾਂ ਵੀ ਚੰਨੀ ਨੂੰ ਸੱਦ ਕੇ ਕਈ ਘੰਟੇ ਤੱਕ ਪੁੱਛਗਿੱਛ ਕੀਤੀ ਸੀ ਜਿਸ ਤੋਂ ਬਾਅਦ ਮੁੜ ਅੱਜ ਚੰਨੀ ਵਿਜ਼ੀਲੈਂਸ ਦੇ ਸਵਾਲਾਂ ਦੇ ਜਵਾਬ ਦੇਣ ਲਈ ਪੇਸ਼ ਹੋਣਗੇ।

ਵਿਜੀਲੈਂਸ ਦਾ ਸੰਮਨ: ਜ਼ਿਕਰਯੋਗ ਹੈ ਕਿ ਪਹਿਲਾਂ ਹੀ ਚੰਨੀ ਤੋਂ ਪੁੱਛਗਿੱਛ ਨੂੰ ਲੈ ਕੇ ਵਿਜੀਲੈਂਸ ਸੰਤੁਸ਼ਟ ਨਹੀਂ ਸੀ। ਇਸੇ ਕਰਕੇ ਵਿਜੀਲੈਂਸ ਟੀਮ ਨੇ ਚਰਨਜੀਤ ਸਿੰਘ ਚੰਨੀ ਨੂੰ ਆਪਣੀ ਜਾਇਦਾਦ ਅਤੇ ਬੈਂਕ ਬੈਲੇਂਸ ਦੀ ਜਾਣਕਾਰੀ ਦੇਣ ਵਾਲਾ ਪ੍ਰੋਫਾਰਮਾ ਭਰਨ ਲਈ ਕਿਹਾ ਸੀ। ਜਿਸ ਲਈ ਚੰਨੀ ਨੂੰ 15 ਦਿਨ ਦਾ ਸਮਾਂ ਦਿੱਤਾ ਗਿਆ ਸੀ, ਪਰ 1 ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਚੰਨੀ ਨੇ ਵਿਜੀਲੈਂਸ ਨੇ ਪ੍ਰੋਫਾਰਮਾ ਭਰ ਕੇ ਕੋਈ ਵੀ ਜਾਣਕਾਰੀ ਨਹੀਂ ਦਿੱਤਾ, ਜਿਸ ਕਰਕੇ ਹੁਣ ਵਿਜੀਲੈਂਸ ਨੇ ਸਾਬਕਾ ਸੀਐਮ ਚਰਨਜੀਤ ਚੰਨੀ ਨੂੰ ਮੁੜ ਤੋਂ ਸੰਮਨ ਭੇਜਿਆ ਸੀ।

ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ: ਦੱਸ ਦਈਏ ਕਿ ਜਦੋਂ ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਚੰਨੀ ਤੋਂ ਪਿਛਲੀ ਵਿਜੀਲੈਂਸ ਨੇ ਪੁੱਛਗਿੱਛ ਕੀਤੀ ਸੀ, ਤਾਂ ਉਸ ਤੋਂ ਬਾਅਦ ਚੰਨੀ ਨੇ ਵਿਜੀਲੈਂਸ ਦਫਤਰ ਤੋਂ ਬਾਹਰ ਆ ਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਮੈਨੂੰ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ। ਮੈਂ ਵਿਜੀਲੈਂਸ ਨੂੰ ਕਿਹਾ ਕਿ ਤੁਹਾਨੂੰ ਮੈਨੂੰ ਗ੍ਰਿਫਤਾਰ ਕਰਨ ਦੇ ਹੁਕਮ ਆਏ ਹਨ, ਜੇ ਤੁਸੀਂ ਮੈਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਤੰਗ ਨਾ ਕਰੋ। ਮੈਂ ਆਪਣੀ ਮਿਹਨਤ ਨਾਲ ਆਪਣਾ ਘਰ ਬਣਾਇਆ ਹੈ, ਮੈਂ ਜਿੰਨਾਂ ਵੀ ਪੈਸਾ ਬਣਾਇਆ ਸੀ, ਉਸ ਨੂੰ ਮੈਂ ਚੋਣ ਲੜਨ 'ਤੇ ਖ਼ਰਚ ਕਰ ਦਿੱਤਾ, ਹਣੁ ਤਾਂ ਮੈਂ ਖੁਦ ਕਰਜ਼ੇ 'ਚ ਡੁੱਬਿਆ ਪਿਆ ਹਾਂ।

ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਵੱਖ-ਵੱਖ ਵੈਰੀਫਿਕੇਸ਼ਨਾਂ ਲਈ ਪੁੱਛਗਿੱਛ ਕਰ ਰਹੀ ਹੈ। ਵਿਜੀਲੈਂਸ ਬਿਊਰੋ ਫਿਲਹਾਲ ਚਰਨਜੀਤ ਸਿੰਘ ਚੰਨੀ ਦੇ ਕੇਸ ਵਿੱਚ ਆਮਦਨ ਦੇ ਮੁਕਾਬਲੇ ‘ਚ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਵੈਰੀਫਿਕੇਸ਼ਨਾਂ ਕਰਨਾ ਚਾਹੁੰਦੀ ਹੈ। ਅੱਜ ਵੇਖਣਾ ਹੋਵੇਗਾ ਕਿ ਕਿੰਨਾ ਸਮਾਂ ਚੰਨੀ ਨੂੰ ਵਿਜ਼ੀਲੈਂਸ ਦੇ ਸਵਾਲਾਂ ਦੇ ਜਾਵਬ ਦੇਣ ਪੈਣਗੇ ਅਤੇ ਪੇਸ਼ੀ ਤੋਂ ਬਾਅਦ ਵਿਜੀਲੈਂਸ ਜਾਂ ਸਾਬਕਾ ਮੁੱਖ ਮੰਤਰੀ ਚੰਨੀ ਕੀ ਪੱਖ ਰੱਖਣਗੇ।

Last Updated :Jun 13, 2023, 11:03 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.