ETV Bharat / state

ਸਾਬਕਾ ਸੀਐੱਮ ਚਰਨਜੀਤ ਚੰਨੀ ਦੀ ਮੁੜ ਹੋਵੇਗੀ ਪੇਸ਼ੀ, ਵਿਜੀਲੈਂਸ ਨੇ ਭੇਜਿਆ ਨੋਟਿਸ

author img

By

Published : Apr 18, 2023, 2:13 PM IST

Mohali Vigilance Department sent notice to former CM Charanjit Channi to appear
The case of assets in excess of income: ਸਾਬਕਾ ਸੀਐੱਮ ਚਰਨਜੀਤ ਚੰਨੀ ਦੀ ਪੰਜਾਬ ਵਿਜੀਲੈਂਸ ਕੋਲ਼ ਮੁੜ ਹੋਵੇਗੀ ਪੇਸ਼ੀ, ਵਿਜੀਲੈਂਸ ਨੇ ਪੇਸ਼ ਹੋਣ ਲਈ ਭੇਜਿਆ ਨੋਟਿਸ

ਆਮਦਨ ਤੋਂ ਵੱਧ ਸ੍ਰੋਤਾਂ ਦੇ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਵਿਜੀਲੈਂਸ ਵੱਲੋਂ ਨੋਟਿਸ ਭੇਜ ਕੇ ਮੁੜ ਪੇਸ਼ ਹੋਣ ਲਈ ਕਿਹਾ ਗਿਆ ਹੈ। ਚੰਨੀ ਨੂੰ ਨੋਟਿਸ ਰਾਹੀਂ ਮੁਹਾਲੀ ਵਿੱਚ ਸਥਿਤ ਵਿਜੀਲੈਂਸ ਦੇ ਮੁੱਖ ਦਫ਼ਤਰ ਵਿੱਚ 21 ਅਪ੍ਰੈਲ ਨੂੰ ਪੇਸ਼ੀ ਲਈ ਤਲਬ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸਾਬਕਾ ਸੀਐੱਮ ਦੀ 14 ਅਪ੍ਰੈਲ ਨੂੰ ਵੀ ਪੇਸ਼ ਹੋਈ ਸੀ।

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਪਿਛਲੇ ਲੰਮੇਂ ਸਮੇਂ ਤੋਂ ਆਮਦਨ ਤੋਂ ਵੱਧ ਸ੍ਰੋਤਾਂ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਲਗਾਤਾਰ ਐਕਸ਼ਨ ਮੋਡ ਵਿੱਚ ਹੈ। ਹੁਣ ਮੁਹਾਲੀ ਵਿਜੀਲੈਂਸ ਬਿਊਰੋ ਦੀ ਰਡਾਰ ਉੱਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਏ ਹੋਏ ਨੇ। ਮੁਹਾਲੀ ਵਿਜੀਲੈਂਸ ਦਫ਼ਤਰ ਵੱਲੋਂ ਸਾਬਕਾ ਸੀਐੱਮ ਚੰਨੀ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਮੁੜ ਤੋਂ 21 ਅਪ੍ਰੈਲ ਨੂੰ ਪੇਸ਼ ਹੋਣ ਲਈ ਕਿਹਾ ਗਿਆ। ਦੱਸ ਦਈਏ ਇਸ ਤੋਂ ਪਹਿਲਾਂ ਸਾਬਕਾ ਸੀਐੱਮ ਚੰਨੀ ਦੀ 14 ਅਪ੍ਰੈਲ ਨੂੰ ਵੀ ਪੇਸ਼ੀ ਹੋਈ ਸੀ । ਇਸ ਪੇਸ਼ੀ ਤੋਂ ਬਾਅਦ ਚੰਨੀ ਨੇ ਪੰਜਾਬ ਸਰਕਾਰ ਉੱਤੇ ਬਦਲਾਖੋਰੀ ਦੀ ਨੀਤੀ ਤਹਿਤ ਕਾਰਵਾਈ ਕਰਨ ਦੇ ਇਲਜ਼ਾਮ ਲਗਾਉਂਦਿਆਂ ਆਪਣੀ ਜਾਨ ਨੂੰ ਵੀ ਖਤਰਾ ਦੱਸਿਆ ਸੀ।

ਚੰਨੀ ਨੇ ਪਿਛਲੀ ਸੁਣਵਾਈ ਤੋਂ ਬਾਅਦ ਜਤਾਇਆ ਸੀ ਇਤਰਾਜ਼: ਦੱਸ ਦਈਏ ਇਸ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ 14 ਅਪ੍ਰੈਲ ਨੂੰ ਮੁਹਾਲੀ ਸਥਿਤ ਵਿਜੀਲੈਂਸ ਬਿਊਰੋ ਦੇ ਦਫਤਰ 'ਚ 7 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਸੀ। ਪੁੱਛਗਿੱਛ ਤੋਂ ਬਾਅਦ ਚੰਨੀ ਨੇ ਕਿਹਾ ਸੀ ਕਿ ਉਸ ਨੂੰ ਹਰ ਤਰ੍ਹਾਂ ਨਾਲ ਜ਼ਲੀਲ ਕਰਨ ਅਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਖ਼ਿਲਾਫ਼ ਨਾਜਾਇਜ਼ ਕੇਸ ਦਰਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕੋਲ ਜੋ ਵੀ ਸੀ, ਉਹ ਵਿਜੀਲੈਂਸ ਦੇ ਸਾਹਮਣੇ ਪੇਸ਼ ਕਰ ਦਿੱਤਾ ਗਿਆ ਸੀ। ਦੱਸ ਦਈਏ ਪੁੱਛਗਿੱਛ ਤੋਂ ਬਾਅਦ ਬਾਹਰ ਆਏ ਚੰਨੀ ਬਹੁਤ ਗੁੱਸੇ ਵਿੱਚ ਸਨ। ਚੰਨੀ ਨੇ ਕਿਹਾ ਸੀ ਕਿ ਉਨ੍ਹਾਂ ਦਾ ਸਿਆਸੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਭ ਕੁਝ ਜਾਣਬੁੱਝ ਕੇ ਪ੍ਰੇਸ਼ਾਨ ਕਰਨ ਅਤੇ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਸੀ ਕਿ ਚੋਣਾਂ ਦੌਰਾਨ ਉਨ੍ਹਾਂ ’ਤੇ ਸੈਂਕੜੇ ਏਕੜ ਜ਼ਮੀਨ ਅਤੇ ਮਹਿੰਗੀਆਂ ਗੱਡੀਆਂ ਦੇ ਇਲਜ਼ਾਮ ਲੱਗੇ ਸਨ, ਚੰਨੀ ਨੇ ਕਿਹਾ ਕਿ ਹੁਣ ਮੇਰੇ ਉੱਤੇ ਲਗਾਏ ਪਹਿਲੇ ਇਲਜ਼ਾਮਾਂ ਨੂੰ ਸਾਬਿਤ ਕਰਕੇ ਵਿਖਾਵੇ।

ਦੱਸ ਦੇਈਏ ਕਿ ਚੰਨੀ ਤੋਂ ਮਾਈਨਿੰਗ ਮਾਮਲੇ 'ਚ ਉਸ ਦੇ ਭਤੀਜੇ ਭੁਪਿੰਦਰ ਹਨੀ ਤੋਂ ਬਰਾਮਦ 10 ਕਰੋੜ ਰੁਪਏ ਬਾਰੇ ਵੀ ਪੁੱਛਗਿੱਛ ਕੀਤੀ ਗਈ। ਉਸ ਤੋਂ ਪੁੱਛਿਆ ਗਿਆ ਕਿ ਹਨੀ ਕੋਲ 10 ਕਰੋੜ ਕਿੱਥੋਂ ਆਏ। ਇਸ ਤੋਂ ਇਲਾਵਾ ਚੰਨੀ ਦੇ ਸਿਆਸੀ ਸਫ਼ਰ ਬਾਰੇ ਜਿਵੇਂ ਕਿ ਕੌਂਸਲਰ ਤੋਂ ਵਿਧਾਇਕ, ਫਿਰ ਵਿਧਾਇਕ ਤੋਂ ਮੰਤਰੀ ਅਤੇ ਮੁੱਖ ਮੰਤਰੀ ਬਣਨ ਤੱਕ ਸਾਰੇ ਸਵਾਲਾਂ ਤੋਂ ਇਲਾਵਾ ਆਮਦਨ ਅਤੇ ਜਾਇਦਾਦ ਬਾਰੇ ਸਭ ਪੁੱਛਿਆ ਗਿਆ। ਇਸ ਪੁੱਛਗਿੱਛ ਤੋਂ ਬਾਅਦ ਚੰਨੀ ਨੇ ਭਾਵੁਕ ਹੋਕੇ ਕਿਹਾ ਸੀ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ।

ਇਹ ਵੀ ਪੜ੍ਹੋ: ਕਣਕ ਦੇ ਰੇਟ 'ਚ ਕਟੌਤੀ ਦਾ ਮਾਮਲਾ, ਕਿਸਾਨਾਂ ਨੇ ਰੇਲਵੇ ਟਰੈਕ ਕੀਤੇ ਜਾਮ

ETV Bharat Logo

Copyright © 2024 Ushodaya Enterprises Pvt. Ltd., All Rights Reserved.