ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਤੋਂ ਬਾਹਰਲੇ ਸੂਬਿਆਂ ਦਾ ਦੌਰਾ ਕਰਨ ਲਈ ਹੋਏ ਰਵਾਨਾ

author img

By

Published : May 23, 2023, 6:35 AM IST

Updated : May 23, 2023, 6:28 PM IST

CM Bhagwant Mann will visit different states from today

ਮੁੱਖ ਮੰਤਰੀ ਭਗਵੰਤ ਮਾਨ ਅੱਜ ਮੰਗਲਵਾਰ ਤੋਂ ਅਗਲੇ ਛੇ ਦਿਨਾਂ ਲਈ ਵੱਖ-ਵੱਖ ਸੂਬਿਆਂ ਦੇ ਦੌਰੇ ਉੱਤੇ ਗਏ ਤੇ ਇਸ ਦੌਰਾਨ ਉਹ 3 ਤੋਂ ਵੱਧ ਸੂਬਿਆਂ ਦਾ ਦੌਰਾ ਕਰਨਗੇ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਮੁੱਖ ਮੰਤਰੀ ਮਾਨ ਵੱਖ-ਵੱਖ ਪਾਰਟੀਆਂ ਤੋਂ ਰਾਜ ਸਭਾ ਵਿੱਚ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਦੀ ਮੰਗ ਕਰਨਗੇ।

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਗਲੇ 6 ਦਿਨਾਂ ਤੱਕ ਹੋਰਨਾਂ ਸੂਬਿਆਂ ਦੇ ਦੌਰੇ ਲਈ ਰਵਾਨਾ ਹੋਏ। ਸੂਤਰਾਂ ਅਨੁਸਾਰ ਸੀਐੱਮ ਮਾਨ ਅੱਜ ਮੰਗਲਵਾਰ ਨੂੰ ਸਵੇਰੇ ਇੱਕ ਪ੍ਰੋਗਰਾਮ ਤੋਂ ਬਾਅਦ ਸਿਆਸੀ ਪ੍ਰੋਗਰਾਮਾਂ ਦੇ ਹਿੱਸੇ ਵਜੋਂ ਪੰਜਾਬ ਤੋਂ ਰਵਾਨਾ ਹੋਏ। ਜਿਸ ਤੋਂ ਬਾਅਦ ਉਹ 28 ਮਈ ਨੂੰ ਪੰਜਾਬ ਪਰਤਣਗੇ।

3 ਤੋਂ ਵੱਧ ਸੂਬਿਆਂ ਦਾ ਕਰਨਗੇ ਦੌਰਾ: ਇਸ ਦੌਰਾਨ ਸੀਐਮ ਭਗਵੰਤ ਮਾਨ ਕਈ ਮੀਟਿੰਗਾਂ ਵਿੱਚ ਹਿੱਸਾ ਲੈਣਗੇ ਤੇ ਇਹਨਾਂ ਨੂੰ ਉਹ 6 ਦਿਨਾਂ ਵਿੱਚ ਨਿਪਟਾਉਣਗੇ ਅਤੇ 3 ਤੋਂ ਵੱਧ ਸੂਬਿਆਂ ਦੀ ਯਾਤਰਾ ਕਰਨ ਲਈ ਗਏ। ਜਾਣਕਾਰੀ ਅਨੁਸਾਰ ਸੀਐਮ ਭਗਵੰਤ ਮਾਨ 23 ਮਈ ਯਾਨੀ ਅੱਜ ਚੰਡੀਗੜ੍ਹ ਤੋਂ ਪੱਛਮੀ ਬੰਗਾਲ ਲਈ ਰਵਾਨਾ ਹੋਏ। ਜਿੱਥੇ ਉਹ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਮਿਲਣ ਦੇ ਨਾਲ-ਨਾਲ ਮੀਟਿੰਗ ਕਰਨਗੇ।

ਆਪ ਦਾ ਸਾਥ ਦੇਣ ਦੀ ਕਰਨਗੇ ਮੰਗ: ਇਸ ਤੋਂ ਬਾਅਦ ਸੀਐਮ ਮਾਨ 24 ਮਈ ਨੂੰ ਮੁੰਬਈ ਵਿੱਚ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨਾਲ ਮੀਟਿੰਗ ਕਰਨਗੇ ਅਤੇ ਐੱਨਸੀਪੀ ਮੁਖੀ ਸ਼ਰਦ ਪਵਾਰ ਨਾਲ ਵੀ ਮੀਟਿੰਗ ਕਰਨਗੇ। ਜਾਣਕਾਰੀ ਅਨੁਸਾਰ ਇਨ੍ਹਾਂ ਦੋ ਦਿਨਾਂ ਦੀ ਮੀਟਿੰਗ ਦੌਰਾਨ ਮੁੱਖ ਮੰਤਰੀ ਇਨ੍ਹਾਂ ਆਗੂਆਂ ਤੋਂ ਰਾਜ ਸਭਾ ਵਿੱਚ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਦੀ ਮੰਗ ਕਰਨਗੇ ਤਾਂ ਜੋ ਆਮ ਆਦਮੀ ਪਾਰਟੀ ਨੂੰ ਵੀ ਰਾਜ ਸਭਾ ਵਿੱਚ ਪੇਸ਼ ਕੀਤੇ ਜਾਣ ਵਾਲੇ ਦਿੱਲੀ ਦੇ ਅਧਿਕਾਰਾਂ ਸਬੰਧੀ ਬਿੱਲ ਦੇ ਵਿਰੋਧ ਵਿੱਚ ਵਿਰੋਧੀ ਪਾਰਟੀਆਂ ਦਾ ਸਮਰਥਨ ਮਿਲ ਸਕੇ।

25 ਮਈ ਤੋਂ ਅਰਵਿੰਦ ਕੇਜਰੀਵਾਲ ਨਾਲ ਹੋਵੇਗੀ ਮੁਲਾਕਾਤ: ਮੰਨਿਆ ਜਾ ਰਿਹਾ ਹੈ ਕਿ ਇੱਥੋਂ ਹੀ ਆਮ ਆਦਮੀ ਪਾਰਟੀ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦੇਵੇਗੀ। ਜਿਸ ਵਿੱਚ ਇਨ੍ਹਾਂ ਆਗੂਆਂ ਨਾਲ ਤੀਜੇ ਮੋਰਚੇ ਸਬੰਧੀ ਵੀ ਗੱਲਬਾਤ ਕੀਤੀ ਜਾ ਸਕਦੀ ਹੈ। 25 ਮਈ ਨੂੰ ਦਿੱਲੀ ਪਰਤ ਕੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣਗੇ। ਉਨ੍ਹਾਂ ਨੂੰ ਇਨ੍ਹਾਂ ਦੋ ਦਿਨਾਂ ਵਿੱਚ ਹੋਣ ਵਾਲੀ ਮੀਟਿੰਗ ਬਾਰੇ ਦੱਸਿਆ ਜਾਵੇਗਾ ਅਤੇ ਅਗਲੀ ਰੂਪ-ਰੇਖਾ ਵੀ ਤਿਆਰ ਕੀਤੀ ਜਾਵੇਗੀ।

  1. BJP Mega Plan: ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ 'ਤੇ ਬੀਜੇਪੀ ਕਰੇਗੀ ਉਪਲੱਬਧੀਆਂ ਦੀ ਗੱਲ, PM ਕਰਨਗੇ ਵੱਡੀ ਰੈਲੀ
  2. ਲਾੜੇ 'ਤੇ ਦੋਸਤਾਂ ਦੀ ਇਹ ਹਰਕਤ ਦੇਖ ਲਾੜੀ ਨੂੰ ਆਇਆ ਗੁੱਸਾ, ਤੋੜ ਦਿੱਤਾ ਵਿਆਹ
  3. 2000 Rupee Note: ਅਰਵਿੰਦ ਕੇਜਰੀਵਾਲ ਖਿਲਾਫ ਪਟਨਾ ਸੀਜੇਐਮ ਕੋਰਟ 'ਚ ਸ਼ਿਕਾਇਤ ਦਰਜ, ਪ੍ਰਧਾਨ ਮੰਤਰੀ ਨੂੰ 'ਅਨਪੜ੍ਹ' ਕਹਿਣ ਦਾ ਮਾਮਲਾ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਕਰਨਗੇ ਮੁਲਾਕਾਤ: ਜਾਣਕਾਰੀ ਮੁਤਾਬਕ ਇਸ ਦੇ ਨਾਲ ਹੀ 26 ਮਈ ਨੂੰ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਦਾ ਪ੍ਰੋਗਰਾਮ ਵੀ ਬਣਾਇਆ ਹੈ। ਇਸ ਦੇ ਲਈ ਗ੍ਰਹਿ ਮੰਤਰੀ ਤੋਂ ਸਮਾਂ ਮੰਗਿਆ ਗਿਆ ਹੈ। ਜੇਕਰ ਸਮਾਂ ਮਿਲਿਆ ਤਾਂ ਭਗਵੰਤ ਮਾਨ 26 ਮਈ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਕਰਨਗੇ।

Last Updated :May 23, 2023, 6:28 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.