ETV Bharat / state

CM Mann on Environment Day: ਵਾਤਾਵਰਨ ਦਿਵਸ ਮੌਕੇ ਬੋਲੇ ਸੀਐਮ ਮਾਨ, "ਕੁਦਰਤ ਨਾਲ ਛੇੜਛਾੜ ਦੇ ਮਾੜੇ ਹੋਣਗੇ ਨਤੀਜੇ"

author img

By

Published : Jun 5, 2023, 2:15 PM IST

ਮੁੱਖ ਮੰਤਰੀ ਨੇ ਵਾਤਾਵਰਨ ਦੇ ਇਸ ਇਤਿਹਾਸਕ ਦਿਨ ਦੀ ਸਭ ਨੂੰ ਵਧਾਈ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਵਾਤਾਵਰਨ ਦੇ ਮਹੱਤਵ ਬਾਰੇ ਵੀ ਦੱਸਿਆ ਤੇ ਕਿਹਾ ਕਿ ਕੁਦਰਤ ਨਾਲ ਕੀਤੀ ਛੇੜਛਾੜ ਦੇ ਨਤੀਜੇ ਭੁਗਤਣੇ ਹੀ ਪੈਣਗੇ।

Speaking on the occasion of Environment Day, Chief Minister Bhagwant Mann
ਵਾਤਾਵਰਨ ਦਿਵਸ ਮੌਕੇ ਬੋਲੇ ਸੀਐਮ ਮਾਨ

ਚੰਡੀਗੜ੍ਹ ਡੈਸਕ : ਵਾਤਾਵਰਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ ਸਾਰੇ ਮੰਤਰੀਆਂ, ਪ੍ਰਸ਼ਾਸਕੀ ਅਧਿਕਾਰੀਆਂ ਤੇ ਲੋਕ ਸਭਾ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਜ ਸਭਾ ਵਿੱਚ ਪੰਜਾਬ ਦੇ ਵਾਤਾਵਰਨ, ਪੰਜਾਬ ਦੇ ਪਾਣੀਆਂ ਦੀ, ਪੰਜਾਬ ਦੀ ਬੋਲੀ ਦੀ ਗੱਲ ਬੇਬਾਕੀ ਨਾਲ ਉਠਾਉਣ ਵਾਲੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ। ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ, ਜਿਨ੍ਹਾਂ ਨੇ ਛੋਟੇ ਜਿਹੇ ਪਰਿਵਾਰ ਤੋਂ ਉਠ ਕੇ ਕਾਫੀ ਮਿਹਨਤ ਕੀਤੀ ਹੈ। ਡੇਰਾਬੱਸੀ ਤੋਂ ਵੀ ਵਿਧਾਇਕ ਕੁਲਵੰਤ ਸਿੰਘ ਨੇ ਲੋਕਾਂ ਦੀ ਸੇਵਾ ਵਿੱਚ ਬਹੁਤ ਚੰਗੇ ਕੰਮ ਕੀਤੇ ਹਨ। ਇਸ ਦੌਰਾਨ ਮੁੱਖ ਮੰਤਰੀ ਨੇ ਵਾਤਾਵਰਨ ਦੇ ਇਸ ਇਤਿਹਾਸਕ ਦਿਨ ਦੀ ਸਭ ਨੂੰ ਵਧਾਈ ਦਿੱਤੀ।

ਪੰਜਾਬ ਕੋਲ ਭਾਰਤ ਦੀ ਨੰਬਰ 1 ਲੈਬੋਰੇਟਰੀ : ਮਾਨ ਨੇ ਬੋਲਦਿਆਂ ਕਿਹਾ ਪੰਜਾਬ ਵਿੱਚ ਲੈਬੋਰੇਟਰੀ ਬਣਾਈ ਹੈ ਜੋ ਕਿ ਵਰਲਡ ਕਲਾਸ ਹੈ। ਭਾਰਤ ਦੀ ਇਹ ਪਹਿਲੀ ਅਜਿਹੀ ਲੈਬੋਰੇਟਰੀ ਹੈ, ਜਿਸ ਵਿੱਚ ਪਹਿਲਾਂ ਵਿਦੇਸ਼ਾਂ ਤੋਂ ਸ਼ਹਿਦ ਦੀ ਜਾਂਚ ਕਰਵਾਈ ਜਾਂਦੀ ਸੀ, ਪਰ ਹੁਣ ਇਸ ਲੈਬੋਰੇਟਰੀ ਵਿੱਚ ਕਰਵਾਈ ਜਾਵੇਗੀ। ਫੂਡ ਪੁਆਇਜ਼ਨਿੰਗ ਨਾਲ ਜੋ ਮੌਤਾਂ ਹੋਇਆ, ਇਨ੍ਹਾਂ ਦਾ ਕਾਰਨ ਕੀ ਬਣਿਆ। ਜ਼ਹਿਰੀਲੇ ਭੋਜਨ, ਖਾਦਾਂ ਤੇ ਬਾਸਮਤੀ ਆਦਿ ਦੀ ਜਾਂਚ ਇਥੋਂ ਕਰਵਾਈ ਜਾਇਆ ਕਰੇਗੀ। ਅੱਜ ਵਾਤਾਵਰਨ ਦਿਵਸ ਹੈ, ਪਰ ਇਹ ਹਰ ਰੋਜ਼ ਚਾਹੀਦਾ ਹੈ। ਸਾਨੂੰ ਸਾਡੇ ਗੁਰੂਆਂ ਨੇ ਉਸ ਵੇਲੇ ਹੀ ਵਾਤਾਵਰਨ ਸਾਂਭਣ ਦੇ ਦਿਸ਼ਾ-ਨਿਰਦੇਸ਼ ਦਿੱਤੇ ਸਨ, ਜਿਸ ਸਮੇਂ ਕੋਈ ਫੈਕਟਰੀ, ਕੋਈ ਡੰਪਿੰਗ ਨਹੀਂ ਸੀ, ਪਰ ਅਸੀਂ ਹਵਾ, ਪਾਣੀ ਦੇ ਮਾਅਨੇ ਕਾਇਮ ਨਹੀਂ ਰੱਖ ਸਕੇ। ਕਮੀਆਂ ਸਰਕਾਰੀ ਵੀ ਰਹੀਆਂ, ਸਮਾਜਿਕ ਵੀ ਰਹੀਆਂ, ਜਿਸ ਕਾਰਨ ਅੱਜ ਵਾਤਾਵਰਨ ਗੰਧਲਾ ਹੁੰਦਾ ਜਾ ਰਿਹਾ ਹੈ।

  • ਵਿਸ਼ਵ ਵਾਤਾਵਰਣ ਦਿਵਸ ਮੌਕੇ ਸੂਬਾ ਪੱਧਰੀ ਸਮਾਗਮ ਦੌਰਾਨ ਮੁਹਾਲੀ ਤੋਂ Live... https://t.co/7xFvrNMIdT

    — Bhagwant Mann (@BhagwantMann) June 5, 2023 " class="align-text-top noRightClick twitterSection" data=" ">

ਕੁਦਰਤ ਨਾਲ ਕੀਤੀ ਛੇੜਛਾੜ ਦੇ ਅਸੀਂ ਨਤੀਜੇ ਭੁਗਤ ਰਹੇ ਹਾਂ : ਉਨ੍ਹਾਂ ਦੂਜੀਆਂ ਪਾਰਟੀਆਂ ਬਾਰੇ ਬੋਲਦਿਆਂ ਕਿਹਾ ਕਿ ਜੇਕਰ ਦਰੱਖਤਾਂ ਦੀਆਂ ਵੋਟਾਂ ਵੀ ਪੈਂਦੀਆਂ ਹੁੰਦੀਆਂ ਤਾਂ ਇਨ੍ਹਾਂ ਨੇ ਉਨ੍ਹਾਂ ਕੋਲ ਵੀ ਵੋਟਾਂ ਮੰਗਣ ਪਹੁੰਚ ਜਾਣਾ ਸੀ ਤੇ ਲਾਲਚ ਦੇਣਾ ਸੀ ਕਿ ਅਸੀਂ ਤੁਹਾਡੇ ਜਿਹੇ ਹੋਰ ਦਰੱਖਤ ਲਵਾ ਦੇਵਾਂਗੇ, ਵੋਟ ਸਾਨੂੰ ਪਾਉਣੀ ਹੈ। ਉਨ੍ਹਾਂ ਦਾ ਕੋਈ ਸਿਆਸੀ ਪਿਛੋਕੜ ਨਹੀਂ, ਇਸੇ ਕਾਰਨ ਹੀ ਉਹ ਬੇਬਾਕੀ ਨਾਲ ਬੋਲਦੇ ਹਨ। ਕਿਸੇ ਪਾਰਟੀ ਗਲਤ ਕੰਮ ਕਰਦੀ ਪਾਰਟੀ ਖ਼ਿਲਾਫ਼ ਬੋਲਣ ਲੱਗਿਆ ਉਨ੍ਹਾਂ ਨੂੰ ਕੋਈ ਗੁਰੇਜ਼ ਨਹੀਂ। ਉਨ੍ਹਾਂ ਕਿਹਾ ਕਿ ਕੁਦਰਤ ਨਾਲ ਜੋ ਅਸੀਂ ਛੇੜਛਾੜ ਕੀਤੀ ਹੈ, ਉਸ ਦੇ ਅਸੀਂ ਨਤੀਜੇ ਭੁਗਤ ਰਹੇ ਹਾਂ।

ਉਨ੍ਹਾਂ ਨੇ ਮਿਸਾਲ ਦਿੰਦਿਆਂ ਕਿਹਾ ਕਿ ਸਮੁੰਦਰ ਨਾਲ ਛੇੜਛਾੜ ਹੁੰਦੀ ਜਾ ਰਹੀ ਸੀ, ਸਮੁੰਦਰ ਦੇ ਅੰਦਰ ਹੀ ਅੰਦਰ ਹੋਟਲ ਬਣਾਏ ਜਾਣ ਲੱਗੇ। ਜਿਨ੍ਹਾਂ ਹੋਟਲਾਂ ਉਤੇ ਸਮੁੰਦਰ ਦੀਆਂ ਛੱਲਾਂ ਪੈਂਦੀਆਂ ਉਹ ਸਭ ਤੋਂ ਮਹਿੰਗੇ ਹੁੰਦੇ ਸਨ। ਪਰ ਜਦੋਂ ਸਮੁੰਦਰ ਨੇ ਆਪਣਾ ਕਬਜ਼ਾ ਖੁਦ ਛੁਡਵਾਇਆ ਤਾਂ ਹੋਟਲਾਂ ਵਾਲੇ ਵਾਪਸ ਆਉਣ ਲੱਗ ਪਏ। ਇਹੀ ਕਾਰਨ ਹੈ, ਕੁਦਰਤ ਨਾਲ ਛੇੜਛਾੜ ਕਰਨਾ ਠੀਕ ਨਹੀਂ। ਉਨ੍ਹਾਂ ਕਿਹਾ ਕਿ ਸਿਰਫ਼ ਆਪਣੇ ਘਰ ਦੀ ਸਫ਼ਾਈ ਕਰ ਕੇ ਨਾਲਦਿਆਂ ਦੇ ਘਰ ਗੰਦਗੀ ਸੁੱਟਣੀ ਵੀ ਠੀਕ ਨਹੀਂ।

ਲੋਕ ਕੁਝ ਕੁ ਪੈਸਿਆਂ ਲਈ ਕੁਦਰਤ ਨਾਲ ਖੇਡ ਰਹੇ : ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਸਿਰਫ ਪਰਾਲੀ ਨੂੰ ਅੱਗ ਲਾਉਂਦੇ ਸੀ, ਹੁਣ ਤਾਂ ਕਣਕ ਦੇ ਨਾੜ ਨੂੰ ਵੀ ਅੱਗ ਲਾਈ ਜਾ ਰਹੀ ਹੈ। ਇਸ ਨਾਲ ਇਨ੍ਹਾਂ ਨੂੰ ਨਹੀਂ ਪਤਾ ਵਾਤਾਵਰਨ ਤੇ ਜੀਵ ਜੰਤ ਦਾ ਕਿੰਨਾ ਨੁਕਸਾਨ ਹੋ ਰਿਹਾ ਹੈ। ਇਹ ਬੰਦ ਕਰਨਾ ਪਵੇਗਾ। ਇਸ ਮਗਰੋਂ ਉਨ੍ਹਾਂ ਇੰਡਸਟ੍ਰੀ ਬਾਰੇ ਬੋਲਦਿਆਂ ਕਿਹਾ ਕਿ ਅਸੀਂ ਆਪਣੇ ਲਾਭ ਲਈ ਧਰਤੀ ਦੇ ਕਈ ਫੁੱਟ ਡੂੰਘੇ ਬੋਰ ਪਾ ਲਏ ਤੇ ਇਸ ਉਤੇ ਕਾਰਵਾਈ ਕਰਨ ਲਈ ਜਦੋਂ ਪ੍ਰਦੂਸ਼ਨ ਕੰਟਰੋਲ ਬੋਰਡ ਵਾਲੇ ਜਾਣ ਤੋਂ ਦੋ ਦਿਨ ਪਹਿਲਾਂ ਦੱਸ ਦਿੰਦੇ ਨੇ ਕਿ ਅਸੀਂ ਛਾਪਾ ਮਾਰਨ ਆ ਰਹੇ ਹਾਂ। ਇੰਨੇ ਨੂੰ ਇੰਡਸਟ੍ਰੀ ਵਾਲੇ ਚੌਕਸ ਹੋ ਕੇ ਆਪਣਾ ਬਚਾਅ ਕਰ ਲੈਂਦੇ ਨੇ। ਉਨ੍ਹਾਂ ਕਿਹਾ ਕਿ ਹੁਣ ਤਕ ਸਿਰਫ ਕੁਝ ਪੈਸਿਆਂ ਲਈ ਇਹ ਲੋਕ ਕੁਦਰਤ ਨਾਲ ਖੇਡ ਰਹੇ ਹਨ, ਪਰ ਜਦੋਂ ਆਪਣੇ ਉਤੇ ਪਈ ਤਾਂ ਉਸ ਸਮੇਂ ਪੈਸਾ ਵੀ ਕੰਮ ਨਹੀਂ ਆਉਣਾ।

ਮੁੱਖ ਮੰਤਰੀ ਨੇ ਦੱਸਿਆ ਵਾਤਾਵਰਨ ਦਾ ਮਹੱਤਵ : ਵਾਤਾਵਰਨ ਦਾ ਮਹੱਤਵ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਸਿਰਫ ਸਾਫ ਸੁਥਰਾ ਪਾਣੀ, ਸਾਫ ਸੁਥਰੀ ਹਵਾ ਹੀ ਨਹੀਂ ਸਗੋਂ ਵਾਤਵਰਨ ਦੀ ਮਹੱਤਵ ਸਕਾਰਾਤਮ ਮਾਹੌਲ ਵੀ ਹੈ। ਵਾਤਾਵਰਨ ਦੀ ਮਤਲਬ ਭ੍ਰਿਸ਼ਟਾਚਾਰ ਮੁਕਤ ਮਾਹੌਲ ਵੀ ਹੈ। ਉਨ੍ਹਾਂ ਕਿਹਾ ਕਿ ਜਿਸ ਧਰਤੀ ਦਾ ਅਸੀਂ ਅੰਨ ਖਾ ਰਹੇ ਹਾਂ, ਜੋ ਸਾਨੂੰ ਸਾਂਭ ਰਹੀ ਹੈ, ਅਸੀਂ ਉਸ ਦੇ ਹੋ ਰਹੇ ਪਤਨ ਦਾ ਬਚਾਅ ਕਰੀਏ।ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਅਸੀਂ ਖੁਦ ਹੀ ਟਰੀਟਮੈਂਟ ਪਲਾਂਟ ਲਾ ਕੇ ਪਾਣੀ ਨੂੰ ਬਚਾ ਲਈਏ, ਸਪਰੇਹਾਂ ਨਾ ਕਰ ਕੇ ਧਰਤੀ ਨੂੰ ਬਚਾ ਲਈਏ। ਪਰਾਲੀ ਨੂੰ ਅੱਗ ਨਾ ਲਾ ਕੇ ਹਵਾ ਨੂੰ ਬਚਾ ਲਈਏ। ਸਰਕਾਰ ਵੀ ਲੋਕਾਂ ਨੂੰ ਜਾਗਰੂਕ ਕਰਨ ਦੀ ਪੂਰੀ ਵਾਹ ਲਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.