ETV Bharat / state

ਸ੍ਰੀ ਹਰਿਮੰਦਰ ਸਾਹਿਬ ਬਾਹਰ ਲੱਗਾ 'ਸ਼ਬਦਾਂ ਦਾ ਲੰਗਰ', ਲੁਧਿਆਣਾ ਤੋਂ ਪਰਿਵਾਰ ਆ ਕੇ ਨਿਭਾ ਰਿਹਾ ਸੇਵਾ

author img

By

Published : Jun 5, 2023, 12:44 PM IST

ਲੁਧਿਆਣਾ ਤੋਂ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਪਹੁੰਚੇ ਸੁਖਿੰਦਰਪਾਲ ਸਿੰਘ ਵੱਲੋਂ ਕਿਤਾਬਾਂ ਦਾ ਲੰਗਰ ਲਾਇਆ ਗਿਆ ਹੈ। ਇਹ ਪਹਿਲਕਦਮੀ ਸੰਗਤ ਵਿੱਚ ਖਿੱਚ ਦਾ ਕੇਂਦਰ ਰਹੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਇਹ ਸੇਵਾ ਕਰਦੇ ਸੀ।

Langer Of Books, Amritsar, Golden temple
ਸ੍ਰੀ ਹਰਿਮੰਦਰ ਸਾਹਿਬ ਬਾਹਰ ਲੱਗਾ 'ਸ਼ਬਦਾਂ ਦਾ ਲੰਗਰ'

ਸ੍ਰੀ ਹਰਿਮੰਦਰ ਸਾਹਿਬ ਬਾਹਰ ਲੱਗਾ 'ਸ਼ਬਦਾਂ ਦਾ ਲੰਗਰ'

ਅੰਮ੍ਰਿਤਸਰ: ਲੁਧਿਆਣਾ ਦੇ ਇੱਕ ਸਰਦਾਰ ਸਾਹਿਬ ਜੀ ਹਰ ਹਫ਼ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਆਉਣ ਵਾਲੀਆਂ ਸੰਗਤਾਂ ਨੂੰ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਅਤੇ ਗੁਰੂਆਂ ਦੀ ਬਾਣੀ ਦੇ ਨਾਲ ਜੋੜਨ ਲਈ ਸ਼ਬਦਾਂ ਦਾ ਲੰਗਰ (ਕਿਤਾਬਾਂ) ਪਿੱਛਲੇ 50 ਸਾਲ ਤੋਂ ਲਗਾਇਆ ਜਾ ਰਿਹਾ ਹੈ। ਇਸ ਸਰਦਾਰ ਸਾਹਿਬ ਜੀ ਦਾ ਨਾਮ ਸੁਖਵਿੰਦਰ ਪਾਲ ਸਿੰਘ ਅਲੱਗ, ਜਿਨ੍ਹਾਂ ਦੇ ਪਿਤਾ ਡਾਕਟਰ ਸਰੂਪ ਸਿੰਘ ਅਲੱਗ ਵੱਲੋਂ ਇਹ ਸੇਵਾ ਸ਼ੁਰੂ ਕੀਤੀ ਗਈ ਸੀ।

ਉਨ੍ਹਾਂ ਤੋਂ ਪਹਿਲਾਂ ਪਿਤਾ ਨੇ ਨਿਭਾਈ ਸੇਵਾ: ਸੁਖਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਸਿੱਖ ਸੰਗਤਾਂ ਅਤੇ ਸਿੱਖ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਲਈ ਇਹ ਕਿਤਾਬਾਂ ਦਾ ਲੰਗਰ ਫ੍ਰੀ ਵੰਡ ਰਹੇ ਹਨ। ਸੁਖਵਿੰਦਰ ਪਾਲ ਸਿੰਘ ਅਲੱਗ ਨੇ ਮੀਡਿਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਲੁਧਿਆਣਾ ਸ਼ਹਿਰ ਦੇ ਰਹਿਣ ਵਾਲ਼ੇ ਹਨ। ਉਨ੍ਹਾਂ ਦੇ ਸਵਰਗਵਾਸੀ ਪਿਤਾ ਡਾਕਟਰ ਸਰੂਪ ਸਿੰਘ ਅਲੱਗ ਵੱਲੋ ਪਿਛਲ਼ੇ 50 ਸਾਲਾ ਤੋਂ ਸਿੱਖੀ ਦੇ ਨਾਲ ਜੁੜਨ ਤੇ ਗੁਰੂਆਂ ਦੀ ਬਾਣੀ ਦੇ ਨਾਲ ਜੋੜਨ ਲਈ ਹੈ ਕਿਤਾਬਾਂ ਦਾ ਲੰਗਰ ਲਗਾਇਆ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆਉਂਦੀਆ ਹਨ। ਅਸੀ ਹਰ ਹਫ਼ਤੇ ਆ ਕੇ, ਇੱਥੇ ਫ੍ਰੀ ਕਿਤਾਬਾਂ ਵੰਡ ਕੇ ਜਾਂਦੇ ਹਾਂ, ਤਾਂ ਜੋ ਕੋਈ ਵੀ ਇਹ ਕਿਤਾਬ ਪੜ੍ਹ ਕੇ ਆਪਣੇ ਗੁਰੂਆਂ ਦੀ ਬਾਣੀ ਨਾਲ਼ ਜੁੜੇ ਤੇ ਉਨ੍ਹਾਂ ਦੇ ਦਰਸਾਏ ਮਾਰਗ 'ਤੇ ਚੱਲ ਸਕੇ।

ਬਜ਼ਾਰ ਵਿੱਚ ਕਿਤਾਬ ਦੀ ਕੀਮਤ 250 ਰੁਪਏ: ਸੁਖਵਿੰਦਰ ਪਾਲ ਸਿੰਘ ਨੇ ਕਿਹਾ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਆਪਣੀ ਸਿੱਖੀ ਨੂੰ ਭੁੱਲਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜਾ ਪਹਿਲਾਂ ਰੰਗਲਾ ਪੰਜਾਬ ਹੁੰਦਾ ਸੀ, ਹੁਣ ਨਸ਼ੀਲਾ ਪੰਜਾਬ ਹੋ ਗਿਆ ਹੈ। ਇਸ ਕਰਕੇ ਪਹਿਲਾਂ ਮੇਰੇ ਪਿਤਾ ਜੀ ਦਾ, ਅਤੇ ਹੁਣ ਮੇਰਾ ਵੀ ਇਹੀ ਉਪਰਾਲਾ ਹੈ ਕਿ ਨੌਜਵਾਨਾਂ ਨੂੰ ਸਿੱਧੇ ਰਸਤੇ ਉੱਤੇ ਲਿਆਕੇ ਮੁੜ ਤੋਂ ਗੁਰੂਆਂ ਦੀ ਬਾਣੀ ਦੇ ਨਾਲ ਜੋੜਿਆ ਜਾਵੇ। ਕਿਤਾਬ ਪੜ੍ਹ ਕੇ ਸਿੱਖੀ ਦੇ ਇਤਹਾਸ ਬਾਰੇ ਪਤਾ ਲਗ ਸਕੇ। ਉਨ੍ਹਾਂ ਕਿਹਾ ਕਿ ਬਜਾਰ ਵਿੱਚ ਇਹ ਕਿਤਾਬ 250 ਰੁਪਏ ਦੀ ਮਿਲਦੀ ਹੈ, ਪਰ ਸਾਡੇ ਵੱਲੋ ਸੰਗਤਾਂ ਨੂੰ ਫ੍ਰੀ ਭੇਂਟ ਕੀਤੀ ਜਾ ਰਹੀ ਹੈ।

ਕੈਬਨਿਟ ਮੰਤਰੀ ਲਾਲ ਜੀਤ ਭੁੱਲਰ ਨੇ ਕੀਤੀ ਸ਼ਲਾਘਾ: ਇਸ ਮੌਕੇ ਉੱਤੇ ਸੁਖਵਿੰਦਰ ਪਾਲ ਸਿੰਘ ਅਲੱਗ ਵੱਲੋ ਇਹ ਧਾਰਮਿਕ ਕਿਤਾਬਾਂ ਦਾ ਸੈੱਟ ਕੈਬਿਨੇਟ ਮੰਤਰੀ ਲਾਲ ਜੀਤ ਸਿੰਘ ਭੁੱਲਰ ਨੂੰ ਵੀ ਭੇਂਟ ਕੀਤਾ ਗਿਆ। ਇਸ ਮੌਕੇ ਲਾਲ ਜੀਤ ਸਿੰਘ ਭੁੱਲਰ ਨੇ ਕਿਹਾ ਕਿ ਡਾਕਟਰ ਸਾਹਿਬ ਵਲੋਂ ਗੁਰੂ ਮਹਾਰਾਜ ਜੀ ਦੀ ਬਾਣੀ ਦੇ ਨਾਲ ਨੌਜਵਾਨ ਪੀੜ੍ਹੀ ਨੂੰ ਜੋੜਣ ਦਾ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਗੁਰੂ ਨਾਨਕ ਸਾਹਿਬ ਜੀ ਦੇ ਦਰਸਾਏ ਮਾਰਗ ਉੱਤੇ ਚੱਲਣ ਲਈ ਸੰਦੇਸ਼ ਦੇ ਰਹੇ ਹਨ। ਫ੍ਰੀ ਵਿੱਚ ਸੰਗਤ ਨੂੰ ਕਿਤਾਬਾਂ ਦੇ ਰਹੇ ਹਨ। ਉੱਥੇ ਹੀ ਸੰਗਤਾਂ ਨੇ ਕਿਹਾ ਕਿ ਇਹ ਬਹੁਤ ਵਧੀਆ ਉਪਰਾਲਾ ਹੈ ਜਿਹੜਾ ਸਿੱਖੀ ਨਾਲ ਜੋੜਿਆ ਜਾ ਰਿਹਾ ਹੈ। ਬਹੁਤ ਹੀ ਮਾਣ ਵਾਲ਼ੀ ਗੱਲ ਹੈ। ਸਭ ਤੋਂ ਵਧੀਆ ਗੱਲ ਇਹ ਹੈ ਕਿ ਇਨ੍ਹਾਂ ਨੇ ਗੁਰੂ ਘਰ ਨੂੰ ਚੁਣਿਆ, ਜਿੱਥੇ ਆ ਕੇ ਇਹ ਕਿਤਾਬਾਂ ਵੰਡ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.