ETV Bharat / bharat

Avalanche on Hemkund Sahib: ਹੇਮਕੁੰਟ ਯਾਤਰਾ ਰੂਟ 'ਤੇ ਖਿਸਕੀ ਬਰਫ਼, ਇੱਕ ਮਹਿਲਾ ਸ਼ਰਧਾਲੂ ਦੀ ਮੌਤ

author img

By

Published : Jun 5, 2023, 10:58 AM IST

Avalanche on Hemkunt Yatra route, death of a woman pilgrim
ਹੇਮਕੁੰਟ ਯਾਤਰਾ ਰੂਟ 'ਤੇ ਖਿਸਕੀ ਬਰਫ਼, ਇਕ ਮਹਿਲਾ ਸ਼ਰਧਾਲੂ ਦੀ ਮੌਤ

ਹੇਮਕੁੰਟ ਯਾਤਰਾ ਦੇ ਰੂਟ 'ਤੇ ਬਰਫ ਖਿਸਕ ਗਈ, ਜਿਸ ਦੀ ਲਪੇਟ ਵਿੱਚ ਪੰਜ ਸ਼ਰਧਾਲੂ ਆ ਗਏ। ਬਰਫ ਖਿਸਕਣ ਦੀ ਸੂਚਨਾ ਤੋਂ ਬਾਅਦ ਬਚਾਅ ਦਲ ਮੌਕੇ 'ਤੇ ਪਹੁੰਚ ਗਿਆ। ਟੀਮ ਨੇ ਸਾਰੇ ਪੰਜ ਯਾਤਰੀਆਂ ਨੂੰ ਸੁਰੱਖਿਅਤ ਬਚਾ ਲਿਆ ਹੈ। ਜਦਕਿ ਇੱਕ ਮਹਿਲਾ ਸ਼ਰਧਾਲੂ ਦੀ ਇਸ ਵਿੱਚ ਮੌਤ ਹੋ ਗਈ, ਜਿਸ ਦੀ ਲਾਸ਼ ਬਰਾਮਦ ਕਰ ਲਈ ਗਈ ਹੈ।

ਚਮੋਲੀ (ਉਤਰਾਖੰਡ): ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਜੋਸ਼ੀਮਠ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਹੇਮਕੁੰਟ ਸਾਹਿਬ ਦੇ ਰੂਟ ਉਥੇ ਬਰਫ਼ ਦੇ ਖਿਸਕਣ ਕਾਰਨ ਪੰਜ ਯਾਤਰੀ ਫਸ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸਡੀਆਰਐੱਫ ਅਤੇ ਪੁਲਸ ਦੀ ਟੀਮ ਮੌਕੇ 'ਤੇ ਪਹੁੰਚ ਗਈ, ਜਿਸ ਤੋਂ ਬਾਅਦ ਰਾਹਤ ਬਚਾਅ ਟੀਮ ਨੇ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ। ਜਦਕਿ ਇੱਕ ਮਹਿਲਾ ਸ਼ਰਧਾਲੂ ਲਾਪਤਾ ਸੀ, ਜਿਸ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਦੇਰ ਰਾਤ ਤੱਕ ਮਹਿਲਾ ਸ਼ਰਧਾਲੂ ਦੀ ਭਾਲ ਜਾਰੀ ਸੀ, ਪਰ ਹਨੇਰਾ ਹੋਣ ਕਾਰਨ ਬਚਾਅ ਕਾਰਜ ਰੋਕ ਦਿੱਤਾ ਗਿਆ। ਜਿਸ ਤੋਂ ਬਾਅਦ ਅੱਜ ਫਿਰ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ।

ਬਰਫੀਲੇ ਤੂਫਾਨ ਦੀ ਲਪੇਟ ਵਿੱਚ ਆਉਣ ਵਾਲੀ ਮਹਿਲਾ ਸ਼ਰਧਾਲੂ ਦੀ ਮਿਲੀ ਲਾਸ਼ : SDRF ਨੂੰ ਹੇਮਕੁੰਟ ਸਾਹਿਬ ਪੈਦਲ ਮਾਰਗ 'ਤੇ ਅਟਲਕੋਟੀ 'ਚ ਬਰਫੀਲੇ ਤੂਫਾਨ ਦੀ ਲਪੇਟ 'ਚ ਆਉਣ ਵਾਲੀ ਮਹਿਲਾ ਸ਼ਰਧਾਲੂ ਦੀ ਲਾਸ਼ ਮਿਲੀ ਹੈ। ਔਰਤ ਦੀ ਲਾਸ਼ ਬਰਫ ਦੇ ਹੇਠਾਂ ਦੱਬੀ ਹੋਈ ਸੀ। ਮਹਿਲਾ ਸ਼ਰਧਾਲੂ ਦਾ ਨਾਂ ਕਮਲਜੀਤ ਕੌਰ ਦੱਸਿਆ ਜਾ ਰਿਹਾ ਹੈ, ਜਦਕਿ ਐਸਡੀਆਰਐਫ ਨੇ ਮਹਿਲਾ ਦੀ ਲਾਸ਼ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ।

Avalanche on Hemkunt Yatra route, death of a woman pilgrim
ਹੇਮਕੁੰਟ ਯਾਤਰਾ ਰੂਟ 'ਤੇ ਖਿਸਕੀ ਬਰਫ਼

ਬਰਫ ਖਿਸਕਣ ਕਾਰਨ ਫਸੇ 5 ਸ਼ਰਧਾਲੂ : ਦੱਸ ਦਈਏ ਕਿ ਹੇਮਕੁੰਟ ਸਾਹਿਬ ਯਾਤਰਾ ਰੂਟ 'ਤੇ ਅਟਲਾਜੋੜੀ ਨੇੜੇ ਬਰਫ ਖਿਸਕਣ ਕਾਰਨ 5 ਯਾਤਰੀ ਫਸ ਗਏ ਸਨ। ਇੱਥੇ ਆਏ ਬਰਫੀਲੇ ਤੂਫਾਨ 'ਚ ਯਾਤਰੀ ਦੇ ਦੱਬੇ ਜਾਣ ਦਾ ਖਦਸ਼ਾ ਸੀ। ਬਰਫੀਲੇ ਤੂਫਾਨ ਦੀ ਘਟਨਾ ਤੋਂ ਬਾਅਦ ਐਸਡੀਆਰਐਫ ਅਤੇ ਪੁਲਿਸ ਫੋਰਸ ਤੁਰੰਤ ਮੌਕੇ 'ਤੇ ਪਹੁੰਚ ਗਈ, ਟੀਮ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਜਿਸ ਵਿੱਚ ਮੁਸ਼ਕਿਲ ਨਾਲ ਸਾਰੇ ਪੰਜ ਯਾਤਰੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਖਦਸ਼ਾ ਜਤਾਇਆ ਜਾ ਰਿਹਾ ਸੀ ਕਿ ਕੁਝ ਯਾਤਰੀ ਬਰਫ ਹੇਠਾਂ ਦੱਬੇ ਹੋ ਸਕਦੇ ਹਨ। ਜਿਸ ਤੋਂ ਬਾਅਦ ਤਲਾਸ਼ੀ ਮੁਹਿੰਮ ਜਾਰੀ ਰਹੀ।

SDRF ਤੇ ITBP ਦੇ ਜਵਾਨ ਚਲਾ ਰਹੇ ਨੇ ਤਲਾਸ਼ੀ ਮੁਹਿੰਮ : ਜਾਣਕਾਰੀ ਦਿੰਦਿਆਂ ਚਮੋਲੀ ਦੇ ਐਸਪੀ ਪ੍ਰਮਿੰਦਰ ਡੋਬਾਲ ਨੇ ਦੱਸਿਆ ਕਿ ਹੇਮਕੁੰਟ ਸਾਹਿਬ ਯਾਤਰਾ ਮਾਰਗ 'ਤੇ ਅਟਲਕੋਟੀ ਵਿਖੇ 5 ਯਾਤਰੀ ਗਲੇਸ਼ੀਅਰ ਨਾਲ ਟਕਰਾ ਗਏ। ਜਿਨ੍ਹਾਂ ਸਾਰਿਆਂ ਨੂੰ ਬਚਾ ਲਿਆ ਗਿਆ ਹੈ, ਜਦਕਿ ਇਨ੍ਹਾਂ ਵਿਚੋਂ ਇਕ ਕਮਲਜੀਤ ਕੌਰ ਨਾਮ ਦੀ ਔਰਤ ਬਰਫ ਹੇਠਾਂ ਦੱਬ ਗਈ ਸੀ, ਜਿਸ ਦੀ ਮੌਤ ਹੋ ਗਈ। ਅੱਜ ਸਵੇਰੇ ਤਲਾਸ਼ੀ ਮੁਹਿੰਮ ਚਲਾ ਕੇ ਉਸ ਦੀ ਲਾਸ਼ ਬਰਾਮਦ ਕੀਤੀ ਗਈ ਹੈ। SDRF, ITBP ਦੇ ਜਵਾਨ ਅਜੇ ਵੀ ਮੌਕੇ 'ਤੇ ਤਲਾਸ਼ੀ ਮੁਹਿੰਮ ਚਲਾ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.