ETV Bharat / state

ਮਦਨ ਲਾਲਾ ਢੀਂਗਰਾ ਦਾ ਸ਼ਹੀਦੀ ਦਿਹਾੜਾ, ਸੀਐੱਮ ਮਾਨ ਨੇ ਸ਼ਹਾਦਤ ਨੂੰ ਕੀਤਾ ਸਿਜਦਾ

author img

By

Published : Aug 17, 2023, 2:06 PM IST

Chief Minister Bhagwant Mann paid homage to the martyrdom of Madan Lal Dhingra
ਮਦਨ ਲਾਲਾ ਢੀਂਗਰਾ ਦਾ ਅੱਜ ਸ਼ਹੀਦੀ ਦਿਹਾੜਾ, ਸੀਐੱਮ ਮਾਨ ਨੇ ਸ਼ਹਾਦਤ ਨੂੰ ਕੀਤਾ ਸਿਜਦਾ

1 ਜੁਲਾਈ 1909 ਨੂੰ ਲੰਡਨ ਵਿੱਚ ਕਰਜਨ ਵਾਇਲੀ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਮਹਾਨ ਸ਼ਹੀਦ ਮਦਨ ਲਾਲਾ ਢੀਂਗਰਾ ਦਾ ਅੱਜ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਹੀਦੀ ਦਿਹਾੜੇ ਮੌਕੇ ਸ਼ਹਾਦਤ ਨੂੰ ਪ੍ਰਣਾਮ ਕੀਤਾ ਹੈ।

ਚੰਡੀਗੜ੍ਹ: ਦੇਸ਼ ਲਈ ਸ਼ਹਾਦਤਾਂ ਦੇਣ ਵਾਲੀਆਂ ਮਹਾਨ ਸ਼ਖ਼ਸੀਅਤਾਂ ਨੂੰ ਅਕਸਰ ਪੰਜਾਬ ਦੇ ਮੁੱਖ ਮੰਤਰੀ ਸਮੇਂ-ਸਮੇਂ ਉੱਤੇ ਯਾਦ ਕਰਦੇ ਨਜ਼ਰ ਆਉਂਦੇ ਨੇ। ਹੁਣ ਉਨ੍ਹਾਂ ਨੇ ਮਹਾਨ ਸ਼ਹੀਦ ਮਦਨ ਲਾਲ ਢੀਂਗਰਾ ਦੀ ਸ਼ਹਾਦਤ ਨੂੰ ਸਿਜਦਾ ਕਰਦਿਆ ਲਿਖਿਆ ਹੈ ਕਿ ਦੇਸ਼ ਦੀ ਆਜ਼ਾਦੀ ਖਾਤਿਰ ਫਾਂਸੀ ਚੜ੍ਹਨਾ ਮਦਨ ਲਾਲਾ ਢੀਂਗਰਾ ਦੇ ਹਿੱਸੇ ਆਇਆ ਸੀ ਉਸ ਲਈ ਉਹ ਉਨ੍ਹਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਨ।

“ਵਤਨਾਂ ਦੇ ਸਿਰ ‘ਤੇ ਰਹਿੰਦਾ ਏ ਹਰ ਦਮ ਅਹਿਸਾਨ ਸ਼ਹੀਦਾਂ ਦਾ” ਪਵਿੱਤਰ ਧਰਤੀ ਅੰਮ੍ਰਿਤਸਰ ਸਾਹਿਬ ਦਾ ਜੰਮਪਲ ਅਣਖੀ ਯੋਧਾ ਮਦਨ ਲਾਲ ਢੀਂਗਰਾ ਜੀ…ਦੇਸ਼ ਦੀ ਆਜ਼ਾਦੀ ਖ਼ਾਤਰ ਸਭ ਤੋਂ ਪਹਿਲਾਂ ਫਾਂਸੀ ਚੜ੍ਹਨਾ ਢੀਂਗਰਾ ਜੀ ਦੇ ਹਿੱਸੇ ਆਇਆ… ਅੱਜ ਮਹਾਨ ਸ਼ਹੀਦ ਮਦਨ ਲਾਲ ਢੀਂਗਰਾ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸਲਾਮ ਕਰਦਾ ਹਾਂ…,ਭਗਵੰਤ ਮਾਨ,ਮੁੱਖ ਮੰਤਰੀ

  • “ਵਤਨਾਂ ਦੇ ਸਿਰ ‘ਤੇ ਰਹਿੰਦਾ ਏ ਹਰ ਦਮ ਅਹਿਸਾਨ ਸ਼ਹੀਦਾਂ ਦਾ”

    ਪਵਿੱਤਰ ਧਰਤੀ ਅੰਮ੍ਰਿਤਸਰ ਸਾਹਿਬ ਦਾ ਜੰਮਪਲ ਅਣਖੀ ਯੋਧਾ ਮਦਨ ਲਾਲ ਢੀਂਗਰਾ ਜੀ…ਦੇਸ਼ ਦੀ ਆਜ਼ਾਦੀ ਖ਼ਾਤਰ ਸਭ ਤੋਂ ਪਹਿਲਾਂ ਫਾਂਸੀ ਚੜ੍ਹਨਾ ਢੀਂਗਰਾ ਜੀ ਦੇ ਹਿੱਸੇ ਆਇਆ…

    ਅੱਜ ਮਹਾਨ ਸ਼ਹੀਦ ਮਦਨ ਲਾਲ ਢੀਂਗਰਾ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸਲਾਮ ਕਰਦਾ ਹਾਂ… pic.twitter.com/X3wcxXcmx3

    — Bhagwant Mann (@BhagwantMann) August 17, 2023 " class="align-text-top noRightClick twitterSection" data=" ">

ਕੌਣ ਸਨ ਮਦਨ ਲਾਲ ਢੀਂਗਰਾ: ਮਹਾਨ ਸ਼ਹੀਦ ਮਦਦਨ ਲਾਲਾ ਢੀਗਰਾ ਦਾ ਜਨਮ 18 ਸਤੰਬਰ 1883 ਨੂੰ ਪਿਤਾ ਸਾਹਿਬ ਦਿੱਤਾ ਮੱਲ ਦੇ ਘਰ ਅੰਮ੍ਰਿਤਸਰ ਵਿਚ ਹੋਇਆ ਸੀ। ਮਦਨ ਲਾਲ ਢੀਂਗਰਾ ਅੰਮ੍ਰਿਤਸਰ ਦੇ ਇੱਕ ਸਰਕਾਰ ਦੇ ਹਿਮਾਇਤੀ ਪਰਿਵਾਰ ਦੇ ਪੁੱਤਰ ਸਨ। ਉਨ੍ਹਾਂ ਦੇ ਪਿਤਾ ਅੱਖਾਂ ਦੇ ਡਾਕਟਰ ਸਨ, ਜੋ ਸਿਵਲ ਸਰਜਨ ਦੇ ਅਹੁਦੇ ਤੋਂ ਮੁਕਤ ਹੋਏ ਸਨ। ਮਦਨ ਦੇ ਹੋਰ ਪੰਜ ਭੈਣ-ਭਰਾ ਸਨ। ਅੰਗਰੇਜ਼ ਸਰਕਾਰ ਨੇ ਡਾਕਟਰ ਦਿੱਤਾ ਮੱਲ ਨੂੰ ਰਾਏ ਸਾਹਿਬ ਦਾ ਖਿਤਾਬ ਦਿੱਤਾ ਹੋਇਆ ਸੀ। ਕਰਜਨ ਵਾਇਲੀ ਦੀ ਸਲਾਹ ਨਾਲ ਹੀ ਮਦਨ ਲਾਲ ਨੂੰ ਇੰਜੀਨੀਅਰਿੰਗ ਦੀ ਡਿਗਰੀ ਲਈ ਇੰਗਲੈਂਡ ਭੇਜ ਦਿੱਤਾ ਗਿਆ।

ਭਾਰਤੀਆਂ ਨਾਲ ਵਿਤਕਰਾ: ਯੂਨੀਵਰਸਿਟੀ ਵਿੱਚ ਪੜ੍ਹਦਿਆਂ ਜੋ ਅੰਗਰੇਜ਼ਾਂ ਵੱਲੋਂ ਭਾਰਤੀਆਂ ਨਾਲ ਭੈੜਾ ਸਲੂਕ ਕੀਤਾ ਜਾਂਦਾ ਸੀ, ਉਸ ਦਾ ਅਸਰ ਮਦਨ ਦੇ ਮਨ 'ਤੇ ਬਹੁਤ ਹੋਇਆ। ਉਹ ਇਸ ਦਾ ਬਦਲਾ ਲੈਣਾ ਚਾਹੁੰਦਾ ਸੀ। ਮਦਨ ਨੇ ਯੂਨੀਵਰਸਿਟੀ ਵਿੱਚ ਹੀ ਹੋਰ ਕ੍ਰਾਂਤੀਕਾਰੀ ਭਾਰਤੀਆਂ ਨਾਲ ਵਿਚਾਰਾਂ ਕੀਤੀਆਂ ਅਤੇ ਉਹ ਇੰਡੀਆ ਹਾਊਸ ਨਾਲ ਜੁੜ ਗਿਆ। ਇੰਡੀਆ ਹਾਊਸ ਵਿੱਚ ਹੀ ਭਾਰਤੀਆਂ ਨੂੰ ਕ੍ਰਾਂਤੀਕਾਰੀ ਵਿਚਾਰਾਂ ਨਾਲ ਜੋੜਿਆ ਜਾਂਦਾ ਸੀ।ਇੰਡੀਆ ਹਾਊਸ ਮਹਾਨ ਕ੍ਰਾਂਤੀਕਾਰੀ ਸ਼ਿਆਮ ਜੀ ਕ੍ਰਿਸ਼ਨ ਵਰਮਾ ਨੇ ਸਥਾਪਤ ਕੀਤਾ ਸੀ। 1906 ਵਿਚ ਇਕ ਮਹਾਨ ਕ੍ਰਾਂਤੀਕਾਰੀ ਸਾਵਰਕਰ ਇੰਗਲੈਂਡ ਪਹੁੰਚੇ ਤਾਂ ਮਦਨ ਨਾਲ ਉਹਨਾਂ ਦਾ ਮੇਲ ਹੋਇਆ। ਕਰਜਨ ਵਾਇਲੀ ਰਾਜਨੀਤੀ ਵਿੱਚ ਨਿਪੁੰਨ ਆਦਮੀ ਸੀ ਪਰ ਉਸ ਦੇ ਮਨ ਵਿੱਚ ਭਾਰਤੀਆਂ ਪ੍ਰਤੀ ਈਰਖਾ ਸੀ। ਕ੍ਰਾਂਤੀਕਾਰੀ ਉਸ ਤੋਂ ਔਖੇ ਸਨ ਅਤੇ ਆਪਣੇ ਰਸਤੇ ਨੂੰ ਸਾਫ ਕਰਨਾ ਚਾਹੁੰਦੇ ਸਨ।

ਬਦਲਾ ਪੂਰਾ ਕਰਨ ਮਗਰੋਂ ਸ਼ਹਾਦਤ: ਇਸ ਕਾਰਜ ਲਈ ਮਦਨ ਲਾਲ ਢੀਂਗਰਾ ਦੀ ਜ਼ਿੰਮੇਵਾਰੀ ਲਾਈ ਗਈ। ਮਦਨ ਦੀਆਂ ਗਤੀਵਿਧੀਆਂ ਬਾਰੇ ਉਸ ਦੇ ਪਰਿਵਾਰ ਨੂੰ ਪਤਾ ਲੱਗ ਚੁੱਕਾ ਸੀ। ਉਸ ਦੇ ਭਰਾ ਨੇ ਕਰਜਨ ਵਾਇਲੀ ਨੂੰ ਚਿੱਠੀ ਲਿਖ ਕੇ ਸਰਗਰਮੀਆਂ ਬਾਰੇ ਦੱਸ ਦਿੱਤਾ ਸੀ ਅਤੇ ਹਟਾਉਣ ਲਈ ਆਖਿਆ ਸੀ, ਪਰ ਸੂਰਬੀਰ ਦੇ ਮਨ ਵਿੱਚ ਦੇਸ਼ ਦੇ ਅਪਮਾਨ ਦਾ ਬਦਲਾ ਲੈਣ ਦੀ ਅੱਗ ਮਚੀ ਹੋਈ ਸੀ। ਇੱਕ ਜੁਲਾਈ 1909 ਨੂੰ ਲੰਡਨ ਵਿੱਚ ਕਰਜਨ ਵਾਇਲੀ ਇੱਕ ਭਾਰੀ ਇਕੱਠ ਨੂੰ ਸੰਬੋਧਨ ਕਰ ਰਿਹਾ ਸੀ ਅਤੇ ਭਾਰਤ ਦੇ ਖਿਲਾਫ ਅਪਮਾਨ ਵਾਲੇ ਸ਼ਬਦ ਬੋਲ ਰਿਹਾ ਸੀ। ਮਦਨ ਤੋਂ ਇਹ ਅਪਮਾਨ ਸਹਿਣ ਨਹੀਂ ਹੋਇਆ ਅਤੇ ਸੂਰਬੀਰ ਨੇ ਆਪਣੇ ਪਿਸਟਲ ਨਾਲ ਕਰਜਨ ਵਾਇਲੀ 'ਤੇ 6 ਗੋਲੀਆਂ ਦਾਗੀਆਂ। ਗੋਲੀਆਂ ਵੱਗਣ ਨਾਲ ਕਰਜਨ ਵਾਇਲੀ ਢੇਰ ਹੋ ਗਿਆ। ਅਦਾਲਤ ਨੇ ਮਦਨ ਨੂੰ ਫਾਂਸੀ ਦਾ ਹੁਕਮ ਸੁਣਾ ਦਿੱਤਾ। ਇਸ ਤਰ੍ਹਾਂ 17 ਅਗਸਤ 1909 ਨੂੰ ਮਦਨ ਨੂੰ ਸ਼ਹੀਦ ਕਰ ਦਿੱਤਾ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.