ETV Bharat / state

Chandigarh Student Union Elections: ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਲਈ ਪ੍ਰਚਾਰ ਰੁਕਿਆ, ਭਲਕੇ ਪੈਣਗੀਆਂ ਵੋਟਾਂ

author img

By ETV Bharat Punjabi Team

Published : Sep 5, 2023, 5:42 PM IST

ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀ ਜਥੇਬੰਦੀਆਂ ਦੀਆਂ ਚੋਣਾਂ ਲਈ (Chandigarh Student Union Elections) ਸੋਮਵਾਰ ਨੂੰ ਪ੍ਰਚਾਰ ਖਤਮ ਹੋ ਗਿਆ ਹੈ। ਭਲਕੇ ਵਿਦਿਆਰਥੀ ਵੋਟਾਂ ਪਾਉਣਗੇ। ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਪ੍ਰਬੰਧ ਕਰੜੇ ਕੀਤੇ ਗਏ ਹਨ।

Etv Bharat
Etv Bharat

ਚੰਡੀਗੜ੍ਹ ਡੈਸਕ : ਚੰਡੀਗੜ੍ਹ ਵਿਦਿਆਰਥੀ ਯੂਨੀਅਨ ਦੀਆਂ ਵੋਟਾਂ ਭਲਕੇ ਪੈਣੀਆਂ ਹਨ ਅਤੇ ਇਸਨੂੰ ਲੈ ਕੇ ਇਕ ਦਿਨ ਪਹਿਲਾਂ ਚੋਣਾਂ ਦਾ ਪ੍ਰਚਾਰ ਵੀ ਖਤਮ ਹੋ ਗਿਆ ਹੈ। ਜਾਣਕਾਰੀ ਮੁਤਾਬਿਕ ਵਿਦਿਆਰਥੀ ਆਗੂ ਹੁਣ ਹੋਸਟਲਾਂ ਵਿੱਚ ਆਪ ਜਾ ਕੇ (Chandigarh Student Union Elections ) ਵਿਦਿਆਰਥੀਆਂ ਨੂੰ ਆਪਣੇ ਹੱਕ ਵਿੱਚ ਵੋਟਾਂ ਪਾਉਣ ਲਈ ਲਾਮਵੰਦ ਕਰਨਗੇ। ਇਹ ਵੀ ਯਾਦ ਰਹੇ ਕਿ ਸਵੇਰੇ ਸਾਢੇ ਨੌ ਵਜੇ ਵੋਟਾਂ ਪੈਣੀਆਂ ਹਨ ਅਤੇ ਦੁਪਹਿਰ 12 ਵਜੇ ਤੋਂ ਵੋਟਾਂ ਦੇ ਨਤੀਜੇ ਵੀ ਆਉਣੇ ਸ਼ੁਰੂ ਹੋ ਜਾਣਗੇ। ਅਖੀਰਲੇ ਦਿਨ ਵਿਦਿਆਰਥੀਆਂ ਨੇ ਪੂਰੇ ਲਾਮਲਸ਼ਕਰ ਨਾਲ ਆਪਣੇ ਹੱਕ ਵਿੱਚ ਪ੍ਰਚਾਰ ਕੀਤਾ ਹੈ।

ਇਹ ਹੋਣਗੇ ਮੀਤ ਪ੍ਰਧਾਨ ਦੇ ਉਮੀਦਵਾਰ : ਜਾਣਕਾਰੀ ਮੁਤਾਬਿਕ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਵਿੱਚ ਮੀਤ ਪ੍ਰਧਾਨ ਦੇ ਅਹੁਦੇ ਲਈ ਚਾਰ ਉਮੀਦਵਾਰ ਮੈਦਾਨ ਵਿੱਚ ਨਿੱਤਰੇ ਹੋਏ ਹਨ। ਇਨ੍ਹਾਂ ਵਿੱਚੋਂ ਡੈਂਟਲ ਦੀ ਵਿਦਿਆਰਥਣ ਰਣਮੀਕਜੋਤ ਕੌਰ ਸੱਤਿਆ (Dental student Ranmikjot Kaur Satya) ਚੋਣ ਲੜ ਰਹੀ ਹੈ ਅਤੇ ਅਨੁਰਾਗ ਵਰਧਨ ਯੂਨੀਵਰਸਿਟੀ ਇੰਸਟੀਚਿਊਟ ਆਫ ਇੰਜੀਨੀਅਰਿੰਗ ਟੈਕਨਾਲੋਜੀ (Anurag Vardhan University Institute of Engineering Technology) ਦਾ ਵਿਦਿਆਰਥੀ ਇਨਸੋ ਵੱਲੋਂ ਚੋਣਾਂ ਵਿੱਚ ਖੜ੍ਹਾ ਹੈ। ਇਸੇ ਤਰ੍ਹਾਂ ਯੂਨੀਵਰਸਿਟੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦਾ ਵਿਦਿਆਰਥੀ ਗੌਰਵ ਚੌਹਾਨ ਆਈਐਸਏ ਵੱਲੋਂ ਅਤੇ ਗੌਰਵ ਕਾਸ਼ਿਵ ਹਿਮਸ ਤੋਂ ਚੋਣ ਲੜ ਰਿਹਾ ਹੈ।

ਸੁਰੱਖਿਆ ਪ੍ਰਬੰਧ ਵੀ ਕੀਤੇ ਕਰੜੇ: ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਨੇ ਸੁਰੱਖਿਆ ਪ੍ਰਬੰਧ ਵੀ ਸਖਤ ਕੀਤੇ ਹਨ। ਇੱਥੇ ਕਰੀਬ 1000 ਪੁਲਿਸ (Chandigarh Police also tightened security arrangements) ਮੁਲਾਜ਼ਮ ਲਗਾਏ ਜਾਣਗੇ। ਇਹ ਯੂਨੀਵਰਸਿਟੀ ਕੈਂਪਸ ਦੇ ਹਰ ਪਾਸੇ ਨਜ਼ਰ ਰੱਖਣਗੇ। ਦੂਜੇ ਪਾਸੇ ਯੂਨੀਵਰਸਿਟੀ ਤੋਂ ਇਲਾਵਾ ਹੋਰ ਕਾਲਜਾਂ ਵਿੱਚ ਵੀ ਸੁਰੱਖਿਆ ਵਧਾਈ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.