ETV Bharat / state

Calendar 2023: ਛੁੱਟੀਆਂ ਨਾਲ ਭਰਿਆ ਹੈ ਸਾਲ 2023, ਦੀਵਾਲੀ ਤੇ ਛਠ ਪੂਜਾ ਦੋਵੇਂ ਐਤਵਾਰ, 4 ਵਾਰ ਲੱਗੇਗਾ ਗ੍ਰਹਿਣ

author img

By

Published : Dec 31, 2022, 10:16 AM IST

Updated : Dec 31, 2022, 11:42 AM IST

ਸਾਲ 2022 ਨੂੰ ਅਲਵਿਦਾ ਕਹਿਣ ਲਈ ਹੁਣ ਕੁਝ ਹੀ ਸਮਾਂ (Calendar Panchang 2023) ਬਾਕੀ ਹੈ। ਅਜਿਹੇ ਵਿੱਚ ਜਿੱਥੇ ਨਵੇਂ ਸਾਲ 2023 ਦੇ ਆਉਣ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ, ਉੱਥੇ ਹੀ ਲੋਕਾਂ 'ਚ ਨਵੀਂ ਊਰਜਾ ਅਤੇ ਉਤਸ਼ਾਹ ਵੀ ਭਰਿਆ ਹੋਇਆ ਹੈ। ਖ਼ਾਸ ਇਹ ਹੈ ਕਿ ਨਵੇਂ ਸਾਲ ਦੀ ਸ਼ੁਰੂਆਤ ਐਤਵਾਰ ਤੋਂ ਹੋਣ ਜਾ ਰਹੀ ਹੈ ਅਤੇ ਐਤਵਾਰ ਨੂੰ ਸਾਲ 2023 ਖ਼ਤਮ ਹੋਵੇਗਾ। ਜਾਣੋ ਇਸ ਸਾਲ ਦੀਆਂ ਛੁੱਟੀਆਂ...

Calendar Panchang 2023
ਛੁੱਟੀਆਂ ਨਾਲ ਭਰਿਆ ਹੈ ਸਾਲ 2023

ਚੰਡੀਗੜ੍ਹ: ਨਵੇਂ ਸਾਲ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤੇ ਇਸ ਨਵੇਂ ਸਾਲ 2023 ਦੀ ਖ਼ਾਸ ਗੱਲ ਇਹ ਹੈ ਕਿ 2023 ਐਤਵਾਰ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਐਤਵਾਰ ਨੂੰ ਹੀ ਖਤਮ (Calendar Panchang 2023) ਹੋਵੇਗਾ। ਸਾਲ 2023 ਛੁੱਟੀਆਂ ਦੀਆਂ ਖੁਸ਼ੀਆਂ ਨਾਲ ਭਰਿਆ (Calendar Panchang 2023) ਹੋਣ ਵਾਲਾ ਹੈ, 2023 ਵਿਚ 17 ਜਨਤਕ ਛੁੱਟੀਆਂ ਹਨ। ਇਸ ਸਾਲ ਕ੍ਰਿਕਟ ਏਸ਼ੀਆ ਕੱਪ, ਕ੍ਰਿਕਟ ਵਿਸ਼ਵ ਕੱਪ, ਫੀਫਾ ਮਹਿਲਾ ਵਿਸ਼ਵ ਕੱਪ ਸਮੇਤ ਕਈ ਵੱਡੇ ਖੇਡ ਸਮਾਗਮ ਹੋਣਗੇ।

ਇਹ ਵੀ ਪੜੋ: Year Ender: ਸਾਲ 2022 ਵਿੱਚ ਨਵੀਂ ਸਰਕਾਰ ਨੇ ਇਨ੍ਹਾਂ ਫ਼ੈਸਲਿਆਂ 'ਤੇ ਲਿਆ ਯੂ ਟਰਨ

ਜਨਵਰੀ 2023: 1 ਜਨਵਰੀ 2023 ਐਤਵਾਰ ਯਾਨੀ ਛੁੱਟੀ ਵਾਲੇ ਦਿਨ ਨਵੇਂ ਸਾਲ ਦੀ ਸ਼ੁਰੂਆਤ ਹੋ ਰਹੀ ਹੈ। 14 ਜਨਵਰੀ, ਸ਼ਨਿਚਰਵਾਰ ਨੂੰ ਮਕਰ ਸੰਕ੍ਰਾਂਤੀ ਤੇ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਛੁੱਟੀ ਹੈ।

ਫਰਵਰੀ 2023: ਫਰਵਰੀ ਮਹਿਨੇ ਵਿੱਚ ਜੇਕਰ ਛੁੱਟੀਆ ਦੀ ਗੱਲ ਕਰੀਏ ਤਾਂ 18 ਫਰਵਰੀ (ਸ਼ਨੀਵਾਰ) ਨੂੰ ਮਹਾਸ਼ਿਵਰਾਤਰੀ ਹੈ।

ਮਾਰਚ 2023: 8 ਮਾਰਚ ਬੁੱਧਵਾਰ ਨੂੰ ਹੋਲੀ ਮਨਾਈ ਜਾਵੇਗੀ।

ਅਪ੍ਰੈਲ 2023: ਅਪ੍ਰੈਲ ਵਿੱਚ ਮੰਗਲਵਾਰ 4 ਅਪ੍ਰੈਲ ਨੂੰ ਮਹਾਵੀਰ ਜੈਅੰਤੀ ਹੈ ਉਥੇ ਹੀ 7 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਗੁਡ ਫ੍ਰਾਈਡੇ ਹੈ। ਉਥੇ ਹੀ 13 ਅਪ੍ਰੈਲ ਦੀ ਵਿਸਾਖੀ ਹੈ।

ਮਈ 2023: ਮਨੀ ਵਿੱਚ 5 ਮਈ ਦਿਨ ਸ਼ੁੱਕਰਵਾਰ ਨੂੰ ਬੁੱਧ ਪੂਰਨਿਮਾ ਹੈ।

ਜੂਨ 2023: 20 ਜੂਨ ਦਿਨ ਮੰਗਲਵਾਰ ਨੂੰ ਰੱਥ ਯਾਤਰਾ (ਆਪਸ਼ਨਲ ਛੁੱਟੀ ) ਹੈ। 29 ਜੂਨ ਦਿਨ ਵੀਰਵਾਰ ਨੂੰ ਬਕਰੀਦ ਈਦ ਦਾ ਤਿਉਹਾਰ ਹੈ।

ਅਗਸਤ 2023: 15 ਅਗਸਤ ਨੂੰ ਸੁਤੰਤਰਤਾ ਦਿਵਸ ਹੈ ਤੇ ਫਿਰ ਬੁੱਧਵਾਰ 16 ਅਗਸਤ ਨੂੰ ਪਾਰਸੀ ਨਵਾਂ ਸਾਲ ਹੈ। ਮੰਗਲਵਾਰ 29 ਅਗਸਤ ਨੂੰ ਓਨਮ ਹੈ ਤੇ 30 ਅਗਸਤ ਦਿਨ ਬੁੱਧਵਾਰ ਨੂੰ ਰੱਖੜ ਪੁੰਨਿਆ ਹੈ।

ਸਤੰਬਰ 2023: 7 ਸਤੰਬਰ ਦਿਨ ਵੀਰਵਾਰ ਨੂੰ ਜਨਮ ਅਸ਼ਟਮੀ ਦੀ ਛੁੱਟੀ ਹੈ।

ਅਕਤੂਬਰ 2023: ਜੇਕਰ ਅਕਤੂਬਰ ਦੀ ਗੱਲ ਕੀਤੀ ਜਾਵੇ ਤਾਂ 2 ਅਕਤੂਬਰ ਦਿਨ ਸੋਮਵਾਰ ਨੂੰ ਗਾਂਧੀ ਜੈਅੰਤੀ ਦੀ ਛੁੱਟੀ ਹੈ। ਇਸ ਤੋਂ ਮਗਰੋਂ 24 ਅਕਤੂਬਰ ਮੰਗਲਵਾਰ ਨੂੰ ਦੁਸਹਿਰਾ ਹੈ।

ਨਵੰਬਰ 2023: 27 ਨਵੰਬਰ ਸੋਮਵਾਰ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਛੁੱਟੀ ਹੈ।

ਦਸੰਬਰ 2023: 25 ਦਸੰਬਰ ਦਿਨ ਸੋਮਵਾਰ ਕ੍ਰਿਸਮਸ ਹੈ।

ਐਤਵਾਰ ਨੂੰ ਹੋਵੇਗੀ ਦੀਵਾਲੀ ਤੇ ਛਠ ਪੂਜਾ: ਨਵੰਬਰ ਵਿਚ ਦੀਵਾਲੀ ਅਤੇ ਛਠ ਪੂਜਾ ਦੇ ਦੋਵੇਂ ਤਿਉਹਾਰ ਐਤਵਾਰ ਨੂੰ ਹੋਣਗੇ। ਦੱਸ ਦੇਈਏ ਕਿ ਜੋਤਿਸ਼ ਗਣਨਾ ਦੇ ਮੁਤਾਬਕ ਸਾਲ 2023 ਵਿੱਚ ਕੁੱਲ 4 ਗ੍ਰਹਿਣ ਲੱਗ ਰਹੇ ਹਨ ਜਿਨ੍ਹਾਂ ਵਿੱਚੋਂ 2 ਚੰਦਰ ਗ੍ਰਹਿਣ ਅਤੇ 2 ਸੂਰਜ ਗ੍ਰਹਿਣ ਹਨ।

ਪਹਿਲਾ ਗ੍ਰਹਿਣ: ਸਾਲ 2023 ਦਾ ਪਹਿਲਾ ਗ੍ਰਹਿਣ ਵੀਰਵਾਰ, 20 ਅਪ੍ਰੈਲ, 2023 ਨੂੰ ਲੱਗੇਗਾ, ਜੋ ਸੂਰਜ ਗ੍ਰਹਿਣ ਹੋਵੇਗਾ।

ਦੂਜਾ ਗ੍ਰਹਿਣ: ਸਾਲ 2023 ਦਾ ਦੂਜਾ ਗ੍ਰਹਿਣ ਸ਼ੁੱਕਰਵਾਰ 5 ਮਈ 2023 ਨੂੰ ਲੱਗੇਗਾ, ਇਹ ਚੰਦਰ ਗ੍ਰਹਿਣ ਹੋਵੇਗਾ।

ਤੀਜਾ ਗ੍ਰਹਿਣ: ਸਾਲ 2023 ਦਾ ਤੀਜਾ ਗ੍ਰਹਿਣ ਸੂਰਜ ਗ੍ਰਹਿਣ ਹੋਵੇਗਾ ਜੋ ਕਿ 14 ਅਕਤੂਬਰ 2023 ਦਿਨ ਸ਼ਨੀਵਾਰ ਨੂੰ ਪਵੇਗਾ।

ਚੌਥਾ ਗ੍ਰਹਿਣ: ਸਾਲ 2023 ਦਾ ਆਖਰੀ ਗ੍ਰਹਿਣ ਚੰਦਰ ਗ੍ਰਹਿਣ ਹੋਵੇਗਾ ਜੋ ਕਿ 29 ਅਕਤੂਬਰ 2023 ਦਿਨ ਐਤਵਾਰ ਨੂੰ ਹੋਵੇਗੀ।

ਇਹ ਵੀ ਪੜੋ: Year Ender: Look Back 2022 ਜੁਰਮ ਦੀਆਂ ਅਜਿਹੀਆਂ ਵਾਰਦਾਤਾਂ ਜਿਹਨਾਂ ਨਾਲ ਕੰਬਿਆ ਪੰਜਾਬ

Last Updated :Dec 31, 2022, 11:42 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.