ETV Bharat / state

ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਵੱਡੀ ਜਿੱਤ: ਕਾਂਗਰਸ ਸਿਰਫ਼ 3 ਰਾਜਾਂ ਤੱਕ ਸੀਮਤ, ਜਾਣੋ 10 ਸਾਲਾਂ 'ਚ ਭਾਜਪਾ ਦਾ ਕਿਵੇਂ ਬਦਲਿਆ ਰਾਜ

author img

By ETV Bharat Punjabi Team

Published : Dec 3, 2023, 6:37 PM IST

ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੀ ਧਰਾਤਲੀ ਸਥਿਤੀ ਨੂੰ ਤਕਰੀਬਨ ਸਪਸ਼ਟ ਕਰ ਦਿੱਤਾ ਹੈ। ਆਓ ਜਾਣਦੇ ਹਾਂ ਕਿ ਚੋਣ ਨਤੀਜਿਆਂ ਤੋਂ ਬਾਅਦ ਦੋਵਾਂ ਪਾਰਟੀਆਂ ਦੇ ਕੀ ਹਾਲਾਤ ਹਨ। (Bharatiya Janata Party and Congress)

How BJP's rule changed in 10 years, see the situation of Congress too
10 ਸਾਲ ਵਿੱਚ ਕਿਵੇਂ ਬਦਲਿਆ ਭਾਰਤੀ ਜਨਤਾ ਪਾਰਟੀ ਦਾ ਰਾਜ, ਪੜ੍ਹੋ ਕਾਂਗਰਸ ਦੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਕੀ ਨੇ ਹਾਲਾਤ...

ਚੰਡੀਗੜ੍ਹ ਡੈਸਕ : ਚਾਰ ਸੂਬਿਆ ਦੀਆਂ ਵਿਧਾਨ ਸਭਾ ਲਈ ਪਈਆਂ ਵੋਟਾਂ ਦੇ ਚੋਣ ਨਤੀਜਿਆਂ ਨੇ ਕਾਫੀ ਕੁੱਝ ਸਪਸ਼ਟ ਕਰ ਦਿੱਤਾ ਹੈ। ਕੁੱਲ 28 ਸੂਬਿਆਂ ਅਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚੋਂ 16 ਵਿੱਚ ਭਾਜਪਾ ਦੀ ਸਰਕਾਰ ਬਣੇਗੀ ਅਤੇ 12 ਸੂਬਿਆਂ 'ਚ ਭਾਜਪਾ ਆਪਣੇ ਦਮ 'ਤੇ ਸੱਤਾ 'ਚ ਵਿਚ ਆ ਰਹੀ ਹੈ। ਇਹੀ ਨਹੀਂ ਕਾਂਗਰਸ ਸਿਰਫ਼ 3 ਸੂਬਿਆਂ ਵਿੱਚ ਹੀ ਪੈਰ ਪੱਕੇ ਸਕੀ ਹੈ। ਗਠਜੋੜ ਦੇ ਨਾਲ ਕਾਂਗਰਸ ਕੁੱਲ 5 ਰਾਜਾਂ ਵਿੱਚ ਹੀ ਰਾਜ ਸਥਾਪਿਤ ਕਰ ਸਕੀ ਹੈ।

ਦੇਸ਼ ਵਿੱਚ ਭਾਜਪਾ ਨੂੰ ਲੈ ਕੇ ਕਈ ਸਵਾਲ : ਦਰਅਸਲ, ਇਸ ਵੇਲੇ ਦੇਸ਼ ਵਿੱਚ 30 ਵਿਧਾਨ ਸਭਾਵਾਂ ਹਨ ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ ਦਿੱਲੀ ਅਤੇ ਪੁਡੂਚੇਰੀ ਵੀ ਇਸ ਵਿੱਚ ਸ਼ਾਮਿਲ ਹਨ। ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ ਨਤੀਜਿਆਂ ਤੋਂ ਬਾਅਦ ਭਾਜਪਾ ਹੁਣ 16 ਰਾਜਾਂ ਵਿੱਚ ਸੱਤਾ ਵਿੱਚ ਆਵੇਗੀ। ਦੇਸ਼ ਦੀ ਲਗਭਗ 52% ਆਬਾਦੀ ਇੱਥੇ ਰਹਿੰਦੀ ਹੈ। ਇਹੀ ਨਹੀਂ 12 ਸੂਬਿਆਂ ਵਿੱਚ ਆਪਣੇ ਤੌਰ ’ਤੇ ਅਤੇ ਬਾਕੀ 4 ਰਾਜਾਂ ਵਿੱਚ ਗਠਜੋੜ ਭਾਈਵਾਲਾਂ ਨਾਲ ਸਰਕਾਰ ਬਣੀ ਹੈ। ਇਹ ਵੀ ਯਾਦ ਰਹੇ ਕਿ ਮਈ 2014 ਵਿੱਚ ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਤਾਂ ਭਾਜਪਾ ਦੀ ਹਾਲਤ ਕੀ ਸੀ ਅਤੇ ਭਾਜਪਾ ਦਾ ਗ੍ਰਾਫ ਕਦੋਂ ਸਿਖਰ 'ਤੇ ਸੀ ਅਤੇ ਚਾਰ ਰਾਜਾਂ ਦੇ ਨਤੀਜਿਆਂ ਤੋਂ ਬਾਅਦ ਭਾਰਤ ਦਾ ਸਿਆਸੀ ਨਕਸ਼ਾ ਕਿਹੋ ਜਿਹਾ ਦਿਖਾਈ ਦਿੰਦਾ ਹੈ, ਇਹ ਕੁੱਝ ਅਹਿਮ ਸਵਾਲ ਸਨ।

ਉੱਤਰ ਪੂਰਬ ਦੇ 8 ਰਾਜਾਂ ਵਿੱਚ ਕੁੱਲ 498 ਵਿਧਾਇਕ ਹਨ ਅਤੇ ਭਾਜਪਾ ਦੇ 206 ਵਿਧਾਇਕ ਹਨ। ਇਸ ਤੋਂ ਭਾਵ ਇਹ ਹੈ ਕਿ 41.3%। ਇਸੇ ਤਰ੍ਹਾਂ ਉੱਤਰ-ਪੂਰਬੀ ਰਾਜਾਂ ਤੋਂ ਕੁੱਲ 25 ਸੰਸਦ ਮੈਂਬਰ ਆਉਂਦੇ ਹਨ। ਇਨ੍ਹਾਂ ਵਿੱਚੋਂ ਭਾਜਪਾ ਦੇ 15 ਸੰਸਦ ਮੈਂਬਰ ਹਨ, ਯਾਨੀ 60%। ਦੂਜੇ ਪਾਸੇ ਮਹਾਰਾਸ਼ਟਰ ਵਿੱਚ ਸ਼ਿੰਦੇ ਦੀ ਸ਼ਿਵ ਸੈਨਾ ਨਾਲ ਭਾਜਪਾ ਦੀ ਸਰਕਾਰ ਹੈ ਅਤੇ ਗੁਜਰਾਤ ਵਿੱਚ ਭਾਜਪਾ ਦੀ ਪੂਰਨ ਬਹੁਮਤ ਦੀ ਸਰਕਾਰ ਹੈ ਅਤੇ ਹੁਣ ਰਾਜਸਥਾਨ ਵਿੱਚ ਵੀ ਭਾਜਪਾ ਨੂੰ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ। ਇਸਦੇ ਨਾਲ ਹੀ ਬਿਹਾਰ ਵਿੱਚ ਮਹਾਗਠਜੋੜ ਸਰਕਾਰ, ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ, ਝਾਰਖੰਡ ਵਿੱਚ ਜੇਐਮਐਮ ਦੀ ਸਰਕਾਰ ਅਤੇ ਉੜੀਸਾ ਵਿੱਚ ਬੀਜੇਡੀ ਦੀ ਸਰਕਾਰ ਹੈ। ਇੱਥੇ ਕੁੱਲ 722 ਵਿਧਾਇਕਾਂ ਵਿੱਚੋਂ 196 ਭਾਜਪਾ ਦੇ ਵਿਧਾਇਕ ਹਨ ਜੋ ਕਿ 27 ਫੀਸਦ ਬਣਦੇ ਹਨ।

ਇਸੇ ਤਰ੍ਹਾਂ ਉੱਤਰੀ ਭਾਰਤ ਜਿਵੇਂ ਕਿ ਹਰਿਆਣਾ, ਯੂਪੀ ਅਤੇ ਉੱਤਰਾਖੰਡ ਵਿੱਚ ਭਾਜਪਾ ਦਾ ਰਾਜ ਹੈ। ਉੱਤਰੀ ਭਾਰਤ ਤੋਂ ਕੁੱਲ 818 ਵਿਧਾਇਕ ਚੁਣੇ ਗਏ ਹਨ, ਜਿਨ੍ਹਾਂ ਵਿੱਚੋਂ ਭਾਜਪਾ ਦੇ ਕੁੱਲ 377 ਵਿਧਾਇਕ ਹਨ ਭਾਵ ਕਿ ਇਹ 46 ਫੀਸਦ ਬਣਦਾ ਹੈ। ਇਹ ਵੀ ਯਾਦ ਰਹੇ ਕਿ ਦੱਖਣੀ ਭਾਰਤ ਦੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਵਿੱਚ ਕੁੱਲ 923 ਵਿਧਾਇਕ ਹਨ। ਇਨ੍ਹਾਂ ਵਿੱਚੋਂ ਕਰਨਾਟਕ ਚੋਣਾਂ ਤੋਂ ਪਹਿਲਾਂ ਭਾਜਪਾ ਕੋਲ ਵੀ ਕੁੱਲ 135 ਵਿਧਾਇਕ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.