ETV Bharat / state

Farmers Meeting Today: ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਵੱਲੋਂ ਉਲੀਕੀ ਜਾ ਰਹੀ ਰਣਨੀਤੀ, ਚੰਡੀਗੜ੍ਹ 'ਚ ਵੱਡੀ ਮੀਟਿੰਗ

author img

By ETV Bharat Punjabi Team

Published : Dec 11, 2023, 2:06 PM IST

Farmers Meeting Today: ਅੱਜ ਇੱਕ ਵਾਰ ਫਿਰ ਤੋਂ ਉੱਤਰੀ ਭਾਰਤ ਦੇ ਕਿਸਾਨ ਵੱਡੇ ਅੰਦੋਲਨ ਦੀ ਤਿਆਰੀ ਵੱਲ ਡੱਟ ਗਏ ਹਨ। ਇਸ ਨੂੰ ਲੈਕੇ 18 ਕਿਸਾਨ ਜਥੇਬੰਦੀਆਂ ਦੇ ਆਗੂ ਚੰਡੀਗੜ੍ਹ ਵਿੱਚ ਇਕੱਠੇ ਹੋ ਰਹੇ ਹਨ, ਤਾਂ ਜੋ ਅੰਦੋਲਨ ਨੂੰ ਲੈਕੇ ਰਣਨੀਤੀ ਉਲੀਕੀ ਜਾਵੇ।

Before the Lok Sabha elections, the strategy being drawn up by the farmers, a big meeting in Chandigarh
ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਵੱਲੋਂ ਉਲੀਕੀ ਜਾ ਰਹੀ ਰਣਨੀਤੀ,ਚੰਡੀਗੜ੍ਹ 'ਚ ਵੱਡੀ ਮੀਟਿੰਗ

ਚੰਡੀਗੜ੍ਹ : ਆਪਣੀਆਂ ਮੰਗਾਂ ਨੂੰ ਲੈਕੇ ਡਟੇ ਹੋਏ ਕਿਸਾਨ ਅੱਜ ਫਿਰ ਸਰਕਾਰਾਂ ਦੀਆਂ ਵਾਅਦਾ ਖਿਲਾਫ਼ੀਆਂ ਦਾ ਲੱਕ ਤੋੜਨ ਲਈ ਰਣਨੀਤੀ ਉਲੀਕਣ ਵਿੱਚ ਡਟ ਗਏ ਹਨ। ਇਸ ਹੀ ਤਹਿਤ ਅੱਜ ਕਿਸਾਨਾ ਵੱਲੋਂ ਚੰਡੀਗੜ੍ਹ ਵਿਖੇ ਉੱਚ ਪੱਧਰੀ, ਮੀਟਿੰਗ ਕੀਤੀ ਜਾ ਰਹੀ ਹੈ। ਉੱਤਰੀ ਭਾਰਤ ਦੇ ਕਿਸਾਨ ਇੱਕ ਵਾਰ ਫਿਰ ਵੱਡੇ ਅੰਦੋਲਨ ਦੀ ਤਿਆਰੀ ਕਰ ਰਹੇ ਹਨ। ਅੱਜ 18 ਕਿਸਾਨ ਜਥੇਬੰਦੀਆਂ ਦੇ ਆਗੂ ਚੰਡੀਗੜ੍ਹ ਵਿੱਚ ਇਕੱਠੇ ਹੋ ਰਹੇ ਹਨ ਕਿ ਇਹ ਵਿਚਾਰ ਕੀਤਾ ਜਾਵੇ ਕਿ ਅੰਦੋਲਨ ਕਦੋਂ ਸ਼ੁਰੂ ਕੀਤਾ ਜਾਵੇ ਅਤੇ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਕਿਸ ਤਰ੍ਹਾਂ ਘੇਰਿਆ ਜਾਵੇ। ਮੀਟਿੰਗ ਦੁਪਹਿਰ ਬਾਅਦ ਸ਼ੁਰੂ ਹੋਵੇਗੀ ਅਤੇ ਬਾਅਦ ਦੁਪਹਿਰ ਕਿਸਾਨ ਆਪਣੀਆਂ ਮੰਗਾਂ ਅਤੇ ਰਣਨੀਤੀ ਬਾਰੇ ਜਾਣਕਾਰੀ ਸਾਂਝੀ ਕਰਨਗੇ।

ਜਾਣਕਾਰੀ ਅਨੁਸਾਰ ਉੱਤਰੀ ਭਾਰਤ ਦੀਆਂ 18 ਕਿਸਾਨ ਜਥੇਬੰਦੀਆਂ ਚੰਡੀਗੜ੍ਹ ਵਿੱਚ ਮੀਟਿੰਗ ਕਰਨ ਜਾ ਰਹੀਆਂ ਹਨ। ਇਹ ਮੀਟਿੰਗ ਰਾਤ ਕਰੀਬ 11 ਵਜੇ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਸ਼ੁਰੂ ਹੋਈ । ਮੀਟਿੰਗ ਤੋਂ ਬਾਅਦ ਦੁਪਹਿਰ 3 ਵਜੇ ਦੇ ਕਰੀਬ ਕਿਸਾਨ ਅੰਦੋਲਨ ਬਾਰੇ ਜਾਣਕਾਰੀ ਸਾਂਝੀ ਕਰਨਗੇ। ਇਸ ਦੇ ਲਈ ਕਿਸਾਨ ਭਵਨ ਵਿਖੇ ਪ੍ਰੈਸ ਕਾਨਫਰੰਸ ਬੁਲਾਈ ਗਈ ਹੈ।

MSP ਮੁੱਖ ਮੁੱਦਾ ਹੋਵੇਗਾ: ਇਸ ਦੌਰਾਨ ਕਿਸਾਨ ਆਗੂ ਘੱਟੋ-ਘੱਟ ਭਾਅ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਰਹੇ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਖੇਤੀ ਕਾਨੂੰਨਾਂ ਸਬੰਧੀ ਅੰਦੋਲਨ ਦੌਰਾਨ ਉਨ੍ਹਾਂ ਨਾਲ ਕੀਤੇ ਵਾਅਦੇ ਅੱਜ ਤੱਕ ਪੂਰੇ ਨਹੀਂ ਕੀਤੇ ਗਏ। ਸੂਬਾ ਸਰਕਾਰਾਂ ਦੀਆਂ ਵੀ ਕੁਝ ਮੰਗਾਂ ਹਨ, ਜਿਨ੍ਹਾਂ ਨੂੰ ਪ੍ਰੈਸ ਕਾਨਫਰੰਸ ਵਿੱਚ ਸਾਂਝਾ ਕੀਤਾ ਜਾਵੇਗਾ।

ਦਿੱਲੀ ਦੀਆਂ ਸਰਹਦਾਂ 'ਤੇ ਕੇਂਦਰ ਸਰਕਾਰ ਖਿਲਾਫ਼ ਪ੍ਰਦਰਸ਼ਨ: ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਕਿਸਾਨਾਂ ਨੇ ਤਿੰਨ ਖੇਤੀ ਬਿਲਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ 2020 ਤੋਂ ਲੈ ਕੇ 2021 ਤੱਕ ਦਿੱਲੀ ਦੀਆਂ ਸਰਹਦਾਂ 'ਤੇ ਕੇਂਦਰ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਸੀ। ਇਸ ਅੰਦੋਲਨ ਵਿੱਚ 36 ਕਿਸਾਨ ਜੱਥੇਬੰਦੀਆਂ ਸ਼ਾਮਲ ਹੋਈਆਂ ਸਨ। ਇਸ ਅੰਦੋਲਨ ਨਾਲ ਵਿਦੇਸ਼ੀ ਫੰਡਿੰਗ ਅਤੇ ਟੂਲ ਕਿਟ ਵਰਗੇ ਕਈ ਵਿਵਾਦ ਵੀ ਜੁੜੇ ਸਨ। ਕਿਸਾਨਾਂ ਦੀ ਮੰਗ ਅੱਗੇ ਝੁਕਦਿਆਂ ਖੁਦ ਪ੍ਰਧਾਨ ਮੰਤਰੀ ਮੋਦੀ ਨੇ ਇਨ੍ਹਾਂ ਬਿਲਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ।

ਕਿਸਾਨਾਂ ਵੱਲੋਂ ਇਸ ਮੀਟਿੰਗ ਵਿੱਚ ਇਹ ਵਿਚਾਰ ਕੀਤਾ ਜਾਵੇਗਾ ਕਿ ਅੰਦੋਲਨ ਕਦੋਂ ਸ਼ੁਰੂ ਕੀਤਾ ਜਾਵੇ ਤੇ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਕਿਸ ਤਰ੍ਹਾਂ ਘੇਰਿਆ ਜਾਵੇ। ਮੀਟਿੰਗ ਦੁਪਹਿਰ ਬਾਅਦ ਸ਼ੁਰੂ ਹੋਵੇਗੀ ਤੇ ਇਸ ਮਗਰੋਂ ਕਿਸਾਨ ਆਪਣੀਆਂ ਮੰਗਾਂ ਤੇ ਰਣਨੀਤੀ ਬਾਰੇ ਜਾਣਕਾਰੀ ਸਾਂਝੀ ਕਰਨਗੇ। ਇਸ ਦੌਰਾਨ ਕਿਸਾਨ ਆਗੂ ਘੱਟੋ-ਘੱਟ ਭਾਅ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਰਹੇ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕਾਲੇ ਕਾਨੂੰਨਾਂ ਸਬੰਧੀ ਕੁਝ ਸਾਲ ਪਹਿਲਾਂ ਸ਼ੁਰੂ ਹੋਏ ਅੰਦੋਲਨ ਦੌਰਾਨ ਉਨ੍ਹਾਂ ਨਾਲ ਕੀਤੇ ਵਾਅਦੇ ਅੱਜ ਤੱਕ ਪੂਰੇ ਨਹੀਂ ਕੀਤੇ ਗਏ। ਸੂਬਾ ਸਰਕਾਰਾਂ ਕੋਲ ਵੀ ਕੁਝ ਮੰਗਾਂ ਹਨ, ਜਿਨ੍ਹਾਂ ਨੂੰ ਪ੍ਰੈਸ ਕਾਨਫਰੰਸ ਵਿੱਚ ਸਾਂਝਾ ਕੀਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.