ETV Bharat / state

AGTF ਨੇ ਹਰਿੰਦਰ ਰਿੰਦਾ ਦੇ ਸਾਥੀ ਗੈਂਗਸਟਰ ਕੈਲਾਸ਼ ਖਿਚਨ ਨੂੰ ਕੀਤਾ ਗ੍ਰਿਫ਼ਤਾਰ, ਹੋਇਆ ਇਹ ਕੁਝ ਬਰਾਮਦ

author img

By ETV Bharat Punjabi Team

Published : Jan 12, 2024, 11:51 AM IST

AGTF Action Against Gangster: ਗੈਂਗਸਟਰਾਂ ਖਿਲਾਫ਼ ਕਾਰਵਾਈ 'ਚ AGTF ਨੂੰ ਉਸ ਸਮੇਂ ਸਫ਼ਲਤਾ ਮਿਲੀ, ਜਦੋਂ ਉਨ੍ਹਾਂ ਵਲੋਂ ਗੈਂਗਸਟਰ ਕੈਲਾਸ਼ ਖਿਚਨ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਜਾਣਕਾਰੀ ਡੀਜੀਪੀ ਪੰਜਾਬ ਗੌਰਵ ਯਾਦਵ ਵਲੋਂ ਦਿੱਤੀ ਗਈ।

AGTF
AGTF

ਚੰਡੀਗੜ੍ਹ: ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਨੇ ਕੇਂਦਰੀ ਸੁਰੱਖਿਆ ਏਜੰਸੀਆਂ ਦੀ ਮਦਦ ਨਾਲ ਪਾਕਿਸਤਾਨੀ ਸਥਿਤ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦਾ ਸਾਥੀ ਅਤੇ ਅਮਰੀਕਾ ਸਥਿਤ ਹਰਪ੍ਰੀਤ ਸਿੰਘ ਹੈਪੀ ਪਾਸਿਆ ਦੇ ਇਸ਼ਾਰੇ 'ਤੇ ਹਥਿਆਰ ਸਪਲਾਈ ਕਰਨ ਵਾਲੇ ਗੈਂਗਸਟਰ ਕੈਲਾਸ਼ ਖਿਚਨ ਨੂੰ ਗ੍ਰਿਫਤਾਰ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਗੈਂਗਸਟਰ ਕੈਲਾਸ਼ ਦੀ ਗ੍ਰਿਫ਼ਤਾਰੀ ਦੀ ਜਾਣਕਾਰੀ ਸਾਂਝੀ ਕੀਤੀ ਹੈ। ਜਿਸ 'ਚ ਉਨ੍ਹਾਂ ਦੱਸਿਆ ਕਿ ਗੈਂਗਸਟਰ ਕੋਲੋਂ ਇੱਕ ਚੀਨੀ ਹਥਿਆਰ ਅਤੇ ਅੱਠ ਕਾਰਤੂਸ ਵੀ ਬਰਾਮਦ ਹੋਏ ਹਨ।

  • The arrested accused has a criminal history with number of criminal cases such as Extortion, NDPS Act , Arms Act registered against him in #Rajasthan & #Punjab

    He was also wanted in Unlawful Activities (Prevention) Act registered in #Fazilka in Sept'23 (2/4)

    — DGP Punjab Police (@DGPPunjabPolice) January 12, 2024 " class="align-text-top noRightClick twitterSection" data=" ">

ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦਾ ਸਾਥੀ ਗ੍ਰਿਫ਼ਤਾਰ: ਡੀਜੀਪੀ ਪੰਜਾਬ ਨੇ ਦੱਸਿਆ ਕਿ ਕੈਲਾਸ਼ ਖਿਚਨ ਨੂੰ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਫੜਿਆ ਗਿਆ ਹੈ। ਇਹ ਗੈਂਗਸਟਰ ਕੈਲਾਸ਼ ਪੰਜਾਬ ਦੇ ਨਾਲ-ਨਾਲ ਰਾਜਸਥਾਨ ਵਿੱਚ ਵੀ ਸਰਗਰਮ ਸੀ। ਦੋਵਾਂ ਰਾਜਾਂ ਦੀ ਪੁਲਿਸ ਉਸ ਨੂੰ ਫੜਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਸੀ। ਉਸ ਦੇ ਖਿਲਾਫ ਜਬਰੀ ਵਸੂਲੀ, ਐਨਡੀਪੀਐਸ ਅਤੇ ਆਰਮਜ਼ ਐਕਟ ਦੇ ਵੀ ਕਈ ਮਾਮਲੇ ਦਰਜ ਹਨ। ਫਿਲਹਾਲ AGTF ਗੈਂਗਸਟਰ ਨੂੰ ਹਿਰਾਸਤ 'ਚ ਲੈ ਕੇ ਉਸ ਤੋਂ ਪੁੱਛਗਿੱਛ ਕਰ ਰਹੀ ਹੈ, ਤਾਂ ਜੋ ਉਸ ਦੇ ਅਹਿਮ ਫਾਰਵਰਡ ਅਤੇ ਬੈਕਵਰਡ ਲਿੰਕਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ।

  • Recovery:- One Chinese pistol & 08 live cartridges@PunjabPoliceInd is fully committed to destroying the organised criminal network as per directions of CM @BhagwantMann (4/4)

    — DGP Punjab Police (@DGPPunjabPolice) January 12, 2024 " class="align-text-top noRightClick twitterSection" data=" ">

ਗੈਂਗਸਟਰ ਕੈਲਾਸ਼ ਦੇ ਖਾਲਿਸਤਾਨੀ ਅੱਤਵਾਦੀਆਂ ਨਾਲ ਸਬੰਧ: ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਗੈਂਗਸਟਰ ਕੈਲਾਸ਼ ਦੇ ਖਾਲਿਸਤਾਨੀ ਅੱਤਵਾਦੀਆਂ ਨਾਲ ਸਬੰਧ ਵੀ ਸਾਹਮਣੇ ਆ ਰਹੇ ਹਨ। ਰਿੰਦਾ ਅਤੇ ਹੈਪੀ ਪਾਸਿਆ ਦੇ ਨਿਰਦੇਸ਼ਾਂ 'ਤੇ ਕੈਲਾਸ਼ ਖਿਚਨ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਦੇ ਅੱਤਵਾਦੀਆਂ ਨੂੰ ਹਥਿਆਰ ਸਪਲਾਈ ਕਰਦਾ ਸੀ। ਜਿਸ ਨੂੰ ਅੱਤਵਾਦੀ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਵਰਤ ਸਕਦੇ ਹਨ।

ਗੈਂਗਸਟਰਾਂ ਨੂੰ ਕਾਬੂ ਕਰਨ ਲਈ ਪੁਲਿਸ ਦੀ ਮੁਹਿੰਮ: ਕਾਬਿਲੇਗੌਰ ਹੈ ਕਿ ਪੰਜਾਬ ਪੁਲਿਸ ਵਲੋਂ ਗੈਂਗਸਟਰਾਂ ਖਿਲਾਫ਼ ਮੁਹਿੰਮ ਵਿੱਢੀ ਹੋਈ ਹੈ। ਜਿਸ ਦੇ ਚੱਲਦਿਆਂ ਪਿਛਲੇ ਕੁਝ ਦਿਨਾਂ 'ਚ ਪੰਜਾਬ ਪੁਲਿਸ ਨੇ ਕਈ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ ਅਤੇ ਇਸ ਦੌਰਾਨ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਮੁਕਾਬਲੇ ਵੀ ਦੇਖਣ ਨੂੰ ਮਿਲੇ ਹਨ। ਜਿਸ 'ਚ ਕੁਝ ਗੈਂਗਸਟਰ ਜ਼ਖ਼ਮੀ ਹਾਲਤ 'ਚ ਕਾਬੂ ਕਰ ਲਏ ਤਾਂ ਕੁਝ ਇੰਨ੍ਹਾਂ ਮੁਕਾਬਲਿਆਂ 'ਚ ਢੇਰ ਵੀ ਹੋ ਗਏ।

ETV Bharat Logo

Copyright © 2024 Ushodaya Enterprises Pvt. Ltd., All Rights Reserved.