ETV Bharat / state

ਕਥਿਤ ਆਡੀਓ ਕਾਰਨ ਸੁਰਖੀਆਂ ਵਿੱਚ ਆਏ ਸਨ ਫੌਜਾ ਸਿੰਘ ਸਰਾਰੀ, ਰਿਸ਼ਵਤ ਮੰਗਣ ਦੇ ਲੱਗੇ ਸੀ ਇਲਜ਼ਾਮ, ਜਾਣੋ ਪੂਰਾ ਮਾਮਲਾ

author img

By

Published : Jan 7, 2023, 2:19 PM IST

After the alleged audio went viral, Fauja Singh Sarari came into the headlines
ਕਥਿਤ ਆਡੀਓ ਨੇ ਫੌਜਾ ਸਿੰਘ ਸਰਾਰੀ ਲਈ ਖੜ੍ਹੀ ਕੀਤੀ ਮੁਸ਼ਕਿਲ,ਆਡੀਓ 'ਚ ਰਿਸ਼ਵਤ ਮੰਗਣ ਦੀ ਗੱਲ ਆਈ ਸੀ ਸਾਹਮਣੇ,ਵਿਰੋਧੀ ਲਗਾਤਾਰ ਕਰ ਰਹੇ ਸਨ ਅਸਤੀਫ਼ੇ ਦੀ ਮੰਗ

ਪੰਜਾਬ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਅਸਤੀਫ਼ਾ (Cabinet Minister Fauja Singh Sarari resigned) ਦੇ ਦਿੱਤਾ ਹੈ ਅਤੇ ਹੁਣ ਉਨ੍ਹਾਂ ਦੇ ਅਸਤੀਫ਼ੇ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਭੁਚਾਲ ਆ ਗਿਆ ਹੈ। ਜਿਕਰਯੋਗ ਹੈ ਕਿ ਫੌਜਾ ਸਿੰਘ ਸਰਾਰੀ ਉੱਤੇ ਰਿਸ਼ਵਤ ਮੰਗਣ ਦੇ ਇਲਜ਼ਾਮ ਲੱਗੇ ਸਨ ਅਤੇ ਉਨ੍ਹਾਂ ਦੇ ਰਿਸ਼ਵਤ ਮੰਗਣ ਦੀ ਕਥਿਤ ਆਡੀਓ (After the alleged audio went viral) ਵੀ ਵਾਇਰਲ ਹੋਈ ਸੀ। ਫੌਜਾ ਸਿੰਘ ਸਰਾਰੀ ਦੇ ਪੂਰੇ ਵਿਵਾਦ ਉੱਤੇ ਝਾਤ ਪਾਉਣ ਲਈ ਵੇਖੋ ਖ਼ਾਸ ਰਿਪੋਰਟ

ਚੰਡੀਗੜ੍ਹ: ਗੁਰੂਹਰਸਹਾਏ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਫੌਜਾ ਸਿੰਘ ਸਰਾਰੀ(Cabinet Minister Fauja Singh Sarari resigned) ਨੇ ਅਚਾਨਕ ਅਸਤੀਫ਼ਾ ਦੇ ਦਿੱਤਾ। ਹਾਲਾਕਿ ਉਨ੍ਹਾਂ ਨੇ ਅਸਤੀਫ਼ੇ ਦੇਣ ਦਾ ਕਰਨ ਨਿਜੀ ਦੱਸਿਆ ਹੈ ਅਤੇ ਪਾਰਟੀ ਦੇ ਵਰਕਰ ਵਜੋਂ ਕੰਮ ਕਰਦੇ ਰਹਿਣ ਦੀ ਗੱਲ ਆਖੀ ਹੈ, ਪਰ ਫੌਜਾ ਸਿੰਘ ਸਰਾਰੀ ਦੀ ਸਫਾਈ ਨਾਲ ਮਾਮਲਾ ਖਤਮ ਨਹੀਂ ਹੋ ਜਾਂਦਾ ਕਿਉਂਕਿ ਉਨ੍ਹਾਂ ਉੱਤੇ ਲਗਾਤਾਰ ਵਿਰੋਧੀ ਭ੍ਰਿਸ਼ਟਾਚਾਰ ਦਾ ( the alleged audio went viral) ਇਲਜ਼ਾਮ ਲਗਾ ਕੇ ਅਸਤੀਫੇ ਦੀ ਮੰਗ ਕਰ ਰਹੇ ਸਨ। ਇਸ ਦੇ ਨਾਲ ਹੀ ਵਿਰੋਧੀ ਪੰਜਾਬ ਸਰਕਾਰ ਦੀ ਕਰੱਪਸ਼ਨ ਉੱਤੇ ਜ਼ੀਰੋ ਟਾਂਲਰੇਂਸ ਨੀਤੀ ਦਾ ਵੀ ਮਜ਼ਾਕ ਬਣਾ ਰਹੇ ਸਨ।

ਵਿਵਾਦਾਂ ਦਾ ਕਾਰਨ: ਸੋਸ਼ਲ ਮੀਡੀਆ ਉੱਤੇ ਇੱਕ ਕਥਿਤ ਆਡੀਓ ਤੇਜ਼ੀ ਨਾਲ ਵਾਇਰਲ ( Fauja Singh Sarari came into the headlines) ਹੋਈ ਸੀ ਇਸ ਕਥਿਤ ਆਡੀਓ ਵਿੱਚ ਤਤਕਾਲੀ ਕੈਬਨਿਟ ਮੰਤਰੀ ਫੌਜਾਂ ਸਿੰਘ ਸਰਾਰੀ ਦੀ ਆਪਣੇ ਓਐੱਸਡੀ (Sarari interacts with his OSD) ਨਾਲ ਗੱਲਬਾਤ ਸੁਣਾਈ ਦੇ ਰਹੀ ਸੀ । ਇਸ ਗੱਲਬਾਤ ਦੌਰਾਨ ਸਰਾਰੀ ਅਤੇ ਉਹਨਾਂ ਦੇ ਓਐੱਸਡੀ ਵਿਚਕਾਰ ਕਿਸੇ ਸ਼ਖ਼ਸ ਨੂੰ ਝੂਠੀ ਸਾਜ਼ਿਸ਼ ਵਿੱਚ ਫਸਾ ਕੇ ਰਿਸ਼ਵਤ ਲੈਣ ਦੀ ਗੱਲਬਾਤ ਸਾਫ ਸ਼ਬਦਾਂ ਵਿੱਚ ਜ਼ਾਹਿਰ ਹੋ ਰਹੀ ਹੈ। ਕਥਿਤ ਆਡੀਓ ਵਿੱਚ ਕੈਬਨਿਟ ਮੰਤਰੀ ਦੇ ਓਐੱਸਡੀ ਸ਼ਰੇਆਮ ਕਹਿੰਦੇ ਸੁਣਾਈ ਦਿੰਦੇ ਹਨ ਕਿ ਪਹਿਲਾਂ ਸਮਾਨ ਦੀ ਲੋਡਿੰਗ ਹੋਣ ਦੇਵਾਂਗੇ ਅਤੇ ਬਾਅਦ ਵਿੱਚ ਮੌਕੇ ਉੱਤੇ ਛਾਪੇਮਾਰੀ ਕਰਕੇ ਸਰਕਾਰੀ ਤੰਤਰ ਦੀ ਮਦਦ ਨਾਲ ਰਿਸ਼ਵਤ ਮੰਗ ਲਵਾਂਗੇ।

ਦੋਵਾਂ ਦੀ ਗੱਲਬਾਤ ਦੌਰਾਨ ਥਾਣੇ ਦੇ ਮੁਣਸ਼ੀ ਦੀ ਸ਼ਮੂਲੀਅਤ ਵੀ ਸ਼ਰੇਆਮ ਸਾਹਮਣੇ ਆ ਰਹੀ ਸੀ। ਦਰਅਸਲ ਕਥਿਤ ਆਡੀਓ ਵਿੱਚ ਫੌਜਾ ਸਿੰਘ ਸਰਾਰੀ (Punjab government ministers surrounded) ਨੂੰ ਓਐੱਸਡੀ ਕਹਿੰਦਾ ਹੈ ਕਿ ਲੋਡਿੰਗ ਸਮੇਂ ਜਦੋਂ ਅਸੀਂ ਬੰਦਿਆਂ ਨੂੰ ਫੜ੍ਹਾਂਗੇ ਤਾਂ ਉਹ ਖੁੱਦ ਹੀ ਡਰ ਕੇ ਪੈਸੇ ਦੇ ਦੇਣਗੇ ਅਤੇ ਕੁਿੰਨੇ ਪੈਸਿਆਂ ਦੀ ਵਸੂਲੀ ਕਰਨੀ ਹੈ ਇਸ ਸਬੰਧੀ ਥਾਣੇ ਦਾ ਮੁਣਸ਼ੀ ਖੁੱਦ ਹੀ ਸਾਰੇ ਕੁੱਝ ਦੱਸੇਗਾ।

ਵਿਧਾਨ ਸਭਾ 'ਚ ਅਸਤੀਫ਼ੇ ਦੀ ਮੰਗ: ਦੱਸ ਦਈਏ ਕਥਿਤ ਆਡੀਓ ਦੇ ਵਾਇਰਲ ( the alleged audio went viral) ਹੋਣ ਤੋਂ ਬਾਅਦ ਵਿਰੋਧੀ ਪਾਰਟੀਆਂ ਲਗਾਤਾਰ ਪੰਜਾਬ ਸਰਕਾਰ ਨੂੰ ਫੌਜਾ ਸਿੰਘ ਸਰਾਰੀ ਦੇ ਮੁੱਦੇ ਉੱਤੇ ਘੇਰ ਰਹੀਆਂ ਸਨ। ਇਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਵੀ ਤਮਾਮ ਵਿਰੋਧੀਆਂ ਨੇ ਫੌਜਾ ਸਿੰਘ ਸਰਾਰੀ ਦੇ ਅਸਤੀਫ਼ੇ ਦੀ ਮੰਗ ਕੀਤੀ ਸੀ।

ਸਿਆਸੀ ਸਫ਼ਰ: ਫ਼ੌਜਾ ਸਿੰਘ ਸਰਾਰੀ ਗੁਰਹਰਸਾਏ ਤੋਂ ਆਪ ਦੇ ਵਿਧਾਇਕ (Fauja Singh Sarari AAP MLA from Gurharsaye) ਹਨ, ਜਿਨ੍ਹਾਂ ਨੇ 2022 ਵਿਧਾਨ ਸਭਾ ਚੋਣਾਂ 'ਚ ਜਿੱਤ ਹਾਸਲ ਕੀਤੀ ਸੀ। ਪੰਜਾਬ ਪੁਲਿਸ ਤੋਂ ਇੰਸਪੈਕਟਰ ਵਜੋਂ ਸੇਵਾਮੁਕਤ ਹੋਏ ਫ਼ੌਜਾ ਸਿੰਘ ਸਰਾਰੀ ਨੇ 2020 ਵਿੱਚ ਸਿਆਸਤ ਵਿੱਚ ਆਉਣ ਦਾ ਫ਼ੈਸਲਾ ਕੀਤਾ। ਸੇਵਾਮੁਕਤੀ ਤੋਂ ਬਾਅਦ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਸਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਉਨ੍ਹਾਂ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਸਨ।

ਇਹ ਵੀ ਪੜ੍ਹੋ: ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਦਿੱਤਾ ਅਸਤੀਫ਼ਾ, ਪੰਜਾਬ ਮੰਤਰੀ ਮੰਡਲ ਵਿੱਚ ਹੋਵੇਗਾ ਫੇਰਬਦਲ !

ਪਹਿਲੀ ਵਾਰ ਲੜੀ ਚੋਣ: ਜ਼ਿਕਰਯੋਗ ਹੈ ਕਿ ਸਰਾਰੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਰਦੇਵ ਸਿੰਘ ਨੋਨੀ ਮਾਨ ਨੂੰ ਹਰਾ ਕੇ ਵਿਧਾਨ ਸਭਾ (Minister Fauja Singh Sarari has resigned) ਚੋਣ 10574 ਵੋਟਾਂ ਦੇ ਫਰਕ ਨਾਲ ਜਿੱਤੀ ਸੀ। ਫ਼ੌਜਾ ਸਿੰਘ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਤੇ ਤਿੰਨ ਧੀਆਂ ਹਨ ਤੇ ਦੋ ਧੀਆਂ ਵਿਆਹੀਆਂ ਹੋਈਆਂ ਹਨ। ਉਨ੍ਹਾਂ ਨੇ ਪਹਿਲੀ ਵਾਰ ਚੋਣ ਲੜੀ ਤੇ ਜਿੱਤ ਹਾਸਲ ਕੀਤੀ। ਉਹ ਗੁਰੂਹਰਸਹਾਏ ਦੇ ਵਸਨੀਕ ਹਨ।


ETV Bharat Logo

Copyright © 2024 Ushodaya Enterprises Pvt. Ltd., All Rights Reserved.