ETV Bharat / state

ਐਸ.ਜੀ.ਪੀ.ਸੀ ਦੇ ਇਜ਼ਲਾਸ 'ਤੇ 'ਆਮ ਆਦਮੀ ਪਾਰਟੀ' ਨੇ ਕੀਤੀ ਪ੍ਰੈੱਸ ਕਾਨਫਰੰਸ, ਕਿਹਾ- ਇੱਕ ਪਰਿਵਾਰ ਦੇੇ ਇਸ਼ਾਰੇ 'ਤੇ ਕੰਮ ਕਰ ਰਹੀ ਹੈ ਸ਼੍ਰੋਮਣੀ ਕਮੇਟੀ

author img

By

Published : Jun 26, 2023, 7:51 PM IST

ਆਮ ਆਦਮੀ ਪਾਰਟੀ ਵੱਲੋਂ ਪ੍ਰੈਸ ਕਾਨਫਰੰਸ ਕਰ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਅਪੀਲ਼ ਕੀਤੀ ਗਈ ਕਿ ਇੱਕ ਪਰਿਵਾਰ ਦੀ ਸਿਆਸਤ ਚਮਕਾਉਣ ਲਈ ਅਜਿਹਾ ਨਾ ਕੀਤਾ ਜਾਵੇ।

ਐਸ.ਜੀ.ਪੀ.ਸੀ ਦੇ ਇਜ਼ਲਾਸ 'ਤੇ 'ਆਮ ਆਦਮੀ ਪਾਰਟੀ' ਨੇ ਕੀਤੀ ਪ੍ਰੈੱਸ ਕਾਨਫਰੰਸ
ਐਸ.ਜੀ.ਪੀ.ਸੀ ਦੇ ਇਜ਼ਲਾਸ 'ਤੇ 'ਆਮ ਆਦਮੀ ਪਾਰਟੀ' ਨੇ ਕੀਤੀ ਪ੍ਰੈੱਸ ਕਾਨਫਰੰਸ

ਐਸ.ਜੀ.ਪੀ.ਸੀ ਦੇ ਇਜ਼ਲਾਸ 'ਤੇ 'ਆਮ ਆਦਮੀ ਪਾਰਟੀ' ਨੇ ਕੀਤੀ ਪ੍ਰੈੱਸ ਕਾਨਫਰੰਸ

ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਦੇ ਗਏ ਇਜ਼ਲਾਸ ਦੌਰਾਨ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਸਿੱਖ ਗੁਰਦੁਆਰਾ ਸੋਧ ਐਕਟ ਨੂੰ ਰੱਦ ਕਰ ਦਿੱਤਾ ਗਿਆ। ਇਸ 'ਤੇ ਆਮ ਆਦਮੀ ਪਾਰਟੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਮਾਨ ਸਰਕਾਰ ਚਾਹੁੰਦੀ ਹੈ ਕਿ ਗੁਰਬਾਣੀ ਦੁਨੀਆਂ ਦੇ ਕੋਨੇ-ਕੋਨੇ ਅਤੇ ਗਰ-ਘਰ ਤੱਕ ਫਰੀ ਜਾਵੇ ਅਤੇ ਫਰੀ ਟੂ -ਏਅਰ ਹੋਵੇ। ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਇਸ ਦੇ ਵਿਰੋਧ 'ਚ ਐਸ.ਜੀ.ਪੀ.ਸੀ. ਵੱਲੋਂ ਮਤਾ ਪਾਸ ਕੀਤਾ ਗਿਆ । ਜਿਸ 'ਚ ਸਰਕਾਰ ਵੱਲੋਂ ਚੱਕਿਆ ਗਿਆ ਕਦਮ ਪੰਥ 'ਤੇ ਹਮਲਾ ਕਿਸ ਤਰ੍ਹਾਂ ਹੋ ਗਿਆ, ਇਸ ਦਾ ਜਵਾਬ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਦੇਣਾ ਚਾਹੀਦਾ ਹੈ।

ਐਸ.ਜੀ.ਪੀ.ਸੀ ਪ੍ਰਾਈਵੇਟ ਚੈਨਲ ਨੂੰ ਬਚਾਉਣ 'ਚ ਲੱਗੀ: ਉਨ੍ਹਾਂ ਆਖਿਆ ਕਿ ਐਸ.ਜੀ.ਪੀ.ਸੀ ਪ੍ਰਾਈਵੇਟ ਚੈਨਲ ਨੂੰ ਬਚਾਉਣ 'ਚ ਲੱਗੀ ਹੋਈ ਹੈ। ਮਾਲਵਿੰਦਰ ਸਿੰਘ ਕੰਗ ਨੇ ਮੀਡੀਆ ਨੂੰ ਸੰਬੋਧਨ ਕਰਦੇ ਆਖਿਆ ਕਿ ਸਰਕਾਰ ਚੁਣਨ ਵੇਲੇ ਸਿੱਖਾਂ ਨੇ ਵੀ 'ਆਪ' ਪਾਰਟੀ ਨੂੰ ਵੋਟਾਂ ਪਾਈਆਂ ਹਨ ਫਿਰ ਪੰਜਾਬ ਸਰਕਾਰ ਵੱਲੋਂ ਪਾਸ ਕੀਤਾ ਗਿਆ ਸਿੱਖ ਗੁਰਦੁਆਰਾ ਸੋਧ ਐਕਟ ਸਿੱਖਾਂ 'ਤੇ ਹਮਲਾ ਕਿਵੇਂ ਹੋ ਸਕਦਾ ਹੈ। ਉਨਾਂ ਆਖਿਆ ਕਿ ਅਸੀਂ ਇਸ ਗੱਲ ਨੂੰ ਨਕਾਰਦੇ ਹਾਂ। ਮਾਲਵਿੰਦਰ ਸਿੰਘ ਕੰਗ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ 'ਤੇ ਤੰਜ ਕੱਸਦੇ ਕਿਹਾ ਕਿ ਸ਼ਾਇਦ ਐਸਜੀਪੀਸੀ ਪ੍ਰਧਾਨ ਨਹੀਂ ਚਾਹੁੰਦੇ ਕਿ ਸਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਲੋਕਾਂ ਦੇ ਘਰਾਂ ਅਤੇ ਦੁਨੀਆਂ ਦੇ ਕੋਨੇ-ਕੋਨੇ 'ਚ ਮੁਫ਼ਤ ਜਾਵੇ।

ਐਸ.ਜੀ.ਪੀ.ਸੀ.'ਤੇ ਤੰਜ: ਮਾਲਵਿੰਦਰ ਕੰਗ ਨੇ ਐਸਜੀਪੀਸੀ 'ਤੇ ਤੰਜ ਕੱਸਦੇ ਆਖਿਆ ਕਿ ਸ਼੍ਰੋਮਣੀ ਕਮੇਟੀ ਇੱਕ ਪਰਿਵਾਰ ਦੇੇ ਇਸ਼ਾਰੇ 'ਤੇ ਕੰਮ ਕਰ ਰਹੀ ਹੈ। ਮੁੱਖ ਮੰਤਰੀ ਮਾਨ ਦਾ ਇਹੀ ਮੰਤਵ ਹੈ ਕਿ ਗੁਰਬਾਣੀ 'ਤੇ ਕਿਸੇ ਵੀ ਇੱਕ ਟੀ.ਵੀ. ਚੈਨਲ ਦਾ ਕਬਜ਼ਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਅਪੀਲ਼ ਕੀਤੀ ਕਿ ਇੱਕ ਪਰਿਵਾਰ ਦੀ ਸਿਆਸਤ ਚਮਕਾਉਣ ਲਈ ਅਜਿਹਾ ਨਾ ਕੀਤਾ ਜਾਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.