ਸ਼ੁਭਦੀਪ ਸਿੰਘ ਔਲਖ ਬਣਿਆ ਹਵਾਈ ਫੌਜ ਦਾ ਫਲਾਇਗ ਅਫਸਰ, ਵਧਾਈਆਂ ਦੇਣ ਵਾਲਿਆਂ ਦਾ ਲੱਗਾ ਤਾਂਤਾ

author img

By

Published : Jun 23, 2022, 4:25 PM IST

ਸ਼ੁਭਦੀਪ ਸਿੰਘ ਔਲਖ ਬਣਿਆ ਹਵਾਈ ਫੌਜ ਦਾ ਫਲਾਇਗ ਅਫਸਰ

ਬਠਿੰਡਾ ਦੇ ਪਿੰਡ ਜੱਸੀ ਪੌ ਵਾਲੀ ਦਾ ਜੰਮਪਲ ਸ਼ੁਭਦੀਪ ਔਲਖ ਹਵਾਈ ਫੌਜ 'ਚ ਫਲਾਇਗ ਅਫ਼ਸਰ ਬਣਿਆ ਹੈ, ਜਿਸ ਦੇ ਘਰ ਵਿੱਚ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।

ਬਠਿੰਡਾ: ਪੰਜਾਬੀਆਂ ਨੇ ਵੈਸੇ 'ਤੇ ਪੰਜਾਬ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਬਹੁਤ ਮੱਲਾ ਮਾਰੀਆਂ ਹਨ, ਅਜਿਹਾ ਹੀ ਇੱਕ ਪੰਜਾਬ ਦੇ ਬਠਿੰਡਾ ਦਾ ਰਹਿਣ ਵਾਲਾ ਸ਼ੁਭਦੀਪ ਔਲਖ ਜੋ ਕਿ ਹਵਾਈ ਫੌਜ ਵਿੱਚ ਫਲਾਇੰਗ ਅਫ਼ਸਰ ਬਣਿਆ ਹੈ।

ਇਸ ਦੌਰਾਨ ਗੱਲਬਾਤ ਕਰਦੇ ਹੋਏ ਸ਼ੁਭਦੀਪ ਸਿੰਘ ਔਲਖ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਜੋ ਕਿ ਮੇਰਾ ਸੁਪਨਾ ਸੀ, ਉਹ ਅੱਜ ਸਾਕਾਰ ਹੋਇਆ ਹੈ, ਕਿਉਂਕਿ ਮੇਰੇ ਪਿਤਾ ਖ਼ੁਦ ਏਅਰ ਫੋਰਸ ਵਿੱਚ ਪਾਇਲਟ ਸਨ, ਜਿਸ ਨੂੰ ਦੇਖਦੇ ਹੋਏ ਮੈਂ ਵੀ ਆਪਣਾ ਸੁਪਨਾ ਸਵੀਕਾਰ ਕਰਦਿਆ ਖੁਦ ਪਾਇਲਟ ਬਣਨ ਪਿਛਲੇ ਲੰਬੇ ਸਮੇਂ ਤੋਂ ਇਸ ਮੁਕਾਮ 'ਤੇ ਪੁੱਜਣ ਲਈ ਬੇਸ਼ੱਕ ਕੁੱਝ ਮੁਸ਼ਕਲਾਂ ਆਈਆਂ ਪਰੰਤੂ ਪਰਿਵਾਰਿਕ ਮੈਂਬਰਾਂ ਦਾ ਸਾਥ ਰਿਹਾ, ਜੋ ਕਿ ਅੱਜ ਮੈਂ ਇਸ ਮੁਕਾਮ 'ਤੇ ਪੁੱਜਿਆ ਹਾਂ, ਮੇਰੀ ਹੋਰਾਂ ਨੌਜਵਾਨਾਂ ਨੂੰ ਮੇਰੀ ਅਪੀਲ ਹੈ ਕਿ ਆਪਣਾ ਇੱਕ ਟੀਚਾ ਰੱਖੋ ਤਾਂ ਜੋ ਨਸ਼ਿਆਂ ਨੂੰ ਤਿਆਗ ਤੇ ਉਸ ਮੁਕਾਮ 'ਤੇ ਪੁੱਜੋ।

ਸ਼ੁਭਦੀਪ ਸਿੰਘ ਔਲਖ ਬਣਿਆ ਹਵਾਈ ਫੌਜ ਦਾ ਫਲਾਇਗ ਅਫਸਰ

ਸ਼ੁਭਦੀਪ ਔਲਖ ਦੇ ਮਾਤਾ-ਪਿਤਾ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਜੋ ਅਸੀਂ ਆਪਣੇ ਬੇਟੇ ਲਈ ਕੀਤਾ ਹੈ, ਅੱਜ ਇਸ ਮੁਕਾਮ 'ਤੇ ਪੁੱਜਾ ਸਾਡਾ ਹੀ ਨਹੀਂ ਪੂਰੇ ਦੇਸ਼ ਦਾ ਨਾਮ ਚਮਕਾਇਆ ਬੜਾ ਮਾਣ ਮਹਿਸੂਸ ਹੋ ਰਿਹਾ ਹੈ। ਜਦੋ ਰਿਸ਼ਤੇਦਾਰਾਂ ਤੇ ਦੋਸਤਾਂ ਦੇ ਫੋਨ ਆਉਂਦੇ ਹਨ, ਸ਼ੁਭਦੀਪ ਛੋਟੇ ਹੁੰਦੇ ਹੀ ਸਕੂਲ ਟਾਈਮ ਵੀ ਪਾਇਲਟ ਦੀ ਡਰੈੱਸ ਪਾ ਕੇ ਸਕੇਟਿੰਗ ਕਰਦਾ ਸੀ ਤੇ ਉਸ ਦਾ ਇੱਕੋ ਹੀ ਟੀਚਾ ਸੀ ਕਿ ਮੈਂ ਖੁਦ ਆਪਣੇ ਪਿਤਾ ਦੇ ਰਾਹ 'ਤੇ ਚੱਲਿਆ।

ਜਿਸ ਨੂੰ ਲੈ ਕੇ ਅੱਜ ਬੇਟਾ ਖੁਦ ਏਅਰ ਫੋਰਸ ਵਿੱਚ ਫਲਾਇੰਗ ਅਫ਼ਸਰ ਬਣਿਆ ਹੋਰਾਂ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਆਪਣੇ ਬੱਚੇ ਸਹੀ ਰਾਹ 'ਤੇ ਤੋਰਨ ਸ਼ੁਭਦੀਪ ਦਾ ਸ਼ੁਰੂ ਤੋਂ ਹੀ ਸੁਪਨਾ ਸੀ ਕਿ ਉਹ ਏਅਰ ਫੋਰਸ ਦੀ ਡਰੈੱਸ ਪਾ ਕੇ ਘਰੇ ਰਹਿੰਦਾ ਸੀ ਤੇ ਇੱਕ ਨਾ ਇੱਕ ਦਿਨ ਇਸ ਮੁਕਾਮ 'ਤੇ ਪੁੱਜਣਾ ਸੀ, ਜੋ ਅੱਜ ਸਾਕਾਰ ਹੋਇਆ ਬੜਾ ਮਾਣ ਮਹਿਸੂਸ ਹੁੰਦਾ ਹੈ।

ਇਹ ਵੀ ਪੜੋ:- ਬੰਦ ਖੂਹ ਧਰਤੀ ਹੇਠਲੇ ਪਾਣੀ ਦਾ ਪੱਧਰ ਕਰਨਗੇ ਉੱਚਾ, ਮਾਹਿਰਾਂ ਨੇ ਦਿੱਤੀ ਇਹ ਸਲਾਹ

ETV Bharat Logo

Copyright © 2024 Ushodaya Enterprises Pvt. Ltd., All Rights Reserved.