ETV Bharat / state

CM ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਪੰਡਿਤ ਨੇ ਕੱਢ ਲਿਆਂਦੀ ਭਗਵੰਤ ਮਾਨ ਦੀ ਕੁੰਡਲੀ, ਕਿਹਾ...

author img

By

Published : Mar 14, 2022, 9:33 PM IST

Updated : Mar 14, 2022, 10:49 PM IST

ਭਗਵੰਤ ਮਾਨ ਦੇ ਸੀਐਮ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਲਾਲ ਕਿਤਾਬ ਮਾਹਰ ਦਾ ਦਾਅਵਾ
ਭਗਵੰਤ ਮਾਨ ਦੇ ਸੀਐਮ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਲਾਲ ਕਿਤਾਬ ਮਾਹਰ ਦਾ ਦਾਅਵਾ

ਲਾਲ ਕਿਤਾਬ ਮਾਹਿਰ ਨੇ ਭਗਵੰਤ ਮਾਨ ਦੇ ਸੀਐਮ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਉਨ੍ਹਾਂ ਦੀ ਕੁੰਡਲੀ ਬਾਰੇ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਹਨ। ਪੰਡਿਤ ਨੇ ਦਾਅਵਾ ਕੀਤਾ ਹੈ ਕਿ ਸਹੁੰ ਚੁੱਕਣ ਤੋਂ ਬਾਅਦ ਭਗਵੰਤ ਮਾਨ ਨੂੰ ਮੁਸ਼ਕਲਾਂ ( Bhagwant Mann will face difficulties) ਖੜ੍ਹੀਆਂ ਹੋਣਗੀਆਂ। ਉਨ੍ਹਾਂ ਦੱਸਿਆ ਕਿ ਇਹ ਮੁਸ਼ਕਲਾਂ ਭਗਵੰਤ ਮਾਨ ਦੇ ਵਿਰੋਧੀ ਪੈਦਾ ਕਰਨਗੇ। ਵਿਰੋਧੀਆਂ ਤੋਂ ਬਚਣ ਲਈ ਪੰਡਿਤ ਵੱਲੋਂ ਭਗਵੰਤ ਮਾਨ ਨੂੰ ਸਲਾਹ ਵੀ ਦਿੱਤੀ ਗਈ ਹੈ।

ਬਠਿੰਡਾ: ਪਹਿਲੀ ਵਾਰ ਪੰਜਾਬ ਵਿਧਾਨ ਸਭਾ ਵਿੱਚ ਵੱਡਾ ਬਹੁਮਤ ਲੈ ਕੇ ਪਹੁੰਚੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਮਾਨ ਵੱਲੋਂ 16 ਮਾਰਚ ਨੂੰ ਸ਼ਹੀਦਾਂ ਦੀ ਧਰਤੀ ਖਟਕੜ ਕਲਾਂ ਵਿਖੇ ਸਹੁੰ ਚੁੱਕ ਸਮਾਗਮ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਪੰਡਿਤਾਂ ਨੇ ਭਗਵੰਤ ਮਾਨ ਦਾ ਆਉਣ ਵਾਲੇ ਸਮੇਂ ਨੂੰ ਲੈਕੇ ਉਨ੍ਹਾਂ ਦੀਆਂ ਕੁੰਢਲੀਆਂ ਕੱਢਣੀਆਂ ਸ਼ੁਰੂ ਕਰ ਦਿੱਤੀ ਹਨ। ਲਾਲ ਕਿਤਾਬ ਮਾਹਿਰ ਪੰਡਤ ਵਿਕਰਮ ਕੁਮਾਰ ਨੇ ਭਵਿੱਖਵਾਣੀ ਕਰਦੇ ਹੋਏ ਕਿਹਾ ਕਿ 13 ਜੁਲਾਈ 2022 ਤੋਂ 17 ਜਨਵਰੀ 2022 ਤੱਕ ਭਗਵੰਤ ਮਾਨ ਲਈ ਇਹ ਸਮਾਂ ਚੁਣੌਤੀ ਭਰਪੂਰ ਰਹੇਗਾ।

ਭਗਵੰਤ ਮਾਨ ਦੇ ਸੀਐਮ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਲਾਲ ਕਿਤਾਬ ਮਾਹਰ ਦਾ ਦਾਅਵਾ

'ਇਸ ਸਾਲ ਵਿਰੋਧੀਆਂ ਦੇ ਨਿਸ਼ਾਨੇ ’ਤੇ ਰਹਿਣਗੇ ਭਗਵੰਤ ਮਾਨ'

ਪੰਡਿਤ ਨੇ ਦੱਸਿਆ ਹੈ ਕਿ ਉਹ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ’ਤੇ ਰਹਿਣਗੇ ਅਤੇ ਪੰਜਾਬ ਸਰਕਾਰ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਲਾਲ ਕਿਤਾਬ ਮਾਹਰ ਵਿਕਰਮ ਕੁਮਾਰ ਦਾ ਮੰਨਣਾ ਹੈ ਕਿ ਜੇ ਦੇਸ਼ ਦੇ ਰਾਜਾ ਦੇ ਗ੍ਰਹਿ ਚੰਗੇ ਹਨ ਤਾਂ ਦੇਸ਼ਵਾਸੀ ਤਰੱਕੀ ਕਰਦੇ ਹਨ। ਇਸਦੇ ਨਾਲ ਹੀ ਉਨ੍ਹਾਂ ਭਗਵੰਤ ਮਾਨ ਦੇ ਗ੍ਰਹਿ ਚੱਕਰ ਬੋਲਦਿਆਂ ਕਿਹਾ ਕਿ ਭਗਵੰਤ ਮਾਨ ਜਦੋਂ ਸਹੁੰ ਚੁੱਕਣਗੇ ਤਾਂ ਉਸ ਸਮੇਂ ਪੰਜਾਬ ਤਰੱਕੀ ਵੱਲ ਜ਼ਰੂਰ ਵਧੇਗਾ ਪਰ ਇਸ ਦੌਰਾਨ ਹੀ ਭਗਵੰਤ ਮਾਨ ਵਿਰੋਧੀਆਂ ਦੇ ਨਿਸ਼ਾਨੇ ’ਤੇ ਰਹਿਣਗੇ।

ਪੰਡਿਤ ਦੀ ਭਗਵੰਤ ਮਾਨ ਨੂੰ ਸਲਾਹ

ਉਨ੍ਹਾਂ ਕਿਹਾ ਕਿ ਅਜਿਹਾ ਇਸ ਕਰਕੇ ਹੈ ਕਿਉਂਕਿ ਸ਼ਨੀ ਗ੍ਰਹਿ ਦੀ ਦਿਸ਼ਾ ਬਦਲ ਕਾਰਨ ਮਾਨ ਦੇ ਲਈ ਮੁਸ਼ਕਿਲਾਂ ਖੜ੍ਹੀਆਂ ਹੋਣਗੀਆਂ। ਮਾਹਰਾਂ ਨੇ ਦਾਅਵਾ ਕੀਤਾ ਹੈ ਕਿ 13 ਜੁਲਾਈ ਤੋਂ 17 ਜਨਵਰੀ ਤੱਕ ਭਗਵੰਤ ਮਾਨ ਤੇ ਵਿਰੋਧੀ ਭਾਰੂ ਰਹਿਣਗੇ। ਕੁੰਡਲੀ ਦੱਸ ਰਹੇ ਪੰਡਿਤ ਨੇ ਭਗਵੰਤ ਨੂੰ ਵਿਰੋਧੀਆਂ ਤੋਂ ਬਚਣ ਦੀ ਸਲਾਹ ਵੀ ਦਿੱਤੀ ਹੈ। ਉਨ੍ਹਾਂ ਮਾਨ ਨੂੰ ਸਲਾਹ ਦਿੰਦਿਆਂ ਕਿਹਾ ਕਿ ਇਸ ਮਾੜੇ ਸਮੇਂ ਦੌਰਾਨ ਉਨ੍ਹਾਂ ਫੂਕ-ਫੂਕ ਕੇ ਕਦਮ ਚੁੱਕਣਗੇ ਪੈਣਗੇ, ਮਤਲਬ ਜੋ ਵੀ ਕੋਈ ਫੈਸਲਾ ਲੈਣਾ ਹੈ ਉਹ ਆਪਸੀ ਸਲਾਹ ਮਸ਼ਵਰੇ ਤੋਂ ਬਾਅਦ ਸੋਚ ਸਮਝ ਕੇ ਲੈਣ ਤਾਂ ਜੋ ਵਿਰੋਧੀਆਂ ਤੋਂ ਬਚ ਸਕਣ।

ਕਦੋਂ ਆਵੇਗਾ ਭਗਵੰਤ ਮਾਨ ਲਈ ਚੰਗਾ ਸਮਾਂ ?

ਇਸਦੇ ਨਾਲ ਹੀ ਪੰਡਿਤ ਨੇ ਦਾਅਵਾ ਕੀਤਾ ਹੈ ਕਿ 17 ਜਨਵਰੀ 2023 ਤੋਂ ਬਾਅਦ ਭਗਵੰਤ ਲਈ ਚੰਗਾ ਸਮਾਂ ਹੋਵੇਗਾ। ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਦਾ ਪੂਰਾ ਸਮਾਂ ਭਗਵੰਤ ਮਾਨ ਲਈ ਚੰਗਾ ਰਹਿਣ ਵਾਲਾ ਹੈ। ਪੰਡਿਤ ਵਿਕਰਮ ਨੇ ਕਿਹਾ ਕਿ ਇਸ ਤੋਂ ਬਾਅਦ ਭਗਵੰਤ ਮਾਨ ਦੇ ਗ੍ਰਹਿ ਚੰਗੇ ਹੋਣ ਦੇ ਚੱਲਦੇ ਪੰਜਾਬ ਤਰੱਕੀ ਦੇ ਰਾਹ ਉੱਪਰ ਚੱਲੇਗਾ। ਉਨ੍ਹਾਂ ਕਿਹਾ ਕਿ 2022 ਦੌਰਾਨ ਭਗਵੰਤ ਮਾਨ ਨੂੰ ਮੁਸ਼ਕਲਾਂ ਆਉਣੀਆਂ ਹੀ ਆਉਣੀਆਂ ਹਨ। ਪੰਡਿਤ ਨੇ ਕਿਹਾ ਕਿ ਇਹ ਜੋ ਮੁਸ਼ਕਲਾਂ ਭਗਵੰਤ ਮਾਨ ਉੱਪਰ ਮੰਡਰਾ ਰਹੀਆਂ ਹਨ 13 ਜੁਲਾਈ ਤੋਂ ਬਾਅਦ ਪੈਦਾ ਹੋਣਗੀਆਂ। ਉਨ੍ਹਾਂ ਸੰਭਾਵਨਾ ਜਤਾਈ ਹੈ ਕਿ ਇਸ ਦੌਰਾਨ ਹੋ ਸਕਦਾ ਹੈ ਪੰਜਾਬ ਦੇ ਵਿਕਾਸ ਕਰਨ ਨੂੰ ਲੈਕੇ ਮੁਸ਼ਕਲਾਂ ਪੈਦਾ ਹੋ ਜਾਣ।

16 ਮਾਰਚ ਨੂੰ ਆਮ ਆਦਮੀ ਪਾਰਟੀ (Aam Aadmi Party) ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ (Newly appointed Chief Minister of Punjab) ਭਗਵੰਤ ਮਾਨ ਨੂੰ ਪਿੰਡ ਖਟਕੜ ਕਲਾਂ (Village Khatkar Kalan) ਵਿਖੇ ਸ਼ਹੀਦ ਭਗਤ ਸਿੰਘ ਜੀ ਦੀ ਯਾਦਗਾਰ ਵਿਖੇ ਪੰਜਾਬ ਦੇ ਰਾਜਪਾਲ (Governor of Punjab) ਬਨਵਾਰੀ ਲਾਲ ਪੁਰੋਹਿਤ ਮੁੱਖ ਮੰਤਰੀ ਦੀ ਸਹੁੰ ਚੁਕਾਉਣਗੇ।

  • I request people to reach Khatkar Kalan on March 16th (for the swearing-in ceremony). I request my brothers to wear yellow turbans that day and sisters to drape yellow shawls/stoles. We will colour Khatar Kalan in 'Basanti rang' that day: #Punjab CM-designate Bhagwant Mann pic.twitter.com/8OrM7B2DUQ

    — ANI (@ANI) March 14, 2022 " class="align-text-top noRightClick twitterSection" data=" ">

ਜਿਸ ਬਾਰੇ ਭਗਵੰਤ ਮਾਨ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਕਿ "ਆਓ ਅਸੀਂ ਸਾਰੇ ਰਲ ਕੇ ਸ਼ਹੀਦ ਭਗਤ ਸਿੰਘ ਜੀ ਦੇ ਸੁਪਨਿਆਂ ਦਾ ਪੰਜਾਬ ਬਣਾਈਏ। ਮੈਂ ਤੁਹਾਨੂੰ ਸਾਰਿਆਂ ਨੂੰ 16 ਮਾਰਚ ਦਿਨ ਬੁੱਧਵਾਰ ਨੂੰ ਖਟਕੜ ਕਲਾਂ ਵਿਖੇ ਹੋਣ ਵਾਲੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਾ ਹਾਂ। ਮੈਂ ਲੋਕਾਂ ਨੂੰ 16 ਮਾਰਚ ਨੂੰ ਸਹੁੰ ਚੁੱਕਣ ਦੀ ਅਪੀਲ ਕਰਦਾ ਹਾਂ। ਮੈਂ ਆਪਣੇ ਭਰਾਵਾਂ ਨੂੰ ਉਸ ਦਿਨ ਪੀਲੀ ਪੱਗ ਬੰਨ੍ਹਣ ਤੇ ਭੈਣਾਂ ਨੂੰ ਪੀਲੀ ਸ਼ਾਲ/ਸਟਾਲ ਪਹਿਨਣ ਦੀ ਬੇਨਤੀ ਕਰਦਾ ਹਾਂ, ਅਸੀਂ ਉਸ ਦਿਨ ਖਟਕੜ ਕਲਾਂ ਨੂੰ 'ਬਸੰਤੀ ਦੇ ਰੰਗ' ਵਿੱਚ ਰੰਗਾਂਗੇ।

ਭਗਵੰਤ ਮਾਨ ਨੇ ਕਿਹਾ ਕਿ 16 ਮਾਰਚ ਦਿਨ ਬੁੱਧਵਾਰ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ ਹੋਵੇਗਾ। ਮੈਂ ਹੀ ਨਹੀਂ, ਮੇਰੇ ਨਾਲ 3 ਕਰੋੜ ਪੰਜਾਬੀ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਅਸੀਂ ਰਲ ਕੇ ਭਗਤ ਸਿੰਘ ਦਾ ਸੁਪਨਾ ਪੂਰਾ ਕਰਾਂਗੇ। 16 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ। ਮੈਂ ਇਕੱਲਾ ਨਹੀਂ ਸਗੋਂ ਸਾਰੇ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ। ਇਹ ਤੁਹਾਡੀ ਸਰਕਾਰ ਹੈ।

  • पंजाब फिर से रंगला पंजाब बनेगा। सरदार भगत सिंह के सपने साकार होंगे। 16 तारीख़ को मेरे छोटे भाई भगवंत मान के साथ पूरा पंजाब शपथ लेगा। पंजाब के लोगों के साथ मैं भी इस कार्यक्रम में शामिल हो रहा हूँ, आप सब भी ज़रूर आएँ । https://t.co/TjzKl8bOcO

    — Arvind Kejriwal (@ArvindKejriwal) March 14, 2022 " class="align-text-top noRightClick twitterSection" data=" ">

ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੁਪਰੀਮੋ (Aam Aadmi Party supremo) ਅਰਵਿੰਦ ਕੇਜਰੀਵਾਲ ਭਗਵੰਤ ਮਾਨ ਦੀ ਵੀਡੀਓ ਨਾਲ ਟਵੀਟ ਕਰ ਕੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ "ਪੰਜਾਬ ਫਿਰ ਤੋਂ ਰੰਗਲਾ ਪੰਜਾਬ ਬਣੇਗਾ। ਸਰਦਾਰ ਭਗਤ ਸਿੰਘ ਦੇ ਸੁਪਨੇ ਸਾਕਾਰ ਹੋਣਗੇ। 16 ਤਰੀਕ ਨੂੰ ਪੂਰਾ ਪੰਜਾਬ ਮੇਰੇ ਛੋਟੇ ਵੀਰ ਭਗਵੰਤ ਮਾਨ ਸਮੇਤ ਸਹੁੰ ਚੁੱਕਣਗੇ। ਇਸ ਪ੍ਰੋਗਰਾਮ ਵਿੱਚ ਪੰਜਾਬ ਵਾਸੀਆਂ ਦੇ ਨਾਲ ਮੈਂ ਵੀ ਸ਼ਿਰਕਤ ਕਰ ਰਿਹਾ ਹਾਂ, ਤੁਸੀਂ ਵੀ ਜ਼ਰੂਰ ਪਹੁੰਚੋ।"ਦੱਸ ਦੇਈਏ ਕਿ ਮਨੀਸ਼ ਸਿਸੋਦੀਆ ਸਮੇਤ ਪਾਰਟੀ ਦੇ ਕਈ ਦਿੱਗਜ ਵੀ ਇਸ ਸਹੁੰ ਚੁੱਕ ਸਮਾਗਮ ਵਿੱਚ ਪਹੁੰਚ ਰਹੇ ਹਨ।

ਇਸ ਤੋਂ ਇਲਾਵਾ ਲੱਖਾਂ ਦੀ ਗਿਣਤੀ ਵਿੱਚ ਦਰਸ਼ਕਾਂ ਦੇ ਪਹੁੰਚਣ ਦੀ ਉਮੀਦ ਹੈ। ਇਸ ਮੀਟਿੰਗ ਨੂੰ ਲੈ ਕੇ ਖਟਕੜ ਕਲਾਂ 'ਚ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ 'ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ: ਭਗਵੰਤ ਮਾਨ ਵੱਲੋਂ ਪੀਲੀਆਂ ਪੱਗਾਂ ਬੰਨ੍ਹ ਕੇ ਆਉਣ ਦਾ ਸੱਦਾ, ਬਸੰਤੀ ਰੰਗ 'ਚ ਰੰਗੇਗਾ ਸ਼ਹੀਦ ਭਗਤ ਸਿੰਘ ਦਾ ਪਿੰਡ

Last Updated :Mar 14, 2022, 10:49 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.