ETV Bharat / state

PRTC ਕੰਟਰੈਕਟ ਵਰਕਰਾਂ ਵੱਲੋਂ ਬੱਸਾਂ ਦਾ ਚੱਕਾ ਜਾਮ, ਸਰਕਾਰ ਨੂੰ ਦਿੱਤੀ ਸਿੱਧੀ ਚਿਤਾਵਨੀ

author img

By

Published : Nov 13, 2022, 9:52 AM IST

Updated : Nov 13, 2022, 10:12 AM IST

Protest against Punjab government in Bathinda
Protest against Punjab government in Bathinda

ਚੈਕਰਾਂ ਵੱਲੋਂ ਕੰਡਕਟਰ ਦੀ ਡਿਸਮਿਸ ਰਿਪੋਰਟ ਨਾ ਬਣਾਏ ਜਾਣ ਦੇ ਵਿਰੋਧ 'ਚ ਪੀਆਰਟੀਸੀ ਦੇ ਕੰਟਰੈਕਟ ਵਰਕਰ ਸੜਕਾਂ 'ਤੇ ਉਤਰ ਚੁੱਕੇ ਹਨ। ਪ੍ਰਦਰਸ਼ਨਕਾਰੀਆਂ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਉੱਥੇ ਹੀ, ਪੰਜਾਬ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਹੈ।

ਬਠਿੰਡਾ: ਚੈਕਰਾਂ ਵੱਲੋਂ ਕੰਡਕਟਰ ਦੀ ਡਿਸਮਿਸ ਰਿਪੋਰਟ ਨਾ ਬਣਾਏ ਜਾਣ ਦੇ ਵਿਰੋਧ 'ਚ ਪੀਆਰਟੀਸੀ ਦੇ ਕੰਟਰੈਕਟ ਵਰਕਰ ਸੜਕਾਂ 'ਤੇ ਉਤਰੇ। ਪ੍ਰਦਰਸ਼ਨਕਾਰੀਆਂ ਨੇ ਚੰਡੀਗੜ੍ਹ ਤੋਂ ਆ ਰਹੀ ਬੱਸ 'ਚ 1 ਸਵਾਰੀ ਦੀ ਟਿਕਟ ਨਾ ਕੱਟੇ ਜਾਣ ਦਾ ਦੋਸ਼ ਲਗਾਉਂਦੇ ਹੋਏ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਜਿਸ ਕਾਰਨ ਕਾਰਵਾਈ ਕੀਤੀ ਗਈ। ਕੰਡਕਟਰ ਪਿਛਲੇ ਕਈ ਦਿਨਾਂ ਤੋਂ ਬਟਾਲਾ ਵਿਖੇ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ, ਪਰ ਸਰਕਾਰ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਇਸ ਕਾਰਨ ਸ਼ਨੀਵਾਰ ਨੂੰ ਪੰਜਾਬ ਭਰ 'ਚ ਬੱਸਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ।

ਉਨ੍ਹਾਂ ਦੀ ਮੰਗ ਹੈ ਕਿ ਜੇਕਰ ਉਨ੍ਹਾਂ ਦੇ ਸਾਥੀ ਨੂੰ ਬਹਾਲ ਨਾ ਕੀਤਾ ਗਿਆ, ਤਾਂ ਇਹ ਪ੍ਰਦਰਸ਼ਨ ਪੰਜਾਬ ਦੀਆਂ ਸੜਕਾਂ 'ਤੇ ਵੀ ਹੋਵੇਗਾ। ਪੀ.ਆਰ.ਟੀ.ਸੀ. ਦੇ ਠੇਕਾ ਮੁਲਾਜ਼ਮਾਂ ਵੱਲੋਂ ਕੀਤੇ ਗਏ ਇਸ ਪ੍ਰਦਰਸ਼ਨ ਕਾਰਨ ਸਵਾਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਤੇ ਦੂਜੇ ਪਾਸੇ ਪ੍ਰਾਈਵੇਟ ਟਰਾਂਸਪੋਰਟਰਾਂ ਵੱਲੋਂ ਬੱਸ ਸਟੈਂਡ ਦੇ ਬਾਹਰੋਂ ਆਪਣੀਆਂ ਬੱਸਾਂ ਚਲਾ ਦਿੱਤੀਆਂ ਗਈਆਂ।

PRTC ਕੰਟਰੈਕਟ ਵਰਕਰਾਂ ਵੱਲੋਂ ਬੱਸਾਂ ਦਾ ਚੱਕਾ ਜਾਮ

ਕੰਡਕਟਰ ਮੁਅਤਲ: ਪਨਬਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਬਟਾਲਾ ਡਿਪੂ (Conductor working at Batala Depot) ਵਿਖੇ ਕੰਮ ਕਰਨ ਵਾਲਾ ਉਨ੍ਹਾਂ ਦਾ ਸਾਥੀ ਕੁਝ ਦਿਨ ਪਹਿਲਾਂ ਚੰਡੀਗੜ੍ਹ ਤੋਂ ਬਟਾਲਾ ਆ ਰਿਹਾ ਸੀ ਤਾਂ ਰਸਤੇ ਵਿੱਚ ਬੱਸ ਵਿੱਚ ਜ਼ਿਆਦਾ ਭੀੜ ਹੋਣ ਕਾਰਨ ਬੱਸ ਦੇ ਸਵਾਰੀਆਂ ਵੱਲੋਂ ਟਿਕਟ ਨਹੀਂ ਲਈ ਗਈ ਅਤੇ ਵਿਭਾਗ ਵੱਲੋਂ ਚੈਕਿੰਗ ਦੌਰਾਨ ਸਾਡੇ ਸਾਥੀ ਨੂੰ ਸਵਾਰੀ ਦੀ ਟਿਕਟ ਨਾ ਲੈਣ ਕਾਰਨ ਮੁਅੱਤਲ ਕਰ ਦਿੱਤਾ ਗਿਆ ਅਤੇ ਸਵਾਰੀ ਤੋਂ ਵੀ ਹਰਜ਼ਾਨਾਂ ਵਸੂਲਿਆ ਗਿਆ।



ਇਹ ਹਨ ਮੰਗਾਂ: ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਗੱਲ ਏਥੇ ਹੀ ਨਹੀਂ ਆਊਟ ਸੋਰਸਿੰਗ ਤੇ ਕੁਰੱਪਸ਼ਨ ਕਰਕੇ ਭਰਤੀ ਕਰਨਾ, ਕੱਢੇ ਮੁਲਾਜ਼ਮਾਂ ਨੂੰ ਬਹਾਲ ਨਾ ਕਰਨਾ, ਪਿਛਲੀ ਸਰਕਾਰ ਸਮੇਂ ਹੋਏ ਫੈਸਲੇ ਮੁਤਾਬਿਕ ਤਨਖਾਹ ਵਾਧਾ ਕੁੱਝ ਮੁਲਾਜ਼ਮਾਂ 'ਤੇ ਲਾਗੂ ਨਹੀਂ ਕੀਤਾ ਗਿਆ ਅਤੇ 5% ਤਨਖਾਹ ਵਾਧਾ ਵੀ ਰੋਕਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਨਿੱਕੀਆਂ ਨਿੱਕੀਆਂ ਮੰਗਾਂ ਜੋ ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ ਦੇ ਪੱਧਰ ਦੀਆਂ ਹਨ ਨੂੰ ਵੀ ਲਮਕਾਇਆ ਜਾ ਰਿਹਾ ਜਿਸ ਕਾਰਨ ਵਰਕਰਾਂ ਵਿੱਚ ਨਿੱਤ ਰੋਸ ਵੱਧ ਰਿਹਾ ਹੈ।

ਪ੍ਰਦਰਸ਼ਨਕਾਰੀਆਂ ਮੁਤਾਬਕ, ਡਿਕਟੇਟਰਸ਼ਿਪ ਵਾਲੇ ਰਵਈਏ ਨਾਲ ਧੱਕੇਸ਼ਾਹੀ ਕਰਕੇ ਡਾਇਰੈਕਟਰ ਸਟੇਟ ਟਰਾਂਸਪੋਰਟ ਦੇ ਕਾਰਨ ਨਵੀਂ ਸਰਕਾਰ ਆਉਣ ਤੋਂ ਬਾਅਦ ਹੁਣ ਤੱਕ ਲੱਗ ਭੱਗ 25-30 ਵਾਰ ਵੱਖ ਵੱਖ ਡਿਪੂ ਬੰਦ ਹੋ ਚੁੱਕੇ ਹਨ ਅਤੇ ਡਾਇਰੈਕਟਰ ਸਟੇਟ ਟਰਾਂਸਪੋਰਟ ਵਲੋਂ ਮਹਿਕਮੇ ਦਾ ਲਗਾਤਾਰ ਨੁਕਸਾਨ ਕਰਵਾਇਆ ਜਾ ਰਿਹਾ ਹੈ। ਧੱਕੇਸ਼ਾਹੀ ਨੂੰ ਰੋਕਣਾ ਲਈ ਜਦੋਂ ਕੋਈ ਸੁਣਵਾਈ ਨਹੀਂ, ਤਾਂ ਯੂਨੀਅਨ ਵਲੋਂ ਮਜਬੂਰਨ ਬੰਦ ਵਰਗੇ ਫੈਸਲੇ ਲੈਣੇ ਪੈਂਦੇ ਹਨ। ਦੂਜੇ ਪਾਸੇ ਅਧਿਕਾਰੀਆਂ ਵਲੋਂ ਸਰਕਾਰ ਨੂੰ ਵੀ ਗੁੰਮਰਾਹ ਕਰਕੇ ਟਰਾਂਸਪੋਰਟ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਬਿਆਨ ਦਿੰਦੇ ਹਨ ਕੇ ਮਹਿਕਮਾ ਮਹਿਕਮਾ ਇੰਨੇ ਕਰੋੜ ਵਾਧੇ ਵਿੱਚ, ਪਰ ਪੰਜਾਬ ਦੇ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ।



ਇਹ ਵੀ ਪੜ੍ਹੋ: ਪਨਬਸ ਮੁਲਾਜ਼ਮਾਂ ਦਾ ਜ਼ਬਰਦਸਤ ਪ੍ਰਦਰਸ਼ਨ, ਬੱਸਾਂ ਉੱਤੇ ਚੜ੍ਹ ਆਤਮਦਾਹ ਦੀ ਦਿੱਤੀ ਚਿਤਾਵਨੀ

etv play button
Last Updated :Nov 13, 2022, 10:12 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.