ਮੋਗਾ: ਬੀਤੇ ਦਿਨੀ ਚੰਡੀਗੜ੍ਹ ਤੋਂ ਬਟਾਲਾ ਆ ਰਹੀ ਬੱਸ ਦੇ ਕੰਡਕਟਰ ਨੂੰ ਵਿਭਾਗ ਵੱਲੋਂ ਸਵਾਰੀ ਦੀ ਟਿਕਟ ਨਾ ਕੱਟਣ ਨੂੰ ਲੈਕੇ ਮੁਅੱਤਲ (Suspension for non payment of fare) ਕਰ ਦਿੱਤਾ ਗਿਆ ਸੀ ਅਤੇ ਇਸੇ ਮਾਮਲੇ ਵਿੱਚ ਸਵਾਰੀ ਵੱਲੋਂ ਦੱਸ ਗੁਣਾਂ ਜੁਰਮਾਨਾ ਵੀ ਵਸੂਲਿਆ ਗਿਆ ਸੀ ਅਤੇ ਸਵਾਰੀ ਨੇ ਖੁੱਦ ਸੋਸ਼ਲ ਮੀਡੀਆ ਉੱਤੇ ਆਕੇ ਆਪਣੀ ਗਲਤੀ ਕਬੂਲਦਿਆਂ ਜ਼ੁਰਮਾਨਾ ਭਰਨ ਦੀ ਗੱਲ ਕਹੀ ਸੀ।
ਕੰਡਕਟਰ ਮੁਅਤਲ: ਪਨਬਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਬਟਾਲਾ ਡਿਪੂ (Conductor working at Batala Depot) ਵਿਖੇ ਕੰਮ ਕਰਨ ਵਾਲਾ ਉਨ੍ਹਾਂ ਦਾ ਸਾਥੀ ਕੁਝ ਦਿਨ ਪਹਿਲਾਂ ਚੰਡੀਗੜ੍ਹ ਤੋਂ ਬਟਾਲਾ ਆ ਰਿਹਾ ਸੀ ਤਾਂ ਰਸਤੇ ਵਿੱਚ ਬੱਸ ਵਿੱਚ ਜ਼ਿਆਦਾ ਭੀੜ ਹੋਣ ਕਾਰਨ ਬੱਸ ਦੇ ਸਵਾਰੀਆਂ ਵੱਲੋਂ ਟਿਕਟ ਨਹੀਂ ਲਈ ਗਈ ਅਤੇ ਵਿਭਾਗ ਵੱਲੋਂ ਚੈਕਿੰਗ ਦੌਰਾਨ ਸਾਡੇ ਸਾਥੀ ਨੂੰ ਸਵਾਰੀ ਦੀ ਟਿਕਟ ਨਾ ਲੈਣ ਕਾਰਨ ਮੁਅੱਤਲ ਕਰ ਦਿੱਤਾ ਗਿਆ ਅਤੇ ਸਵਾਰੀ ਤੋਂ ਵੀ ਹਰਜ਼ਾਨਾਂ ਵਸੂਲਿਆ ਗਿਆ।
ਇਹ ਵੀ ਪੜ੍ਹੋ: PRTC ਤੇ PUNBUS ਮੁਲਾਜ਼ਮਾਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ, ਦਿੱਤੀ ਇਹ ਚਿਤਾਵਨੀ !
ਮੁਲਾਜ਼ਮਾਂ ਨਾਲ ਵਧੀਕੀਆਂ: ਮੁਲਾਜ਼ਮ ਆਗੂ ਬਲਜਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸਾਡੇ ਨਾਲ ਦਿਨ ਪ੍ਰਤੀ ਦਿਨ ਮੈਨੇਜਮੈਂਟ ਵੱਲੋਂ ਵਧੀਕੀਆਂ (Excesses have been committed by the management) ਕੀਤੀਆਂ ਜਾਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਤੋਂ ਦੋ ਚਾਰ ਦਿਨ ਪਹਿਲਾਂ ਜਿਹੜੀ ਨਵੀਂ ਵਧੀਕੀ ਕੰਡਕਟਰ ਨਾਲ ਕੀਤੀ ਗਈ ਹੈ। ਇਸ ਦੇ ਵਿਰੋਧ ਵਿੱਚ ਪ੍ਰਦਰਸ਼ਨਕਾਰੀ ਮੁਲਾਜ਼ਮਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਮੰਗਾਂ ਨੂੰ ਮਨਾਉਣ ਲਈ ਪੈਟਰੋਲ ਦੀਆਂ ਬੋਤਲਾਂ ਲੈ ਕੇ ਬੱਸ ਉਪਰ ਚੜ ਗਏ। ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ ਤੇਲ ਛਿੜਕ ਕੇ ਆਪਣੇ ਆਪ ਨੂੰ ਅੱਗ ਲਗਾ ਦੇਣਗੇ।
ਡਿਪਟੀ ਡਾਇਰੈਕਟਰ ਨੇ ਹੱਲ ਦਾ ਦਿੱਤਾ ਭਰੋਸਾ: ਮੌਕੇ ਉੱਤੇ ਪਹੁੰਚੇ ਡਿਪਟੀ ਡਾਇਰੈਕਟਰ (Deputy Director arrived on the spot) ਨੇ ਕਿਹਾ ਕਿ ਇਹ ਮੁੱਦਾ ਸਿਰਫ਼ ਤੇ ਸਿਰਫ਼ ਯੂਨੀਅਨ ਦਾ ਹੈ ਉਨ੍ਹਾਂ ਨੂੰ ਸਮਝਾ ਕੇ ਥੱਲੇ ਉਤਾਰਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਕੰਡਕਟਰ ਦਾ ਮੁੱਦਾ ਜਾਂਚ ਦਾ ਪਾਰਟ ਹੈ। ਉਨ੍ਹਾਂ ਕਿਹਾ ਕਿ ਕੰਡਕਟਰ ਨੂੰ ਸਸਪੈਂਡ ਨਹੀਂ ਕੀਤਾ ਹੈ ਅਤੇ ਮੁਲਾਜ਼ਮਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।