ETV Bharat / state

Murder due to land dispute : ਜ਼ਮੀਨੀ ਵਿਵਾਦ ਦੇ ਚੱਲਦਿਆਂ ਖੇਤ ਗਏ ਸ਼ਖ਼ਸ ਦਾ ਕਤਲ, ਮੌਕੇ ਤੋਂ ਫਰਾਰ ਹੋਏ ਕਾਤਲ

author img

By

Published : Jan 26, 2023, 7:50 PM IST

ਪਠਾਨਕੋਟ ਦੇ ਪਿੰਡ ਗੋਵਿੰਦਸਰ ਵਿੱਚ ਜ਼ਮੀਨੀ ਵਿਵਾਦ ਕਾਰਣ ਕਤਲ ਹੋਣ ਦਾ ਮਾਮਲਾ ਸਾਹਮਣਾ ਆਇਆ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਸ਼ਖ਼ਸ ਕੰਮ ਲਈ ਖੇਤ ਗਿਆ ਸੀ ਜਿੱਥੇ ਉਸ ਦਾ ਜ਼ਮੀਨੀ ਵਿਵਾਦ ਦੇ ਚੱਲਦਿਆਂ ਕਤਲ ਕਰ ਦਿੱਤਾ ਗਿਆ। ਦੂਜੇ ਪਾਸੇ ਮੌਕੇ ਉੱਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਮੁਤਾਬਿਕ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Murder due to land dispute in Pathankot
Murder due to land dispute : ਜ਼ਮੀਨੀ ਵਿਵਾਦ ਦੇ ਚੱਲਦਿਆਂ ਖੇਤ ਗਏ ਸ਼ਖ਼ਸ ਦਾ ਕਤਲ, ਮੌਕੇ ਤੋਂ ਫਰਾਰ ਹੋਏ ਕਾਤਲ

Murder due to land dispute : ਜ਼ਮੀਨੀ ਵਿਵਾਦ ਦੇ ਚੱਲਦਿਆਂ ਖੇਤ ਗਏ ਸ਼ਖ਼ਸ ਦਾ ਕਤਲ, ਮੌਕੇ ਤੋਂ ਫਰਾਰ ਹੋਏ ਕਾਤਲ

ਪਠਾਨਕੋਟ: ਪੰਜਾਬ ਵਿੱਚ ਅਕਸਰ ਅਣਖ ਦੀ ਖਾਤਰ ਅਤੇ ਜ਼ਮੀਨੀ ਵਿਵਾਦ ਨੂੰ ਲੈਕੇ ਕਤਲ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਅਤੇ ਅਜਿਹਾ ਹੀ ਜ਼ਮੀਨੀ ਰੰਜਿਸ਼ ਨੂੰ ਲੈਕੇ ਕਤਲ ਪਠਾਨਕੋਟ ਵਿਖੇ ਹੋਇਆ ਹੈ। ਪਿੰਡ ਗੋਵਿੰਦਸਰ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਬੀਤੀ ਰਾਤ ਪਿੰਡ ਦੇ ਹੀ ਰਹਿਣ ਵਾਲੇ ਇੱਕ ਵਿਅਕਤੀ ਦਾ ਖੇਤਾਂ ਵਿੱਚ ਕਿਸੇ ਵੱਲੋਂ ਕਤਲ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਪੀੜਤ ਪਰਿਵਾਰ ਨੇ ਇਸ ਕਤਲ ਪਿੱਛੇ ਜ਼ਮੀਨੀ ਵਿਵਾਦ ਦੱਸਿਆ ਹੈ ਜਿਸ ਸਬੰਧੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


ਇਨਸਾਫ਼ ਦੀ ਗੁਹਾਰ: ਇਸ ਸਬੰਧੀ ਜਦੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਿੰਡ ਦੇ ਹੀ ਇੱਕ ਪਰਿਵਾਰ ਨਾਲ ਜ਼ਮੀਨੀ ਵਿਵਾਦ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਬੀਤੀ ਰਾਤ ਜਦੋਂ ਮ੍ਰਿਤਕ ਆਪਣੇ ਖੇਤਾਂ ਵਿੱਚ ਗਿਆ ਤਾਂ ਉਥੇ ਉਸ ਦਾ ਕਤਲ ਕਰ ਦਿੱਤਾ ਗਿਆ। ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਮ੍ਰਿਤਕ ਦੇ ਭਤੀਜੇ ਦਾ ਕਹਿਣਾ ਹੈ ਕਿ ਪਹਿਲਾਂ ਉਨ੍ਹਾਂ ਦੀ ਜ਼ਮੀਨ ਉੱਤੇ ਵਿਰੋਧੀਆਂ ਨੇ ਸਿਆਸੀ ਰਸੂਖ ਨਾਲ ਕਬਜ਼ਾ ਕਰ ਲਿਆ ਅਤੇ ਲਗਾਤਾਰ ਕੋਰਟ ਕਚਿਹੀਰੀਆਂ ਵਿੱਚ ਵੀ ਧੱਕਾ ਕੀਤਾ। ਉਨ੍ਹਾਂ ਕਿਹਾ ਹੁਣ ਵਿਰੋਧੀਆਂ ਨੇ ਸਾਰੀਆਂ ਹੱਦਾਂ ਪਾਰ ਕਰਦਿਆਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਪੀੜਤ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਈ ਹੈ।

ਇਹ ਵੀ ਪੜ੍ਹੋ: Bandi Singhs killers of innocents: ਹਰਜੀਤ ਗਰੇਵਾਲ ਦਾ ਵੱਡਾ ਬਿਆਨ, 'ਕੌਮ ਦੇ ਹੀਰੇ ਨਹੀਂ ਬੇਕਸੂਰਾਂ ਦੇ ਕਾਤਲ ਹਨ ਬੰਦੀ ਸਿੰਘ'

ਇਸ ਸਬੰਧੀ ਜਦੋਂ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਡੀਐਸਪੀ ਸੁਮੇਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿੰਡ ਗੋਵਿੰਦਸਰਾਂ 'ਚ ਹੋਏ ਕਤਲ ਮਾਮਲੇ 'ਚ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪਹਿਲੀ ਨਜ਼ਰ ਵਿੱਚ ਇਹੀ ਲੱਗਦਾ ਹੈ ਕਿ ਖੇਤ ਗਏ ਸ਼ਖ਼ਸ ਦਾ ਫੀਲਡਿੰਗ ਲਗਾ ਕੇ ਪੂਰੀ ਪਲਾਨਿੰਗ ਦੇ ਨਾਲ ਕਤਲ ਕੀਤੀ ਗਿਆ ਹੈ। ਉਨ੍ਹਾਂ ਕਿਹਾ ਕਿ ਕਤਲ ਕਰਨ ਮਗਰੋਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਰਿਵਾਰ ਨੇ ਕੁੱਝ ਲੋਕਾਂ ਦੇ ਨਾਂਅ ਲਏ ਹਨ ਅਤੇ ਉਨ੍ਹਾਂ ਦੀ ਭਾਲ ਜਾਰੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.