ETV Bharat / state

Jago For Ram Rahim Satsang in Bathinda: ਰਾਮ ਰਹੀਮ ਦੇ ਸਮਰਥਾਂ ਨੇ ਕੱਢੀ ਜਾਗੋ, ਸੱਭਿਆਚਾਰ ਪ੍ਰੋਗਰਾਮ ਕੀਤੇ ਪੇਸ਼, ਢੋਲ ਦੀ ਥਾਪ 'ਤੇ ਪਾਏ ਭੰਗੜੇ

author img

By

Published : Jan 29, 2023, 11:58 AM IST

Updated : Jan 29, 2023, 7:53 PM IST

ਬਠਿੰਡਾ ਵਿਖੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਵੱਲੋਂ ਔਨਲਾਇਨ ਸਤਿਸੰਗ ਕੀਤਾ ਜਾ ਰਿਹਾ ਹੈ। ਇਸ ਦੌਰਾਨ ਡੇਰੇ ਦੇ ਸ਼ਰਧਾਲੂਆਂ ਵੱਲੋਂ ਸਾਹ ਸਤਿਨਾਮ ਜੀ ਦੇ ਜਨਮ ਦਿਹਾੜੇ ਦੀ ਨੱਚ-ਨੱਚ ਕੇ ਖੁਸ਼ੀ ਮਨਾਈ ਗਈ। ਇਸ ਦੌਰਾਨ ਸਮਰਥਕਾਂ ਨੇ ਜਾਗੋ ਕੱਢ ਕੇ ਸਤਿਸੰਗ ਵਿੱਚ ਹਾਜਰੀ ਲਗਵਾਈ। ਉਨ੍ਹਾਂ ਨੇ ਇਕੱਠੇ ਹੋ ਕੇ ਗਿੱਧਾ ਤੇ ਬੋਲੀਆਂ ਵੀ ਪਾਈਆਂ। ਸਤਿਸੰਗ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।

Jago For Ram Rahim Satsang in Bathinda
Jago For Ram Rahim Satsang in Bathinda

Jago organised by womens before Ram Rahim online Satsang in Bathinda

ਬਠਿੰਡਾ : ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਗੁਰਮੀਤ ਰਾਮ ਰਹੀਮ ਵੱਲੋਂ ਅੱਜ ਉੱਤਰ ਪ੍ਰਦੇਸ ਦੇ ਬਰਨਾਵਾ ਵਿੱਚ ਔਨਲਾਇਨ ਸਤਿਸੰਗ ਕੀਤਾ ਜਾ ਰਿਹਾ ਹੈ। ਇਸ ਸਤਿਸੰਗ ਦਾ ਪ੍ਰਬੰਧ ਬਠਿੰਡਾ ਦੇ ਸਲਾਬਤਪੁਰਾ ਵਿੱਚ ਵੀ ਕੀਤਾ ਗਿਆ ਹੈ। ਦੱਸ ਦੇਈਏ ਕਿ 25 ਜਨਵਰੀ ਨੂੰ ਸਾਹ ਸਤਿਨਾਮ ਜੀ ਮਹਾਰਾਜ ਦਾ ਜਨਮ ਦਿਨ ਭੰਡਾਰੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਜਿਸ ਦੇ ਤਹਿਤ ਸਲਾਬਤਪੁਰੇ ਵਿੱਚ ਵੀ ਇਹ ਭੰਡਾਰਾ ਮਨਾਇਆ ਜਾ ਰਿਹਾ ਹੈ। ਡੇਰੇ ਦੇ ਸ਼ਰਧਾਲੂਆਂ ਵੱਲੋਂ ਸਾਹ ਸਤਿਨਾਮ ਜੀ ਦੇ ਜਨਮ ਦਿਹਾੜੇ ਦੀ ਨੱਚ-ਨੱਚ ਕੇ ਖੁਸ਼ੀ ਮਨਾਈ ਗਈ। ਇਸ ਨੂੰ ਲੈ ਕੇ ਡੇਰਾ ਸੱਚਾ ਸੌਦਾ ਦੇ ਸਮਰਥਕਾਂ ਵੱਲੋਂ ਜ਼ੋਰਾ ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਗਈਆਂ ਹਨ। ਦੂਜੇ ਪਾਸੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੇ ਸਮਰਥਕਾਂ ਇੱਕਠੇ ਹੋ ਕੇ ਜਾਗੋ ਕੱਢੀ ਅਤੇ ਪੰਜਾਬੀ ਸੱਭਿਆਚਾਰ ਨੂੰ ਯਾਦ ਦਵਾਉਂਦੇ ਕੱਪੜੇ ਪਾ ਕੇ ਭੰਗੜੇ ਪਾਏ ਗਏ। ਜਾਗੋ ਵਿੱਚ ਵੀ ਗਿੱਧਾ ਅਤੇ ਬੋਲੀਆਂ ਵੀ ਪਾਈਆਂ ਗਈਆਂ।

ਰਾਮ ਰਹੀਮ ਦੇ ਸਮਰਥਾਂ ਨੇ ਕੱਢੀ ਜਾਗੋ

ਔਨਲਾਈਨ ਸਤਿਸੰਗ ਨੂੰ ਲੈ ਕੇ ਖੁਸ਼ੀ ਦਾ ਮਾਹੌਲ : ਇਸ ਦੌਰਾਨ ਇੱਕ ਸਤਿਸੰਗੀ ਬਲਜਿੰਦਰ ਕੌਰ ਨੇ ਕਿਹਾ ਕਿ, "ਪਿਤਾ ਜੀ ਸਤਿਸੰਗ ਕਰਨ ਜਾ ਰਹੇ ਹਨ। ਅਸੀਂ ਬਹੁਤ ਖੁਸ਼ ਹਾਂ। ਇਸ ਤੋਂ ਇਲਾਵਾ ਹੋਰ ਮਹਿਲਾ ਸਮਰਥਕਾਂ ਨੇ ਵੀ ਰਾਮ ਰਹੀਮ ਦੇ ਇਸ ਹੋਣ ਵਾਲੇ ਭੰਡਾਰੇ ਕਰਕੇ ਬਹੁਤ ਖੁਸ਼ੀ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਅੱਜ ਇੰਨ੍ਹੇ ਜਿਆਦਾ ਖੁਸ਼ ਹਾਂ ਕਿ ਸਾਡੇ ਪੈਰ ਵੀ ਜ਼ਮੀਨ ਉੱਤੇ ਨਹੀਂ ਲਗ ਰਹੇ ਹਨ। ਇਸ ਨੂੰ ਲੈ ਕੇ ਭਾਰੀ ਗਿਣਤੀ ਵਿੱਚ ਰਾਮ ਰਹੀਮ ਦੇ ਸਮਰਥਕ ਆਸ਼ਰਮ ਵਿੱਚ ਪਹੁੰਚ ਰਹੇ ਹਨ। ਇਕ ਹੋਰ ਸਮਰਥਕ ਸੁਖਬੀਰ ਸਿੰਘ ਨੇ ਕਿਹਾ ਉਨ੍ਹਾਂ ਨੂੰ ਇਸ ਭੰਡਾਰੇ ਦਾ ਵਿਆਹ ਦੀ ਤਰ੍ਹਾਂ ਚਾਅ ਚੜਿਆ ਹੋਇਆ ਹੈ। ਸਾਰੀ ਸੰਗਤ ਬਹੁਤ ਹੀ ਸੋਹਣੇ ਕੱਪੜਿਆਂ ਵਿੱਚ ਸਜ ਸਵਰ ਕੇ ਇਸ ਸਤਿਸੰਗ ਵਿੱਚ ਆਪਣੀ ਹਾਜਰੀ ਲਗਵਾ ਰਹੀ ਹੈ।

ਵੱਖ-ਵੱਖ ਤਰ੍ਹਾਂ ਦਾ ਬਣਾਇਆ ਗਿਆ ਲੰਗਰ: ਕਿਹਾ ਜਾ ਰਿਹਾ ਹੈ ਕਿ ਸਾਹ ਸਤਿਨਾਮ ਜੀ ਦੇ ਇਸ ਪਾਵਨ ਭੰਡਾਰੇ ਨੂੰ ਲੈ ਕੇ ਸੰਗਤ ਕੱਲ੍ਹ ਦੀ ਹੀ ਲੰਗਰ ਦੀ ਸੇਵਾਂ ਵਿੱਚ ਲੱਗੀ ਹੋਈ ਸੀ। ਕਿਉਂਕਿ ਸੰਗਤ ਗਿਣਤੀ ਇੰਨ੍ਹੀ ਜਿਆਦਾ ਸੀ ਕਿ ਇੱਕ ਦਿਨ ਵਿੱਚ ਇੰਨ੍ਹੇ ਜਿਆਦਾ ਲੰਗਰ ਦਾ ਪ੍ਰਬੰਧ ਕਰਨਾ ਬਹੁਤ ਹੀ ਮੁਸ਼ਕਿਲ ਸੀ। ਜਿਸ ਕਾਰਨ ਸੰਗਤ ਇੱਕ ਦਿਨ ਪਹਿਲਾਂ ਹੀ ਲੰਗਰ ਦੀ ਸੇਵਾ ਵਿੱਚ ਜੁੱਟ ਗਈ ਸੀ।

ਪੰਡਾਲ 'ਚ 19 ਸਕ੍ਰੀਨਾਂ ਦਾ ਪ੍ਰਬੰਧ: ਡੇਰੇ ਦੇ ਸਟੇਟ ਕਮੇਟੀ ਦੇ ਮੈਂਬਰ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਰਾਮ ਰਹੀਮ ਦਾ ਭੰਡਾਰਾ ਚੱਲ ਰਿਹਾ ਹੈ। ਜਿਸ ਕਾਰਨ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪਹਿਲਾਂ ਬਹੁਤ ਸਾਰੇ ਅਜਿਹੇ ਨੌਜਵਾਨ ਜੋ ਨਸ਼ਾ ਕਰਦੇ ਸੀ, ਉਨ੍ਹਾਂ ਨੇ ਸਤਿਸੰਗ ਸੁਣ ਕੇ ਨਸ਼ਾ ਛੱਡ ਦਿੱਤਾ ਹੈ। ਇਸੇ ਦੌਰਾਨ ਉਨ੍ਹਾਂ ਦੱਸਿਆ ਕਿ ਪੰਡਾਲ ਦੇ ਅੰਦਰ 19 ਸਕ੍ਰੀਨਾਂ ਦਾ ਪ੍ਰਬੰਧ ਕੀਤਾ ਗਿਆ ਹੈ, ਤਾਂ ਜੋ ਸੰਗਤ ਰਾਮ ਰਹੀਮ ਦੇ ਔਨਲਾਈਨ ਦਰਸ਼ਨ ਕਰ ਸਕੇ। ਸਤਿਸੰਗ ਦੌਰਾਨ ਰਾਮ ਰਹੀਮ ਵੱਲੋਂ ਇੱਕ ਭਜਨ ਵੀ ਗਾਇਆ ਗਿਆ, ਜਿਸ ਨੂੰ ਸੁਣ ਕੇ ਸਾਰੀ ਸੰਗਤ ਖੁਸ਼ੀ ਵਿੱਚ ਨੱਚਦੀ ਨਜ਼ਰ ਆਈ।

ਪੁਲਿਸ ਵੱਲੋਂ ਕੀਤੇ ਗਏ ਸੁਰੱਖਿਆ ਪ੍ਰਬੰਧ: ਔਨਲਾਈਨ ਸਤਿਸੰਗ ਨੂੰ ਲੈ ਕੇ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।

ਸਲਾਬਤਪੁਰਾ 'ਚ ਦੂਜਾ ਵੱਡਾ ਆਸ਼ਰਮ: ਦੱਸ ਦੇਈਏ ਕਿ ਹਰਿਆਣਾ ਦੇ ਸਿਰਸਾ ਤੋਂ ਬਾਅਦ ਬਠਿੰਡਾ ਵਿੱਚ ਰਾਮ ਰਹੀਮ ਦਾ ਡੇਰਾ ਸਲਾਬਤਪੁਰਾ ਵਿੱਚ ਦੂਜਾ ਵੱਡਾ ਆਸ਼ਰਮ ਹੈ। ਜਿਸ ਵਿੱਚ ਅੱਜ ਬਹੁਤ ਸਮੇਂ ਬਾਅਦ ਸੰਗਤ ਦਾ ਭਾਰੀ ਇਕੱਠ ਉਮੜਿਆ ਹੈ।


ਇਹ ਵੀ ਪੜ੍ਹੋ: News of Mansa: ਮਾਤਾ ਚਰਨ ਕੌਰ ਦਾ ਛਲਕਿਆ ਦਰਦ, ਪੁੱਤ ਦੇ ਇਨਸਾਫ ਲਈ ਕਿਸੇ ਵੀ ਹੱਦ ਤੱਕ ਜਾਵਾਂਗੇ

etv play button
Last Updated : Jan 29, 2023, 7:53 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.