ETV Bharat / state

ਹਰ ਮਹੀਨੇ ਪੰਜ ਤੋਂ ਅੱਠ ਨੌਜਵਾਨ ਚੜ੍ਹ ਰਹੇ ਹਨ ਨਸ਼ੇ ਦੀ ਭੇਟ

author img

By

Published : Mar 30, 2022, 7:21 PM IST

ਪੰਜਾਬ ਦੀ ਨੌਜਵਾਨ ਪੀੜ੍ਹੀ ਚਿੱਟੇ ਦੇ ਜਾਲ 'ਚ ਫਸੀ ਹੋਈ ਹੈ। ਹਰ ਮਹੀਨੇ ਪੰਜ ਤੋ ਅੱਠ ਨੌਜਵਾਨ ਚਿੱਟੇ ਦੀ ਭੇਟ ਚੜ੍ਹ ਰਹੇ ਹਨ। ਰਵਾਇਤੀ ਨਸ਼ਿਆਂ ਦੀ ਥਾਂ ਸਿੰਥੈਟਿਕ ਨਸ਼ੇ ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰ ਦਿੱਤਾ ਹੈ। ਸੋਨੇ ਨਾਲੋਂ ਮਹਿੰਗਾ ਚਿੱਟੇ ਦੀ ਇੰਟਰਨੈਸ਼ਨਲ ਮਾਰਕੀਟ ਵਿੱਚ ਪ੍ਰਤੀ ਕਿਲੋ ਕੀਮਤ ਪੰਜ ਤੋਂ ਅੱਠ ਕਰੋੜ ਹੈ।

ਹਰ ਮਹੀਨੇ ਪੰਜ ਤੋ ਅੱਠ ਨੌਜਵਾਨ ਚੜ੍ਹ ਰਹੇ ਹਨ ਨਸ਼ੇ ਦੀ ਭੇਟ
ਹਰ ਮਹੀਨੇ ਪੰਜ ਤੋ ਅੱਠ ਨੌਜਵਾਨ ਚੜ੍ਹ ਰਹੇ ਹਨ ਨਸ਼ੇ ਦੀ ਭੇਟ

ਬਠਿੰਡਾ: ਪੰਜਾਬ ਛੇਵੇਂ ਦਰਿਆ ਵਜੋਂ ਵਗ ਰਹੇ ਚਿੱਟੇ ਦੇ ਨਸ਼ੇ ਨੂੰ ਠੱਲ੍ਹ ਪਾਉਣ ਲਈ ਭਾਵੇਂ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਗਏ ਪਰ ਜ਼ਮੀਨੀ ਪੱਧਰ ਉੱਪਰ ਚਿੱਟਾ ਇਸ ਕਦਰ ਪੰਜਾਬ ਦੀ ਨੌਜਵਾਨ ਪੀੜੀ 'ਚ ਫੈਲ ਚੁੱਕਿਆ ਹੈ। ਕਿ ਪੰਜਾਬ ਦਾ ਸ਼ਾਇਦ ਹੀ ਕੋਈ ਅਜਿਹਾ ਜ਼ਿਲ੍ਹਾ ਹੋਵੇਗਾ। ਜਿੱਥੇ ਹਫ਼ਤੇ 'ਚ ਤਿੰਨ ਤੋਂ ਚਾਰ ਮੌਤਾਂ ਚਿੱਟੇ ਕਾਰਨ ਨਹੀਂ ਹੁੰਦੀਆਂ।


ਹਰ ਮਹੀਨੇ ਪੰਜ ਤੋ ਅੱਠ ਨੌਜਵਾਨ ਚੜ੍ਹ ਰਹੇ ਹਨ ਚਿੱਟੇ ਦੀ ਭੇਟ

ਪੰਜਾਬ 'ਚ ਚਿੱਟੇ ਦੇ ਕਹਿਰ ਦੀ ਗੱਲ ਕਰੀਏ ਤਾਂ ਸਰਕਾਰੀ ਅੰਕੜਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਨਵਰੀ 2017 ਤੋਂ 2019 ਤੱਕ ਤਿੰਨ ਸਾਲਾਂ ਵਿੱਚ ਓਵਰਡੋਜ਼ ਕਾਰਨ 195 ਨੌਜਵਾਨ ਦੀ ਮੌਤ ਹੋਈ ਕੇਂਦਰੀ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਵਿਭਾਗ ਦੇ ਅਨੁਸਾਰ 2015 ਦੇ ਸਰਵੇ ਮੁਤਾਬਕ ਪੰਜਾਬ ਦੀ ਕੁੱਲ ਆਬਾਦੀ ਵਿੱਚੋਂ 2.32 ਹਜਾਰ ਲੋਕ ਨਸ਼ੇ ਦੇ ਸੇਵਨ ਕਰਨ ਦੇ ਆਦੀ ਸਨ।

ਜਿਨ੍ਹਾਂ ਵਿਚ ਜ਼ਿਆਦਾਤਰ ਨੌਜਵਾਨਾਂ ਦੀ ਉਮਰ ਅਠਾਰਾਂ ਤੋਂ ਪੈਂਤੀ ਸਾਲ ਸੀ ਜੋ ਨਸ਼ੇ ਦੇ ਆਦੀ ਸਨ ਪਰ ਹੁਣ ਇਹ ਅੰਕੜਾ ਬਦਲਦਾ ਨਜ਼ਰ ਆ ਰਿਹਾ ਹੈ ਅਤੇ ਨਾਬਾਲਗ ਨੌਜਵਾਨ ਵੀ ਪੰਜਾਬ ਚਿੱਟੇ ਦਾ ਸ਼ਿਕਾਰ ਹੁੰਦੇ ਨਜ਼ਰ ਆ ਰਹੇ ਹਨ ਅਤੇ ਪੰਜਾਬ ਵਿੱਚ ਹੁਣ ਨਸ਼ੇ ਕਾਰਨ ਨੌਜਵਾਨਾਂ ਦੀਆਂ ਮੌਤਾਂ ਦੇ ਅੰਕੜੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਹਰ ਮਹੀਨੇ ਪੰਜ ਤੋਂ ਅੱਠ ਨੌਜਵਾਨ ਚਿੱਟੇ ਦਾ ਸ਼ਿਕਾਰ ਹੋ ਰਹੇ ਹਨ

ਰਵਾਇਤੀ ਨਸ਼ਿਆਂ ਦੀ ਥਾਂ ਸਿੰਥੈਟਿਕ ਨਸ਼ੇ


ਪੰਜਾਬ ਵਿੱਚ ਪਹਿਲਾਂ ਵੱਡੀ ਪੱਧਰ ਤੇ ਰਵਾਇਤੀ ਨਸ਼ਿਆਂ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਜ਼ਿਆਦਾਤਰ ਮਜ਼ਦੂਰ ਵਰਗ ਵੱਲੋਂ ਰਵਾਇਤੀ ਨਸ਼ੇ ਅਫੀਮ ਭੁੱਕੀ ਆਦਿ ਦੀ ਵਰਤੋਂ ਕੀਤੀ ਜਾਂਦੀ ਸੀ ਪਰ ਪੰਜਾਬ ਵਿੱਚ ਇਨ੍ਹਾਂ ਨਸ਼ਿਆਂ ਤੇ ਪਾਬੰਦੀ ਹੋਣ ਕਾਰਨ ਹੌਲੀ ਹੌਲੀ ਨੌਜਵਾਨ ਪੀਡ਼੍ਹੀ ਚਿੱਟੇ ਜਿਹੇ ਨਸ਼ੇ ਦੀ ਲਪੇਟ ਵਿੱਚ ਆ ਗਈ ਚਿੱਟਾ ਇਕ ਸੰਥੈਟਿਕ ਨਸ਼ਾ ਹੋਣ ਕਾਰਨ ਨੌਜਵਾਨ ਇਹ ਪਹਿਲੀ ਪਸੰਦ ਬਣਿਆ ਹੋਇਆ ਹੈ।

ਪੰਜਾਬ ਸਿੰਥੈਟਿਕ ਨਸ਼ੇ ਦੀ ਖਪਤ ਵਧੀ ਹੈ ਮਿਲੀਗ੍ਰਾਮ ਵਿੱਚ ਮਿਲਣ ਵਾਲੇ ਇਸ ਨਸ਼ੇ ਵਿੱਚ ਜ਼ਿਆਦਾਤਰ ਹੁਣ ਵੱਡੀ ਪੱਧਰ ਤੇ ਮਿਲਾਵਟ ਹੋਣ ਲੱਗੀ ਹੈ ਜਿਸ ਕਾਰਨ ਨੌਜਵਾਨਾਂ ਦੀਆਂ ਮੌਤਾਂ ਦੇ ਅੰਕੜੇ ਵਿੱਚ ਲਗਾਤਾਰ ਵਾਧਾ ਹੋ ਰਿਹਾ

ਸੋਨੇ ਨਾਲੋਂ ਮਹਿੰਗਾ ਹੈ ਚਿੱਟੇ ਦਾ ਨਸ਼ਾ

ਪੰਜਾਬ ਵਿਚ ਵਿਕਣ ਵਾਲਾ ਚਿੱਟਾ ਸ਼ਾਇਦ ਇੱਕੋ ਇੱਕ ਅਜਿਹਾ ਪਦਾਰਥ ਹੋਵੇਗਾ ਜਿਸ ਦੀ ਕੀਮਤ ਸੋਨੇ ਨਾਲੋਂ ਵੀ ਜ਼ਿਆਦਾ ਮਹਿੰਗੀ ਹੈ ਅਤੇ ਪੰਜ ਤੋਂ ਅੱਠ ਹਜ਼ਾਰ ਰੁਪਏ ਪ੍ਰਤੀ ਮਿਲੀਗ੍ਰਾਮ ਹੈ। ਪ੍ਰਤੀ ਕਿਲੋ ਦੀ ਜੇਕਰ ਗੱਲ ਕੀਤੀ ਜਾਵੇ ਤੇ ਇੰਟਰਨੈਸ਼ਨਲ ਮਾਰਕੀਟ 'ਚ ਚਿੱਟੇ ਦੀ ਕੀਮਤ ਪੰਜ ਤੋਂ ਅੱਠ ਕਰੋੜ ਰੁਪਏ ਪ੍ਰਤੀ ਕਿਲੋਗ੍ਰਾਮ ਦੱਸੀ ਜਾ ਰਹੀ ਹੈ। ਇੰਟਰਨੈਸ਼ਨਲ ਬਾਰਡਰ ਦੇ ਨਾਲ ਨਾਲ ਦੂਜਿਆਂ ਸੂਬਿਆਂ ਤੋਂ ਵੀ ਹੁਣ ਚਿੱਟੇ ਦੀ ਸਪਲਾਈ ਪੰਜਾਬ ਵੱਲ ਹੋਣ ਲੱਗੀ ਹੈ।

ਇਨ੍ਹਾਂ ਤਸਕਰਾਂ ਖ਼ਿਲਾਫ਼ ਸਮੇਂ ਸਮੇਂ ਸਿਰ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਵੀ ਕੀਤੀ ਜਾਂਦੀ ਰਹੀ ਹੈ ਅਤੇ ਵੱਡੀ ਗਿਣਤੀ 'ਚ ਚਿੱਟੇ ਦੀ ਖੇਪ ਵੀ ਫੜੀ ਗਈ ਹੈ। ਪਰ ਮਿਲੀਗ੍ਰਾਮ 'ਚ ਵਿਕਣ ਵਾਲੇ ਚਿੱਟੇ ਹਾਲੇ ਵੀ ਪੰਜਾਬ ਪੁਲਿਸ ਲਈ ਸਿਰ ਦਰਦੀ ਬਣਿਆ ਹੈ। ਬਹੁਤ ਥੋੜ੍ਹੀ ਮਾਤਰਾ ਦੀ ਕੀਮਤ ਵੀ ਲੱਖਾਂ 'ਚ ਚਲੀ ਜਾਂਦੀ ਹੈ।

ਨਸ਼ਾ ਛਡਾਊ ਕੇਂਦਰਾਂ 'ਚ ਪੰਜ ਲੱਖ ਤੋਂ ਉੱਪਰ ਨੌਜਵਾਨ

ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਆਦੀ ਹੋ ਚੁੱਕੇ ਨੌਜਵਾਨਾਂ ਦਾ ਇਲਾਜ ਕਰਨ ਲਈ ਜਿੱਥੇ ਸਰਕਾਰੀ ਹਸਪਤਾਲਾਂ 'ਚ ਓਟ ਸੈਂਟਰ ਖੋਲ੍ਹੇ ਉਥੇ ਹੀ ਵੱਡੀ ਗਿਣਤੀ 'ਚ ਪੰਜਾਬ ਵਿੱਚ ਨਸ਼ਾ ਛੁਡਾਊ ਕੇਂਦਰ ਵੀ ਖੋਲ੍ਹੇ ਗਏ ਹਨ। ਜਿਨ੍ਹਾਂ ਰਾਹੀਂ ਨਸ਼ੇ ਦੇ ਆਦੀ ਨੌਜਵਾਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਸਰਕਾਰੀ ਅਤੇ ਗੈਰ ਸਰਕਾਰੀ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਪੰਜ ਲੱਖ ਨੌਜਵਾਨ ਨਸ਼ਾ ਛਡਾਊ ਕੇਂਦਰਾਂ ਰਾਹੀਂ ਆਪਣਾ ਇਲਾਜ ਕਰਵਾ ਰਹੇ ਹਨ।

ਪਰ ਹਾਲੇ ਵੀ ਬਹੁਤੇ ਨੌਜਵਾਨ ਨਸ਼ਾ ਛੁਡਾਊ ਕੇਂਦਰਾਂ ਵਿਚ ਇਲਾਜ ਲਈ ਦਾਖਲ ਨਹੀਂ ਹੋ ਰਹੇ ਜਿਨ੍ਹਾਂ ਦਾ ਆਂਕੜਾ ਪੰਜਾਬ ਸਰਕਾਰ ਕੋਲ ਨਹੀਂ ਹੈ। ਸੂਬੇ ਅੰਦਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਵੱਲੋਂ ਹਰ ਸਾਲ ਇਨ੍ਹਾਂ ਨਸ਼ਾ ਛੁਡਾਊ ਕੇਂਦਰਾਂ ਲਈ ਕਰੀਬ ਦੱਸ ਕਰੋੜ ਰੁਪਏ ਦੀਆਂ ਦਵਾਈਆਂ ਖਰੀਦੀਆਂ ਜਾ ਰਹੀਆਂ ਹਨ। ਤਾਂ ਜੋ ਨਸ਼ੇ ਛੱਡਣ ਵਾਲੇ ਨੌਜਵਾਨਾਂ ਦਾ ਇਲਾਜ ਸਹੀ ਢੰਗ ਨਾਲ ਕੀਤਾ ਜਾ ਸਕੇ।

ਚਿੱਟੇ ਦੇ ਨਾਲ ਨੌਜਵਾਨ ਤੇਜ਼ੀ ਲਾਗ ਦੇ ਸ਼ਿਕਾਰ ਹੋ ਰਹੇ ਹਨ

ਚਿੱਟੇ ਦੇ ਨਾਲ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਲਾਗ ਦੀਆਂ ਬਿਮਾਰੀਆਂ ਘੇਰ ਦੀਆਂ ਨਜ਼ਰ ਆ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਖੁੱਲ੍ਹੇਆਮ ਸਰਿੰਜਾਂ ਦੇਣ ਦੀ ਕੀਤੀ ਗਈ ਸਖਤੀ ਤੋਂ ਬਾਅਦ ਨਸ਼ੇ ਦੇ ਆਦੀ ਨੌਜਵਾਨਾਂ ਵਰਤੋਂ 'ਚ ਲਿਆਂਦੀਆਂ ਗਈਆਂ ਸਰਿੰਜਾਂ ਨੂੰ ਇਕ ਦੂਸਰੇ ਫਿਰ ਤੋਂ ਵਰਤ ਰਹੇ ਹਨ। ਜਿਸ ਕਾਰਨ ਨੌਜਵਾਨ ਤੇਜ਼ੀ ਨਾਲ ਲਾਗ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋਏ ਹਨ।

ਏਡਜ਼ ਦੇ ਆਂਕੜੇ ਵੀ ਤੇਜ਼ੀ ਨਾਲ ਵਧ ਰਹੇ ਹਨ। ਨਸ਼ੇ ਦੇ ਆਦਿ ਨੌਜਵਾਨਾਂ ਵੱਲੋਂ ਵਰਤੋਂ 'ਚ ਲਿਆਂਦੀਆਂ ਗਈਆਂ ਸਰਿੰਜਾ ਇੱਕ ਦੂਸਰੇ ਦੇ ਲਾਉਣ ਕਾਰਨ ਲਾਗ ਦੀਆਂ ਬਿਮਾਰੀਆਂ ਤੇਜ਼ੀ ਨਾਲ ਫੈਲ ਰਹੀਆਂ ਹਨ। ਨਸ਼ੇ ਦਾ ਇਲਾਜ ਸੰਭਵ ਹੈ ਪਰ ਏਡਜ਼ ਜਿਹੀ ਲਾ ਇਲਾਜ ਬੀਮਾਰੀ 'ਚ ਹੁਣੇ ਨੌਜਵਾਨ ਘਿਰਦੇ ਨਜ਼ਰ ਆ ਰਹੇ ਹਾਂ।

ਦੂਜਿਆਂ ਦੇਸ਼ਾਂ ਤੋਂ ਆ ਰਿਹਾ ਵੱਡੀ ਮਾਤਰਾ 'ਚ ਨਸ਼ਾ

ਪੰਜਾਬ ਸਰਹੱਦੀ ਸੂਬਾ ਹੋਣ ਕਾਰਨ ਈਰਾਨ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵੱਲੋਂ ਨਸ਼ੇ ਦੀ ਸਪਲਾਈ ਲਈ ਇਸਨੂੰ ਗੋਲਡਨ ਰੂਟ ਮੰਨਿਆ ਜਾਂਦਾ ਹੈ। ਦੂਜੇ ਸੂਬਿਆਂ ਤੱਕ ਨਸ਼ਾ ਪਹੁੰਚਾਉਣ ਲਈ ਪੰਜਾਬ ਨੂੰ ਟਰਾਂਜਿਟ ਰੂਟ ਮੰਨੇ ਜਾਣ ਕਾਰਨ ਸੂਬੇ ਅੰਦਰ ਵੱਡੀ ਗਿਣਤੀ 'ਚ ਨਸ਼ੇ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। 2019 'ਚ ਭਾਰਤ ਪਾਕਿਸਤਾਨ ਅਟਾਰੀ ਵਾਹਗਾ ਸਰਹੱਦ ਰਾਹੀਂ ਆਈ ਹੈਰੋਇਨ ਦੀ ਵੱਡੀ ਖੇਪ ਬਰਾਮਦ ਹੋਈ ਸੀ।

ਕਰੀਬ 100 ਕਿਲੋਗ੍ਰਾਮ ਹੈਰੋਇਨ ਕਸਟਮ ਵਿਭਾਗ ਵੱਲੋਂ ਇੰਟੀਗ੍ਰੇਟਿਡ ਚੈੱਕਪੋਸਟ ਰਾਹੀਂ ਪਾਕਿਸਤਾਨ ਤੋਂ ਆਈਆਂ ਛੇ ਸੌ ਬੋਰੀ ਨਮਕ ਵਿੱਚੋਂ ਬਰਾਮਦ ਕੀਤੀ ਗਈ ਸੀ। ਜਿਸ ਦੀ ਇੰਟਰਨੈਸ਼ਨਲ ਮਾਰਕੀਟ ਵਿੱਚ ਕੀਮਤ ਅਰਬਾਂ ਰੁਪਏ ਦੱਸੀ ਗਈ ਸੀ। ਜੋ ਕਿ ਪੰਜਾਬ ਦੇ ਰਸਤਿਓ ਦੂਸਰੇ ਸੂਬਿਆਂ ਵਿੱਚ ਸਪਲਾਈ ਕੀਤੀ ਜਾਣੀ ਸੀ।

ਇਸ ਦੇ ਨਾਲ ਸੀ ਦੂਜੇ ਸੂਬਿਆਂ ਤੋਂ ਪੰਜਾਬ ਨੂੰ ਚਿੱਟੇ ਦੀ ਸਪਲਾਈ ਹੋਣ ਲੱਗੀ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਪੁਲੀਸ ਵੱਲੋਂ ਦਿੱਲੀ ਤੋਂ ਚਿੱਟੇ ਦੀ ਸਪਲਾਈ ਹੋਣ ਸਬੰਧੀ ਕਈ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਅਤੇ ਇਨ੍ਹਾਂ ਵਿੱਚ ਕਈ ਨਾਈਜੀਰੀਅਨ ਵੀ ਪੰਜਾਬ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਨ।

ਇਹ ਵੀ ਪੜ੍ਹੋ:- ਅਰਵਿੰਦ ਕੇਜਰੀਵਾਲ ਦੇ ਘਰ ’ਤੇ ਹਮਲਾ, ਆਪ ਨੇ ਭਾਜਪਾ ’ਤੇ ਲਗਾਇਆ ਦੋਸ਼

ETV Bharat Logo

Copyright © 2024 Ushodaya Enterprises Pvt. Ltd., All Rights Reserved.