ETV Bharat / state

Bathinda News: ਲੁਧਿਆਣਾ ਤੋਂ ਬਾਅਦ ਹੁਣ ਬਠਿੰਡਾ 'ਚ ਹੋਈ ਲੁੱਟ, ਸਾਂਝ ਕੇਂਦਰ 'ਚੋਂ ਉਡਾਈ 20 ਲੱਖ ਦੀ ਨਕਦੀ

author img

By

Published : Jun 17, 2023, 2:59 PM IST

ਬਠਿੰਡਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਵਿੱਚ ਬਣੇ ਸੁਵਿਧਾ ਕੇਂਦਰ ਦੇ ਵਿੱਚ ਕਰੀਬ 20 ਲੱਖ ਰੁਪਏ ਦੀ ਨਗਦੀ ਚੋਰੀ ਹੋਣ ਦੀ ਸੂਚਨਾ ਮਿਲੀ ਹੈ, ਜਿਸ ਨੇ ਕਈ ਸਵਾਲ ਪੁਲਿਸ ਪ੍ਰਸ਼ਾਸ਼ਨ ਦੀ ਮੁਸਤੈਦੀ 'ਤੇ ਖੜੇ ਕੀਤੇ ਨੇ ਕਿਉਂਕਿ ਬਠਿੰਡਾ ਸੁਵਿਧਾ ਕੇਂਦਰ ਦੀ ਐਂਟਰੀ ADGP ਦੇ ਐਂਟਰੀ ਗੇਟ ਆਹਮਣੇ ਸਾਹਮਣੇ ਹਨ।

Bathinda News: After Ludhiana, now robbery happened in Bathinda, theft of lakhs from Sanjh Kendra
Bathinda News : ਲੁਧਿਆਣਾ ਤੋਂ ਬਾਅਦ ਹੁਣ ਬਠਿੰਡਾ 'ਚ ਹੋਈ ਲੁੱਟ,ਸਾਂਝ ਕੇਂਦਰ 'ਚੋਂ ਕੀਤੀ ਲੱਖਾਂ ਦੀ ਚੋਰੀ

Bathinda News : ਲੁਧਿਆਣਾ ਤੋਂ ਬਾਅਦ ਹੁਣ ਬਠਿੰਡਾ 'ਚ ਹੋਈ ਲੁੱਟ,ਸਾਂਝ ਕੇਂਦਰ 'ਚੋਂ ਕੀਤੀ ਲੱਖਾਂ ਦੀ ਚੋਰੀ

ਬਠਿੰਡਾ: ਸੂਬੇ ਵਿਚ ਲਗਾਤਾਰ ਲੁੱਟ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਹਾਲੇ ਲੁਧਿਆਣਾ ਲੁੱਟ ਦੀ ਵਾਰਦਾਤ ਦਾ ਮਸਲਾ ਹਲ ਨਹੀਂ ਹੋਇਆ ਕਿ ਹੁਣ ਬਠਿੰਡਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਵਿੱਚ ਬਣੇ ਸੁਵਿਧਾ ਕੇਂਦਰ ਲੱਖਾਂ ਦੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਇਹ ਘਟਨਾ ਸ਼ਨੀਵਾਰ ਸਵੇਰ ਦੀ ਦੱਸੀ ਜਾ ਰਹੀ ਹੈ ਜਦ ਕਰੀਬ 20 ਲੱਖ ਰੁਪਏ ਦੀ ਨਗਦੀ ਚੋਰੀ ਹੋਣ ਦੀ ਸੂਚਨਾ ਮਿਲੀ। ਇਸ ਵਾਰਦਾਤ ਤੋਂ ਬਾਅਦ ਪੰਜਾਬ ਦੇ ਲਾਅ ਐਂਡ ਆਰਡਰ ਦੀ ਸਥਿਤੀ ਉੱਤੇ ਵੀ ਸਵਾਲ ਉੱਠਣੇ ਲਾਜ਼ਮੀ ਹੈ। ਇਸ ਵਾਰਦਾਤ ਨੇ ਕਈ ਸਵਾਲ ਪੁਲਿਸ ਪ੍ਰਸ਼ਾਸ਼ਨ ਦੀ ਮੁਸਤੈਦੀ 'ਤੇ ਖੜੇ ਕੀਤੇ ਨੇ। ਕਿਉਂਕਿ ਬਠਿੰਡਾ ਸੁਵਿਧਾ ਕੇਂਦਰ ਦੀ ਐਂਟਰੀ ਅਤੇ ਏਡੀਜੀਪੀ ਦੇ ਐਂਟਰੀ ਗੇਟ ਆਹਮਣੇ ਸਾਹਮਣੇ ਤੋਂ ਹੁੰਦੀ ਹੈ।

ਫਿੰਗਰ ਪ੍ਰਿੰਟ ਐਕਸਪਰਟ ਦੀ ਟੀਮ: ਉਥੇ ਹੀ ਪੁਲਿਸ ਦੀ ਨੱਕ ਹੇਠੋਂ ਇੰਨੀਂ ਵੱਡੀ ਵਾਰਦਾਤ ਹੋ ਜਾਣਾ ਚੋਰਾਂ ਦੇ ਬੁਲੰਦ ਹੌਂਸਲਿਆਂ ਦੀ ਨਿਸ਼ਾਨੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਏ. ਡੀ. ਐਮ ਨੇ ਕਿਹਾ ਕਿ ਉਨ੍ਹਾਂ ਨੂੰ ਸਿਕਿਊਰਟੀ ਗਾਰਡ ਦਾ ਫੋਨ ਆਇਆ ਸੀ ਕਿ ਸੁਵਿਧਾ ਕੇਂਦਰ ਵਿੱਚੋਂ ਸ਼ੀਸ਼ਾ ਟੁੱਟਿਆ ਹੋਇਆ ਹੈ ਅਤੇ ਅੰਦਰੋਂ ਕੈਸ਼ ਦੀ ਚੋਰੀ ਹੋਈ ਹੈ। ਜਿਸ ਤੋਂ ਬਾਅਦ ਉਹ ਮੌਕੇ 'ਤੇ ਪਹੁੰਚੇ ਹਨ ਅਤੇ ਪੁਲਿਸ ਨੂੰ ਇਤਲਾਹ ਦਿੱਤੀ ਗਈ। ਪੁਲਿਸ ਪ੍ਰਸ਼ਾਸਨ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈ ਰਿਹਾ ਹੈ। ਫਿੰਗਰ ਪ੍ਰਿੰਟ ਐਕਸਪਰਟ ਦੀ ਟੀਮ ਵੱਲੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ।

ਫੁਟੇਜ਼ ਨੂੰ ਗਾਇਬ ਕਰਨ ਦੇ ਲਈ DVR ਵੀ ਚੋਰੀ ਕਰ ਲਿਆ: ਜ਼ਿਕਰਯੋਗ ਹੈ ਕਿ ਸੁਵਿਧਾ ਕੇਂਦਰ 'ਚ ਜਿੰਮੇਵਾਰੀ ਇਹ ADM ਦੀ ਬਣ ਜਾਂਦੀ ਹੈ। ADM ਨੇ ਇਹ ਵੀ ਦੱਸਿਆ ਸੀਸੀਟੀਵੀ ਕੈਮਰੇ ਦੀ ਫੁਟੇਜ਼ ਨੂੰ ਗਾਇਬ ਕਰਨ ਦੇ ਲਈ DVR ਵੀ ਚੋਰੀ ਕਰ ਲਿਆ ਹੈ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਪੜਤਾਲ ਕਰ ਰਹੀ ਹੈ। ਉਥੇ ਹੀ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਅੱਜ ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕੀ ਬਠਿੰਡਾ ਦੇ ਸੁਵਿਧਾ ਕੇਂਦਰ ਦੇ ਵਿੱਚ ਕਰੀਬ 15 ਤੋਂ 20 ਲੱਖ ਰੁਪਏ ਦੀ ਨਕਦੀ ਚੋਰੀ ਹੋਈ ਹੈ, ਜਿਸ ਨੂੰ ਲੈ ਕੇ ਉਹ ਮੌਕੇ 'ਤੇ ਪਹੁੰਚੇ ਹਨ ਅਤੇ ਪੜਤਾਲ ਕਰ ਰਹੇ ਹਨ। ਖੈਰ ਪੁਲਿਸ ਹੁਣ ਪੜਤਾਲ ਵਿਚ ਜੁਟੀ ਹੋਈ ਹੈ ਅਤੇ ਆਉਣ ਵਾਲੇ ਸਮੇਂ ਵਿਚ ਹੋ ਸਕਦਾ ਹੈ ਮੁਲਜ਼ਮ ਨੂੰ ਕਾਬੂ ਵੀ ਕਰ ਲਿਆ ਜਾਵੇਗਾ ,ਪਰ ਵੱਡਾ ਸਵਾਲ ਇਹ ਹੈ ਕਿ ਸਾਂਝ ਕੇਂਦਰ ਜੋ ਪੁਲਿਸ ਅਧਿਕਾਰੀਆਂ ਦੀ ਨੱਕ ਹੇਠ ਹੈ ਉਥੇ ਵੀ ਲੁੱਟ ਹੋ ਜਾਵੇ ਤਾਂ ਫਿਰ ਲੋਕ ਸਵਾਲ ਕਿਓਂ ਨਾ ਕਰਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.