ETV Bharat / state

ਮੈਟ੍ਰਿਕ ਪਾਸ ਬਲਜਿੰਦਰ ਕੌਰ 700 ਤੋਂ ਵੱਧ ਔਰਤਾਂ ਨੂੰ ਬਣਾ ਰਹੀ ਆਤਮ ਨਿਰਭਰ, ਪੜ੍ਹੋ ਦਿਲਚਸਪ ਕਹਾਣੀ

author img

By ETV Bharat Punjabi Team

Published : Jan 14, 2024, 4:05 PM IST

Self Help Group Sivian : ਬਲਜਿੰਦਰ ਕੌਰ ਬੈਂਕ ਵਿੱਚ ਸੇਵਾਦਾਰ ਹੈ, ਜਿਸ ਨੇ 10 ਸਾਲ ਸਖ਼ਤ ਮਿਹਨਤ ਕਰਦੇ ਹੋਏ ਸੈਲਫ ਹੈਲਪ ਗਰੁੱਪ ਦੀ ਸ਼ੁਰੂਆਤ ਕੀਤੀ। ਇਸ ਗਰੁੱਪ ਵਿੱਚ 3 ਤੋਂ 10 ਅਤੇ ਫਿਰ 10 ਤੋਂ ਔਰਤਾਂ ਦੀ ਗਿਣਤੀ ਵੱਧ 700 ਕਰੀਬ ਹੋ ਗਈ। ਇਨ੍ਹਾਂ ਔਰਤਾਂ ਨੂੰ ਬਲਜਿੰਦਰ ਕੌਰ ਵਲੋਂ ਪਹਿਲਾਂ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਫਿਰ ਰੁਜ਼ਗਾਰ ਜਿਸ ਨਾਲ ਔਰਤਾਂ ਬਹੁਤ ਵਧਾਈ ਕਮਾਈ ਕਰ ਰਹੀਆਂ ਹਨ ਤੇ ਆਤਮ ਨਿਰਭਰ ਬਣ ਰਹੀਆਂ ਹਨ।

Self Help Group Sivian
Self Help Group Sivian

ਮੈਟ੍ਰਿਕ ਪਾਸ ਬਲਜਿੰਦਰ ਕੌਰ 700 ਤੋਂ ਵੱਧ ਔਰਤਾਂ ਨੂੰ ਬਣਾ ਰਹੀ ਆਤਮ ਨਿਰਭਰ

ਬਠਿੰਡਾ : ਘਰ ਦੇ ਹਾਲਾਤਾਂ ਨੂੰ ਬਿਹਤਰ ਕਰਨ ਲਈ ਪਿੰਡ ਸਿਵੀਆਂ ਦੀ ਰਹਿਣ ਵਾਲੀ ਬਲਜਿੰਦਰ ਕੌਰ ਵੱਲੋਂ ਬੈਂਕ ਵਿੱਚ ਬਤੌਰ ਸੇਵਾ ਦੀ ਨੌਕਰੀ ਕਰਨੀ ਸ਼ੁਰੂ ਕੀਤੀ, ਪਰ ਦਸਵੀਂ ਪਾਸ ਬਲਜਿੰਦਰ ਕੌਰ ਦੇ ਸੁਪਨੇ ਵੱਡੇ ਸਨ। ਉਹ ਆਪਣੀ ਜ਼ਿੰਦਗੀ ਵਿੱਚ ਕੁਝ ਵੱਡਾ ਕਰਨਾ ਚਾਹੁੰਦੀ ਸੀ। ਬੈਂਕ ਕਰਮਚਾਰੀਆਂ ਦੇ ਸਹਿਯੋਗ ਨਾਲ ਉਸ ਨੇ ਸੈਲਫ ਹੈਲਪ ਗਰੁੱਪ ਬਣਾ ਔਰਤਾਂ ਨੂੰ ਰੁਜ਼ਗਾਰ ਦੇਣ ਦਾ ਫੈਸਲਾ ਲਿਆ।

ਇੰਝ 700 ਕਰੀਬ ਔਰਤਾਂ ਨੂੰ ਦਿੱਤਾ ਰੁਜ਼ਗਾਰ: ਕਰੀਬ 10 ਸਾਲ ਪਹਿਲਾਂ ਸ਼ੁਰੂ ਕੀਤੇ ਗਏ ਸੈਲਫ ਹੈਲਪ ਗਰੁੱਪ ਦਾ ਜਿੱਥੇ ਉਸ ਦੇ ਘਰਦਿਆ ਨੇ ਵਿਰੋਧ ਕੀਤਾ, ਉੱਥੇ ਹੀ ਪਿੰਡ ਵਾਲਿਆਂ ਨੇ ਵੀ ਸਾਥ ਦੇਣ ਤੋਂ ਕੰਨੀ ਕਤਰਾਉਣਾ ਸ਼ੁਰੂ ਕਰ ਦਿੱਤਾ। ਬਲਜਿੰਦਰ ਕੌਰ ਨੇ ਦ੍ਰਿੜ ਇਰਾਦੇ ਨਾਲ ਆਲੇ ਦੁਆਲੇ ਦੇ ਇਲਾਕੇ ਵਿੱਚੋਂ ਸੈਲਫ ਹੈਲਪ ਗਰੁੱਪ ਬਣਾਏ ਅਤੇ ਬੈਂਕ ਤੋਂ ਲੋਨ ਕਰਵਾ ਕੇ ਉਨ੍ਹਾਂ ਨੂੰ ਟ੍ਰੇਨਿੰਗ ਦੇਣ ਉਪਰੰਤ ਰੁਜ਼ਗਾਰ ਮੁਹਈਆ ਕਰਵਾਇਆ। ਬਲਜਿੰਦਰ ਕੌਰ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੇਂਡੂ ਔਰਤਾਂ ਦੇ ਸਵੈ ਰੁਜ਼ਗਾਰ ਲਈ ਪੰਜਾਬ ਸਰਕਾਰ ਦੁਆਰਾ ਸੈਲਫ ਹੈਲਪ ਗਰੁੱਪ ਬਣਾ ਕੇ ਚਲਾਈ ਗਈ। ਇਸ ਸਕੀਮ ਅਧੀਨ ਜ਼ਿਲ੍ਹਾ ਬਠਿੰਡਾ ਦੇ ਪਿੰਡ ਸਿਵੀਆਂ ਵਿੱਚ 700 ਤੋਂ ਵੱਧ ਔਰਤਾਂ ਨੂੰ ਸਵੈ ਰੁਜ਼ਗਾਰ ਦਿਤਾ ਗਿਆ ਜਿਸ ਨਾਲ ਇੱਕ ਔਰਤ ਨੂੰ ਲਗਭਗ 12 ਹਜ਼ਾਰ ਤੋਂ ਲੈ ਕੇ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੱਕ ਦੀ ਆਮਦਨ ਹੋ ਰਹੀ ਹੈ।

Self Help Group Sivian
ਬਲਜਿੰਦਰ ਕੌਰ

ਇਨ੍ਹਾਂ ਕੰਮਾਂ ਦੀ ਸਿਖਲਾਈ ਦਿੱਤੀ ਜਾਂਦੀ: ਪਿੰਡ ਸਿਵੀਆਂ ਦੀ ਬਲਜਿੰਦਰ ਕੌਰ ਜੋ ਕਿ ਇੱਕ ਬੈਂਕ ਵਿੱਚ ਸੇਵਾਦਾਰ ਦਾ ਕੰਮ ਕਰਦੀ ਹੈ, ਨੇ ਦੱਸਿਆ ਕਿ ਮੇਰੇ ਕੋਲ ਹੁਣ ਤੱਕ 723 ਤੋਂ ਵੱਧ ਔਰਤਾਂ ਵੱਖ ਵੱਖ ਕੰਮ ਕਰਦੀਆਂ ਹਨ। ਹਰ ਰੋਜ਼ 300 ਤੋਂ ਲੈ ਕੇ 350 ਰੁਪਏ ਤੱਕ ਸਿਲਾਈ, ਕਢਾਈ, ਮੰਜੇ ਬੁਣਨਾ, ਬੇਕਰੀ ਅਤੇ ਪਾਰਲਰ ਆਦਿ ਦਾ ਕੰਮ ਕਰੀਆਂ ਹਨ। ਇਹ ਔਰਤਾਂ ਆਮ ਘਰਾਂ ਦੀਆਂ ਔਰਤਾਂ ਹਨ, ਜਿਨ੍ਹਾਂ ਨੇ ਇੱਥੇ ਹੀ ਇੱਕ ਮਹੀਨਾ ਟ੍ਰੇਨਿੰਗ ਲਈ ਅਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਸੰਸਥਾ ਨੇ ਸਿਲਾਈ ਮਸ਼ੀਨਾਂ ਦਿੱਤੀਆਂ। ਹੁਣ ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੀਆਂ ਯੂਨੀਫਾਰਮ ਬਣਾਉਣ ਦਾ ਕੰਮ ਦੇ ਦਿੱਤਾ ਹੈ। ਲਗਭਗ 20 ਹਜ਼ਾਰ ਤੋਂ ਉੱਤੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਦੀਆਂ ਵਰਦੀਆਂ ਸਿਲਾਈ ਕਰਕੇ ਦਿੱਤੀਆਂ ਜਾਣਗੀਆਂ। ਉਨ੍ਹਾਂ ਨੂੰ ਰੁਜ਼ਗਾਰ ਵੀ ਮਿਲਿਆ ਹੈ ਅਤੇ ਹਿੰਮਤ ਵੀ ਮਿਲੀ ਹੈ।

ਉੱਥੇ ਕੰਮ ਕਰਨ ਆਉਣ ਔਰਤ ਨੇ ਦੱਸਿਆ ਕਿ ਉਹ ਇਸ ਗਰੁੱਪ ਨਾਲ ਜੁੜ ਕੇ ਬਹੁਤ ਖੁਸ਼ ਹੈ। ਉਸ ਨੂੰ ਜਿੱਥੇ ਰੁਜ਼ਗਾਰ ਮਿਲਿਆ ਹੈ, ਉੱਥੇ ਹੀ ਆਪਣੀ ਵੱਖਰੀ ਪਛਾਣ ਮਿਲੀ ਹੈ।

ਮੈਂ ਘਰ ਵਿੱਚ ਪਹਿਲਾਂ ਸਿਲਾਈ ਕਰਦੀ ਸੀ। ਹੁਣ ਮੈਂ ਇੱਕ ਸਾਲ ਪਹਿਲਾਂ ਇਸ ਗਰੁੱਪ ਨਾਲ ਜੁੜੀ ਜਿਸ ਨਾਲ ਮੈਨੂੰ ਬਹੁਤ ਫਾਇਦਾ ਮਿਲਿਆ ਹੈ। ਹੁਣ ਬੈਂਕ ਤੋਂ ਹੀ ਘੱਟ ਵਿਆਜ ਦਰ ਉੱਤੇ ਲੋਨ ਆਸਾਨੀ ਨਾਲ ਮਿਲ ਜਾਂਦਾ ਹੈ। ਦੂਜਾ, ਇਸ ਗਰੁੱਪ ਰਾਹੀਂ ਵਧੀਆ ਟ੍ਰੇਨਿੰਗ ਲਈ ਅਤੇ ਹੁਣ ਕੰਮ ਕਰ ਰਹੇ ਹਾਂ। ਸਾਨੂੰ ਵਧੀਆਂ ਆਮਦਨ ਵੀ ਹੋ ਰਹੀ ਹੈ। ਭਵਿੱਖ ਵਿੱਚ ਇਸ ਗਰੁੱਪ ਨੂੰ ਹੋਰ ਵਧਾਉਣਾ ਹੀ ਰਣਨੀਤੀ ਹੋਵੇਗੀ।

- ਹਰਪ੍ਰੀਤ ਕੌਰ, ਸੈਲਫ ਹੈਲਪ ਗਰੁੱਪ ਦੀ ਮੈਂਬਰ

ਪੰਜਾਬ ਭਰ ਦੀਆਂ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਦਾ ਸੁਪਨਾ: ਬਲਜਿੰਦਰ ਕੌਰ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਕਈ ਤਾਂ ਅਜਿਹੀਆਂ ਹਨ, ਜਿੰਨ੍ਹਾਂ ਦੇ ਆਰਥਿਕ ਹਾਲਾਤ ਬਹੁਤੇ ਚੰਗੇ ਨਹੀਂ ਸਨ, ਪਰ ਸੈਲਫ ਹੈਲਪ ਗਰੁੱਪਾਂ ਰਾਹੀਂ ਮਿਲ ਰਹੇ ਰੁਜ਼ਗਾਰ ਕਾਰਨ ਅੱਜ ਉਹ ਆਪਣੀ ਵਧੀਆ ਜਿੰਦਗੀ ਗੁਜ਼ਰ ਬਸਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਕਾਰਨ ਉਹ ਇਨ੍ਹਾਂ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਵਿੱਚ ਸਫਲ ਹੋਈ ਹੈ ਅਤੇ ਉਸ ਦਾ ਟੀਚਾ ਹੈ ਕਿ ਉਹ ਪੰਜਾਬ ਭਰ ਵਿੱਚ ਔਰਤਾਂ ਨੂੰ ਆਤਮ ਨਿਰਭਰ ਬਣਾਵੇ ਅਤੇ ਆਪਣੇ ਪਿੰਡ ਦਾ ਨਾਮ ਉਚਾ ਕਰੇ। ਬਲਜਿੰਦਰ ਕੌਰ ਹੁਣ ਵੀ ਬਤੌਰ ਸੇਵਾਦਾਰ ਬੈਂਕ ਵਿੱਚ ਨੌਕਰੀ ਕਰ ਰਹੀ ਹੈ ਅਤੇ ਇਸ ਦੇ ਨਾਲ ਹੀ, ਉਹ ਹੈਲਪ ਗਰੁੱਪਾਂ ਰਾਹੀਂ ਔਰਤਾਂ ਨੂੰ ਰੁਜ਼ਗਾਰ ਮੁਹਈਆ ਕਰਵਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.