ETV Bharat / state

ਬੁਲਟ ਜਾਂ ਥਾਰ ਦੀ ਥਾਂ ਨੌਜਵਾਨ ਨੇ ਖਰੀਦੇ ਝੋਟੇ, ਰੋਜ਼ਾਨਾ ਹਜ਼ਾਰਾ ਦੀ ਕਮਾਈ ਕਰ ਰਿਹਾ ਨੌਜਵਾਨ

author img

By

Published : Nov 7, 2022, 7:41 PM IST

A young man is earning lakhs by selling animal manure at Bathinda
ਬੁਲਟ ਜਾਂ ਥਾਰ ਦੀ ਥਾਂ ਨੌਜਵਾਨ ਨੇ ਖਰੀਦੇ ਝੋਟੇ, ਰੋਜ਼ਾਨਾ ਹਜ਼ਾਰਾ ਦੀ ਕਮਾਈ ਕਰ ਰਿਹਾ ਨੌਜਵਾਨ

ਬਠਿੰਡਾ ਵਿੱਚ ਗੁਰਪ੍ਰੀਤ ਨਾਂਅ ਦਾ ਨੌਜਵਾਨ ਝੋਟਿਆਂ ਦਾ ਸੀਮਨ (Good earnings by selling male buffalo cemen) ਵੇਚ ਕੇ ਜਿੱਥੇ ਚੰਗੀ ਕਮਾਈ ਕਰ ਰਿਹਾ ਉੱਥੇ ਹੀ ਝੋਟਿਆਂ ਕਰਕੇ ਉਸ ਦਾ ਸੂਬੇ ਭਰ ਵਿੱਚ ਨਾਂਅ ਮਸ਼ਹੂਰ ਹੋਇਆ ਹੈ। ਨੌਜਵਾਨ ਦਾ ਕਹਿਣਾ ਹੈ ਕਿ ਉਹ ਝੋਟਿਆਂ ਦਾ ਸੀਮਨ ਵੇਚ ਕੇ ਰੋਜ਼ਾਨਾ ਹਜ਼ਾਰਾਂ ਰੁਪਏ ਦੀ ਕਮਾਈ ਕਰਦਾ ਹੈ।

ਬਠਿੰਡਾ: ਅੱਜ ਦੀ ਨੌਜਵਾਨ ਪੀੜ੍ਹੀ ਜਿਥੇ ਆਪਣੇ ਚੰਗੇ ਭਵਿੱਖ ਦੀ ਤਲਾਸ਼ ਵਿੱਚ ਵਿਦੇਸ਼ ਦਾ ਰੁਖ਼ ਕਰ ਰਹੀਆਂ ਉਥੇ ਹੀ ਬਠਿੰਡਾ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਆਪਣੇ ਨੇ ਸ਼ੌਂਕ ਨੂੰ ਹੁਣ ਕਾਰੋਬਾਰ ਵਿਚ ਤਬਦੀਲ ਕਰ ਲਿਆ ਹੈ ।ਪੰਜਾਬੀ ਜਿੱਥੇ ਆਪਣੇ ਵੱਖਰੇ ਸ਼ੌਕ ਬੋਲਟ ਅਤੇ ਥਾਰ ਲਈ ਜਾਣੇ ਜਾਂਦੇ ਹਨ ਉਥੇ ਹੀ ਬਠਿੰਡਾ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਵੱਲੋਂ ਝੋਟਿਆਂ ਦਾ ਕਾਰੋਬਾਰ ਸ਼ੁਰੂ (Gurpreet started the business of male buffalo) ਕੀਤਾ ਗਿਆ ਹੈ।

ਬੁਲਟ ਜਾਂ ਥਾਰ ਦੀ ਥਾਂ ਨੌਜਵਾਨ ਨੇ ਖਰੀਦੇ ਝੋਟੇ, ਰੋਜ਼ਾਨਾ ਹਜ਼ਾਰਾ ਦੀ ਕਮਾਈ ਕਰ ਰਿਹਾ ਨੌਜਵਾਨ

ਉਸ ਵੱਲੋਂ ਜਿੱਥੇ ਆਪਣੇ ਘਰ ਵਿੱਚ ਦੋ ਝੋਟੇ ਰੱਖ ਕੇ ਉਨ੍ਹਾਂ ਦਾ ਸੀਮਨ ਵੇਚਿਆ ਜਾਂਦਾ ਹੈ ਉੱਥੇ ਹੀ ਉਸ ਦੇ ਇਸ ਕਾਰੋਬਾਰ ਦੀ ਚਰਚਾ ਹੁਣ ਕਈ ਸੂਬਿਆਂ ਵਿੱਚ (discussion of business started happening in states) ਹੋਣ ਲੱਗੀ ਹੈ। ਗੁਰਪ੍ਰੀਤ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਨੂੰ ਸ਼ੁਰੂ ਤੋਂ ਹੀ ਪਸ਼ੂ ਰੱਖਣ ਦਾ ਸ਼ੌਂਕ ਸੀ ਇਸ ਦੇ ਚੱਲਦੇ ਉਸ ਵੱਲੋਂ ਇਕ ਝੋਟਾ ਪਾਲਿਆ ਗਿਆ ਅਤੇ ਇੱਕ ਝੋਟਾ ਪੰਜ ਲੱਖ ਰੁਪਏ ਦਾ ਖਰੀਦ ਕੇ ਖੁੱਦ ਤਿਆਰ ਕੀਤਾ ਗਿਆ ਅਤੇ ਹੁਣ ਉਹ ਇਨ੍ਹਾਂ ਝੋਟਿਆਂ ਦਾ ਸੀਮਨ ਵੇਚ ਕੇ ਰੋਜ਼ਾਨਾ ਹਜ਼ਾਰਾਂ ਰੁਪਏ ਦੀ ਕਮਾਈ ਕਰ ਰਿਹਾ ਹੈ।

ਗੁਰਪ੍ਰੀਤ ਨੇ ਦੱਸਿਆ ਕਿ ਇਨ੍ਹਾਂ ਝੋਟਿਆਂ ਦੀ ਰੋਜ਼ਾਨਾ ਦੇ ਖ਼ਰਾਕ ਉੱਤੇ ਪੰਦਰਾਂ ਸੌ ਰੁਪਏ ਤੱਕ ਦਾ ਖਰਚਾ ਆਉਂਦਾ ਹੈ ਝੋਟਿਆਂ ਨੂੰ ਸਵੇਰੇ ਉਹ ਸੈਰ ਲਈ ਬਾਹਰ ਲੈ ਕੇ ਜਾਂਦੇ ਹਨ ਤਾਂ ਜੋ ਇਨ੍ਹਾਂ ਦੇ ਅੰਗ ਪੈਰ ਖੁੱਲ੍ਹਣ ਇਨ੍ਹਾਂ ਦੀ ਖ਼ੁਰਾਕ ਭਾਵੇਂ ਬਹੁਤ ਥੋੜ੍ਹੀ ਹੈ ਪਰ ਇਸੇ ਦੇਖਭਾਲ ਬਹੁਤ ਜ਼ਿਆਦਾ ਭਾਲਦੇ ਹਨ।

ਗੁਰਪ੍ਰੀਤ ਨੇ ਦੱਸਿਆ ਕਿ ਉਹ ਪਸ਼ੂਆਂ ਦੀ ਸਾਂਭ ਸੰਭਾਲ ਸਬੰਧੀ ਕੋਰਸ (Animal Husbandry Course) ਕਰ ਰਹੇ ਹਨ ਅਤੇ ਇਸਦੇ ਨਾਲ ਹੀ ਉਸ ਵੱਲੋਂ ਝੋਟਿਆਂ ਦਾ ਕਾਰੋਬਾਰ ਲਗਾਤਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ੁਰੂ ਸ਼ੁਰੂ ਵਿਚ ਇਸ ਕਾਰੋਬਾਰ ਕਾਰਨ ਉਸ ਦੇ ਯਾਰਾਂ ਦੋਸਤਾਂ ਨੇ ਮਜ਼ਾਕ ਉਡਾਇਆ ਪਰ ਅੱਜ ਇਸ ਕਾਰੋਬਾਰ ਕਾਰਨ ਉਸ ਨੇ ਆਪਣਾ ਨਾਮ ਬਣਾਇਆ ਹੈ।

ਇਹ ਵੀ ਪੜ੍ਹੋ: ਸ਼ਹਿਣਾ ਲੁੱਟ ਖੋਹ ਤੇ ਕਤਲ ਦਾ ਗੁਆਂਢੀ ਹੀ ਨਿਕਲਿਆ ਮਾਸਟਰ ਮਾਈਂਡ, ਛੇ ਮੁਲਜ਼ਮ ਕਾਬੂ

ਗੁਰਪ੍ਰੀਤ ਨੇ ਅੱਗੇ ਕਿਹਾ ਕਿ ਝੋਟਿਆਂ ਦੇ ਸੀਮਨ ਦੇ ਇੰਜੈਕਸ਼ਨ (Injections of cemen were prepared) ਤਿਆਰ ਕਰਵਾਏ ਗਏ ਹਨ ਜੋ ਕਿ 200 ਰੁਪਏ ਪ੍ਰਤੀ ਯੂਨਿਟ ਵੇਚੇ ਜਾ ਰਹੇ ਹਨ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵਿਦੇਸ਼ ਜਾਣ ਦੀ ਬਜਾਏ ਪੰਜਾਬ ਵਿੱਚ ਹੀ ਰਹਿ ਕੇ ਆਪਣਾ ਕਾਰੋਬਾਰ ਕਰਨ ਅਤੇ ਕਿਸੇ ਵੀ ਕੰਮ ਨੂੰ ਕਰਨ ਵਿੱਚ ਕਿਸੇ ਤਰ੍ਹਾਂ ਦੀ ਕੋਈ ਸ਼ਰਮ ਨਾ ਕਰਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.