ETV Bharat / state

ਸ਼ਹਿਣਾ ਲੁੱਟ ਖੋਹ ਤੇ ਕਤਲ ਦਾ ਗੁਆਂਢੀ ਹੀ ਨਿਕਲਿਆ ਮਾਸਟਰ ਮਾਈਂਡ, ਛੇ ਮੁਲਜ਼ਮ ਕਾਬੂ

author img

By

Published : Nov 7, 2022, 5:29 PM IST

ਬਰਨਾਲਾ ਜ਼ਿਲ੍ਹੇ ਦੇ ਕਸਬਾ ਸ਼ਹਿਣਾ ਵਿਖੇ ਹੋਈ ਲੁੱਟਖੋਹ ਤੇ ਕਤਲ ਦੀ ਵਾਰਦਾਤ ਦਾ ‘ਮਾਸਟਰ ਮਾਈਂਡ’ ਪਰਿਵਾਰ ਦਾ ਗੁਆਂਢੀ ਹੀ ਨਿਕਲਿਆ ਹੈ। ਜਿਸ ਨੇ ਆਪਣੇ ਹੋਰ ਸਾਥੀਆਂ ਨੂੰ ਨਾਲ ਲੈ ਕੇ ਵਾਰਦਾਤ ਨੂੰ ਅੰਜ਼ਾਮ ਦਿੱਤਾ। ਪੁਲਿਸ ਵੱਲੋਂ ਮਾਮਲੇ ਨੂੰ ਸੁਲਝਾਉਂਦਿਆਂ 6 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। Barnala latest news in Punjabi.Latest news of NRI murder case in Barnala.

The police arrested six people in the case of the murder of an elderly NRI woman at Shehna in Barnala
The police arrested six people in the case of the murder of an elderly NRI woman at Shehna in Barnala

ਬਰਨਾਲਾ: 3 ਨਵੰਬਰ ਨੂੰ ਬਰਨਾਲਾ ਜ਼ਿਲ੍ਹੇ ਦੇ ਕਸਬਾ ਸ਼ਹਿਣਾ ਵਿਖੇ ਹੋਈ ਲੁੱਟਖੋਹ ਤੇ ਕਤਲ ਦੀ ਵਾਰਦਾਤ ਦਾ ‘ਮਾਸਟਰ ਮਾਈਂਡ’ ਪਰਿਵਾਰ ਦਾ ਗੁਆਂਢੀ ਹੀ ਨਿਕਲਿਆ ਹੈ। ਜਿਸ ਨੇ ਆਪਣੇ ਹੋਰ ਸਾਥੀਆਂ ਨੂੰ ਨਾਲ ਲੈ ਕੇ ਵਾਰਦਾਤ ਨੂੰ ਅੰਜ਼ਾਮ ਦਿੱਤਾ। ਪੁਲਿਸ ਵੱਲੋਂ ਮਾਮਲੇ ਨੂੰ ਸੁਲਝਾਉਂਦਿਆਂ 6 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। Barnala latest news in Punjabi.Latest news of NRI murder case in Barnala.

The police arrested six people in the case of the murder of an elderly NRI woman at Shehna in Barnala

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ 3 ਨਵੰਬਰ ਨੂੰ ਜ਼ਿਲੇ ਦੇ ਕਸਬਾ ਸ਼ਹਿਣਾ ਵਿਖੇ ਕੈਨੇਡਾ ਤੋਂ ਆਏ ਇੱਕ ਪਰਿਵਾਰ ਦੇ ਘਰ ਲੁੱਟ- ਖੋਹ ਅਤੇ ਪਰਿਵਾਰ ਦੀ ਬਜ਼ੁਰਗ ਔਰਤ ਦੇ ਕਤਲ ਹੋਣ ਦਾ ਇਤਲਾਹ ਮਿਲੀ ਸੀ। ਜਿਸ ’ਚ ਪੁਲਿਸ ਵੱਲੋਂ ਘਟਨਾ ਸਥਾਨ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਸੀ। ਜਿਸ ਨੂੰ ਪੁਲਿਸ ਵੱਲੋਂ 24 ਘੰਟਿਆਂ ਅੰਦਰ ਹੀ ਹੱਲ ਕਰ ਲਿਆ ਗਿਆ ਹੈ। ਉਨਾਂ ਦੱਸਿਆ ਕਿ ਐਨਆਰਆਈ ਲਛਮਣ ਸਿੰਘ ਰਿਟਾਇਰਡ ਹੈਡ ਮਾਸਟਰ ਦੇ ਘਰ ਲੁੱਟ-ਖੋਹ ਕਰਨ ਦੀ ਯੋਜਨਾ ਇਨਾਂ ਦੇ ਗੁਆਂਢੀ ਹਰਬੰਸ ਸਿੰਘ ਉਰਫ਼ ਬੰਸੀ ਵੱਲੋਂ ਹੀ ਬਣਾਈ ਗਈ ਸੀ। ਜਿਸ ਨੇ ਪਿੰਡ ਦੇ ਵਸਨੀਕ ਆਪਣੇ 5 ਹੋਰ ਨੂੰ ਨਾਲ ਲੈ ਕੇ ਉਕਤ ਵਾਰਦਾਤ ਨੂੰ ਅੰਜ਼ਾਮ ਦਿੱਤਾ।

The police arrested six people in the case of the murder of an elderly NRI woman at Shehna in Barnala
The police arrested six people in the case of the murder of an elderly NRI woman at Shehna in Barnala

ਇਸੇ ਤਹਿਤ ਜ਼ਿਲਾ ਪੁਲਿਸ ਮੁਖੀ ਮੁਤਾਬਿਕ ਹਰਬੰਸ ਸਿੰਘ ਉਰਫ਼ ਬੰਸੀ ਦੇ ਹਰਜਿੰਦਰ ਸਿੰਘ ਉਰਫ਼ ਸੁੱਖਾ, ਗੁਰਦੀਪ ਸਿੰਘ ਉਰਫ਼ ਦੀਪਾ, ਸਤਵਿੰਦਰ ਸਿੰਘ ਉਰਫ਼ ਸੱਤਾ ਤੇ ਸੁਖਪ੍ਰੀਤ ਸਿੰਘ ਉਰਫ਼ ਸੁੱਖੀ ਵਾਸੀਆਨ ਕਸਬਾ ਸ਼ਹਿਣਾ ਨੂੰ ਕਾਬੂ ਕੀਤਾ ਗਿਆ ਹੈ। ਜਿੰਨਾਂ ਪਾਸੋਂ ਚੋਰੀ ਕੀਤੇ ਗਏ ਸਮਾਨ ’ਚ 7 ਤੋਲੇ ਦਾ ਸੋਨੇ ਦਾ ਕੜਾ, 4 ਤੋਲੇ ਦੀਆਂ ਦੋ ਸੋਨੇ ਦੀਆਂ ਚੂੜੀਆਂ, 5500 ਰੁਪਏ ਦੀ ਨਕਦੀ, ਇੱਕ ਲੱਖ ਰੁਪਏ ਦੀ ਕੀਮਤ ਦੀ ਰੈਡੋ ਦੀ ਘੜੀ ਤੇ ਇੱਕ ਸਪਲੈਂਡਰ ਮੋਟਰ ਸਾਇਕਲ ਵੀ ਬਰਾਮਦ ਕਰ ਲਿਆ ਗਿਆ ਹੈ। ਉਨਾਂ ਇਹ ਵੀ ਦੱਸਿਆ ਕਿ ਗਿ੍ਰਫ਼ਤਾਰ ਦੋਸ਼ੀਆਂ ਵਿਰੁੱਧ ਪਹਿਲਾਂ ਵੀ ਵੱਖ ਵੱਖ ਥਾਣੇਆਂ ਵਿੱਚ 25 ਮਾਮਲੇ ਦਰਜ ਹਨ। ਜਦਕਿ ਗੁਰਦੀਪ ਸਿੰਘ ’ਤੇ ਲੁੱਟ- ਖੋਹ ਤੇ ਕਤਲ ਦਾ ਪਹਿਲਾ ਮਾਮਲਾ ਦਰਜ਼ ਕੀਤਾ ਗਿਆ ਹੈ।

The police arrested six people in the case of the murder of an elderly NRI woman at Shehna in Barnala
The police arrested six people in the case of the murder of an elderly NRI woman at Shehna in Barnala

ਇਸੇ ਦੌਰਾਨ ਵਾਰਦਾਤ ਦੇ ਮਾਸਟਰ ਮਾਈਂਡ ਹਰਬੰਸ ਸਿੰਘ ਉਰਫ਼ ਬੰਸੀ ਨੇ ਕਿਹਾ ਕਿ ਉਨਾਂ ਨੇ 2 ਘੰਟੇ ਪਹਿਲਾਂ ਹੀ ਲੁੱਟ ਖੋਹ ਦੀ ਯੋਜਨਾਂ ਬਣਾਈ ਸੀ। ਜਿਸ ਦੌਰਾਨ ਉਹਨਾਂ ਦੀ ਕਤਲ ਕਰਨ ਦੀ ਕੋਈ ਮਨਸ਼ਾ ਨਹੀ ਸੀ। ਪਰ ਔਰਤ ਵੱਲੋਂ ਉਨਾਂ ਦੀ ਪਛਾਣ ਕਰ ਲਏ ਜਾਣ ਕਾਰਨ ਉਨਾਂ ਵੱਲੋਂ ਉਸਦਾ ਮੂੰਹ ਜਿਆਦਾ ਦਬਾਇਆ ਗਿਆ। ਜਿਸ ਨਾਲ ਸਾਹ ਘੁੱਟਣ ਕਾਰਨ ਉਸਦੀ ਮੌਤ ਹੋ ਗਈ। ਉਨਾਂ ਕਿਹਾ ਕਿ ‘ਸਭ ਤੋਂ ਵੱਧ ਪਛਤਾਵਾ ਹੈ, ਇਸ ਤੋਂ ਵੱਡਾ ਪਾਪ ਕੀ ਹੋਵੇਗਾ।’

ਇਹ ਵੀ ਪੜ੍ਹੋ: PRTC ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਦੀ ਕਿਲੋਮੀਟਰ ਸਕੀਮ ਦਾ ਵਿਰੋਧ

ETV Bharat Logo

Copyright © 2024 Ushodaya Enterprises Pvt. Ltd., All Rights Reserved.