ETV Bharat / state

ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਪਾਣੀ ਵਾਲੀ ਟੈਂਕੀ 'ਤੇ ਚੜੇ ਸਿੱਖ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

author img

By

Published : Apr 10, 2022, 6:05 PM IST

ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਪਾਣੀ ਵਾਲੀ ਟੈਂਕੀ 'ਤੇ ਚੜੇ ਸਿੱਖ
ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਪਾਣੀ ਵਾਲੀ ਟੈਂਕੀ 'ਤੇ ਚੜੇ ਸਿੱਖ

ਬਰਨਾਲਾ ਦੇ ਧਨੌਲਾ ਦੀ ਪਸ਼ੂ ਮੰਡੀ ਵਿੱਚ ਕੁੱਝ ਸਿੱਖ ਜੱਥੇਬੰਦੀਆਂ ਦੇ ਪਾਣੀ ਵਾਲੀ ਟੈਂਕੀ ਤੇ ਚੜ ਗਏ, ਜਿਸ ਨਾਲ ਜਿਲ੍ਹੇ ਪ੍ਰਸ਼ਾਸ਼ਨ ਨੂੰ ਭਾਜੜ ਪੈ ਗਈ। ਟੈਂਕੀ ਤੇ ਚੜੇ ਸਿੱਖਾਂ ਵੱਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ।

ਬਰਨਾਲਾ: ਬਰਨਾਲਾ ਦੇ ਧਨੌਲਾ ਦੀ ਪਸ਼ੂ ਮੰਡੀ ਵਿੱਚ ਕੁੱਝ ਸਿੱਖ ਜੱਥੇਬੰਦੀਆਂ ਦੇ ਪਾਣੀ ਵਾਲੀ ਟੈਂਕੀ ਤੇ ਚੜ ਗਏ, ਜਿਸ ਨਾਲ ਜਿਲ੍ਹੇ ਪ੍ਰਸ਼ਾਸ਼ਨ ਨੂੰ ਭਾਜੜ ਪੈ ਗਈ। ਟੈਂਕੀ ਤੇ ਚੜੇ ਸਿੱਖਾਂ ਵੱਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ।

ਪਿਛਲੇ ਕਰੀਬ 70 ਦਿਨ੍ਹਾਂ ਤੋਂ ਉਹਨਾਂ ਵੱਲੋਂ ਬੰਦੀ ਸਿੰਘ ਰਿਹਾਈ ਮੋਰਚਾ ਧਨੌਲਾ ਦੇ ਬੱਸ ਅੱਡੇ ਤੇ ਲਗਾਇਆ ਹੋਇਆ ਹੈ। ਪ੍ਰਸਾਸ਼ਨ ਅਤੇ ਸਰਕਾਰ ਵੱਲੋਂ ਕੋਈ ਸੁਣਵਾਈ ਨਾ ਕਰਨ ਤੋਂ ਦੁਖੀ ਮੋਰਚਾਕਾਰੀਆਂ ਵੱਲੋਂ ਪਾਣੀ ਵਾਲੀ ਟੈਂਕੀ ਤੇ ਚੜ ਕੇ ਆਪਣਾ ਰੋਸ ਜਤਾਇਆ ਗਿਆ।

ਇਸ ਸਬੰਧੀ ਗੱਲਬਾਤ ਕਰਦਿਆਂ ਟੈਂਕੀ ਤੇ ਚੜੇ ਜਗਦੀਪ ਸਿੰਘ ਚੀਮਾ ਨੇ ਦੱਸਿਆ ਕਿ ਉਹ ਪਿਛਲੇ ਢਾਈ ਮਹੀਨਿਆਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਧਨੌਲਾ ਦੇ ਬੱਸ ਅੱਡੇ ਤੇ ਮੋਰਚਾ ਲਗਾਈ ਬੈਠੇ ਸਨ। ਇਸ ਦੌਰਾਨ ਕਿਸੇ ਵੀ ਪ੍ਰਸ਼ਾਸਨਿਕ ਜਾਂ ਸਰਕਾਰ ਦੇ ਨੁਮਾਇੰਦੇ ਨੇ ਗੱਲ ਤੱਕ ਨਹੀਂ ਕੀਤੀ ਗਈ।

ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਪਾਣੀ ਵਾਲੀ ਟੈਂਕੀ 'ਤੇ ਚੜੇ ਸਿੱਖ

ਸਾਡੀ ਕੋਈ ਸੁਣਵਾਈ ਨਾ ਹੋਣ ਤੋਂ ਦੁਖੀ ਹੋ ਕੇ ਪਾਣੀ ਵਾਲੀ ਟੈਂਕੀ ਤੇ ਚੜਨਾ ਪਿਆ ਹੈ। ਉਹਨਾਂ ਕਿਹਾ ਕਿ ਅਸੀਂ ਆਪਣੇ ਜੇਲ੍ਹਾਂ ਵਿੱਚ ਬੰਦ ਸਿੱਖਾਂ ਦੀ ਜਾਇਜ਼ ਮੰਗ ਕਰ ਰਹੇ ਹਾਂ। ਇਸ ਤਹਿਤ ਕੇਂਦਰ ਸਰਕਾਰ ਨੇ 2019 ਵਿੱਚ ਇੱਕ ਨੋਟੀਫਿ਼ਕੇਸ਼ਨ ਜਾਰੀ ਕੀਤਾ ਸੀ।

ਜਿਸ ਵਿੱਚ ਸਜ਼ਾ ਪੂਰੀ ਕਰ ਚੁੱਕੇ 8 ਸਿੱਖ ਬੰਦੀਆਂ ਨੂੰ ਰਿਹਾਅ ਕਰਨ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫ਼ਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕਰਨ ਦਾ ਫ਼ੈਸਲਾ ਕੀਤਾ ਸੀ। ਪਰ ਅਜੇ ਤੱਕ ਉਸ ਉਪਰ ਕੋਈ ਅਮਲ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਨਾ ਤਾਂ ਕੇਂਦਰ ਸਰਕਾਰ ਦਾ ਸਿੱਖਾਂ ਪ੍ਰਤੀ ਕੋਈ ਰਵੱਈਆ ਚੰਗਾ ਹੈ ਅਤੇ ਨਾ ਹੀ ਰਾਜ ਸਰਕਾਰ ਦਾ ਰਵੱਈਆ ਸਿੱਖਾਂ ਦੇ ਹੱਕ ਵਿੱਚ ਹੈ।

ਉਥੇ ਹੀ ਦਿੱਲੀ ਦੀ ਕੇਜਰੀਵਾਲ ਸਰਕਾਰ ਵੀ ਸਿੱਖਾਂ ਦੇ ਉਲਟ ਹੈ ਕਿਉਂਕਿ ਤਿੰਨ ਵਾਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਫ਼ਾਈਲ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਦੇ ਟੇਬਲ ਤੇ ਜਾ ਚੁੱਕੀ ਹੈ ਪਰ ਇਸ ਦੇ ਬਾਵਜੂਦ ਭੁੱਲਰ ਨੂੰ ਕੇਜਰੀਵਾਲ ਸਰਕਾਰ ਰਿਹਾਅ ਨਹੀਂ ਕਰ ਰਹੀ।

ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਪਾਣੀ ਵਾਲੀ ਟੈਂਕੀ 'ਤੇ ਚੜੇ ਸਿੱਖ
ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਪਾਣੀ ਵਾਲੀ ਟੈਂਕੀ 'ਤੇ ਚੜੇ ਸਿੱਖ

ਉਹਨਾਂ ਕਿਹਾ ਕਿ ਬਾਪੂ ਸੂਰਤ ਸਿੰਘ ਖਾਲਸਾ ਪਿਛਲੇ ਸਵਾ 7 ਸਾਲ ਤੋਂ ਭੁੱਖ ਹੜਤਾਲ ਤੇ ਬੈਠੇ ਹਨ, ਜੋ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ। ਪਰ ਸਰਕਾਰੀ ਜ਼ਬਰ ਤਹਿਤ ਉਹਨਾਂ ਨੂੰ ਧੱਕੇ ਨਾਲ ਡੀਐਮਸੀ ਦਾਖ਼ਲ ਰੱਖ ਕੇ ਧੱਕੇ ਨਾਲ ਫ਼ੀਡ ਉਹਨਾਂ ਦੇ ਸਰੀਰ ਵਿੱਚ ਪਾਈ ਜਾ ਰਹੀ ਹੈ।

ਇਸੇ ਤਰ੍ਹਾਂ ਭਾਈ ਗੁਰਬਖ਼ਸ ਸਿੰਘ ਖਾਲਸਾ, ਜਿਹਨਾਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਸ਼ੁਰੂ ਕੀਤੀ ਗਈ ਸੀ। ਉਹਨਾਂ ਨੇ ਵੀ ਸਿੱਖਾਂ ਨਾਲ ਹੁੰਦੇ ਧੱਕੇ ਤੋਂ ਦੁਖੀ ਹੋ ਕੇ ਪਾਣੀ ਵਾਲੀ ਟੈਂਕੀ ਤੋਂ ਛਾਲ ਮਾਰ ਕੇ ਜਾਨ ਦੇ ਦਿੱਤੀ ਸੀ। ਹੁਣ ਪ੍ਰਸਾ਼ਸਨ ਅਤੇ ਸਰਕਾਰ ਤੇ ਕੋਈ ਭਰੋਸਾ ਨਹੀਂ ਰਿਹਾ।

ਉਹਨਾਂ ਕਿਹਾ ਕਿ ਭਾਵੇਂ ਪ੍ਰਸਾ਼ਸ਼ਨ ਉਹਨਾਂ ਦੀਆਂ ਮੰਗਾਂ ਦਾ ਪੱਤਰ ਲੈਣ ਆਏ ਹਨ, ਪਰ ਮੁੱਖ ਮੰਤਰੀ ਨਾਲ ਗੱਲ ਕੀਤੇ ਬਿਨ੍ਹਾਂ ਉਹ ਪਾਣੀ ਵਾਲੀ ਟੈਂਕੀ ਤੋਂ ਥੱਲੇ ਉਤਰਨ ਵਾਲੇ ਨਹੀਂ ਹਨ। ਉਹਨਾਂ ਕਿਹਾ ਕਿ ਜਿੰਨ੍ਹਾਂ ਸਮਾਂ ਵੀ ਉਹਨਾਂ ਨੂੰ ਟੈਂਕੀ ਤੇ ਬੈਠਣਾ ਪਵੇ ਉਹਨਾਂ ਆਪਣੀ ਮੰਗ ਪੂਰੀ ਕਰਵਾਏ ਬਿਨ੍ਹਾਂ ਟੈਂਕੀ ਤੋਂ ਥੱਲੇ ਨਹਂ ਉਤਰਨਗੇ।

ਉਥੇ ਟੈਂਕੀ ਤੇ ਚੜੇ ਵਿਅਕਤੀ ਦੇ ਸਮਰੱਥਨ ਵਿੱਚ ਆਏ ਹਰਿੰਦਰਜੀਤ ਸਿੰਘ ਨੇ ਕਿਹਾ ਕਿ ਬੰਦੀ ਸਿੰਘ ਰਿਹਾਈ ਦਾ ਮੋਰਚਾ ਲੱਗੇ ਨੂੰ 70 ਤੋਂ ਵੱਧ ਦਿਨ ਹੋ ਚੁੱਕੇ ਹਨ। ਪਰ ਸਰਕਾਰ ਸਿੱਖਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਜੇਲ੍ਹਾਂ ਵਿੱਚ ਸਿੱਖਾਂ ਨੂੰ ਸਜ਼ਾਵਾਂ ਪੂਰੀਆ ਕੀਤੇ ਨੂੰ 5 ਤੋਂ 6 ਸਲ ਉਪਰ ਲੰਘ ਚੁੱਕੇ ਹਨ, ਪਰ ਇਸ ਦੇ ਬਾਵਜੂਦ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਜਿਸ ਕਰਕੇ ਅੱਜ ਉਹਨਾਂ ਦੇ ਸਾਥੀਆਂ ਨੂੰ ਟੈਂਕੀ ਤੇ ਚੜਨਾ ਪਿਆ ਹੈ ਅਤੇ ਆਪਣੀ ਮੰਗ ਨੂੰ ਲੈ ਕੇ ਇਸੇ ਤਰ੍ਹਾਂ ਸੰਘਰਸ਼ ਜਾਰੀ ਰੱਖਣਗੇ।

ਇਹ ਵੀ ਪੜ੍ਹੋ: ਪਹਿਲੀ ਵਾਰ ਧੂਰੀ ਪਹੁੰਚੇ CM ਭਗਵੰਤ ਮਾਨ ਦਾ ਵੱਡਾ ਐਲਾਨ, ਕਿਹਾ...

ETV Bharat Logo

Copyright © 2024 Ushodaya Enterprises Pvt. Ltd., All Rights Reserved.