ਮੀਂਹ ਨੇ ਨੰਗਾ ਕੀਤਾ ਸੜਕਾਂ ਦਾ ਵਿਕਾਸ

author img

By

Published : Sep 23, 2021, 7:04 PM IST

ਮੀਂਹ ਨੇ ਨੰਗਾ ਕੀਤਾ ਸੜਕਾਂ ਦਾ ਵਿਕਾਸ

ਘਟੀਆ ਤਰੀਕੇ ਨਾਲ ਬਣਾਈ ਜਾ ਰਹੀ ਸੜਕ ਦਾ ਲੋਕਾਂ ਵੱਲੋਂ ਵਿਰੋਧ ਕਰ ਦਿੱਤਾ ਗਿਆ। ਜਿਸਤੋਂ ਬਾਅਦ ਠੇਕੇਦਾਰ (Contractor) ਸੜਕ ਦਾ ਕੰਮ ਛੱਡ ਕੇ ਭੱਜ ਗਿਆ। ਲੋਕਾਂ ਵੱਲੋਂ ਇਕੱਠੇ ਹੋ ਕੇ ਨਗਰ ਕੌਂਸਲ ਬਰਨਾਲਾ (City Council Barnala) ਅਤੇ ਸੜਕ ਬਣਾਉਣ ਵਾਲੇ ਠੇਕੇਦਾਰ (Contractor) ਦੇ ਖਿਲਾਫ ਜੰਮਕੇ ਨਾਅਰੇਬਾਜੀ ਕੀਤੀ ਗਈ।

ਬਰਨਾਲਾ : ਬਰਨਾਲਾ ਦੀ ਨਗਰ ਕੌਂਸਲ (City Council Barnala) ਵੱਲੋਂ ਬਰਨਾਲਾ ਦੇ ਰਿਹਾਇਸ਼ੀ ਇਲਾਕੇ ਨੂੰ ਜੋੜਦੀ ਗਿਲ ਨਗਰ ਦੀ ਸੜਕ ਨੂੰ ਠੇਕੇਦਾਰ ਵੱਲੋਂ ਵਰਦੇ ਮੀਂਹ ਵਿੱਚ ਸੜਕ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਲੋਕਾਂ ਵੱਲੋਂ ਇਸ ਮਾਮੂਲੀ ਇੱਕ ਵੀਡੀਓ ਬਣਾ ਕੇ ਜਿੱਥੇ ਸੋਸ਼ਲ ਮੀਡੀਆ (Social media) ਉੱਤੇ ਵਾਇਰਲ ਕਰ ਦਿੱਤੀ ਗਈ।

ਉਥੇ ਇਸ ਘਟੀਆ ਤਰੀਕੇ ਨਾਲ ਬਣਾਈ ਜਾ ਰਹੀ ਸੜਕ ਦਾ ਵਿਰੋਧ ਕਰ ਦਿੱਤਾ ਗਿਆ। ਜਿਸਤੋਂ ਬਾਅਦ ਠੇਕੇਦਾਰ (Contractor) ਸੜਕ ਦਾ ਕੰਮ ਛੱਡ ਕੇ ਭੱਜ ਗਿਆ। ਲੋਕਾਂ ਵੱਲੋਂ ਇਕੱਠੇ ਹੋ ਕੇ ਨਗਰ ਕੌਂਸਲ ਬਰਨਾਲਾ (City Council Barnala) ਅਤੇ ਸੜਕ ਬਣਾਉਣ ਵਾਲੇ ਠੇਕੇਦਾਰ (Contractor) ਦੇ ਖਿਲਾਫ ਜੰਮਕੇ ਨਾਅਰੇਬਾਜੀ ਕੀਤੀ ਗਈ।

ਮੀਂਹ ਨੇ ਨੰਗਾ ਕੀਤਾ ਸੜਕਾਂ ਦਾ ਵਿਕਾਸ

ਇਸ ਮੌਕੇ ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਮੀਂਹ ਦੇ ਮੌਸਮ ਵਿੱਚ ਬਣੀ ਸੜਕ ਹੱਥਾਂ ਨਾਲ ਹੀ ਪੁੱਟੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਟੈਕਸ ਦੇ ਪੈਸੇ ਨਾਲ ਨਗਰ ਕੌਂਸਲ ਦੇ ਮੁਲਾਜ਼ਮਾਂ ਨੂੰ ਤਨਖਾਹ ਮਿਲਦੀ ਹੈ ਅਤੇ ਇਹ ਮੁਲਾਜ਼ਿਮ ਸੜਕ ਠੇਕੇਦਾਰਾਂ ਨਾਲ ਮਿਲਕੇ ਸਾਡੇ ਪੈਸੇ ਦਾ ਦੁਰਵਿਵਹਾਰ ਕਰਦੇ ਹੈ।

ਇਸ ਤਰੀਕੇ ਨਾਲ ਘੱਟੀਆ ਮਟੀਰਿਅਲ ਅਤੇ ਮੀਂਹ ਦੇ ਮੌਸਮ ਵਿੱਚ ਸੜਕ ਬਣਾਕੇ ਪੈਸੇ ਦੀ ਬਰਬਾਦੀ ਕੀਤੀ ਜਾ ਰਹੀ ਹੈ। ਸੜਕ ਬਣਾਉਣ ਦੇ ਨਾਮ ਉੱਤੇ ਘਪਲੇਬਾਜੀ ਕੀਤੀ ਜਾ ਰਹੀ ਹੈ। ਇਸਦੇ ਪ੍ਰਤੀ ਬਰਨਾਲਾ ਸਿਵਲ ਪ੍ਰਸ਼ਾਸਨ ਨੂੰ ਸਖ਼ਤ ਕਦਮ ਚੁੱਕਣਾ ਚਾਹੀਦਾ ਹੈ ਅਤੇ ਨਗਰ ਕੌਂਸਲ ਅਤੇ ਠੇਕੇਦਾਰ ਦੇ ਖਿਲਾਫ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

ਬਰਨਾਲਾ ਸ਼ਿਕਾਇਤ ਨਿਵਾਰਨ ਕਮੇਟੀ (Barnala Grievance Redressal Committee) ਦੀ ਨੁਮਾਇੰਦਗੀ ਕਰਦੇ ਅਨੁਸੂਚਿਤ ਜਾਤੀ ਦੇ ਨੇਤਾ (Scheduled Caste Leaders) ਬਲਦੇਵ ਸਿੰਘ ਨੇ ਇਸ ਤਰੀਕੇ ਦੀ ਸੜਕ ਬਨਾਉਣ ਵਿੱਚ ਘਪਲੇਬਾਜੀ ਦੀ ਸ਼ਿਕਾਇਤ ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ (Punjab Chief Minister Charanjit Singh Channi) ਤੱਕ ਕਰਨ ਦੀ ਗੱਲ ਕਹੀ।

ਇਹ ਵੀ ਪੜ੍ਹੋ:ਮੀਂਹ ਤੋਂ ਬਾਅਦ ਖੁੱਲ੍ਹੀ ਸਮਾਰਟ ਸਿਟੀ ਦੀ ਪੋਲ, ਹੋਈ ਜਲ ਥਲ

ਇਸ ਸਾਰੇ ਮਾਮਲੇ ਉੱਤੇ ਏ.ਡੀ.ਸੀ ਬਰਨਾਲਾ (ADC Barnala) ਅਮਿਤ ਬਾਬੀ ਨੇ ਤੁਰੰਤ ਫੈਸਲਾ ਲੈਂਦੇ ਸੜਕ ਬਨਾਉਣ ਦਾ ਕੰਮ ਰੋਕ ਕੇ ਸੜਕ ਬਨਾਉਣ ਵਾਲੇ ਠੇਕੇਦਾਰ ਦੇ ਖਿਲਾਫ ਨੋਟਿਸ ਜਾਰੀ ਕਰਨ ਦੀ ਗੱਲ ਕਹੀ ਅਤੇ ਉਥੇ ਹੀ ਨਗਰ ਕੌਂਸਲ ਦੇ ਈ.ਓ (City Council EO) ਨੂੰ ਵੀ ਹਿਦਾਇਤ ਜਾਰੀ ਕਰਨ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਸੜਕ ਨੂੰ ਠੀਕ ਬਣਾਇਆ ਜਾਵੇਗਾ ਅਤੇ ਜੇਕਰ ਜ਼ਰੂਰਤ ਪਈ ਤਾਂ ਸੜਕ ਨੂੰ ਦੁਬਾਰਾ ਵੀ ਬਣਾਇਆ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.