ETV Bharat / state

Mohali Triple Murder: ਮੋਹਾਲੀ ਤਿਹਰੇ ਕਤਲਕਾਂਡ 'ਚ ਮਾਰੇ ਗਏ ਪਤੀ-ਪਤਨੀ ਤੇ ਬੱਚੇ ਦਾ ਜੱਦੀ ਪਿੰਡ ਹੋਇਆ ਅੰਤਮ ਸਸਕਾਰ

author img

By ETV Bharat Punjabi Team

Published : Oct 16, 2023, 12:53 PM IST

Updated : Oct 16, 2023, 1:05 PM IST

Mohali Triple Murder, Barnala
Mohali Triple Murder

ਰਿਸ਼ਤਿਆਂ ਨੂੰ ਤਾਰ ਤਾਰ ਕਰਨ ਵਾਲੀ ਮੋਹਾਲੀ ਦੇ ਤੀਹਰੇ ਕਤਲ ਮਾਮਲੇ ਦੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਅੰਤਮ ਸਸਕਾਰ ਲਈ ਬਰਨਾਲਾ ਦੇ ਜੱਦੀ ਪਿੰਡ ਪੰਧੇਰ ਲਿਆਂਦਾ ਗਿਆ। ਜਿੱਥੇ ਪਤੀ ਪਤਨੀ ਤੇ ਬੱਚੇ ਦਾ ਨਮ ਅੱਖਾਂ ਨਾਲ ਇਕੱਠਾ ਅੰਤਮ ਸਸਕਾਰ ਕੀਤਾ ਗਿਆ। (Mohali Triple Murder)

ਮੋਹਾਲੀ ਤਿਹਰੇ ਕਤਲਕਾਂਡ 'ਚ ਮਾਰੇ ਗਏ ਪਤੀ-ਪਤਨੀ ਤੇ ਬੱਚੇ ਦਾ ਜੱਦੀ ਪਿੰਡ ਹੋਇਆ ਅੰਤਮ ਸਸਕਾਰ

ਭਦੌੜ/ਬਰਨਾਲਾ: ਕੁਝ ਦਿਨ ਪਹਿਲਾਂ ਮੋਹਾਲੀ ਵਿੱਚ ਇੱਕ ਭਰਾ ਵੱਲੋਂ ਆਪਣੇ ਭਰਾ, ਭਾਬੀ ਅਤੇ ਭਤੀਜੇ ਦਾ ਕਤਲ ਕਰ ਦਿੱਤਾ ਗਿਆ। ਇਸ ਟ੍ਰਿਪਲ ਮਰਡਰ ਵਿੱਚ ਮਾਰੇ ਗਏ ਦੋ ਸਾਲ ਦੇ ਬੱਚੇ ਅਤੇ ਪਤੀ-ਪਤਨੀ ਦਾ ਅੰਤਮ ਸਸਕਾਰ ਜ਼ਿਲ੍ਹਾ ਬਰਨਾਲਾ ਦੇ ਹਲਕਾ ਭਦੌੜ ਦੇ ਪਿੰਡ ਪੰਧੇਰ ਵਿੱਚ ਐਤਵਾਰ ਰਾਤ ਨੂੰ ਕਰੀਬ ਸਾਢੇ ਦੱਸ ਵਜੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਗਿਆ। ਬੀਤੀ ਰਾਤ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰ ਲਾਸ਼ ਨੂੰ ਬਰਨਾਲਾ ਜ਼ਿਲ੍ਹੇ ਦੇ ਪਿੰਡ ਪੰਧੇਰ ਲੈ ਕੇ ਆਏ ਅਤੇ ਰਾਤ ਕਰੀਬ 10 ਵਜੇ ਉਥੇ ਅੰਤਮ ਸਸਕਾਰ (brother killed his brother's family) ਕਰ ਦਿੱਤਾ ਗਿਆ।

ਮਾਂ-ਪੁੱਤ ਦਾ ਇੱਕੋ ਚਿਖ਼ਾ 'ਚ ਕੀਤਾ ਸੰਸਕਾਰ: ਇਸ ਦਰਦਨਾਕ ਘਟਨਾ ਨੂੰ ਲੈ ਕੇ ਪੂਰੇ ਪਿੰਡ 'ਚ ਸੋਗ ਦੀ ਲਹਿਰ, ਰਾਤ ​​ਦੇ ਸੰਨਾਟੇ 'ਚ ਪੂਰਾ ਪਿੰਡ ਰੋਇਆ। ਰਾਤ ਦੇ ਹਨੇਰੇ ਵਿੱਚ ਦੋ ਚਿਖਾ ਨੂੰ ਜਲਾਇਆ ਗਿਆ ਜਿਸ ਵਿੱਚ ਮਾਤਾ ਅਮਨਦੀਪ ਕੌਰ ਅਤੇ ਪੁੱਤਰ ਅਨਹਦ ਦਾ ਇਕੱਠੇ ਸਸਕਾਰ ਕੀਤਾ ਗਿਆ। ਮ੍ਰਿਤਕ ਅਮਨਦੀਪ ਕੌਰ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਦੀ ਪੰਚਾਇਤ ਨੇ ਇਸ ਦਰਦਨਾਕ ਘਟਨਾ ਸਬੰਧੀ ਦੋਸ਼ੀਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਹ ਘਟਨਾ ਆਪਣੇ ਆਪ ਵਿੱਚ ਹੀ ਦਿਲ ਦਹਿਲਾ ਦੇਣ ਵਾਲੀ ਸੀ ਕਿ ਇੱਕ ਭਰਾ ਨੇ ਦੂਜੇ ਭਰਾ ਦੇ ਪੂਰੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਕਤਲ ਦੇ ਦੋਸ਼ੀਆਂ ਨੂੰ ਮਿਲੇ ਸਖ਼ਤ ਸਜ਼ਾ: ਪਿੰਡ ਪੰਧੇਰ ਦੇ ਸਾਬਕਾ ਸਰਪੰਚ ਦਲਜਿੰਦਰ ਸਿੰਘ ਪੱਪੂ ਨੇ ਕਿਹਾ ਕਿ ਪੰਚਾਇਤ ਇਸ ਘਿਨਾਉਣੀ ਘਟਨਾ ਨੂੰ ਲੈ ਕੇ ਗੁੱਸੇ ਦਾ ਪ੍ਰਗਟਾਵਾ ਕਰ ਰਹੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕਰ ਰਹੀ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਇਨਸਾਫ਼ ਦੀ ਮੰਗ ਕੀਤੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਮੌਕੇ ’ਤੇ ਮੌਜੂਦ ਪਿੰਡ ਦੇ ਸਾਬਕਾ ਸਰਪੰਚ ਨੇ ਇਸ ਦਰਦਨਾਕ ਘਟਨਾ ’ਤੇ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਪਰਿਵਾਰ ਵਿੱਚ ਮਾਮੂਲੀ ਝਗੜੇ ਕਾਰਨ ਅਜਿਹੀ ਖੌਫਨਾਕ ਘਟਨਾ ਵਾਪਰੀ ਹੈ। ਫਿਲਹਾਲ ਅਸਲ ਕਾਰਨਾਂ ਦਾ ਵੀ ਪਤਾ ਨਹੀਂ ਲੱਗ ਸਕਿਆ ਕਿਉਂਕਿ ਗੁਰੂ ਸਿੱਖ ਪਰਿਵਾਰ ਸਨ ਅਤੇ ਕੋਈ ਜ਼ਮੀਨੀ ਝਗੜਾ ਨਹੀਂ ਸੀ। ਕੋਈ ਆਪਸੀ ਦੁਸ਼ਮਣੀ ਨਹੀਂ ਸੀ, ਪਰ ਫਿਰ ਵੀ ਇਸ ਖੌਫਨਾਕ ਘਟਨਾ ਪਿੱਛੇ ਕੀ ਕਾਰਨ ਸੀ। ਇਹ ਸੁਣ ਕੇ ਰੂਹ ਕੰਬ ਉੱਠੀ।

ਉਨ੍ਹਾਂ ਕਿਹਾ ਕਿ ਇਸ ਵਿਧੀ ਦੀ ਬੇਰਹਿਮੀ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ ਕਿ ਉਨ੍ਹਾਂ ਦੋਸ਼ੀਆਂ ਨੂੰ ਬੇਕਸੂਰਾਂ 'ਤੇ ਤਰਸ ਵੀ ਨਹੀਂ ਆਇਆ ਜਿਸ ਨੂੰ ਉਸ ਨੇ ਜਿੰਦਾ ਨਦੀ ਵਿੱਚ ਸੁੱਟ ਦਿੱਤਾ। ਪੁਲਿਸ ਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਹੈ, ਇਨ੍ਹਾਂ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸਾਰੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

Last Updated :Oct 16, 2023, 1:05 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.