ਵਿਧਾਇਕ ਉੱਗੋਕੇ ਦੇ ਪਿਤਾ ਦਾ ਭਲਕੇ ਹੋਵੇਗਾ ਅੰਤਿਮ ਸੰਸਕਾਰ, ਕੇਜਰੀਵਾਲ ਵਲੋਂ ਦੁੱਖ ਪ੍ਰਗਟਾਵਾ

author img

By

Published : Sep 27, 2022, 10:24 PM IST

MLA Labh Singh Ugoke's Father death

ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉੱਗੋਕੇ ਦੇ ਪਿਤਾ ਦਰਸ਼ਨ ਸਿੰਘ ਦੀ ਅੱਜ ਹਸਪਤਾਲ ਵਿਚ ਇਲਾਜ ਦੌਰਾਨ ਦੇਹਾਂਤ ਹੋ ਗਿਆ। ਬੁੱਧਵਾਰ ਨੂੰ ਪਿੰਡ ਉੱਗੋਕੇ ਵਿਖੇ ਦਰਸ਼ਨ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਬਰਨਾਲਾ: ਬਰਨਾਲਾ ਦੇ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉੱਗੋਕੇ ਦੇ ਪਿਤਾ ਦਰਸ਼ਨ ਸਿੰਘ ਦਾ ਅੱਜ ਹਸਪਤਾਲ ਵਿਚ ਇਲਾਜ ਦੌਰਾਨ ਦੇਹਾਂਤ ਹੋ ਗਿਆ। 22 ਸਤੰਬਰ ਤੋਂ ਡੀਐਮਸੀ ਲੁਧਿਆਣਾ ਦਾਖਲ ਸਨ। ਵਿਧਾਇਕ ਦੇ ਪਿਤਾ ਦੀ 22 ਸਤੰਬਰ ਨੂੰ ਕੋਈ ਗਲਤ ਦਵਾਈ ਨਿਗਲਣ ਕਰਕੇ ਸਿਹਤ ਵਿਗੜ ਗਈ ਸੀ ਤੇ ਸੀਰੀਅਸ ਹਾਲਤ 'ਚ ਡੀਐਮਸੀ ਲੁਧਿਆਣਾ ਦਾਖ਼ਲ ਕਰਵਾਇਆ ਗਿਆ ਸੀ। ਅੱਜ ਪੰਜ ਦਿਨਾਂ ਬਾਅਦ ਉਹਨਾਂ ਦੀ ਮੌਤ ਹੋ ਗਈ, ਇਸ ਘਟਨਾ ਨਾਲ ਪੂਰੇ ਉੱਗੋਕੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।



ਅੱਜ ਦੇਰ ਸ਼ਾਮ ਮ੍ਰਿਤਕ ਦਰਸ਼ਨ ਸਿੰਘ ਦਾ ਪੋਸਟਮਾਰਟਮ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਹੋਇਆ ਅਤੇ ਮ੍ਰਿਤਕ ਦੇਹ ਪਿੰਡ ਉੱਗੋਕੇ (MLA Labh Singh Ugokes Father death) ਵਿਖੇ ਲਿਆਂਦੀ ਗਈ ਹੈ। ਭਲਕੇ ਦਿਨ ਬੁੱਧਵਾਰ ਨੂੰ ਪਿੰਡ ਉੱਗੋਕੇ ਵਿਖੇ ਦਰਸ਼ਨ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਅਰਵਿੰਦ ਕੇਜਰੀਵਾਲ, ਰਾਘਵ ਚੱਡਾ ਤੇ ਮੀਤ ਹੇਅਰ ਵਲੋਂ ਦੁੱਖ ਦਾ ਪ੍ਰਗਟਾਵਾ: ਪਿਤਾ ਦੀ ਮੌਤ 'ਤੇ ਵਿਧਾਇਕ ਲਾਭ ਸਿੰਘ ਉੱਗੋਕੇ ਨਾਲ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਮੈਂਬਰ ਪਾਰਲੀਮੈਂਟ ਰਾਘਵ ਚੱਡਾ ਅਤੇ ਮੰਤਰੀ ਮੀਤ ਹੇਅਰ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।




MLA Labh Singh Ugoke's Father death
ਅਰਵਿੰਦ ਕੇਜਰੀਵਾਲ ਦਾ ਟਵੀਟ




ਅਰਵਿੰਦ ਕੇਜਰੀਵਾਲ ਨੇ ਲਿਖਿਆ "ਪੰਜਾਬ ਦੇ ਭਦੌੜ ਹਲਕੇ ਤੋਂ MLA @labhsinghugoke ਜੀ ਦੇ ਪਿਤਾ ਜੀ ਦੇ ਦੇਹਾਂਤ ਦੀ ਦੁੱਖ ਭਰੀ ਖ਼ਬਰ ਮਿਲੀ। ਪਰਮਾਤਮਾ ਵਿੱਛੜੀ ਰੂਹ ਨੂੰ ਚਰਨਾਂ ‘ਚ ਥਾਂ ਦੇਣ ਤੇ ਪਰਿਵਾਰ ਨੂੰ ਦੁੱਖ ਦੀ ਘੜੀ ‘ਚ ਹੌਂਸਲਾ-ਹਿੰਮਤ ਬਖ਼ਸ਼ਣ।"



ਉਥੇ ਰਾਘਵ ਚੱਢਾ ਨੇ ਵੀ ਦੁੱਖ ਚ ਸ਼ਰੀਕ ਹੁੰਦਿਆਂ ਲਿਖਿਆ "ਵਾਹਿਗੁਰੂ ਜੀ 🙏 ਮੇਰੇ ਛੋਟੇ ਵੀਰ ਲਾਭ ਸਿੰਘ ਉੱਗੋਕੇ ਦੇ ਪਿਤਾ ਜੀ ਦੇ ਦੇਹਾਂਤ ਦੀ ਖਬਰ ਪਤਾ ਲੱਗਣ ਤੇ ਬਹੁਤ ਦੁੱਖ ਹੋਇਆ। ਉਹਨਾਂ ਦੇ ਪਰਿਵਾਰ ਨਾਲ ਮੇਰੀ ਦਿਲੋਂ ਹਮਦਰਦੀ ਹੈ। ਵਾਹਿਗੁਰੂ ਜੀ ਬਾਪੂ ਜੀ ਦੀ ਰੂਹ ਨੂੰ ਸ਼ਾਂਤੀ ਤੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।"



MLA Labh Singh Ugoke's Father death
ਰਾਘਵ ਚੱਢਾ ਦਾ ਟਵੀਟ



ਕਾਬਿਲੇਗੌਰ ਹੈ ਕਿ ਪਿਤਾ ਦੇ ਦਾਖਿਲ ਹੋਣ ਤੋਂ ਬਾਅਦ ਲਾਭ ਸਿੰਘ ਉਗੋਕੇ ਵੱਲੋਂ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਗਈ ਸੀ ਕਿ ਉਨ੍ਹਾਂ ਦੇ ਪਿਤਾ ਨੂੰ ਹਾਰਟ ਬੀਟ ਕਾਫੀ ਘੱਟ ਹੋਣ ਉਨ੍ਹਾਂ ਨੂੰ ਹਾਰਟ ਸਬੰਧੀ ਸਮੱਸਿਆ ਆਉਣ ਕਾਰਨ ਡੀਐਮਸੀ ਹੀਰੋ ਹਾਰਟ ਦਾਖਿਲ ਕਰਵਾਇਆ ਗਿਆ।


ਇਹ ਵੀ ਪੜ੍ਹੋ: ਵਿਜੀਲੈਂਸ ਬਿਊਰੋ ਦੀ ਕਾਰਵਾਈ, ਭ੍ਰਿਸ਼ਟਾਚਾਰ ਮਾਮਲੇ 'ਚ BDPO ਗ੍ਰਿਫਤਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.