Mining Minister gave an explanation: ਨਵੀਂ ਮਾਈਨਿੰਗ ਪਾਲਿਸੀ ਉੱਤੇ ਮੀਤ ਹੇਅਰ ਦੀ ਸਫ਼ਾਈ, ਕਿਹਾ-ਬਹੁਤ ਜਲਦ ਸਾਰੇ ਪੰਜਾਬੀਆਂ ਨੂੰ ਮਿਲੇਗਾ ਸਸਤਾ ਰੇਤਾ
Published: Mar 14, 2023, 5:49 PM


Mining Minister gave an explanation: ਨਵੀਂ ਮਾਈਨਿੰਗ ਪਾਲਿਸੀ ਉੱਤੇ ਮੀਤ ਹੇਅਰ ਦੀ ਸਫ਼ਾਈ, ਕਿਹਾ-ਬਹੁਤ ਜਲਦ ਸਾਰੇ ਪੰਜਾਬੀਆਂ ਨੂੰ ਮਿਲੇਗਾ ਸਸਤਾ ਰੇਤਾ
Published: Mar 14, 2023, 5:49 PM
ਬਰਨਾਲਾ ਵਿੱਚ ਮਾਈਨਿੰਗ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਨਵੀਂ ਰੇਤਾ ਪਾਲਿਸੀ ਤਹਿਤ ਪੂਰੇ ਪੰਜਾਬ ਵਾਸੀਆਂ ਨੂੰ ਲਾਹਾ ਜੂਨ-ਜੁਲਾਈ ਦੇ ਮਹੀਨੇ ਤੱਕ ਮਿਲੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੀ ਨਵੀਂ ਨੀਤੀ ਤਹਿਤ ਫਿਲਹਾਲ ਕੁੱਝ ਖੱਡਾਂ ਤੋਂ ਹੀ ਸਸਤਾ ਰੇਤਾ ਮੁਹੱਈਆ ਕਰਵਾਇਆ ਜਾ ਰਿਹਾ ਹੈ ਕਿਉਂਕਿ ਕਮਰਸ਼ੀਅਲ ਖੱਡਾਂ ਦੇ ਪੁਰਾਣੇ ਠੇਕੇ ਹੋਏ ਨੇ ਜੋ ਇਸ ਸਾਲ ਖਤਮ ਹੋ ਰਹੇ ਨੇ।
ਬਰਨਾਲਾ: ਨਵੀਂ ਮਾਈਨਿੰਗ ਨੀਤੀ ਬਣਾਏ ਜਾਣ ਦੇ ਬਾਵਜੂਦ ਮਹਿੰਗਾ ਰੇਤਾ ਮਿਲਣ ਦੇ ਮਾਮਲੇ ਉੱਤੇ ਮਾਈਨਿੰਗ ਮੰਤਰੀ ਮੀਤ ਹੇਅਰ ਨੇ ਸਫ਼ਾਈ ਦਿੱਤੀ। ਮੀਤ ਹੇਅਰ ਮੁਤਾਬਿਕ ਪੰਜਾਬ ਵਿੱਚ ਸਿਰਫ਼ 32 ਰੇਤੇ ਦੀਆਂ ਖੱਡਾਂ ਨਵੀਂ ਨੀਤੀ ਤਹਿਤ ਚਾਲੂ ਹਨ, ਜਦ ਕਿ ਦੋ ਕਮਰਸ਼ੀਅਲ ਖੱਡਾਂ ਪਹਿਲਾਂ ਵਾਂਗ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੁਲਾਈ ਮਹੀਨੇ ਵਿੱਚ ਸੂਬੇ ਦੀਆਂ 250 ਰੇਤੇ ਦੀਆਂ ਖੱਡਾਂ ਉੱਤੇ ਸਾਢੇ 5 ਰੁਪਏ ਦੇ ਹਿਸਾਬ ਨਾਲ ਰੇਤਾ ਮਿਲਿਆ ਕਰੇਗਾ।
ਕਮਰਸ਼ੀਅਲ ਰੇਤੇ ਦੀਆਂ ਖੱਡਾਂ: ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਮਹਿੰਗੇ ਰੇਤੇ ਸਬੰਧੀ ਮਾਈਨਿੰਗ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਸੂਬੇ ਵਿੱਚ ਹੁਣ ਵੀ ਕੁੱਝ ਕਮਰਸ਼ੀਅਲ ਰੇਤੇ ਦੀਆਂ ਖੱਡਾਂ ਮਹਿੰਗੇ ਭਾਅ ਉੱਤੇ ਚੱਲ ਰਹੀਆਂ ਹਨ। ਜਿਸ ਕਰਕੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਰੇਤਾ ਮਹਿੰਗਾ ਹੈ, ਜਦਕਿ ਸਰਕਾਰ ਵੱਲੋਂ ਜੋ ਸਾਢੇ 5 ਰੁਪਏ ਦੇ ਹਿਸਾਬ ਨਾਲ ਰੇਤੇ ਦੀ ਸਰਵਿਸ ਦਿੱਤੀ ਜਾ ਰਹੀ ਹੈ, ਉਹਨਾਂ ਕਿਹਾ ਜਿਨ੍ਹਾਂ ਖੱਡਾਂ ਉੱਤੇ ਸਰਕਾਰੀ ਭਾਅ ਉੱਤੇ ਰੇਤਾ ਮਿਲ ਰਿਹਾ ਹੈ ਉਨ੍ਹਾਂ ਖੱਡਾਂ ਦੀ ਗਿਣਤੀ ਸਿਰਫ਼ 32 ਹੈ। ਜਿਸ ਕਰਕੇ ਨਵੀਂ ਨੀਤੀ ਤਹਿਤ ਕਮਰਸ਼ੀਅਲ ਖੱਡਾਂ ਨੂੰ ਵੀ ਸਾਢੇ ਪੰਜ ਰੁਪਏ ਫ਼ੁੱਟ ਦੇ ਹਿਸਾਬ ਨਾਲ ਰੇਤਾ ਦਿੱਤਾ ਜਾਵੇਗਾ।
ਖੱਡਾਂ ਦੇ ਟੈਂਡਰ: ਉਹਨਾ ਕਿਹਾ ਕਿ ਅਜੇ ਸਿਰਫ਼ 8 ਜਿਲ੍ਹਿਆਂ ਵਿੱਚ ਸਾਢੇ 5 ਰੁਪਏ ਵਾਲਾ ਰੇਤਾ ਮਿਲਣ ਲੱਗਿਆ ਹੈ। ਮੀਤ ਹੇਅਰ ਨੇ ਕਿਹਾ ਕਿ ਕਮਰਸ਼ੀਅਲ ਖੱਡਾਂ ਦੇ ਟੈਂਡਰ ਵੀ ਨਵੇਂ ਸਿਰੇ ਤੋਂ ਨਵੀ ਰੇਤਾ ਨੀਤੀ ਤਹਿਤ ਕੀਤੇ ਜਾਣਗੇ। ਜਿਸ ਨਾਲ ਸਾਰੇ ਪੰਜਾਬ ਵਿੱਚ ਜੁਲਾਈ ਅਗਸਤ ਤੱਕ ਸਾਰੀਆਂ ਰੇਤੇ ਦੀਆਂ ਖੱਡਾਂ ਉਪਰ ਸਸਤੇ ਭਾਅ ਉੱਤੇ ਰੇਤਾ ਮਿਲਣ ਲੱਗੇਗਾ। ਉਹਨਾਂ ਕਿਹਾ ਕਿ ਸਾਢੇ 5 ਰੁਪਏ ਰੇਤਾ ਦਾ ਰੇਟ ਖੱਡਾਂ ਉਪਰ ਹੈ, ਜਦਕਿ ਖੱਡਾਂ ਤੋਂ ਘਰ ਤੱਕ ਲੈ ਕੇ ਆਉਣ ਲਈ ਟਰੈਕਟਰ ਜਾਂ ਟਿੱਪਰ ਦਾ ਖਰਚ ਲੋਕਾਂ ਨੂੰ ਖੁਦ ਚੁੱਕਾਉਣਾ ਪਵੇਗਾ। ਉਹਨਾਂ ਕਿਹਾ ਕਿ ਬਰਨਾਲਾ ਜਿਲ੍ਹੇ ਦੇ ਲੋਕਾਂ ਨੂੰ ਮੋਗਾ ਅਤੇ ਲੁਧਿਆਣਾ ਜਿਲ੍ਹੇ ਦੀਆਂ ਰੇਤੇ ਦੀਆਂ ਖੱਡਾਂ ਨੇੜੇ ਪੈਂਦੀਆਂ ਹਨ। ਇਹਨਾਂ ਖੱਡਾਂ ਤੋਂ ਰੇਤਾ ਲਿਆਉਣ ਲਈ 15 ਤੋਂ 20 ਰੁਪਏ ਰੇਤਾ ਪ੍ਰਤੀ ਫੁੱਟ ਲੋਕਾਂ ਨੂੰ ਮੁਹੱਈਆ ਹੋਵੇਗਾ।
ਦੂਜੇ ਪਾਸੇ ਵਿਜੀਲੈਂਸ ਵੱਲੋਂ ਕਾਂਗਰਸੀਆਂ ਉੱਪਰ ਕੀਤੀ ਜਾ ਰਹੀ ਕਾਰਵਾਈ ਦੇ ਮਾਮਲੇ ਉੱਤੇ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਵਿਜੀਲੈਂਸ ਵੱਲੋਂ ਅਜੇ ਤੱਕ ਸਾਬਕਾ ਵੱਡੇ ਵੱਡੇ ਮੰਤਰੀ ਫੜੇ ਜਾ ਰਹੇ ਹਨ। ਉਹਨਾਂ ਕਿਹਾ ਕਿ ਸਾਡਾ ਕਿਸੇ ਨਾਲ ਕੋਈ ਨਿੱਜੀ ਵਿਰੋਧ ਨਹੀਂ ਹੈ ਅਤੇ ਨਾ ਹੀ ਕਿਸੇ ਨਾਲ ਸਾਡੀ ਨਿੱਜੀ ਲੜਾਈ ਹੈ। ਪੰਜਾਬ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਨੇ ਵਿਜੀਲੈਂਸ ਨੂੰ ਫ਼ਰੀ ਛੱਡਿਆ ਹੈ। ਵਿਜੀਲੈਂਸ ਨੂੰ ਕਾਨੂੰਨ ਅਨੁਸਾਰ ਜੋ ਵੀ ਵਿਅਕਤੀ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਕਰ ਰਿਹਾ ਹੈ, ਉਸ ਉਪਰ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਇਸ ਵਿੱਚ ਚਾਹੇ ਕੋਈ ਸਰਕਾਰ ਦਾ ਨੁਮਾਇੰਦਾ ਹੋਵੇ ਜਾਂ ਕੋਈ ਹੋਰ ਹੋਵੇ, ਕਿਸੇ ਵੀ ਗਲਤ ਕੰਮ ਕਰਨ ਵਾਲੇ ਵਿਅਕਤੀ ਨੂੰ ਬਖਸ਼ਿਆਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ: Bathinda news: ਜੀ 20 ਦੇ ਵਿਰੋਧ 'ਚ ਸ੍ਰੀ ਗੁਰੂ ਹਰਿਗੋਬਿੰਦ ਥਰਮਲ ਪਲਾਂਟ 'ਚ ਲਹਿਰਾਇਆ ਖਾਲਿਸਤਾਨੀ ਝੰਡਾ
