ETV Bharat / state

ਸੁਸਰੀ ਦੀ ਬਿਮਾਰੀ ਤੋਂ ਪ੍ਰੇਸ਼ਾਨ ਲੋਕਾਂ ਨੇ ਗੋਦਾਮ 'ਚ ਬੰਦ ਕੀਤੀ FCI ਦੀ ਟੀਮ

author img

By

Published : Oct 1, 2021, 5:43 PM IST

ਬਰਨਾਲਾ ਦੇ ਪਿੰਡ ਚੀਮਾ (Cheema village of Barnala) ਵਿਖੇ ਚਾਰ ਪਿੰਡਾਂ ਦੇ ਲੋਕ ਆਪਣੇ ਘਰਾਂ ਵਿੱਚ ਐਫ.ਸੀ.ਆਈ ਏਜੰਸੀ ਦੇ ਬਾਲਾ ਜੀ ਗੋਦਾਮਾਂ ਤੋਂ ਆ ਰਹੀ ਸੁਸਰੀ ਦੀ ਸਮੱਸਿਆ ਤੋਂ ਤੰਗ ਹਨ। ਜਿਸਨੂੰ ਲੈ ਕੇ ਉਨ੍ਹਾਂ ਨੇ ਰਾਤ ਸਮੇਂ ਐਫ.ਸੀ.ਆਈ (F.C.I.) ਦੀ ਟੀਮ ਨੂੰ ਗੋਦਾਮ ਦੇ ਅੰਦਰ ਬੰਦ ਕਰ ਕੇ ਧਰਨਾ ਸ਼ੁਰੂ ਕਰ ਦਿੱਤਾ ਗਿਆ।

ਸੁਸਰੀ ਦੀ ਤੋਂ ਪ੍ਰੇਸ਼ਾਨ ਲੋਕਾਂ ਨੇ ਗੋਦਾਮ 'ਚ ਬੰਦ ਕੀਤੀ  FCI ਦੀ ਟੀਮ
ਸੁਸਰੀ ਦੀ ਤੋਂ ਪ੍ਰੇਸ਼ਾਨ ਲੋਕਾਂ ਨੇ ਗੋਦਾਮ 'ਚ ਬੰਦ ਕੀਤੀ FCI ਦੀ ਟੀਮ

ਬਰਨਾਲਾ: ਬਰਨਾਲਾ ਦੇ ਪਿੰਡ ਚੀਮਾ (Cheema village of Barnala) ਵਿਖੇ ਚਾਰ ਪਿੰਡਾਂ ਦੇ ਲੋਕ ਆਪਣੇ ਘਰਾਂ ਵਿੱਚ ਐਫ.ਸੀ.ਆਈ ਏਜੰਸੀ (FCI Agency) ਦੇ ਬਾਲਾ ਜੀ ਗੋਦਾਮਾਂ ਤੋਂ ਆ ਰਹੀ ਸੁਸਰੀ ਦੀ ਸਮੱਸਿਆ ਤੋਂ ਤੰਗ ਹਨ। ਜਿਸਨੂੰ ਲੈ ਕੇ ਉਨ੍ਹਾਂ ਨੇ ਰਾਤ ਸਮੇਂ ਐਫ.ਸੀ.ਆਈ (FCI) ਦੀ ਟੀਮ ਨੂੰ ਗੋਦਾਮ ਦੇ ਅੰਦਰ ਬੰਦ ਕਰ ਕੇ ਧਰਨਾ ਸ਼ੁਰੂ ਕਰ ਦਿੱਤਾ ਗਿਆ।

ਵਿਰੋਧ ਕਰਦੇ ਹੋਏ ਪਿੰਡ ਵਾਸੀ
ਵਿਰੋਧ ਕਰਦੇ ਹੋਏ ਪਿੰਡ ਵਾਸੀ

ਧਰਨਾਕਾਰੀ ਲੋਕ ਆਪਣੇ ਘਰਾਂ ਵਿੱਚ ਐਫ.ਸੀ.ਆਈ ਏਜੰਸੀ (FCI Agency) ਦੇ ਬਾਲਾ ਜੀ ਗੋਦਾਮਾਂ ਤੋਂ ਆ ਰਹੀ ਸੁਸਰੀ ਦੀ ਸਮੱਸਿਆ ਤੋਂ ਤੰਗ ਹਨ। ਜਿਸ ਕਰਕੇ ਗੋਦਾਮ ਵਿੱਚ ਚੰਡੀਗੜ੍ਹ ਅਤੇ ਬਰਨਾਲਾ ਤੋਂ ਉਚ ਅਧਿਕਾਰੀਆਂ ਦੀ ਟੀਮ ਆਈ ਹੋਈ ਸੀ, ਜਿਨ੍ਹਾਂ ਦਾ ਉਥੋਂ ਦੇ ਲੋਕਾਂ ਪਤਾ ਲੱਗ ਗਿਆ। ਜਿਸ ਤੋਂ ਬਾਅਦ ਚਾਰ ਪਿੰਡਾ ਨੇ ਰਲ ਕੇ ਅਧਿਕਾਰੀਆਂ ਦੀ ਟੀਮ ਨੂੰ ਗੋਦਾਮਾਂ ਦੇ ਅੰਦਰ ਹੀ ਬੰਦ ਕਰ।

ਇਸ ਮੌਕੇ ਗੱਲਬਾਤ ਕਰਦਿਆਂ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਚੀਮਾ ਵਿਖੇ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਐਫ.ਸੀ.ਆਈ (FCI Agency) ਦੇ ਬਾਲਾਜੀ ਗੋਦਾਮ ਬਣੇ ਹੋਏ ਹਨ। ਇਨ੍ਹਾਂ ਗੁਦਾਮਾਂ ਤੋਂ ਤਿੰਨ ਸਾਲਾਂ ਤੋਂ ਹੀ ਸੁਸਰੀ ਉੱਡ ਕੇ ਸਮੱਸਿਆ ਪੈਦਾ ਕਰ ਰਹੀ ਹੈ।

ਸੁਸਰੀ ਦੀ ਤੋਂ ਪ੍ਰੇਸ਼ਾਨ ਲੋਕਾਂ ਨੇ ਗੋਦਾਮ 'ਚ ਬੰਦ ਕੀਤੀ FCI ਦੀ ਟੀਮ

ਜਿਸ ਕਰਕੇ ਇਹ ਸੁਸਰੀ ਘਰਾਂ ਵਿੱਚ ਹਰ ਇੱਕ ਚੀਜ ਵਿੱਚ ਮਿਲ ਰਹੀ ਹੈ, ਸੁਸਰੀ ਨਾਲ ਸਾਰੇ ਹੀ ਲੋਕਾਂ ਦਾ ਜੀਣਾ ਦੁਬਰ ਹੋਇਆ ਪਿਆ ਹੈ। ਸਭ ਤੋਂ ਵੱਧ ਸਮੱਸਿਆ ਛੋਟੇ ਬੱਚਿਆਂ ਨੂੰ ਆ ਰਹੀਆਂ ਹਨ, ਕਿਉਂਕਿ ਇਹ ਨਿੱਕੇ ਬੱਚਿਆਂ ਦੇ ਅੱਖ, ਕੰਨ, ਨੱਕ ਵਿੱਚ ਵੜ ਜਾਂਦੀ ਹੈ ਜੋ ਬਹੁਤ ਹੀ ਖ਼ਤਰਨਾਕ ਸਾਬਿਤ ਹੋ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਸਬੰਧੀ ਕਈ ਵਾਰ ਗੋਦਾਮ ਦੇ ਪ੍ਰਬੰਧਕਾਂ ਨੂੰ ਮਿਲ ਚੁੱਕੇ ਹਨ, ਪਰ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਸਮੱਸਿਆ ਲਈ ਬਰਨਾਲਾ ਦੇ ਡਿਪਟੀ ਕਮਿਸ਼ਨਰ ਅਤੇ ਡੀ.ਐਫ਼.ਐਸ.ਓ ਨੂੰ ਵੀ ਮੰਗ ਪੱਤਰ ਅਤੇ ਸ਼ਿਕਾਇਤਾਂ ਦਰਜ ਕਰਵਾਈਆਂ।

ਇਹ ਵੀ ਪੜ੍ਹੋ: ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਨੇ ਕੀਤਾ ਤਬਾਹ, PAU ਦੇ ਮਾਹਿਰ ਡਾਕਟਰਾਂ ਨੇ ਕਿਹਾ ਸਿਰਫ ਬੀਜ ਨਹੀਂ ਹੈ ਕਾਰਨ

ਜਿਸ ਦਾ ਅਧਿਕਾਰੀਆਂ ਵੱਲੋਂ ਸਿਰਫ਼ ਸਮੱਸਿਆ ਦਾ ਹੱਲ ਕਰਨ ਲਈ ਭਰੋਸਾ ਮਿਲ ਜਾਂਦਾ ਹੈ ਜਦਕਿ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਜਾਂਦਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸੁਸਰੀ ਦੇ ਖ਼ਾਤਮੇ ਲਈ ਗੁਦਾਮ ਪ੍ਰਬੰਧਕਾਂ ਕੋਲ ਜੋ ਦਵਾਈ ਆਉਂਦੀ ਹੈ ਉਸ ਨੂੰ ਵੇਚ ਦਿੱਤਾ ਜਾਂਦਾ ਹੈ ਅਤੇ ਸੁਸਰੀ ਉੱਡ ਕੇ ਉਨ੍ਹਾਂ ਦੇ ਘਰਾਂ ਵਿੱਚ ਆ ਰਹੀ ਹੈ।

ਵਿਰੋਧ ਕਰਦੇ ਹੋਏ ਪਿੰਡ ਵਾਸੀ
ਵਿਰੋਧ ਕਰਦੇ ਹੋਏ ਪਿੰਡ ਵਾਸੀ

ਇਸ ਸਮੱਸਿਆ ਤੋਂ ਪਿੰਡ ਚੀਮਾ, ਜੋਧਪੁਰ, ਪੱਤੀ ਸੇਖਵਾਂ ਸਮੇਤ ਬਾਜੀਗਰ ਬਸਤੀ ਦੇ ਲੋਕ ਪ੍ਰਭਾਵਿਤ ਹਨ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਗੋਦਾਮਾਂ ਦੇ ਬਿਲਕੁਲ ਸਾਹਮਣੇ ਗੁਰੂ ਘਰ ਬਣਿਆ ਹੋਇਆ ਹੈ। ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਥਾਨ ਵਾਲੀ ਜਗ੍ਹਾ 'ਤੇ ਵੀ ਸੁਸਰੀ ਦੇ ਢੇਰ ਲੱਗ ਜਾਂਦੇ ਹਨ।

ਇਨ੍ਹਾਂ ਗੁਦਾਮਾਂ ਵਿੱਚ ਐਫ.ਸੀ.ਆਈ (FCI)ਦੀ ਚੰਡੀਗੜ੍ਹ ਤੋਂ ਟੀਮ ਆਈ ਹੋਈ ਹੈ। ਜਿਸਦਾ ਪਤਾ ਲੱਗਣ ਤੇ ਉਨ੍ਹਾਂ ਵੱਲੋਂ ਇਸ ਟੀਮ ਦਾ ਘਿਰਾਓ ਕੀਤਾ ਗਿਆ ਅਤੇ ਉਨ੍ਹਾਂ ਨੂੰ ਗੋਦਾਮਾਂ ਦੇ ਅੰਦਰ ਹੀ ਬੰਦ ਕਰ ਦਿੱਤਾ ਗਿਆ । ਪਿੰਡ ਵਾਸੀਆਂ ਨੇ ਕਿਹਾ ਕਿ ਜਿੰਨਾ ਸਮਾਂ ਇਸ ਸਮੱਸਿਆ ਦਾ ਹੱਲ ਨਹੀਂ ਹੁੰਦਾ, ਟੀਮ ਨੂੰ ਜਾਣ ਨਹੀਂ ਦਿੱਤਾ ਜਾਵੇਗਾ ਉਨ੍ਹਾਂ ਦਾ ਧਰਨਾ ਇਸੇ ਤਰ੍ਹਾਂ ਰਾਤ ਸਮੇਂ ਵੀ ਜਾਰੀ ਰਹੇਗਾ।

ਉਥੇ ਇਸ ਮੌਕੇ ਐਫ.ਸੀ.ਆਈ (FCI)) ਦੇ ਮੈਨੇਜਰ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਅੱਜ ਹੀ ਧਿਆਨ ਵਿੱਚ ਆਇਆ ਹੈ। ਜਿਸ ਦਾ ਇਕ ਹਫ਼ਤੇ ਦੇ ਵਿਚ ਹੱਲ ਕਰ ਦਿੱਤਾ ਜਾਵੇਗਾ। ਇਸ ਸੰਬੰਧੀ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਗੁਲਾਬੀ ਸੁੰਡੀ ਨੇ ਆਪਣੀ ਲਪੇਟ 'ਚ ਲਿਆ ਪੰਜਾਬ ਦਾ ਇੱਕ ਹੋਰ ਜ਼ਿਲ੍ਹਾ

ETV Bharat Logo

Copyright © 2024 Ushodaya Enterprises Pvt. Ltd., All Rights Reserved.