BSF ਦਾ ਦਾਇਰਾ ਵਧਾਉਣ 'ਤੇ ਕਿਸਾਨ ਆਗੂ ਦੇ ਤਿੱਖੇ ਪ੍ਰਤੀਕਰਮ

author img

By

Published : Oct 15, 2021, 2:29 PM IST

BSF ਦਾ ਦਾਇਰਾ ਵਧਾਉਣ 'ਤੇ ਕਿਸਾਨ ਆਗੂ ਦੇ ਤਿੱਖੇ ਪ੍ਰਤੀਕਰਮ

ਬੀਐੱਸਐੱਫ਼ ਦਾ ਦਾਇਰਾ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਤੱਕ ਵਧਾਉਣ ਨੂੰ ਲੈ ਕੇ ਕਿਸਾਨ ਆਗੂਆਂ ਗੁਰਨਾਮ ਸਿੰਘ ਚੜੂਨੀ (Gurnam Singh Charuni) ਅਤੇ ਹਰਮੀਤ ਸਿੰਘ ਕਾਦੀਆਂ (Harmeet Singh Qadian) ਨੇ ਕੇਂਦਰ ਸਰਕਾਰ (Central Government) ਨੂੰ ਘੇਰਿਆ ਹੈ।

ਬਰਨਾਲਾ: ਕੇਂਦਰ ਸਰਕਾਰ (Central Government) ਵੱਲੋਂ ਪੰਜਾਬ ਅੰਦਰ ਬੀਐੱਸਐੱਫ਼ ਦਾ ਦਾਇਰਾ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਤੱਕ ਕਰ ਦਿੱਤਾ ਗਿਆ ਹੈ। ਇਸ ਮਾਮਲੇ 'ਤੇ ਕਿਸਾਨ ਆਗੂਆਂ ਗੁਰਨਾਮ ਸਿੰਘ ਚੜੂਨੀ (Gurnam Singh Charuni) ਅਤੇ ਹਰਮੀਤ ਸਿੰਘ ਕਾਦੀਆਂ (Harmeet Singh Qadian) ਨੇ ਇਤਰਾਜ਼ ਜਤਾਉਂਦੇ ਹੋਏ ਤਿੱਖਾ ਪ੍ਰਤੀਕਰਮ ਦਿੱਤਾ ਹੈ।

ਇਹ ਵੀ ਪੜੋ: ਸਿੰਘੂ ਬਾਰਡਰ 'ਤੇ ਕਤਲ, ਹੱਥ ਵੱਢ ਲਾਸ਼ ਨੂੰ ਬੈਰੀਕੇਡ ‘ਤੇ ਲਟਕਾਇਆ! ਦੇਖੋ ਵੀਡੀਓ...

ਇਸ ਮੌਕੇ ਗੁਰਨਾਮ ਸਿੰਘ ਚੜੂਨੀ (Gurnam Singh Charuni) ਨੇ ਕਿਹਾ ਕਿ ਕੇਂਦਰ (Central Government) ਦਾ ਇਹ ਫੈਸਲਾ ਬਹੁਤ ਗਲਤ ਹੈ। ਇਸ ਉਪਰ ਪੰਜਾਬ ਸਰਕਾਰ (Government of Punjab) ਨੂੰ ਸਖਤ ਸਟੈਂਡ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ ਕੇਂਦਰ (Central Government) ਇਸ ਤਰ੍ਹਾਂ ਕਰੇਗਾ ਤਾਂ ਪੰਜਾਬ ਸਰਕਾਰ (Government of Punjab) ਕੋਲ ਕਿਹੜੇ ਅਧਿਕਾਰ ਰਹਿਣਗੇ। ਉਹਨਾਂ ਕਿਹਾ ਕਿ ਪੰਜਾਹ ਤਾਂ ਦੂਰ ਬੀਐਸਐਫ ਨੂੰ ਪੰਦਰਾਂ ਕਿਲੋਮੀਟਰ ਏਰੀਆ ਵੀ ਨਹੀਂ ਹੋਣਾ ਚਾਹੀਦਾ। ਜਦਕਿ ਸਿਰਫ ਬਾਰਡਰ ਦਾ ਦੋ ਕਿਲੋਮੀਟਰ ਏਰੀਆ ਹੀ ਹੋਣਾ ਚਾਹੀਦਾ ਹੈ। ਸਰਕਾਰ ਇਸ ਤਰਾਂ ਦੇ ਫੈਸਲੇ ਲੈ ਕੇ ਕੇਂਦਰੀ ਕਰਨ ਵੱਲ ਵਧ ਰਹੀ ਹੈ।

BSF ਦਾ ਦਾਇਰਾ ਵਧਾਉਣ 'ਤੇ ਕਿਸਾਨ ਆਗੂ ਦੇ ਤਿੱਖੇ ਪ੍ਰਤੀਕਰਮ

ਇਹ ਵੀ ਪੜੋ: ਸਿੰਘੂ ਸਰਹੱਦ ’ਤੇ ਕਤਲ ਮਾਮਲਾ: ਨਿਹੰਗ ਸਿੰਘਾਂ ਨੇ ਕਹੀ ਵੱਡੀ ਗੱਲ, ਦੇਖੋ ਵੀਡੀਓ

ਉਥੇ ਇਸ ਮੌਕੇ ਹਰਮੀਤ ਸਿੰਘ ਕਾਦੀਆਂ (Harmeet Singh Qadian) ਨੇ ਕਿਹਾ ਕਿ ਸ਼ਾਂਤਮਈ ਚੱਲ ਰਹੇ ਕਿਸਾਨ ਅੰਦੋਲਨ ਨੂੰ ਕੁਚਲਣ ਲਈ ਹੀ ਕੇਂਦਰ ਸਰਕਾਰ (Central Government) ਨੇ ਬੀਐਸਐਫ ਦਾ ਦਾਇਰਾ ਵਧਾਇਆ ਹੈ। ਪੰਦਰਾਂ ਕਿਲੋਮੀਟਰ ਦਾ ਦਾਇਰਾ ਵੀ ਬਹੁਤ ਜ਼ਿਆਦਾ ਹੁੰਦਾ ਹੈ, ਪਰ ਕੇਂਦਰ ਸਰਕਾਰ (Central Government) ਪੰਜਾਬ ਵਿੱਚ ਬੀਐਸਐਫ ਜ਼ਰੀਏ ਟੇਢੇ ਤਰੀਕੇ ਨਾਲ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜੋ: ਸਿੰਘੂ ਸਰਹੱਦ ’ਤੇ ਕਤਲ ਮਾਮਲੇ ’ਚ ਭਖੀ ਸਿਆਸਤ, ਹਰਜੀਤ ਗਰੇਵਾਲ ਨੇ ਕਿਹਾ ਤਾਲਿਬਾਨ...

ETV Bharat Logo

Copyright © 2024 Ushodaya Enterprises Pvt. Ltd., All Rights Reserved.