ETV Bharat / state

ਟ੍ਰਾਈਡੈਂਟ ਸ਼ੂਗਰ ਮਿੱਲ ਜ਼ਮੀਨ ਐਕਵਾਇਰ ਮਾਮਲਾ, 17 ਸਾਲ ਲੰਘਣ ਦੇ ਬਾਵਜੂਦ ਸ਼ੂਗਰ ਮਿੱਲ ਲਗਾਉਣ ਦਾ ਵਾਅਦਾ ਨਾ ਹੋਇਆ ਵਫ਼ਾ

author img

By

Published : May 3, 2022, 2:14 PM IST

17 ਸਾਲ ਲੰਘਣ ਦੇ ਬਾਵਜੂਦ ਸ਼ੂਗਰ ਮਿੱਲ ਲਗਾਉਣ ਦਾ ਵਾਅਦਾ ਨਾ ਹੋਇਆ ਵਫ਼ਾ
17 ਸਾਲ ਲੰਘਣ ਦੇ ਬਾਵਜੂਦ ਸ਼ੂਗਰ ਮਿੱਲ ਲਗਾਉਣ ਦਾ ਵਾਅਦਾ ਨਾ ਹੋਇਆ ਵਫ਼ਾ

17 ਸਾਲ ਪਹਿਲਾਂ ਟ੍ਰਾਈਡੈਂਟ ਗਰੁੱਪ (Trident Group) ਵਲੋਂ 376 ਏਕੜ ਜ਼ਮੀਨ ਧੱਕੇ ਜ਼ਬਰ ਜ਼ੁਲਮ ਨਾਲ ਐਕਵਾਇਰ ਕੀਤੀ ਗਈ ਸੀ। ਇਹ ਜ਼ਮੀਨ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ (Government led by Capt. Amarinder Singh) ਵੇਲੇ ਧੱਕੇ ਨਾਲ ਐਕਵਾਇਰ ਕੀਤੀ ਗਈ। ਖੇਤੀ ਯੋਗ ਜ਼ਮੀਨ ਦਾ ਰਾਤੋ ਰਾਤ ਜ਼ਮੀਨ ਐਕਵਾਇਰ ਕਰਨ ਦੇ ਆਰਡਰ ਕਰ ਦਿੱਤੇ ਗਏ ਅਤੇ ਸ਼ੂਗਰ ਮਿੱਲ ਲਗਾਉਣ ਦੇ ਨਾਮ ਹੇਠ ਇਹ ਜ਼ਮੀਨ ਐਕਵਾਇਰ ਕੀਤੀ ਗਈ, ਪਰ ਇਸ ਜ਼ਮੀਨ ਨੂੰ ਕਿਸਾਨਾਂ ਤੋਂ ਐਕਵਾਇਰ ਕੀਤੇ ਕਰੀਬ 17 ਸਾਲਾਂ ਦਾ ਸਮਾਂ ਬੀਤ ਗਿਆ, ਪਰ ਇਸਦੇ ਬਾਵਜੂਦ ਸ਼ੂਗਰ ਮਿੱਲ ਲਗਾਂਉਣ ਦਾ ਵਾਅਦਾ (Promise to set up a sugar mill) ਵਫ਼ਾ ਨਹੀਂ ਹੋਇਆ।

ਬਰਨਾਲਾ: ਜ਼ਿਲ੍ਹੇ ਦੇ ਪਿੰਡ ਧੌਲਾ, ਛੰਨਾ ਅਤੇ ਸੰਘੇੜਾ ਦੀ ਕਰੀਬ 17 ਸਾਲ ਪਹਿਲਾਂ ਟ੍ਰਾਈਡੈਂਟ ਗਰੁੱਪ (Trident Group) ਵਲੋਂ 376 ਏਕੜ ਜ਼ਮੀਨ ਧੱਕੇ ਜ਼ਬਰ ਜ਼ੁਲਮ ਨਾਲ ਐਕਵਾਇਰ ਕੀਤੀ ਗਈ ਸੀ। ਇਹ ਜ਼ਮੀਨ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ (Government led by Capt. Amarinder Singh) ਵੇਲੇ ਧੱਕੇ ਨਾਲ ਐਕਵਾਇਰ ਕੀਤੀ ਗਈ। ਖੇਤੀ ਯੋਗ ਜ਼ਮੀਨ ਦਾ ਰਾਤੋ ਰਾਤ ਜ਼ਮੀਨ ਐਕਵਾਇਰ ਕਰਨ ਦੇ ਆਰਡਰ ਕਰ ਦਿੱਤੇ ਗਏ ਅਤੇ ਸ਼ੂਗਰ ਮਿੱਲ ਲਗਾਉਣ ਦੇ ਨਾਮ ਹੇਠ ਇਹ ਜ਼ਮੀਨ ਐਕਵਾਇਰ ਕੀਤੀ ਗਈ, ਪਰ ਇਸ ਜ਼ਮੀਨ ਨੂੰ ਕਿਸਾਨਾਂ ਤੋਂ ਐਕਵਾਇਰ ਕੀਤੇ ਕਰੀਬ 17 ਸਾਲਾਂ ਦਾ ਸਮਾਂ ਬੀਤ ਗਿਆ, ਪਰ ਇਸਦੇ ਬਾਵਜੂਦ ਸ਼ੂਗਰ ਮਿੱਲ ਲਗਾਂਉਣ ਦਾ ਵਾਅਦਾ (Promise to set up a sugar mill) ਵਫ਼ਾ ਨਹੀਂ ਹੋਇਆ।

17 ਸਾਲ ਲੰਘਣ ਦੇ ਬਾਵਜੂਦ ਸ਼ੂਗਰ ਮਿੱਲ ਲਗਾਉਣ ਦਾ ਵਾਅਦਾ ਨਾ ਹੋਇਆ ਵਫ਼ਾ
17 ਸਾਲ ਲੰਘਣ ਦੇ ਬਾਵਜੂਦ ਸ਼ੂਗਰ ਮਿੱਲ ਲਗਾਉਣ ਦਾ ਵਾਅਦਾ ਨਾ ਹੋਇਆ ਵਫ਼ਾ

ਜ਼ਮੀਨਾਂ ਦੇ ਮਾਲਕ ਕਿਸਾਨ ਅੱਜ ਵੀ ਇਸ ਕਾਰਪੋਰੇਟ ਗਰੁੱਪ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ। ਖ਼ਾਸ ਕਰ ਹੁਣ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਬਨਣ ‘ਤੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਤੋਂ ਸ਼ੂਗਰ ਮਿੱਲ ਲਗਾਉਣ ਲਈ ਮੰਗ ਉਠਾ ਰਹੇ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਤੋਂ ਸ਼ੂਗਰ ਮਿੱਲ ਲਗਾਉਣ ਦੇ ਨਾਮ ਤੇ ਟਰਾਈਡੈਂਟ ਗਰੁੱਪ ਵਲੋਂ ਜ਼ਮੀਨ ਐਕੁਵਾਇਰ (Land Acquisition by Trident Group) ਕੀਤੀ ਗਈ ਸੀ। ਜੋ 16 ਸਾਲ ਬੀਤਣ ਦੇ ਬਾਵਜੂਦ ਵੀ ਨਹੀਂ ਲਗਾਈ ਗਈ।

17 ਸਾਲ ਲੰਘਣ ਦੇ ਬਾਵਜੂਦ ਸ਼ੂਗਰ ਮਿੱਲ ਲਗਾਉਣ ਦਾ ਵਾਅਦਾ ਨਾ ਹੋਇਆ ਵਫ਼ਾ
17 ਸਾਲ ਲੰਘਣ ਦੇ ਬਾਵਜੂਦ ਸ਼ੂਗਰ ਮਿੱਲ ਲਗਾਉਣ ਦਾ ਵਾਅਦਾ ਨਾ ਹੋਇਆ ਵਫ਼ਾ

ਉਨ੍ਹਾਂ ਦੱਸਿਆ ਕਿ ਉਸ ਸਮੇਂ ਜ਼ਮੀਨ ਐਕਵਾਇਰ ਕਰਨ ਲਈ ਕਿਸਾਨਾਂ ਨਾਲ ਸਰਕਾਰ ਦੀ ਸ਼ਹਿ ‘ਤੇ ਧੱਕੇਸ਼ਾਹੀ ਕੀਤੀ ਗਈ। ਉਸ ਸਮੇਂ ਕਾਂਗਰਸ ਦੀ ਸਰਕਾਰ (Congress government) ਸੀ ਅਤੇ ਬਾਅਦ ਵਿੱਚ ਅਕਾਲੀ ਸਰਕਾਰ ਵੇਲੇ ਵੀ ਉਹਨਾਂ ਦੀ ਸੁਣਵਾਈ ਨਹੀਂ। ਉਹਨਾਂ ਕਿਹਾ ਕਿ ਜੇਕਰ ਸ਼ੂਗਰ ਮਿੱਲ ਲੱਗੀ ਹੁੰਦੀ ਤਾਂ ਬਰਨਾਲਾ ਜ਼ਿਲ੍ਹੇ ਸਮੇਤ ਮਾਲਵਾ ਖ਼ੇਤਰ ਦੇ ਲੋਕਾਂ ਨੂੰ ਇਸ ਦਾ ਫ਼ਾਇਦਾ ਹੋਣਾ ਸੀ, ਪਰ ਟ੍ਰਾਈਡੈਂਟ ਗਰੁੱਪ ਨੇ ਕਿਸਾਨਾਂ ਨੂੰ ਲਾਭ ਦੇਣ ਦੀ ਥਾਂ ਬੀਮਾਰੀਆਂ ਹੀ ਵੰਡੀਆਂ ਹਨ। ਧਰਤੀ ਹੇਠਲਾ ਪਾਣੀ ਤੋਂ ਲੈ ਕੇ ਆਬੋ ਹਵਾ ਵੀ ਦੂਸਿਤ ਕਰ ਦਿੱਤੀ ਹੈ।

17 ਸਾਲ ਲੰਘਣ ਦੇ ਬਾਵਜੂਦ ਸ਼ੂਗਰ ਮਿੱਲ ਲਗਾਉਣ ਦਾ ਵਾਅਦਾ ਨਾ ਹੋਇਆ ਵਫ਼ਾ

ਉਹਨਾਂ ਕਿਹਾ ਕਿ ਅਕਾਲੀ ਕਾਂਗਰਸੀ ਸਰਕਾਰਾਂ ਨੇ ਭਾਵੇਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ, ਪਰ ਉਹ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਆਸ ਰੱਖਦੇ ਹਨ ਕਿ ਟਰਾਈਡੈਂਟ ਗਰੁੱਪ ਤੋਂ ਸ਼ੂਗਰ ਮਿੱਲ ਲਗਾਈ ਜਾਵੇ ਤਾਂ ਕਿਸਾਨਾਂ ਨਾਲ ਕੀਤਾ ਵਾਅਦਾ ਵਫ਼ਾ ਹੋ ਸਕੇ।

ਇਹ ਵੀ ਪੜ੍ਹੋ: ਪੰਜਾਬ ਦੀ ਕਾਨੂੰਨ ਵਿਵਸਥਾ ਬਣਾਈ ਰੱਖਣ ’ਚ ਮਾਨ ਸਰਕਾਰ ਫੇਲ੍ਹ: ਵੜਿੰਗ

ETV Bharat Logo

Copyright © 2024 Ushodaya Enterprises Pvt. Ltd., All Rights Reserved.