ETV Bharat / state

ਬਰਨਾਲਾ ਵਿੱਚ ਪੁਲਿਸ ਤੇ ਗੈਂਗਸਟਰ ਗਰੁੱਪ 'ਚ ਮੁੱਠਭੇੜ, ਫ਼ਾਇਰਿੰਗ 'ਚ ਇੱਕ ਗੈਂਗਸਟਰ ਜ਼ਖ਼ਮੀ, ਚਾਰ ਕਾਬੂ

author img

By

Published : Aug 9, 2023, 4:33 PM IST

Updated : Aug 9, 2023, 4:39 PM IST

ਬਰਨਾਲਾ ਵਿੱਚ ਅੱਜ ਬੰਬੀਹਾ ਗਰੁੱਪ ਦੇ ਮੈਂਬਰਾਂ ਅਤੇ ਪੁਲਿਸ ਦਰਮਿਆਨ ਮੁੱਠਭੇੜ ਹੋਈ ਹੈ। ਨੇੜੇ ਬਠਿੰਡਾ ਚੰਡੀਗੜ੍ਹ ਹਾਈਵੇ ਉਪਰ ਪੁਲਿਸ ਵਲੋਂ ਇੱਕ ਸਵਿੱਫ਼ਟ ਗੱਡੀ ਨੂੰ ਘੇਰਿਆ ਗਿਆ, ਜਿਸ ਵਿੱਚ ਸਵਾਰ ਗੈਂਗਸਟਰ ਗਰੱਪ ਦੇ ਮੈਂਬਰਾਂ ਨੇ ਫ਼ਾਇਰਿੰਗ ਕਰ ਦਿੱਤੀ। ਇਹ ਆਪਰੇਸ਼ਨ ਏਜੀਟੀਐਫ਼ ਅਤੇ ਬਰਨਾਲਾ ਪੁਲਿਸ ਵਲੋਂ ਸਾਂਝੇ ਤੌਰ ਤੇ ਕੀਤਾ ਗਿਆ।

Etv Bharat
Etv Bharat

ਬਰਨਾਲਾ: ਬਰਨਾਲਾ ਵਿੱਚ ਅੱਜ ਬੰਬੀਹਾ ਗਰੁੱਪ ਦੇ ਮੈਂਬਰਾਂ ਅਤੇ ਪੁਲਿਸ ਦਰਮਿਆਨ ਮੁੱਠਭੇੜ ਹੋਈ ਹੈ। ਦੁਪਹਿਰ ਸਮੇਂ ਬਰਨਾਲਾ ਦੇ ਕਸਬਾ ਹੰਡਿਆਇਆ ਨੇੜੇ ਬਠਿੰਡਾ ਚੰਡੀਗੜ੍ਹ ਹਾਈਵੇ ਉਪਰ ਪੁਲਿਸ ਵਲੋਂ ਇੱਕ ਸਵਿੱਫ਼ਟ ਗੱਡੀ ਨੂੰ ਘੇਰਿਆ ਗਿਆ, ਜਿਸ ਵਿੱਚ ਸਵਾਰ ਗੈਂਗਸਟਰ ਗਰੱਪ ਦੇ ਮੈਂਬਰਾਂ ਨੇ ਫ਼ਾਇਰਿੰਗ ਕਰ ਦਿੱਤੀ। ਇਹ ਆਪਰੇਸ਼ਨ ਏਜੀਟੀਐਫ਼ ਅਤੇ ਬਰਨਾਲਾ ਪੁਲਿਸ ਵਲੋਂ ਸਾਂਝੇ ਤੌਰ ਤੇ ਕੀਤਾ ਗਿਆ।

ਪੁਲਿਸ ਦੀ ਗੋਲੀ ਲੱਗਣ ਨਾਲ ਜ਼ਖ਼ਮੀ ਵੀ ਹੋਇਆ ਇੱਕ ਗੈਂਗਸਟਰ: ਇਸ ਮੁੱਠਭੇੜ ਵਿੱਚ ਇੱਕ ਗੈਂਗਸਟਰ ਪੁਲਿਸ ਦੀ ਗੋਲੀ ਲੱਗਣ ਨਾਲ ਜ਼ਖ਼ਮੀ ਵੀ ਹੋਇਆ ਹੈ। ਜਦਕਿ ਕੁੱਲ ਚਾਰ ਜਣਿਆਂ ਨੂੰ ਪੁਲਿਸ ਨੇ ਕੀਬੂ ਕਰ ਲਿਆ ਹੈ। ਪੁਲਿਸ ਨੇ ਸਵਿਫਟ ਕਾਰ ਅਤੇ ਤਿੰਨ ਹਥਿਆਰ ਅਤੇ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਜ਼ਖ਼ਮੀਆਂ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਹ ਕਾਰਵਾਈ ਏਜੀਟੀਐਫ ਨੇ ਖੁਫੀਆ ਸੂਚਨਾ 'ਤੇ ਕੀਤੀ ਹੈ।

ਏਜੀਟੀਐਫ਼ ਤੇ ਬਰਨਾਲਾ ਪੁਲਿਸ ਵਲੋਂ ਸਾਂਝੇ ਰੂਪ ਵਿੱਚ ਕੀਤਾ ਗਿਆ ਇੱਕ ਜੁਆਇੰਟ ਆਪਰੇਸ਼ਨ: ਇਸ ਮੌਕੇ ਗੱਲਬਾਤ ਕਰਦਿਆਂ ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਇੱਕ ਜੁਆਇੰਟ ਆਪਰੇਸ਼ਨ ਏਜੀਟੀਐਫ਼ ਅਤੇ ਬਰਨਾਲਾ ਪੁਲਿਸ ਵਲੋਂ ਸਾਂਝੇ ਰੂਪ ਵਿੱਚ ਕੀਤਾ ਗਿਆ ਹੈ। ਜਿਸ ਵਿੱਚ ਬੰਬੀਹਾ ਗਰੁੱਪ, ਅਰਸ਼ ਡੱਲਾ ਗੈਂਗ ਅਤੇ ਸੁੱਖਾ ਦੁੱਨੇਕਾ ਗੈਂਗ ਦੇ ਚਾਰ ਮੈਂਬਰ ਕਾਬੂ ਕੀਤੇ ਗਏ ਹਨ। ਇਹਨਾਂ ਵਿੱਚ ਸੁਖਜਿੰਦਰ ਸਿੰਘ ਉਰਫ਼ ਸੁੱਖੀ ਖਾਨ ਵਾਸੀ ਲੌਂਗੋਵਾਲ, ਯਾਦਵਿੰਦਰ ਸਿੰਘ ਮੁੱਲਾਪੁਰ, ਹੁਸ਼ਨਪ੍ਰੀਤ ਸਿੰਘ ਉਰਫ਼ ਗਿੱਲ ਅਤੇ ਜਗਸੀਰ ਸਿੰਘ ਉਰਫ਼ ਬਿੱਲਾ ਵਾਸੀ ਲੌਂਗੋਵਾਲ ਨੂੰ ਕਾਬੂ ਕੀਤਾ ਗਿਆ ਹੈ।

ਏਜੀਟੀਐਫ਼ ਨੂੰ ਮਿਲੀ ਸੀ ਇਸ ਦੀ ਸੂਚਨਾ: ਇਹਨਾਂ ਸਬੰਧੀ ਏਜੀਟੀਐਫ਼ ਨੂੰ ਇਸਦੀ ਸੂਚਨਾ ਮਿਲੀ ਸੀ ਕਿ ਇਹ ਚਾਰੇ ਬੀਤੀ ਰਾਤ ਅੰਮ੍ਰਿਤਸਰ ਤੋਂ ਜਲੰਧਰ ਪੁੱਜੇ ਸਨ ਅਤੇ ਜਲੰਧਰ ਵਿੱਚ ਇਹਨਾਂ ਵਲੋਂ ਇੱਕ ਗੱਡੀ ਖੋਹੀ ਗਈ ਸੀ। ਇਸਤੋਂ ਬਾਅਦ ਇਹ ਜਲੰਧਰ ਤੋਂ ਬਠਿੰਡਾ ਪੁੱਜੇ ਸਨ ਅਤੇ ਅਸਲੇ ਸਮੇਤ ਇਹ ਕਿਸੇ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਮੋਹਾਲੀ ਵੱਲ ਜਾ ਰਹੇ ਸਨ। ਏਜੀਟੀਐਫ਼ ਅਤੇ ਬਰਨਾਲਾ ਪੁਲਿਸ ਨੇ ਸਾਂਝੇ ਆਪਰੇਸ਼ਨ ਦੌਰਾਨ ਇਹਨਾਂ ਨੂੰ ਹੰਡਿਆਇਆ ਨੇੜੇ ਘੇਰਿਆ ਸੀ। ਜਿੱਥੇ ਕਰਾਸ ਫ਼ਾਇਰਿੰਗ ਹੋਈ ਹੈ।

ਪੁਲਿਸ ਦੀ ਸਰਕਾਰੀ ਗੱਡੀ ਵਿੱਚ ਵੀ ਲੱਗੀ ਗੋਲੀ: ਇਸ ਵਿੱਚ ਸੁਖਜਿੰਦਰ ਸਿੰਘ ਸੁੱਖੀ ਖਾਨ ਦੇ ਗੋਲੀ ਲੱਗੀ ਹੈ, ਜਦਕਿ ਪੁਲਿਸ ਦੀ ਸਰਕਾਰੀ ਗੱਡੀ ਵਿੱਚ ਵੀ ਗੋਲੀ ਲੱਗੀ ਹੈ। ਉਹਨਾਂ ਕਿਹਾ ਕਿ ਇਸ ਵਿੱਚ ਇੱਕ ਜਖ਼ਮੀ ਹੈ, ਜਦਕਿ ਤਿੰਨ ਹੋਰ ਕਾਬੂ ਕੀਤੇ ਗਏ ਹਨ। ਉਹਨਾਂ ਕਿਹਾ ਕਿ ਜ਼ਖ਼ਮੀ ਨੂੰ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਇਲਾਜ਼ ਲਈ ਲਿਜਾਇਆ ਗਿਆ ਹੈ। ਸੁੱਖੀ ਖਾਨ ਉਪਰ ਪਹਿਲਾਂ ਤੋਂ ਹੀ ਕਾਫ਼ੀ ਕਰਾਈਮ ਕੇਸ ਦਰਜ਼ ਹਨ। ਉਹਨਾਂ ਕਿਹਾ ਕਿ ਇਹਨਾਂ ਤੋਂ ਤਿੰਨ ਹਥਿਆਰ ਤੇ ਜਿੰਦਾ ਕਾਰਤੂਸ ਬਰਾਮਦ ਹੋਏ ਹਨ।


Last Updated :Aug 9, 2023, 4:39 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.