ETV Bharat / state

ਮਨੀ ਚੇਂਜਰ ਦੀ ਦੁਕਾਨ ਤੋਂ ਦੋ ਲੱਖ ਰੁਪਏ ਲੁੱਟ ਕੇ ਹੋਏ ਫ਼ਰਾਰ ਨਕਾਬਪੋਸ਼ ਲੁਟੇਰੇ

author img

By

Published : Aug 9, 2023, 8:10 AM IST

ਲੁਟੇਰਿਆਂ ਦੇ ਹੌਂਸਲੇ ਦਿਨ ਪਰ ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਗੜ੍ਹਸ਼ੰਕਰ 'ਚ ਦੇਰ ਸ਼ਾਮ ਲੁਟੇਰਿਆਂ ਵਲੋਂ ਹਥਿਆਰਾਂ ਦੀ ਨੋਕ 'ਤੇ ਮਨੀ ਚੇਂਜਰ ਦੀ ਦੁਕਾਨ ਤੋਂ ਦੋ ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ।

ਨਕਾਬਪੋਸ਼ ਲੁਟੇਰੇ ਮਨੀ ਚੇਂਜਰ ਦੀ ਦੁਕਾਨ ਤੋਂ ਦੋ ਲੱਖ ਰੁਪਏ ਲੁੱਟ ਕੇ ਹੋਏ ਫ਼ਰਾਰ
ਨਕਾਬਪੋਸ਼ ਲੁਟੇਰੇ ਮਨੀ ਚੇਂਜਰ ਦੀ ਦੁਕਾਨ ਤੋਂ ਦੋ ਲੱਖ ਰੁਪਏ ਲੁੱਟ ਕੇ ਹੋਏ ਫ਼ਰਾਰ

ਗੜ੍ਹਸ਼ੰਕਰ 'ਚ ਮਨੀ ਚੇਂਜਰ ਦੀ ਦੁਕਾਨ ਤੋਂ ਦੋ ਲੱਖ ਰੁਪਏ ਦੀ ਲੁੱਟ

ਹੁਸ਼ਿਆਰਪੁਰ: ਇੱਕ ਪਾਸੇ ਪੰਜਾਬ ਦੀ ਸਰਕਾਰ ਸੂਬੇ 'ਚ ਕਾਨੂੰਨ ਵਿਵਸਥਾ ਨੂੰ ਸਹੀ ਕਰਨ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ ਤਾਂ ਦੂਜੇ ਪਾਸੇ ਨਿੱਤ ਦਿਨ ਹੋ ਰਹੀਆਂ ਵਾਰਦਾਤਾਂ ਇੰਨਾਂ ਦਾਅਵਿਆਂ ਦੇ ਨੱਕ ਚਿੜਾ ਰਹੀਆਂ ਹਨ। ਮਾਮਲਾ ਗੜ੍ਹਸ਼ੰਕਰ ਹੁਸ਼ਿਆਰਪੁਰ ਮੁੱਖ ਮਾਰਗ 'ਤੇ ਸਥਿਤ ਅੱਡਾ ਸਤਨੌਰ ਨਜ਼ਦੀਕ ਦਾ ਹੈ, ਜਿਥੇ ਦੇਰ ਸ਼ਾਮ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਅੱਡੇ 'ਚ ਮਨੀ ਚੇਂਜਰ ਦੀ ਦੁਕਾਨ ਚਲਾ ਰਹੇ ਵਿਅਕਤੀ ਦੀ ਦੁਕਾਨ 'ਚ ਨਕਾਬਪੋਸ਼ ਲੁਟੇਰੇ ਦਾਖਲ ਹੋ ਗਏ।

ਹਥਿਆਰਾਂ ਦੀ ਨੋਕ 'ਤੇ ਲੁੱਟ: ਇਸ ਦੌਰਾਨ ਮੂੰਹ ਸਿਰ ਬੰਨ੍ਹ ਕੇ ਆਏ ਲੁਟੇਰਿਆਂ ਵਲੋਂ ਹਥਿਆਰਾਂ ਦੀ ਨੋਕ 'ਤੇ ਮਨੀ ਚੇਂਜਰ ਦੀ ਦੁਕਾਨ ਚਲਾਉਣ ਵਾਲੇ ਵਿਅਕਤੀ ਨੂੰ ਡਰਾ ਧਮਕਾ ਕੇ ਦੋ ਲੱਖ ਦੀ ਲੁੱਟ ਕਰ ਲਈ। ਜਿਸ 'ਚ ਉਸ ਵਲੋਂ ਇਸਨਾਫ਼ ਦੀ ਮੰਗ ਕਰਦਿਆਂ ਪੁਲਿਸ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਦੋ ਲੱਖ ਦੀ ਨਕਦੀ ਚੋਰੀ: ਇਸ ਸਬੰਧੀ ਪੀੜਤ ਦੁਕਾਨਦਾਰ ਹਰਦੀਪ ਕੁਮਾਰ ਨੇ ਦੱਸਿਆ ਕਿ ਉਹ ਪਿੰਡ ਪਦਰਾਣਾ ਦਾ ਰਹਿਣ ਵਾਲਾ ਹੈ ਅਤੇ ਅੱਡੇ 'ਚ ਮਨੀ ਚੇਂਜਰ ਦੀ ਦੁਕਾਨ ਚਲਾ ਰਿਹਾ ਹੈ। ਉਸ ਨੇ ਦੱਸਿਆ ਕਿ ਦੇਰ ਸ਼ਾਮ ਮੂੰਹ ਸਿਰ ਬੰਨ੍ਹ ਕੇ ਮੋਟਰਸਾਈਕਲ 'ਤੇ ਆਏ ਦੋ ਲੁਟੇਰੇ ਅਚਾਨਕ ਦੁਕਾਨ ਦੇ ਅੰਦਰ ਵੜ ਗਏ। ਇਸ ਦੌਰਾਨ ਉਨ੍ਹਾਂ ਹਥਿਆਰ ਦਿਖਾ ਕੇ ਉਸਦੇ ਗੱਲੇ 'ਚ ਪਈ ਕਰੀਬ ਦੋ ਲੱਖ ਦੀ ਨਕਦੀ ਚੋਰੀ ਕਰ ਲਈ।

ਇੱਕ ਲੁਟੇਰੇ ਦੀ ਪਛਾਣ: ਇਸ ਦੇ ਨਾਲ ਹੀ ਦੁਕਾਨਦਾਰ ਵਲੋਂ ਵਾਰਦਾਤ ਕਰਨ ਵਾਲੇ ਇੱਕ ਲੁਟੇਰੇ ਦੀ ਪਛਾਣ ਕਰ ਲੈਣ ਦਾ ਦਾਅਵਾ ਵੀ ਕੀਤਾ ਹੈ। ਜਿਸ ਸਬੰਧੀ ਦੁਕਾਨਦਾਰ ਦਾ ਕਹਿਣਾ ਕਿ ਜਦੋਂ ਉਸ ਨੇ ਲੁਟੇਰੇ ਨੂੰ ਇਹ ਗੱਲ ਕਹੀ ਤਾਂ ਉਸ ਦਾ ਅੱਗੋਂ ਜਵਾਬ ਸੀ ਕਿ ਪਛਾਣ ਕਰ ਲਈ ਤਾਂ ਫਿਰ ਤੂੰ ਮੇਰਾ ਕੀ ਵਿਗਾੜ ਲਵੇਗਾ।

ਪੁਲਿਸ ਜਾਂਚ ਸ਼ੁਰੂ: ਉਧਰ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਗੜ੍ਹਸ਼ੰਕਰ ਦੇ ਐਸ ਐੱਚ ਓ ਹਰਪ੍ਰੇਮ ਸਿੰਘ ਆਪਣੀ ਪੁਲਿਸ ਪਾਰਟੀ ਟੀਮ ਨਾਲ ਮੌਕੇ 'ਤੇ ਪਹੁੰਚੇ। ਜਿੰਨਾਂ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਦੁਕਾਨਦਾਰ ਵਲੋਂ ਕਰੀਬ ਦੋ ਲੱਖ ਦੀ ਚੋਰੀ ਦੀ ਗੱਲ ਆਖੀ ਜਾ ਰਹੀ ਹੈ, ਜਿਸ ਸਬੰਧੀ ਉਨ੍ਹਾਂ ਵਲੋਂ ਜਾਂਚ ਕਰਕੇ ਮੁਲਜ਼ਮਾਂ ਨੂੰ ਜਲਦ ਕਾਬੂ ਕੀਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.