ETV Bharat / state

BBMB 'ਚੋਂ ਪੰਜਾਬ ਨੂੰ ਬਾਹਰ ਕਰਨ ਦੇ ਰੋਸ ਵੱਜੋਂ BKU ਉਗਰਾਹਾਂ ਵੱਲੋਂ ਪ੍ਰਦਰਸ਼ਨ

author img

By

Published : Mar 6, 2022, 7:23 AM IST

ਭਾਕਿਯੂ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਵੱਲੋਂ ਕੇਂਦਰ ਸਰਕਾਰ ਭਾਜਪਾ ਮੋਦੀ ਸਰਕਾਰ ਦੇ ਫੈਸਲੇ ਜੋ ਪਾਣੀ ਬਿਜਲੀ ਪ੍ਰਾਜੈਕਟ ਭਾਖੜਾ ਬਿਆਸ ਪ੍ਰਬੰਧਕੀ ਬੋਰਡ (BBMB) ਵਿੱਚੋਂ ਪੰਜਾਬ ਦੀ ਨੁਮਾਇੰਦਗੀ ਖ਼ਤਮ ਕਰਨ ਦੇ ਵਿਰੁੱਧ ਦਾਣਾ ਮੰਡੀ ਵਿੱਚ ਇਕੱਠ ਕਰਕੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ ਤੇ ਡੀਸੀ ਬਰਨਾਲਾ ਨੂੰ ਮੰਗ ਪੱਤਰ ਸੌਂਪਿਆ ਗਿਆ।

BBMB 'ਚੋਂ ਪੰਜਾਬ ਨੂੰ ਬਾਹਰ ਕਰਨ ਦੇ ਰੋਸ ਵੱਜੋਂ BKU ਉਗਰਾਹਾਂ ਵੱਲੋਂ ਪ੍ਰਦਰਸ਼ਨ
BBMB 'ਚੋਂ ਪੰਜਾਬ ਨੂੰ ਬਾਹਰ ਕਰਨ ਦੇ ਰੋਸ ਵੱਜੋਂ BKU ਉਗਰਾਹਾਂ ਵੱਲੋਂ ਪ੍ਰਦਰਸ਼ਨ

ਬਰਨਾਲਾ: ਭਾਕਿਯੂ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਵੱਲੋਂ ਕੇਂਦਰ ਸਰਕਾਰ (Central Government) ਭਾਜਪਾ ਮੋਦੀ ਸਰਕਾਰ ਦੇ ਫੈਸਲੇ ਜੋ ਪਾਣੀ ਬਿਜਲੀ ਪ੍ਰਾਜੈਕਟ ਭਾਖੜਾ ਬਿਆਸ ਪ੍ਰਬੰਧਕੀ ਬੋਰਡ (BBMB) ਵਿੱਚੋਂ ਪੰਜਾਬ ਦੀ ਨੁਮਾਇੰਦਗੀ ਖ਼ਤਮ ਕਰਨ ਦੇ ਵਿਰੁੱਧ ਦਾਣਾ ਮੰਡੀ ਵਿੱਚ ਇਕੱਠ ਕਰਕੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ ਤੇ ਡੀਸੀ ਬਰਨਾਲਾ ਨੂੰ ਮੰਗ ਪੱਤਰ ਸੌਂਪਿਆ ਗਿਆ।

BKU ਉਗਰਾਹਾਂ ਵੱਲੋਂ ਪ੍ਰਦਰਸ਼ਨ
BKU ਉਗਰਾਹਾਂ ਵੱਲੋਂ ਪ੍ਰਦਰਸ਼ਨ

ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਵਿੱਚ ਜਦੋਂ ਤੋਂ ਬੀਜੇਪੀ ਸਰਕਾਰ ਬਣੀ ਹੈ, ਉਦੋਂ ਤੋਂ ਸੂਬਿਆਂ ਦੇ ਵੱਧ ਅਧਿਕਾਰਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਇਸੇ ਤਹਿਤ ਹੀ ਹੁਣ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਪੰਜਾਬ ਦੀ ਨੁਮਾਇੰਦਗੀ ਖ਼ਤਮ ਕੀਤੀ ਗਈ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸੇ ਤਹਿਤ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪੰਜਾਬ ਭਰ ਵਿੱਚ ਜ਼ਿਲਾ ਪੱਧਰ ਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

ਜੱਥੇਬੰਦੀ ਦੀਆਂ ਮੁੱਖ ਮੰਗਾਂ

1. ਪਹਿਲਾਂ ਵਾਂਗ ਹੀ ਪੰਜਾਬ ਹਰਿਆਣੇ ਦਾ ਕੰਟਰੋਲ ਕਾਇਮ ਰੱਖਣ ਲਈ ਬਿਜਲੀ ਅਤੇ ਸਿੰਜਾਈ ਦੇ ਪੱਕੇ ਮੈਂਬਰ ਪੰਜਾਬ ਹਰਿਆਣੇ ਵਿੱਚੋਂ ਹੀ ਨਿਯੁਕਤ ਕੀਤੇ ਜਾਣ।
2. ਹੋਰ ਪ੍ਰਬੰਧਕੀ ਮੈਂਬਰ ਵੀ ਇਨ੍ਹਾਂ ਰਾਜਾਂ ਸਮੇਤ ਇਸ ਪ੍ਰਾਜੈਕਟ ਦੇ ਹਿੱਸੇਦਾਰ ਹਿਮਾਚਲ ਤੇ ਰਾਜਸਥਾਨ ਵਿੱਚੋਂ ਹੀ ਨਿਯੁਕਤ ਕੀਤੇ ਜਾਣ।
3. ਫੈਸਲੇ ਕਰਨ ਦਾ ਅਧਿਕਾਰ ਇਨ੍ਹਾਂ ਮੈਂਬਰਾਂ ਕੋਲ਼ ਹੀ ਹੋਵੇ ਅਤੇ ਹੋਰ ਬਾਹਰਲੇ ਰਾਜ ਵਿੱਚੋਂ ਨਿਯੁਕਤ ਕੀਤਾ ਗਿਆ ਚੇਅਰਮੈਨ ਪਹਿਲਾਂ ਵਾਂਗ ਸਿਰਫ਼ ਨਿਗਰਾਨ ਵੱਜੋਂ ਕੰਮ ਕਰੇ।
4. ਪ੍ਰਾਜੈਕਟ ਦੀ ਸੁਰੱਖਿਆ ਲਈ ਸੁਰੱਖਿਆ ਬਲ ਵੀ ਪੰਜਾਬ ਹਰਿਆਣੇ ਵਿੱਚੋਂ ਹੀ ਤਾਇਨਾਤ ਕੀਤੇ ਜਾਣ ਅਤੇ ਕੇਂਦਰੀ ਸਨਅਤੀ ਸੁਰੱਖਿਆ ਬਲਾਂ ਦੀ ਤਾਇਨਾਤੀ ਦਾ ਫੈਸਲਾ ਰੱਦ ਕੀਤਾ ਜਾਵੇ।

BBMB 'ਚੋਂ ਪੰਜਾਬ ਨੂੰ ਬਾਹਰ ਕਰਨ ਦੇ ਰੋਸ ਵੱਜੋਂ BKU ਉਗਰਾਹਾਂ ਵੱਲੋਂ ਪ੍ਰਦਰਸ਼ਨ

ਜ਼ਿਲ੍ਹਾ ਮੀਤ ਬੁੱਕਣ ਸਿੰਘ ਸੈਦੋਵਾਲ ਨੇ ਕਿਹਾ ਕੇਂਦਰ ਸਰਕਾਰ ਦੁਆਰਾ ਜਾਰੀ ਕੀਤੀਆਂ ਗਈਆਂ ਨਵੀਆਂ ਹਦਾਇਤਾਂ ਪੰਜਾਬ ਹਰਿਆਣੇ ਦੇ ਲੋਕਾਂ ਨੂੰ ਪ੍ਰਵਾਨ ਨਹੀਂ ਹਨ ਕਿਉਂਕਿ ਇਨ੍ਹਾਂ ਹਦਾਇਤਾਂ ਅਨੁਸਾਰ ਭਾਖੜਾ ਡੈਮ ਪ੍ਰਾਜੈਕਟ ਦੇ ਮੁੱਖ ਹਿੱਸੇਦਾਰ ਪੰਜਾਬ ਹਰਿਆਣੇ ਨੂੰ ਇਸ ਦੇ ਮੁੱਖ ਸੰਚਾਲਕਾਂ ਵਜੋਂ ਲਾਂਭੇ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: BBMB ਮਾਮਲਾ: ਕਿਸਾਨਾਂ ਨੇ ਕੇਂਦਰ ਸਰਕਾਰ ਦਾ ਫੂਕਿਆ ਪੁਤਲਾ

ਦੂਜੇ ਪਾਸੇ ਇਸ ਪ੍ਰਾਜੈਕਟ ਨਾਲ ਉੱਕਾ ਹੀ ਕੋਈ ਲਾਗਾ-ਦੇਗਾ ਨਾ ਰੱਖਣ ਵਾਲੇ ਰਾਜਾਂ ਦੇ ਨੁਮਾਇੰਦੇ ਖਾਹਮਖਾਹ ਸ਼ਾਮਲ ਕਰਕੇ ਉਨ੍ਹਾਂ ਵਿੱਚੋਂ ਕਿਸੇ ਨੂੰ ਚੇਅਰਮੈਨ ਵਜੋਂ ਕਰਤਾ-ਧਰਤਾ ਥਾਪਣ ਦਾ ਰਾਹ ਪੱਧਰਾ ਕਰ ਲਿਆ ਗਿਆ ਹੈ। ਪ੍ਰਾਜੈਕਟ ਦੀ ਸੁਰੱਖਿਆ ਲਈ ਕੇਂਦਰੀ ਸਨਅਤੀ ਸੁਰੱਖਿਆ ਬਲ ਤਾਇਨਾਤ ਕਰਨ ਦਾ ਫ਼ੈਸਲਾ ਵੀ ਬਲ ਪ੍ਰਯੋਗ ਰਾਹੀਂ ਇਸ ਧੱਕੇਸ਼ਾਹੀ ਨੂੰ ਸਿਰੇ ਚਾੜ੍ਹਨ ਵੱਲ ਸਪਸ਼ਟ ਸੰਕੇਤ ਕਰਦਾ ਹੈ।

BKU ਉਗਰਾਹਾਂ ਵੱਲੋਂ ਪ੍ਰਦਰਸ਼ਨ
BKU ਉਗਰਾਹਾਂ ਵੱਲੋਂ ਪ੍ਰਦਰਸ਼ਨ

ਅਜਿਹਾ ਅਮਲ ਚੰਡੀਗੜ੍ਹ ਦੇ ਬਿਜਲੀ ਵਿਭਾਗ ਵਾਂਗ ਹੀ ਇਸ ਪ੍ਰਾਜੈਕਟ ਨੂੰ ਵੀ ਕੇਂਦਰ ਸਰਕਾਰ ਵੱਲੋਂ ਥੋਪੀ ਜਾ ਰਹੀ ਨਿੱਜੀਕਰਨ ਦੀ ਨੀਤੀ ਤਹਿਤ ਕਿਸੇ ਨਿੱਜੀ ਕੰਪਨੀ ਨੂੰ ਕੌਡੀਆਂ ਦੇ ਭਾਅ ਵੇਚਣ ਦਾ ਖ਼ਦਸ਼ੇ ਉੱਤੇ ਹੀ ਮੋਹਰ ਲਾਉਂਦਾ ਹੈ। ਨਿੱਜੀਕਰਨ ਇਸ ਦੇ ਹਿੱਸੇਦਾਰ ਰਾਜਾਂ ਦੇ ਆਮ ਲੋਕਾਂ ਤੋਂ ਬਿਜਲੀ ਖੋਹਣ ਦਾ ਸਬੱਬ ਬਣੇਗਾ ਅਤੇ 8 ਮਾਰਚ ਨੂੰ ਭਾਕਿਯੂ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਵੱਲੋਂ ਔਰਤ ਕੌਮਾਂਤਰੀ ਦਿਵਸ ਜ਼ੋਰ ਨਾਲ ਮਨਾਇਆ ਜਾਵੇਗਾ।

ਇਹ ਵੀ ਪੜ੍ਹੋ: BBMB ਮੁੱਦੇ 'ਤੇ ਕੇਂਦਰ ਖ਼ਿਲਾਫ ਕਿਸਾਨਾਂ ਨੇ ਵਿੱਡਿਆ ਅੰਦੋਲਨ

ETV Bharat Logo

Copyright © 2024 Ushodaya Enterprises Pvt. Ltd., All Rights Reserved.