ETV Bharat / state

Barnala Police Arrested 4 : ਨਸ਼ੀਲੀਆਂ ਗੋਲੀਆਂ ਅਤੇ ਗੈਰ ਕਾਨੂੰਨੀ ਹਥਿਆਰ ਸਮੇਤ 4 ਮੁਲਜ਼ਮ ਗ੍ਰਿਫਤਾਰ

author img

By ETV Bharat Punjabi Team

Published : Sep 8, 2023, 5:22 PM IST

ਨਸ਼ੇ ਖਿਲਾਫ ਮੁਹਿੰਮ ਚਲਾਉਂਦੇ ਹੋਏ ਪੁਲਿਸ ਨੇ 4 ਮੁਲਜ਼ਮਾਂ ਨੂੰ ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕੀਤਾ ਹੈ। ਇਹਨਾਂ ਮੁਲਜ਼ਮਾਂ ਕੋਲੋਂ ਬਿਨਾਂ ਲਾਇਸੇਂਸ ਦੇ ਹਥਿਆਰ ਵੀ ਬਰਾਮਦ ਕੀਤਾ ਗਿਆ ਹੈ। (4 accused along with drug pills and illegal pistol)

Barnala Police arrested 4 accused along with drug pills and illegal pistol
Barnala Police arrested 4 : ਨਸ਼ੀਲੀਆਂ ਗੋਲੀਆਂ ਅਤੇ ਗੈਰ ਕਾਨੂੰਨੀ ਹਥਿਆਰ ਸਮੇਤ 4 ਮੁਲਜ਼ਮ ਗਿਰਫ਼ਤਾਰ

Barnala Police arrested 4 : ਨਸ਼ੀਲੀਆਂ ਗੋਲੀਆਂ ਅਤੇ ਗੈਰ ਕਾਨੂੰਨੀ ਹਥਿਆਰ ਸਮੇਤ 4 ਮੁਲਜ਼ਮ ਗਿਰਫ਼ਤਾਰ

ਬਰਨਾਲਾ: ਨਸ਼ੇ ਖਿਲਾਫ ਚਲਾਈ ਗਈ ਪੰਜਾਬ ਪੁਲਿਸ ਦੀ ਮੁਹਿੰਮ ਤਹਿਤ ਕੀਤੀਆਂ ਜਾ ਰਹੀਆਂ ਛਾਪੇਮਾਰੀਆਂ ਅਤੇ ਨਾਕੇਬੰਦੀਆਂ ਦੌਰਾਨ ਪੁਲਿਸ ਨੂੰ ਕਾਮਯਾਬੀ ਹਾਸਿਲ ਹੋ ਰਹੀ ਹੈ। ਇਸ ਹੀ ਤਹਿਤ ਬਰਨਾਲਾ ਪੁਲਿਸ ਸ਼ਹਿਰ ਵਿੱਚ ਚਾਰ ਮੁਲਾਜ਼ਮਾਂ ਨੂੰ ਨਸ਼ੀਲੀਆਂ ਗੋਲੀਆਂ ਅਤੇ ਗੈਰ ਕਾਨੂੰਨੀ ਪਿਸਤੌਲ ਸਮੇਤ ਕਾਬੂ ਕੀਤਾ ਗਿਆ ਹੈ। ਬਰਨਾਲਾ ਦੇ ਥਾਣਾ ਧਨੌਲਾ ਦੀ ਪੁਲਿਸ ਪਾਰਟੀ ਨੇ ਚਾਰ ਮੁਲਾਜ਼ਮਾਂ ਨੂੰ ਕਾਬੂ ਕੀਤਾ ਹੈ। ਜਿਹਨਾ ਵਿਰੁੱਧ ਅਲੱਗ ਅਲੱਗ ਧਾਰਾਵਾਂ ਤਹਿਤ ਮਾਮਲਾ ਦਰਜ਼ ਹੈ। ਚਾਰਾਂ ਵਿੱਚੋਂ ਦੋ ਮੁਲਾਜ਼ਮਾਂ ਵਿਰੁੱਧ ਪਹਿਲਾਂ ਵੀ ਦੋ-ਦੋ ਮਾਮਲੇ ਦਰਜ ਹਨ। ਡੀਐਸਪੀ ਬਰਨਾਲਾ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਗੱਲ ਕੀਤੀ ਹੈ। ਪੁਲਿਸ ਵਲੋਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।

ਮੁਲਜ਼ਮਾਂ ਖ਼ਿਲਾਫ ਪਹਿਲਾਂ ਵੀ ਦਰਜ ਅਪਰਾਧਿਕ ਮਾਮਲੇ : ਇਸ ਸਬੰਧੀ ਗੱਲਬਾਤ ਕਰਦਿਆਂ ਡੀਐਸਪੀ ਬਰਨਾਲਾ ਗੁਰਬਚਨ ਸਿੰਘ ਨੇ ਦੱਸਿਆ ਕਿ ਮਾਨਯੋਗ ਡੀਜੀਪੀ ਪੰਜਾਬ ਅਤੇ ਐਸਐਸਪੀ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ ਲਈ ਅਤੇ ਮਾੜੇ ਅਨਸਰਾਂ ਨੂੰ ਕਾਬੂ ਵਿੱਚ ਰੱਖਣ ਲਈ ਬਰਨਾਲਾ ਪੁਲਿਸ ਕੰਮ ਕਰ ਰਹੀ ਹੈ। ਜਿਸ ਤਹਿਤ ਧਨੌਲਾ ਥਾਣੇ ਦੇ ਐਸਐਚਓ ਲਖਵਿੰਦਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਚਾਰ ਮੁਲਜ਼ਮਾਂ ਨੂੰ ਕਾਬੂ ਕਰਕੇ ਪਰਚਾ ਦਰਜ ਕੀਤਾ ਹੈ। ਇਹਨਾਂ ਕਾਬੂ ਕੀਤੇ ਗਏ ਮੁਲਜ਼ਮਾਂ ਤੋਂ ਇੱਕ 315 ਬੋਰ ਦੇਸੀ ਪਿਸਤੌਲ ਅਤੇ 1050 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਮੁਲਾਜ਼ਮ ਮਨਪ੍ਰੀਤ ਸਿੰਘ ਵਾਸੀ ਲੌਂਗੋਵਾਲ ਵਿਰੁੱਧ ਪਹਿਲਾਂ ਵੀ ਦੋ ਕੇਸ ਦਰਜ਼ ਹਨ। ਇਸੇ ਤਰ੍ਹਾਂ ਹਰਪ੍ਰੀਤ ਸਿੰਘ ਵਿਰੁੱਧ ਐਨਡੀਪੀਐਸ ਦੇ ਦੋ ਮਾਮਲੇ ਦਰਜ਼ ਹਨ। ਇਹ ਅੱਜਕੱਲ੍ਹ ਵੀ ਨਸ਼ਾ ਵੇਚਣ ਦੇ ਕੰਮ ਵਿੱਚ ਲੱਗਿਆ ਹੋਇਆ ਸੀ। (1050 pills of Medical Drugs)

ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਕੀਤੀ ਜਾ ਰਹੀ ਪੁੱਛਗਿੱਛ : ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਚਾਰੇ ਮੁਲਜ਼ਮਾਂ ਵਿਰੁੱਧ ਅਜੇ ਵੀ ਜਾਂਚ ਜਾਰੀ ਹੈ। ਇਹਨਾਂ ਦੇ ਹੋਰ ਬੈਕਵਰਡ ਅਤੇ ਫਾਰਵਰਡ ਲਿੰਕ ਬਾਰੇ ਵੀ ਪੁੱਛਗਿੱਛ ਕਰ ਰਹੇ ਹਾਂ। ਇਹਨਾ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਡੀਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਫੜਿਆ ਗਿਆ ਹਥਿਆਰ ਵੀ ਗੈਰ ਕਾਨੂੰਨੀ ਹੈ ਅਤੇ ਇਸ ਦੀ ਵੀ ਪੁਲਿਸ ਅੱਗੇ ਜਾਂਚ ਕਰ ਰਹੀ ਹੈ, ਕਿ ਇਹ ਹਥਿਆਰ ਕਿਸ ਜਗ੍ਹਾ ਤੋਂ ਲੈ ਕੇ ਆਏ ਸਨ। ਉਹਨਾਂ ਦੱਸਿਆ ਕਿ ਚਾਰੇ ਮੁਲਜ਼ਮ ਸੰਗਰੂਰ ਜਿਲ੍ਹੇ ਦੇ ਪਿੰਡ ਲੋਹਾਖੇੜਾ ਦੇ ਰਹਿਣ ਵਾਲੇ ਹਨ ਅਤੇ ਇਹਨਾਂ ਨੂੰ ਧਨੌਲਾ ਨੇੜੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਅਜਿਹਾ ਹੀ ਮਾਮਲਾ ਮੋਗਾ ਪੁਲਿਸ ਵੱਲੋਂ ਵੀ ਹੱਲ ਕੀਤਾ ਗਿਆ ਸੀ ਜਿਥੇ ਮੋਗਾ ਵਿਖੇ ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ 2 ਵਿਅਕਤੀਆਂ ਨੂੰ ਭੁੱਕੀ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ। ਪੁਲਿਸ ਅਧਿਕਾਰੀਆਂ ਮੁਤਾਬਿਕ ਇਲਾਕੇ ‘ਚ ਗਸ਼ਤ ਕਰਦੇ ਹੋਏ ਦੇਖਿਆ ਤਾਂ ਐੱਮ.ਪੀ ਬਸਤੀ ਲੰਡੇਕੇ ਕੋਲ ਜਾ ਰਹੇ ਸਨ ਤਾਂ ਅਵਤਾਰ ਸਿੰਘ ਵਾਸੀ ਪਿੰਡ ਲੰਡੇਕੇ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 20 ਕਿਲੋ ਚੂਰਾ ਪੋਸਤ ਬਰਾਮਦ ਹੋਇਆ। ਜਿਸ ਨੂੰ ਪੁਲਿਸ ਪਾਰਟੀ ਨੇ ਤੁਰੰਤ ਹਿਰਾਸਤ 'ਚ ਲੈ ਲਿਆ।(Moga police also arrested medical drug smuggler)

ETV Bharat Logo

Copyright © 2024 Ushodaya Enterprises Pvt. Ltd., All Rights Reserved.