ETV Bharat / state

Sale of Drugs in Medical Stores: ਬਠਿੰਡਾ ਦੇ ਮੈਡੀਕਲ ਸਟੋਰਾਂ ’ਤੇ ਸ਼ਰੇਆਮ ਵਿਕ ਰਿਹਾ ਨਸ਼ਾ, ਡੀਸੀ ਨੇ ਠੱਲ ਪਾਉਣ ਲਈ ਲਿਆ ਸਖ਼ਤ ਐਕਸ਼ਨ

author img

By ETV Bharat Punjabi Team

Published : Sep 8, 2023, 12:08 PM IST

The DC took strict action on the issue of selling drugs in the medical stores of Bathinda
Sale of drugs in medical stores: ਬਠਿੰਡਾ ਦੇ ਮੈਡੀਕਲ ਸਟੋਰਾਂ 'ਚ ਸ਼ਰੇਆਮ ਵਿਕ ਰਿਹਾ ਨਸ਼ਾ, ਡੀਸੀ ਨੇ ਠੱਲ ਪਾਉਣ ਲਈ ਲਿਆ ਸਖ਼ਤ ਐਕਸ਼ਨ

ਬਠਿੰਡਾ ਦੇ ਮੈਡੀਕਲ ਸਟੋਰਾਂ ਵਿੱਚ ਕੁੱਝ ਦਵਾਈਆਂ ਦੀ ਡੋਜ਼ ਸਰਕਾਰ ਵੱਲੋਂ ਤੈਅ ਕੀਤੇ ਮਾਪਦੰਡਾਂ ਤੋ ਉੱਪਰ ਨਸ਼ੇ ਦੇ ਰਪੂ ਵਿੱਚ ਵੇਚੀ ਜਾ ਰਹੀ ਹੈ। ਹੁਣ ਮਾਮਲੇ ਉੱਤੇ ਸਥਾਨਕ ਡੀਸੀ ਸ਼ੋਕਤ ਅਹਿਮਦ ਪਰੇ ਨੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। (Sale of Drugs in Medical Stores)

ਨਸ਼ੇ ਦੀ ਵਿਕਰੀ ਖ਼ਿਲਾਫ਼ ਸਖ਼ਤ ਐਕਸ਼ਨ ਦੀ ਤਿਆਰੀ

ਬਠਿੰਡਾ: ਜ਼ਿਲ੍ਹਾ ਬਠਿੰਡਾ ਵਿੱਚ ਵੱਡੇ ਪੱਧਰ ਉੱਤੇ ਮੈਡੀਕਲ ਸਟੋਰਾਂ ਵਿੱਚ ਨਸ਼ੇ ਮਿਲਣ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਸੀ। ਜਿਸ ਦਾ ਵੱਡਾ ਕਾਰਨ ਇਹ ਸੀ ਕਿ ਇਹ ਨਸ਼ੀਲੀਆਂ ਦਵਾਈਆਂ ਐੱਨਡੀਪੀਐੱਸ ਐਕਟ ਵਿੱਚ ਨਹੀਂ ਆਉਂਦੀਆਂ ਸਨ ਪਰ ਹੁਣ ਡਿਪਟੀ ਕਮਿਸ਼ਨਰ ਸ਼ੋਖਤ ਅਹਿਮਦ ਪਰੇ ਨੇ ਬਠਿੰਡਾ ਦੇ ਮੈਡੀਕਲ ਸਟੋਰਾਂ 'ਤੇ ਖੁੱਲ੍ਹੇਆਮ ਵਿਕ ਰਹੇ ਨਸ਼ੀਲੇ ਕੈਪਸੂਲ ਪ੍ਰੀ-ਗਾਭਾ ਲੀਨ ਸਬੰਧੀ ਸਖ਼ਤ ਹਿਦਾਇਤਾਂ ਜਾਰੀ ਕੀਤੀਆਂ ਹਨ।

ਐੱਨਡੀਪੀਸੀ ਐਕਟ ਤਹਿਤ ਕਾਰਵਾਈ: ਬਠਿੰਡਾ ਦੇ ਡਿਪਟੀ ਕਮਿਸ਼ਨਰ ਨੇ ਪ੍ਰੀ-ਗਾਭਾ ਲੀਨ 75 ਐਮ.ਜੀ. ਦੀ ਵਿਕਰੀ ਸਬੰਧੀ ਹੁਕਮ ਜਾਰੀ ਕੀਤੇ ਹਨ। ਮੈਡੀਕਲ ਸਟੋਰ ਮਾਲਕ ਜੇਕਰ ਪ੍ਰੀ-ਗਾਭਾ ਲੀਨ 75 ਐਮ.ਜੀ.ਜੇਕਰ ਕੋਈ ਡਾਕਟਰ ਦੀ ਪਰਚੀ ਤੋਂ ਬਿਨਾਂ ਦਿੰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਬਠਿੰਡਾ ਵਿੱਚ ਪ੍ਰੀ-ਗਾਭਾ ਲੀਨ ਨੂੰ ਜ਼ਿਆਦਾਤਰ ਲੋਕ ਨਸ਼ਾ ਕਰਨ ਲਈ ਵਰਤਦੇ ਹਨ ਪਰ ਇਸ ਉੱਤੇ ਪੁਲਿਸ ਐੱਨਡੀਪੀਸੀ ਐਕਟ ਤਹਿਤ ਕਾਰਵਾਈ ਨਹੀਂ ਕਰ ਸਕਦੀ ਸੀ। ਹੁਣ ਡੀ.ਸੀ ਦੀਆਂ ਹਦਾਇਤਾਂ ਦੇ ਬਾਵਜੂਦ ਜੇਕਰ ਇਹ ਬਿਨਾਂ ਪਰਚੀ ਤੋਂ ਵੇਚੇਗਾ ਤਾਂ ਪੁਲਿਸ ਕਾਰਵਾਈ ਕਰ ਸਕਦੀ ਹੈ। (Proceedings under the NDPC Act)

ਮੈਡੀਕਲ ਐਸੋਸੀਏਸ਼ਨਾਂ ਨਾਲ ਬੈਠਕ: ਦੱਸ ਦਈਏ ਬਠਿੰਡਾ 'ਚ ਨਸ਼ੇ ਨੂੰ ਠੱਲ੍ਹ ਪਾਉਣ ਲਈ ਪੰਜਾਬ ਪੁਲਿਸ ਹਰ ਸੰਭਵ ਉਪਰਾਲੇ ਕਰ ਰਹੀ ਹੈ ਅਤੇ ਨਸ਼ਾ ਤਸਕਰਾਂ ਨੂੰ ਫੜ ਰਹੀ ਹੈ। ਬਠਿੰਡਾ ਦੇ ਮੈਡੀਕਲ ਸਟੋਰਾਂ 'ਤੇ ਲੰਬੇ ਸਮੇਂ ਤੋਂ ਪ੍ਰੀ-ਗਾਭਾ ਲੀਨ ਨਸ਼ੇ ਦੇ ਕੈਪਸੂਲ ਆਸਾਨੀ ਨਾਲ ਮਿਲ ਜਾਂਦੇ ਹਨ। ਲੋਕ ਇਨ੍ਹਾਂ ਦੀ ਵਰਤੋਂ ਨਸ਼ਾ ਕਰਨ ਲਈ ਕਰ ਰਹੇ ਹਨ ਅਤੇ ਪਿੰਡਾਂ ਵਿਚਲੀਆਂ ਨਸ਼ਾ ਕਮੇਟੀਆਂ ਵੱਲੋਂ ਲਗਾਤਾਰ ਬਠਿੰਡਾ ਦੇ ਮੈਡੀਕਲ ਸਟੋਰਾਂ ਤੋਂ ਵੱਡੇ ਪੱਧਰ ਉੱਤੇ ਇਹ ਕੈਪਸੂਲ ਬਰਾਮਦ ਕੀਤੇ ਜਾ ਰਹੇ ਹਨ ਪਰ ਇਹ ਕੈਪਸੂਲ ਐੱਨਡੀਪੀਐੱਸ ਐਕਟ ਵਿੱਚ ਨਾ ਆਉਣ ਕਾਰਨ ਮੈਡੀਕਲ ਸਟੋਰ ਮਾਲਿਕ ਕਾਨੂੰਨੀ ਕਾਰਵਾਈ ਬਚ ਜਾਂਦੇ ਹਨ। ਇਸੇ ਦੇ ਚੱਲਦਿਆਂ ਹੁਣ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਸ਼ਹਿਰ ਦੀਆਂ ਸਮੂਹ ਮੈਡੀਕਲ ਐਸੋਸੀਏਸ਼ਨਾਂ (Meeting with medical associations) ਨਾਲ ਬੈਠਕ ਕਰਕੇ ਇੰਨਾ ਕੈਪਸੂਲਾਂ ਸਬੰਧੀ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਜੇਕਰ ਕੋਈ ਮੈਡੀਕਲ ਸਟੋਰ ਮਾਲਕ ਬਿਨਾਂ ਡਾਕਟਰ ਦੀ ਪਰਚੀ ਤੋਂ ਵੇਚਦਾ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਫੈਸਲੇ ਦਾ ਸੁਆਗਤ: ਦੂਜੇ ਪਾਸੇ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਨੇ ਡਿਪਟੀ ਕਮਿਸ਼ਨਰ ਦੇ ਇਨ੍ਹਾਂ ਹੁਕਮਾਂ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੀ ਸੰਸਥਾ ਦਾ ਕੋਈ ਵੀ ਮੈਂਬਰ ਨਸ਼ੇ ਦੀ ਦਵਾਈ ਵੇਚਦਾ ਫੜਿਆ ਗਿਆ ਤਾਂ ਅਸੀਂ ਉਸ ਦਾ ਸਾਥ ਨਹੀਂ ਦੇਵਾਂਗੇ। ਅਸੀਂ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਮੈਡੀਕਲ ਸਟੋਰਾਂ ਉੱਤੇ ਬਹੁਤ ਘੱਟ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਪਰ ਤੁਰਦੇ-ਫਿਰਦੇ ਲੋਕਾਂ ਵੱਲੋਂ ਇਹ ਮੈਡੀਕਲ ਨਸ਼ਾ ਵੇਚਿਆ ਜਾ ਰਿਹਾ ਹੈ, ਜਿਨ੍ਹਾਂ ਉੱਤੇ ਲਗਾਮ ਲਗਾਉਣ ਦੀ ਲੋੜ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.