ETV Bharat / state

ਨੈਸ਼ਨਲ ਹਾਈਵੇ 'ਤੇ ਧਰਨਾ ਦੇ ਰਹੇ ਕਿਸਾਨਾਂ ਦੇ ਟੈਂਟ 'ਚ ਵੜੀ ਤੇਜ਼ ਰਫਤਾਰ ਜੀਪ, ਡਰਾਈਵਰ ਨੇ ਕੀਤਾ ਹਾਈਵੋਲਟੇਜ ਹੰਗਾਮਾ

author img

By

Published : Mar 28, 2023, 11:54 AM IST

Updated : Mar 28, 2023, 5:10 PM IST

A speeding car hit the dharna of the farmers on the National Highway for the second time In barnala
Farmer Protest : ਨੈਸ਼ਨਲ ਹਾਈਵੇ 'ਤੇ ਧਰਨਾ ਦੇ ਰਹੇ ਕਿਸਾਨਾਂ ਦੇ ਟੈਂਟ 'ਚ ਵੜੀ ਤੇਜ਼ ਰਫਤਾਰ ਜੀਪ, ਡਰਾਈਵਰ ਨੌਜਵਾਨ ਨੇ ਕੀਤਾ ਹਾਈਵੋਲਟੇਜ ਹੰਗਾਮਾ

ਬਰਨਾਲਾ ਵਿੱਚ ਪਿੰਡ ਚੀਮਾਂ ਵਿਖੇ ਆਪਣੀਆਂ ਮੰਗਾਂ ਨੂੰ ਲੈਕੇ ਧਰਨੇ ਉੱਤੇ ਬੈਠੇ ਧਰਨਾਕਾਰੀਆਂ ਦੇ ਟੈਂਟ ਵਿਚ ਇਕ ਹੁੱਲੜਬਾਜ਼ ਨੌਜਵਾਨ ਦੀ ਤੇਜ਼ ਰਫਤਾਰ ਜੀਪ ਵੜ ਗਈ ਜਿਸ ਨਾਲ ਸਹਿਮ ਦਾ ਮਾਹੌਲ ਬਣ ਗਿਆ। ਲੋਕਾਂ ਨੇ ਮੰਗ ਕੀਤੀ ਹੈ ਕਿ ਸਾਡੀ ਸੁਣਵਾਈ ਸਰਕਾਰ ਜਲਦੀ ਤੋਂ ਜਲਦੀ ਕਰੇ, ਜਿਸ ਫਲਾਈਓਵਰ ਦੀ ਮੰਗ ਕੀਤੀ ਜਾ ਰਹੀ ਹੈ ਉਹ ਬਣਾਇਆ ਜਾਵੇ ਤਾਂ ਜੋ ਅਜਿਹੇ ਹਾਦਸਿਆਂ ਤੋਂ ਬਚਾਅ ਹੋ ਸਕੇ।

ਬਰਨਾਲਾ: ਮੋਗਾ ਰੋਡ 'ਤੇ ਪਿੰਡ ਚੀਮਾ ਜੋਧਪੁਰ ਦੇ ਬੱਸ ਅੱਡੇ 'ਤੇ ਕਿਸਾਨਾਂ ਦੇ ਧਰਨੇ ਵਿੱਚ ਦੂਜੀ ਵਾਰ ਕਾਰ ਵੜ ਗਈ ਅਤੇ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਜੀਪ ਕਾਰ ਇੰਨੀ ਤੇਜ਼ ਸੀ ਕਿ ਧਰਨੇ ਅੱਗੇ ਖੜੀ ਟਰਾਲੀ ਨੂੰ ਪਲਟਾ ਦਿੱਤਾ ਅਤੇ ਕਾਰ ਵੀ ਨੁਕਸਾਨੀ ਗਈ। ਘਟਨਾ ਉਪਰੰਤ ਕਾਰ ਚਾਲਕ ਵਲੋਂ ਖੂਬ ਹੁੱਲੜਬਾਜ਼ੀ ਕੀਤੀ ਗਈ। ਧਰਨਕਾਰੀਆਂ ਤੇ ਪੁਲਿਸ ਨਾਲ ਵੀ ਤਕਰਾਰਬਾਜ਼ੀ ਕੀਤੀ। ਧਰਨਾਕਾਰੀਆਂ ਨੇ ਕਾਰ ਚਾਲਕ 'ਤੇ ਨਸ਼ਾ ਵਗੈਰਾ ਕੀਤੇ ਹੋਣ ਦਾ ਵੀ ਦੋਸ਼ ਲਾਇਆ। ਉਥੇ ਧਰਨਾਕਾਰੀਆਂ ਨੇ ਕਿਹਾ ਕਿ ਧਰਨੇ ਵਿੱਚ ਵਾਪਰਿਆ ਇਹ ਦੂਜਾ ਹਾਦਸਾ ਹੈ। ਇਸਤੋਂ ਕੁੱਝ ਦਿਨ ਪਹਿਲਾਂ ਇੱਕ ਹੋਰ ਸਕਾਰਪੀਓ ਗੱਡੀ ਧਰਨੇ ਵਿੱਚ ਆ ਟਕਰਾਈ ਸੀ। ਉਥੇ ਧਰਨਕਾਰੀਆਂ ਨੇ ਕਿਹਾ ਕਿ ਨੈਸ਼ਨਲ ਹਾਈਵੇ ਤੋਂ ਪਿੰਡਾਂ ਨੂੰ ਸਹੀ ਤਰੀਕੇ ਕੱਟ ਨਾ ਦਿੱਤੇ ਜਾਣ ਕਾਰਨ ਉਹ ਪਿਛਲੇ 19 ਦਿਨਾਂ ਤੋਂ ਧਰਨਾ ਲਗਾ ਕੇ ਬੈਠੇ ਹਨ ਅਤੇ ਉਹਨਾਂ ਵਲੋਂ ਸੜਕ ਦੀ ਇੱਕ ਸਾਈਡ ਜਾਮ ਕੀਤੀ ਹੋਈ ਹੈ ੳਯੇ ਧਰਨੇ ਦੀ ਜਗ੍ਹਾ ਤੋਂ ਇੱਕ ਕਿਲੋਮੀਟਰ ਪਿੱਛੇ ਬੈਰੀਕੇਟ ਲਗਾ ਕੇ ਇਸ ਪਾਸਾ ਬੰਦ ਕੀਤਾ ਹੋਇਆ ਹੈ। ਪ੍ਰਸ਼ਾਸਨ ਦੀ ਅਣਗਹਿਲੀ ਹੈ ਕਿ ਕੋਈ ਵੀ ਮੁਲਾਜ਼ਮ ਇਹਨਾਂ ਬੈਰੀਕੇਟਾਂ ਤੇ ਨਹੀਂ ਬਿਠਾਇਆ ਗਿਆ।

ਇਹ ਵੀ ਪੜ੍ਹੋ : Amritpal News: ਅੰਮ੍ਰਿਤਪਾਲ ਸਿੰਘ ਦੇ ਨੇਪਾਲ ਲੁਕੇ ਹੋਣ ਦਾ ਖ਼ਦਸ਼ਾ, ਭਾਰਤ ਨੇ ਨੇਪਾਲ ਨਾਲ ਕੀਤਾ ਸਿੱਧਾ ਸੰਪਰਕ

ਖੜ੍ਹੀ ਟਰਾਲੀ ਪਲਟ ਗਈ: ਇਸ ਮੌਕੇ ਗੱਲਬਾਤ ਕਰਦਿਆਂ ਧਰਨਾਕਾਰੀਆਂ ਨੇ ਦੱਸਿਆ ਕਿ ਬਰਨਾਲਾ ਮੋਗਾ ਨੈਸ਼ਨਲ ਹਾਈਵੇ 'ਤੇ ਪੈਂਦੇ ਪਿੰਡ ਚੀਮਾ ਜੋਧਪੁਰ ਦੇ ਬੱਸ ਸਟੈਂਡ 'ਤੇ ਪਿਛਲੇ 19 ਦਿਨਾਂ ਤੋਂ ਦਿੱਤੇ ਜਾ ਰਹੇ ਗਲਤ ਰਸਤੇ ਕਾਰਨ ਲੋਕਾਂ ਦਾ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ। ਇਸ ਤਹਿਤ ਇਸ ਹਾਈਵੇਅ ਦੇ ਇੱਕ ਪਾਸੇ ਜਾਮ ਲਗਾ ਕੇ ਪੱਕਾ ਧਰਨਾ ਦਿੱਤਾ ਗਿਆ ਹੈ। ਇਸ ਸੜਕ ਨੂੰ ਧਰਨਾ ਵਾਲੀ ਥਾਂ ਤੋਂ ਕਰੀਬ 1 ਕਿਲੋਮੀਟਰ ਪਿੱਛੇ ਬੈਰੀਕੇਡ ਲਗਾ ਕੇ ਬੰਦ ਕਰ ਦਿੱਤਾ ਗਿਆ ਹੈ। ਪਰ ਅੱਜ ਸ਼ਾਮ ਨੂੰ ਇੱਕ ਕਾਰ ਚਾਲਕ ਨੇ ਤੇਜ਼ ਰਫ਼ਤਾਰ ਨਾਲ ਧਰਨੇ ਵਿੱਚ ਲੱਗੀ ਟਰਾਲੀ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਧਰਨੇ ਵਿੱਚ ਖੜ੍ਹੀ ਟਰਾਲੀ ਪਲਟ ਗਈ। ਜਦੋਂਕਿ ਮੋਰਚੇ 'ਚ ਖੜ੍ਹੀ ਇਕ ਔਰਤ ਦਾ ਬਚਾਅ ਹੋ ਗਿਆ। ਉਸ ਨੇ ਦੋਸ਼ ਲਾਇਆ ਕਿ ਕਾਰ ਦਾ ਡਰਾਈਵਰ ਕਿਸੇ ਨਸ਼ੇ ਵਿਚ ਸੀ। ਹਾਦਸੇ ਤੋਂ ਬਾਅਦ ਕਾਰ ਚਾਲਕ ਨੇ ਮੌਕੇ 'ਤੇ ਕਾਫੀ ਹੰਗਾਮਾ ਕੀਤਾ ਅਤੇ ਲੋਕਾਂ ਨਾਲ ਬਦਸਲੂਕੀ ਵੀ ਕੀਤੀ। ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮ ਇਸ ਜਗ੍ਹਾ ਨੂੰ ਆਪਣੇ ਨਾਲ ਲੈ ਗਏ।

ਓਵਰਬ੍ਰਿਜ ਬਣਾਉਣ ਦੀ ਮੰਗ : ਉਨ੍ਹਾਂ ਦੱਸਿਆ ਕਿ ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਵੀ ਇੱਕ ਸਕਾਰਪੀਓ ਕਾਰ ਧਰਨੇ ਵਾਲੀ ਥਾਂ ’ਤੇ ਆ ਵੜੀ ਸੀ, ਜਿਸ ਵਿੱਚ ਲੋਕਾਂ ਦਾ ਵਾਲ-ਵਾਲ ਬਚ ਗਿਆ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਲਈ ਪੁਲਿਸ ਅਤੇ ਪ੍ਰਸ਼ਾਸਨ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ। ਕਿਉਂਕਿ ਧਰਨਾ ਸਥਾਨ ਤੋਂ 1 ਕਿਲੋਮੀਟਰ ਪਿੱਛੇ ਸੜਕ ਬੰਦ ਕੀਤੀ ਹੋਈ ਹੈ, ਉੱਥੇ ਕੋਈ ਵੀ ਮੁਲਾਜ਼ਮ ਖੜਾ ਨਹੀਂ ਕੀਤਾ ਗਿਆ।ਜਿਸ ਕਾਰਨ ਲੋਕ ਬੈਰੀਕੇਟ ਹਟਾ ਕੇ ਆਪਣੇ ਵਾਹਨ ਲੈ ਕੇ ਧਰਨਾ ਵਿੱਚ ਦਾਖਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਦਾ ਰਵੱਈਆ ਇਸੇ ਤਰ੍ਹਾਂ ਰਿਹਾ ਤਾਂ ਉਹ ਪੁਲੀਸ ਚੌਂਕੀ ਜਾਂ ਥਾਣੇ ਦਾ ਘਿਰਾਓ ਕਰਨ ਲਈ ਮਜਬੂਰ ਹੋਣਗੇ। ਧਰਨਾਕਾਰੀਆਂ ਨੇ ਕਿਹਾ ਕਿ ਉਹ ਆਪਣੇ ਪਿੰਡ ਨੂੰ ਜਾਣ ਵਾਲੇ ਰਸਤੇ ਦੇ ਮੁੱਦੇ 'ਤੇ ਓਵਰਬ੍ਰਿਜ ਬਣਾਉਣ ਦੀ ਮੰਗ ਕਰ ਰਹੇ ਹਨ, ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਓਵਰਬ੍ਰਿਜ ਬਣਾਇਆ ਜਾਵੇ ਜਾਂ ਨਾ, ਪਰ ਇਸ ਲਈ ਚੱਲ ਰਹੇ ਸੰਘਰਸ਼ ਦੌਰਾਨ ਵੱਡੇ ਹਾਦਸੇ 'ਚ ਜ਼ਰੂਰ ਕਿਸੇ ਵਿਅਕਤੀ ਦੀ ਮੌਤ ਹੋ ਸਕਦੀ ਹੈ, ਜਿਸ ਕਾਰਨ ਜਿਸ ਲਈ ਪ੍ਰਸ਼ਾਸਨ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੋਵੇਗਾ। ਉਹਨਾਂ ਕਾਰ ਚਾਲਕ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।

Last Updated :Mar 28, 2023, 5:10 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.