ETV Bharat / state

ਮੋਤੀਆ ਮੁਕਤ ਮੁਹਿੰਮ ਤਹਿਤ ਮੁਫ਼ਤ ਜਾਗਰੂਕਤਾ ਕੈਂਪ ਲਗਾਇਆ ਗਿਆ

author img

By

Published : Nov 21, 2022, 1:59 PM IST

Cataract Free Campaign in barnala
Cataract Free Campaign in barnala

ਸਿਹਤ ਵਿਭਾਗ ਬਰਨਾਲਾ ਵੱਲੋਂ ਮੋਤੀਆ ਮੁਕਤ ਮੁਹਿੰਮ ਤਹਿਤ ਰੁਦਰ ਸ਼ਿਵ ਮੰਦਿਰ ਪੱਥਰਾਂ ਵਾਲੀ ਭਦੌੜ ਵਿਖੇ ਕੈਂਪ ਲਗਾਇਆ ਗਿਆ। ਸਿਹਤ ਵਿਭਾਗ ਦੇ ਅਧਿਕਾਰੀ ਖੁਸ਼ਦੇਵ ਬਾਂਸਲ ਨੇ ਦੱਸਿਆ ਕਿ ਲਗਭਗ 50 ਮਰੀਜ਼ਾਂ ਦੇ ਸਿਵਲ ਹਸਪਤਾਲ ਬਰਨਾਲਾ ਵਿਖੇ ਮੁਫ਼ਤ ਲੈਂਜ ਪਾਏ ਜਾਣਗੇ। Free awareness camp under the Cataract Free Campaign

ਬਰਨਾਲਾ: ਸਿਹਤ ਵਿਭਾਗ ਬਰਨਾਲਾ ਵੱਲੋਂ ਮੋਤੀਆ ਮੁਕਤ ਮੁਹਿੰਮ ਤਹਿਤ ਰੁਦਰ ਸ਼ਿਵ ਮੰਦਿਰ ਪੱਥਰਾਂ ਵਾਲੀ ਭਦੌੜ ਵਿਖੇ ਕੈਂਪ ਲਗਾਇਆ ਗਿਆ। ਸਿਵਲ ਸਰਜਨ ਬਰਨਾਲਾ ਡਾ.ਜਸਵੀਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਤਪਾ ਡਾ.ਨਵਜੋਤਪਾਲ ਸਿੰਘ ਭੁੱਲਰ ਦੀ ਅਗਵਾਈ ਹੇਠ ਮੋਤੀਆ ਬਿੰਦ ਮੁਕਤ ਮੁਹਿੰਮ ਤਹਿਤ ਕੈਂਪ ਲਗਾਇਆ ਗਿਆ।

300 ਮਰੀਜ਼ਾਂ ਦੀਆਂ ਅੱਖਾਂ ਦਾ ਚੈਕਅੱਪ: ਇਸ ਕੈਂਪ ਵਿੱਚ ਸਿਵਲ ਹਸਪਤਾਲ ਬਰਨਾਲਾ ਵੱਲੋਂ ਡਾ. ਇੰਦੂ ਬਾਂਸਲ ਆਪਣੀ ਟੀਮ ਸਮੇਤ ਉਚੇਚੇ ਤੌਰ ਉਤੇ ਪੁੱਜੇ। ਜਿੰਨ੍ਹਾਂ ਨੇ ਲਗਭਗ 300 ਮਰੀਜ਼ਾਂ ਦੀਆਂ ਅੱਖਾਂ ਦਾ ਚੈਕਅੱਪ ਕੀਤਾ । ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਜਿੰਨ੍ਹਾਂ ਮਰੀਜ਼ਾਂ ਦੇ ਅੱਖਾਂ ਵਿੱਚ ਚਿੱਟਾ ਮੋਤੀਆਂ ਪਾਇਆ ਗਿਆ, ਉਹਨਾਂ ਦੇ ਮੌਕੇ ਤੇ ਹੀ ਬਲਕਾਰ ਸਿੰਘ ਐਲ.ਟੀ.ਵੱਲੋਂ ਮੁਫਤ ਟੈਸਟ ਕੀਤੇ ਗਏ।

50 ਮਰੀਜਾ ਦੀਆਂ ਪੈਣਗੇ ਲੈਂਨਜ : ਸਿਹਤ ਵਿਭਾਗ ਦੇ ਅਧਿਕਾਰੀ ਖੁਸ਼ਦੇਵ ਬਾਂਸਲ ਨੇ ਦੱਸਿਆ ਕਿ ਲਗਭਗ 50 ਮਰੀਜ਼ਾਂ ਦੇ ਸਿਵਲ ਹਸਪਤਾਲ ਬਰਨਾਲਾ ਵਿਖੇ ਮੁਫ਼ਤ ਲੈਂਜ ਪਾਏ ਜਾਣਗੇ। ਇਸ ਕੈਂਪ ਲਈ ਕੈਮਸਿਟ ਐਸੋਸੀਏਸ਼ਨ ਦੇ ਪ੍ਰਧਾਨ ਵਿਪਨ ਗੁਪਤਾ, ਮੇਜਰ ਸਿੰਘ ਢੀਂਡਸਾ, ਵਿਨੋਦ ਗਰਗ ਸਤੀਸ਼ ਮੈਡੀਕੋਜ਼ ਵਾਲਿਆਂ, ਤਰਲੋਚਨ ਸਿੰਘ ਰੂਪ ਲੈਬ ਵੱਲੋਂ ਵਿਸ਼ੇਸ਼ ਯੋਗਦਾਨ ਦਿੱਤਾ ਗਿਆ। ਇਸ ਮੌਕੇ ਸੀ.ਐਚ.ਸੀ. ਭਦੌੜ ਵੱਲੋਂ ਡਾ. ਖੁਸ਼ਦੇਵ ਬਾਂਸਲ, ਬਰਜੇਸ਼ ਕੁਮਾਰ, ਗੁਰਵਿੰਦਰ ਸਿੰਘ ਭੱਠਲ, ਸੁਲੱਖਣ ਸਿੰਘ, ਆਦਿ ਤੋਂ ਇਲਾਵਾ ਆਸ਼ਾ ਵਰਕਰ, 11 ਰੁਦਰ ਸ਼ਿਵ ਮੰਦਰ ਕਮੇਟੀ ਦੇ ਮੈਂਬਰ ਸ਼ੀਤਲ ਕੁਮਾਰ, ਵਿਜੈ ਕੁਮਾਰ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ:- ਕਿਸਾਨ ਧਰਨਾ 6ਵੇਂ ਦਿਨ ਵਿਚ ਦਾਖਲ: ਮਰਨ ਵਰਤ ਉੱਤੇ ਬੈਠੇ ਕਿਸਾਨਾਂ ਦੀ ਵਿਗੜੀ ਸਿਹਤ, ਕੀਤੀ ਇਹ ਅਪੀਲ

ETV Bharat Logo

Copyright © 2024 Ushodaya Enterprises Pvt. Ltd., All Rights Reserved.